hundīहुंडी
ਸੰਗ੍ਯਾ- ਸ਼ਾਹੂਕਾਰ ਦਾ ਟੋਮੂ, ਜਿਸ ਨਾਲ ਰੁਪਯਾ ਵਸੂਲ ਕਰੀਦਾ ਹੈ. "ਹੁੰਡੀ ਨਿਧਨ ਸਾਹੁ ਕੇ ਭਾਇ." (ਗੁਪ੍ਰਸੂ)
संग्या- शाहूकार दा टोमू, जिस नाल रुपया वसूल करीदा है. "हुंडी निधन साहु के भाइ." (गुप्रसू)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸਾਧੁਕਾਰ. ਧਨਵਾਨ ਵਪਾਰੀ. ਜੋ ਰੁਪਯਾ ਸੂਦ ਤੇ ਦੇਵੇ....
ਦੇਖੋ, ਟੋਂਬੂ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਅ਼. [وصوُل] ਵਸੂਲ. ਸੰਗ੍ਯਾ- ਪਹੁਁਚਣ ਦਾ ਭਾਵ। ੨. ਹਾਸਿਲ ਕਰਨ ਦੀ ਕ੍ਰਿਯਾ....
ਸੰਗ੍ਯਾ- ਸ਼ਾਹੂਕਾਰ ਦਾ ਟੋਮੂ, ਜਿਸ ਨਾਲ ਰੁਪਯਾ ਵਸੂਲ ਕਰੀਦਾ ਹੈ. "ਹੁੰਡੀ ਨਿਧਨ ਸਾਹੁ ਕੇ ਭਾਇ." (ਗੁਪ੍ਰਸੂ)...
ਸੰ. ਸੰਗ੍ਯਾ- ਨਾਸ਼, ਤਬਾਹੀ। ੨. ਮਰਣੀ. "ਤਿਨਰ ਨਿਧਨ ਨਹੁ ਕਹੀਐ." (ਸਵੈਯੇ ਮਃ ੩. ਕੇ) "ਜੇ ਲੈ ਸਸਤ੍ਰ ਸਾਮੁਹੇ ਗਏ। ਤਿਤੇ ਨਿਧਨ ਕਹੁ ਪ੍ਰਾਪਤ ਭਏ." (ਚੰਡੀ ੨) ੩. ਕੁਲ. ਖ਼ਾਨਦਾਨ. "ਜਿਮ ਜਿਮ ਬਿਰਤਾ ਰਹੈ ਸੁਭਾਊ। ਤਿਮ ਤਿਮ ਨਿਧਨ ਕਰੈ ਬਿਰਧਾਊ." (ਗੁਪ੍ਰਸੂ) ੪. ਸੰ. ਨਿਰ੍ਧਨ. ਵਿ- ਧਨ ਰਹਿਤ, ਕੰਗਾਲ. "ਨਿਧਨ ਸੁਨੈ ਧਨੀ ਹ੍ਵੈ ਜਾਵੈ." (ਸਲੋਹ) "ਨਿਧਨਿਆ ਧਨੁ." (ਮਾਰੂ ਮਃ ੧) ਨਿਧਨ ਭੀ ਸੰਸਕ੍ਰਿਤ ਨਿਰਧਨ ਲਈ ਸਹੀ ਹੈ....
ਸ਼ਾਹ ਬਾਦਸ਼ਾਹ "ਸਚਾ ਸਾਹੁ ਵਰਤਦਾ." (ਸ੍ਰੀ ਮਃ ੩) ੨. ਸ਼ਾਹੂਕਾਰ. "ਸਚਾ ਸਾਹੁ ਸਚੇ ਵਣਜਾਰੇ." (ਸੂਹੀ ਅਃ ਮਃ ੩) ੩. ਸ੍ਵਾਸ. ਦਮ. "ਕਰਿ ਬੰਦੇ ਤੂੰ ਬੰਦਗੀ ਜਿਚਰੁ ਘਟ ਮਹਿ ਸਾਹੁ." (ਤਿਲੰ ਮਃ ੫)...
