hukamīहुकमी
ਵਿ- ਹੁਕਮ ਕਰਨ ਵਾਲਾ. ਹਾਕਿਮ. "ਹੁਕਮੀ ਹੁਕਮੁ ਚਲਾਏ ਰਾਹੁ." (ਜਪੁ) ੨. ਹੁਕਮ ਅਨੁਸਾਰ. "ਹੁਕਮੀ ਬਰਸਣਿ ਲਾਗੇ ਮੇਹਾ." (ਮਾਝ ਮਃ ੫)
वि- हुकम करन वाला. हाकिम. "हुकमी हुकमु चलाए राहु." (जपु) २. हुकम अनुसार. "हुकमी बरसणि लागे मेहा." (माझ मः ५)
ਅ਼. [حُکم] ਹ਼ੁਕਮ. ਸੰਗ੍ਯਾ- ਆਗ੍ਯਾ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵਿ- ਹੁਕਮ ਕਰਨ ਵਾਲਾ. ਹਾਕਿਮ. "ਹੁਕਮੀ ਹੁਕਮੁ ਚਲਾਏ ਰਾਹੁ." (ਜਪੁ) ੨. ਹੁਕਮ ਅਨੁਸਾਰ. "ਹੁਕਮੀ ਬਰਸਣਿ ਲਾਗੇ ਮੇਹਾ." (ਮਾਝ ਮਃ ੫)...
ਦੇਖੋ, ਹੁਕਮ. "ਹੁਕਮੁ ਤੇਰਾ ਖਰਾ ਭਾਰਾ." (ਆਸਾ ਛੰਤ ਮਃ ੩)...
ਮਾਰਗ. ਰਾਸਤਾ. ਦੇਖੋ, ਰਾਹੁ. "ਰਾਹੁ ਬੁਰਾ ਭੀਹਾਵਲਾ." (ਓਅੰਕਾਰ) ੨. ਵੰਸ਼ ਦਾ ਸਿਲਸਿਲਾ. "ਭੰਡਹੁ ਚਲੈ ਰਾਹੁ." (ਵਾਰ ਆਸਾ) ੩. ਸੰ. ਪੁਰਾਣਾਂ ਅਨੁਸਾਰ ਸਿੰਹਿਕਾ ਦੇ ਉਦਰ ਤੋਂ ਵਿਪ੍ਰਚਿੱਤਿ ਦਾਨਵ ਦਾ ਪੁਤ੍ਰ, ਜਿਸ ਦੀਆਂ ਚਾਰ ਬਾਹਾਂ ਅਤੇ ਹੇਠਲਾ ਧੜ ਮੱਛ ਦੀ ਪੂਛ ਜੇਹਾ ਹੈ. ਜਦ ਸਮੁੰਦਰ ਰਿੜਕ ਕੇ ਰਤਨ ਕੱਢੇ, ਤਦ ਇਹ ਰੂਪ ਵਟਾਕੇ ਦੇਵਤਿਆਂ ਦੀ ਪੰਗਤਿ ਵਿੱਚ ਜਾ ਬੈਠਾ, ਅਰ ਅਮ੍ਰਿਤ ਦਾ ਵਰਤਾਰਾ ਲੈਕੇ ਪੀਗਿਆ. ਸੂਰਜ ਅਤੇ ਚੰਦ੍ਰਮਾ ਨੇ ਇਸ ਨੂੰ ਪਛਾਣਕੇ ਵਿਸਨੁ ਨੂੰ ਦੱਸਿਆ, ਜਿਸ ਪੁਰ ਇਸ ਦਾ ਸਿਰ ਅਤੇ ਦੋ ਬਾਹਾਂ ਵਿਸਨੁ ਨੇ ਵੱਢ ਦਿੱਤੀਆਂ, ਪਰ ਇਹ ਅੰਮ੍ਰਿਤ ਪੀਕੇ ਅਮਰ ਹੋਗਿਆ ਸੀ. ਇਸ ਲਈ ਦੋ ਸ਼ਰੀਰ ਬਣ ਗਏ, ਅਰਥਾਤ ਕੇਤੁ ਅਰੇ ਰਾਹੁ. ਪੁਰਾਣਾ ