khohanā, khohanāखोहणा, खोहना
ਕ੍ਰਿ- ਖਸੋਟਣਾ. ਛੀਨਨਾ. ਦੇਖੋ, ਖੋਹ ੩। ੨. ਉਖੇੜਨਾ. ਨੋਚਣਾ. ਪੁੱਟਣਾ. "ਗਲ੍ਹਾਂ ਪਿਟਨਿ ਸਿਰੁ ਖੋਹੇਨਿ." (ਸਵਾ ਮਃ ੧)
क्रि- खसोटणा. छीनना. देखो, खोह ३। २. उखेड़ना. नोचणा. पुॱटणा. "गल्हां पिटनि सिरु खोहेनि." (सवा मः १)
ਦੇਖੋ, ਛੀਨਣਾ....
ਸੰਗ੍ਯਾ- ਅੱਚਵੀ. ਹੱਡਭੰਨਣੀ। ੨. ਗੁਹਾ. ਕੰਦਰਾ. "ਗਿਰਿ ਕੀ ਖੋਹਨ ਮੇ ਵਿਚਰੰਤੇ." (ਗੁਪ੍ਰਸੂ) ੩. ਦੇਖੋ ਖੋਹਣਾ. "ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ." (ਮਾਝ ਬਾਰਹਮਾਹਾ) ੪. ਦੇਖੋ, ਖੋਣਾ. "ਸਚਿਸਬਦਿ ਮਲ ਖੋਹੁ." (ਆਸਾ ਛੰਤ ਮਃ ੩)...
ਕ੍ਰਿ- ਲੁੰਚਨ. ਉਖੇੜਨਾ. ਨਹੁਁ ਦੰਦ ਚੁੰਜ ਆਦਿ ਨਾਲ ਖਿੱਚਣਾ ਪੱਟਣਾ ਅਥਵਾ ਚੂੰਡਣਾ....
ਕ੍ਰਿ- ਉਤਪਾਦਨ ਕਰਨਾ. ਉਖੇੜਨਾ। ੨. ਸੰ. ਪੁੱਟ੍. ਧਾ- ਛੋਟਾ ਹੋਣਾ, ਕਮ (ਘੱਟ) ਹੋਣਾ....
ਪਿਟਦੀਆਂ ਹਨ. "ਗਲ੍ਹਾਂ ਪਿਟਨਿ ਸਿਰੁ ਖੋਹੇਨਿ." (ਸਵਾ ਮਃ ੧)...
ਦੇਖੋ, ਸਿਰ. "ਸਿਰੁ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧)...
ਉਖੇੜਦੀਆਂ (ਪੁੱਟਦੀਆਂ) ਹਨ. ਦੇਖੋ, ਖੋਹਣਾ। ੨. ਖੋਂਹਦੇ ਹਨ....
ਸੰ. ਸਪਾਦ. ਸੰਗ੍ਯਾ- ਇੱਕ ਪੂਰਾ ਅਤੇ ਚੌਥਾ ਹਿੱਸਾ ਨਾਲ ਹੋਰ ਮਿਲਿਆ ਹੋਇਆ ੧. ੧/੪, ਜੈਸੇ- ਸਵਾ ਰੁਪਯਾ, ਸਵਾ ਮਣ ਆਦਿ....