churāunāचुराउणा
ਕ੍ਰਿ- ਕਿਸੇ ਵਸ੍ਤੁ ਨੂੰ ਮਾਲਿਕ ਦੇ ਗ੍ਯਾਨ ਬਿਨਾ ਆਪਣੇ ਵਰਤਣ ਲਈ ਲੈ ਜਾਣਾ. ਹਰਣ. ਦੇਖੋ, ਚੁਰ ੩.
क्रि- किसे वस्तु नूं मालिक दे ग्यान बिना आपणे वरतण लई लै जाणा. हरण. देखो, चुर ३.
ਦੇਖੋ, ਮਾਲਕ ੨। ੨. ਸੰ. ਮਾਲਾ ਬਣਾਉਣ ਵਾਲਾ. ਮਾਲਾਕਾਰ. ਮਾਲੀ। ੩. ਰਤਨਾਂ ਦੀ ਮਾਲਾ ਬਣਾਉਣ ਵਾਲਾ ਮਣਿਕਾਰ....
ਦੇਖੋ, ਗਿਆਨ....
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....
ਵਿ- ਜਾਣਨ ਵਾਲਾ. ਗ੍ਯਾਨੀ. ਦਾਨਾ. "ਭਗਤ ਕੋਈ ਵਿਰਲਾ ਜਾਣਾ." (ਸ੍ਰੀ ਮਃ ੫) ੨. ਕ੍ਰਿ- ਗਮਨ ਕਰਨਾ। ੩. ਜਾਣਦਾ. "ਕਰਮ ਧਰਮ ਨਹੀ ਜਾਣਾ." (ਸੂਹੀ ਮਃ ੫)...
ਦੇਖੋ, ਹ੍ਰੀ ਧਾ. ਸੰਗ੍ਯਾ- ਲੈ ਜਾਣਾ. ਇੱਕ ਥਾਂ ਤੋਂ ਦੂਜੇ ਥਾਂ ਲੈ ਜਾਣ ਦੀ ਕ੍ਰਿਯਾ। ੨. ਚੁਰਾਉਣਾ। ੩. ਸੰ. ਹਰਿਣ. ਮ੍ਰਿਗ. "ਹਰਣਾਂ ਬਾਜਾਂ ਤੈ ਸਿਕਦਾਰਾਂ." (ਵਾਰ ਮਲਾ ਮਃ ੧)...
ਸੰਗ੍ਯਾ- ਜ਼ਿਮੀਦੋਜ਼ ਚੁਲ੍ਹਾ। ੨. ਵਿ- ਪ੍ਰਚੁਰ (ਬਹੁਤ- ਅਧਿਕ) ਦਾ ਸੰਖੇਪ। ੩. ਸੰ चुर् ਧਾ- ਚੁਰਾਉਣਾ, ਜਲਣਾ, ਮੱਚਣਾ....