ਹੈਹਯ

haihēaहैहय


ਸੰ. हैहय. ਚੰਦ੍ਰਵੰਸ਼ ਦਾ ਇੱਕ ਰਾਜਾ, ਜੋ ਸਤ੍ਰਾਜਿਤ ਦਾ ਪੁਤ੍ਰ ਸੀ। ੨. ਇੱਕ ਜਾਤਿ, ਵਿਸਨੁ ਪੁਰਾਣ ਵਿੱਚ ਲਿਖਿਆ ਹੈ ਕਿ ਹੈਹਯ ਯਾਦਵਾਂ ਵਿੱਚੋਂ ਹਨ. ਅੱਜ ਕਲ ਦੇ ਵਿਦ੍ਵਾਨ "ਸਿਦਿਯਨ" ਜਾਤਿ ਨੂੰ ਹੈਹਯ ਮੰਨਦੇ ਹਨ. ਮਹਾਭਾਰਤ ਤੋਂ ਪਤਾ ਲੱਗਦਾ ਹੈ ਕਿ ਹੈਹਯ ਮਨੁ ਦੇ ਪੁਤ੍ਰ ਯਯਾਤਿ ਦੀ ਔਲਾਦ ਹਨ. ਸਹਸ੍ਰਬਾਹੁ (ਕਾਰਤਵੀਰਯ) ਇਨ੍ਹਾਂ ਦਾ ਪ੍ਰਤਾਪੀ ਰਾਜਾ ਹੋਇਆ ਹੈ, ਜਿਸ ਨੂੰ ਪਰਸ਼ੁਰਾਮ ਨੇ ਜਿੱਤਿਆ ਸੀ. ਕਰਨਲ ਟਾਡ (Col. Tod) ਲਿਖਦਾ ਹੈ ਕਿ ਬਘੇਲ ਖੰਡ ਦੀ ਸੋਹਾਗਪੁਰ ਦੀ ਘਾਟੀ ਵਿੱਚ ਹੁਣ ਭੀ ਹੈਹਯ ਜਾਤਿ ਹੈ.


सं. हैहय. चंद्रवंश दा इॱकराजा, जो सत्राजित दा पुत्र सी। २. इॱक जाति, विसनु पुराण विॱच लिखिआ है कि हैहय यादवां विॱचों हन. अॱज कल दे विद्वान "सिदियन" जाति नूं हैहय मंनदे हन. महाभारत तों पता लॱगदा है कि हैहय मनु दे पुत्र ययाति दी औलाद हन. सहस्रबाहु (कारतवीरय) इन्हां दा प्रतापी राजा होइआ है, जिस नूं परशुराम ने जिॱतिआ सी. करनल टाड (Col. Tod) लिखदा है कि बघेल खंड दी सोहागपुर दी घाटी विॱच हुण भी हैहय जाति है.