ਸੰਗ੍ਯਾ- ਭਾਵ. ਵਿਚਾਰ. ਖ਼ਿਆਲ. "ਊਜਰੁ ਮੇਰੈ ਭਾਇ." (ਸ. ਕਬੀਰ) ਮੇਰੇ ਖ਼ਿਆਲ ਵਿੱਚ ਉੱਜੜ ਹੈ। ੨. ਭਾਗ. ਹਿੱਸਾ. "ਮੁਕਤਿ ਦੁਆਰਾ ਸੰਕੁਰਾ ਰਾਈ ਦਸਏਂ ਭਾਇ." (ਸ. ਕਬੀਰ) ੩. भ्रातृ- ਭ੍ਰਾਤਾ. ਭਾਈ. "ਦੂਸਰ ਭਾਇ ਹੁਤੋ ਜੋ ਏਕਾ." (ਗ੍ਯਾਨ) ੪. ਭਾਵ. ਮਨ ਦੇ ਖ਼ਿਆਲ ਨੂੰ ਅੰਗਾਂ ਦ੍ਵਾਰਾ ਪ੍ਰਗਟ ਕਰਨ ਦੀ ਕ੍ਰਿਯਾ. "ਹਾਇ ਭਾਇ ਬਹੁ ਭਾਂਤ ਦਿਖਾਏ." (ਚਰਿਤ੍ਰ ੧੬) ਹਾਵ ਭਾਵ ਦਿਖਾਏ. ਦੇਖੋ, ਹਾਵ ਅਤੇ ਭਾਵ। ੫. ਭਾਵ. ਪ੍ਰੇਮ. "ਭਾਇ ਭਗਤਿ ਪ੍ਰਭਕੀਰਤਨਿ ਲਾਗੈ." (ਗੌਂਡ ਮਃ ੫) ੬. ਸਨਮਾਨ. ਆਦਰ. ਪ੍ਰਤਿਸ੍ਟਾ. "ਏਕ ਭਾਇ ਦੇਖਉ ਸਭ ਨਾਰੀ." (ਗਉ ਕਬੀਰ) ੭. ਮਰਜੀ. ਆਸ਼ਯ. "ਚਰਣੀ ਲਗਾ, ਚਲਾ ਤਿਨ ਕੈ ਭਾਇ." (ਸ੍ਰੀ ਮਃ ੩) ੮. ਰੰਗ, ਵਰਣ. ਭਾਹ. "ਚੂਨਾ ਊਜਲ ਭਾਇ." (ਸ. ਕਬੀਰ) ੯. ਪ੍ਰਕਾਰ. ਢੰਗ. ਵਾਂਙ. ਤਰਹਿ. "ਅਟਕਤ ਭਈ ਕੰਜ ਭਵਰ ਕੇ ਭਾਇ." (ਚਰਿਤ੍ਰ ੨) ੧੦. ਹਾਲਤ. ਦਸ਼ਾ. "ਨਾ ਓਹੁ ਬਢੈ ਨ ਘਟਤਾਜਾਇ। ਅਕੁਲ ਨਿਰੰਜਨ ਏਕੈ ਭਾਇ।" (ਗਉ ਕਬੀਰ) ੧੧. ਸਿੱਧਾਂਤ. ਤਤ੍ਵ. "ਮੇਰੀ ਸਖੀ ਸਹੇਲੀ, ਸੁਨਹੁ ਭਾਇ." (ਬਸੰ ਮਃ ੧) ੧੨. ਪ੍ਰਤ੍ਯਯ- ਤਾ- ਤ੍ਵ ਪਨ. "ਦਾਸ ਦਸੰਤਣਭਾਇ ਤਿਨਿ ਪਾਇਆ." (ਸੁਖਮਨੀ) ਦਾਸਾਂ ਦਾ ਦਾਸਤ੍ਵਪਨ. ਦਾਸਾਨ ਦਾਸਤ੍ਵਭਾਵ....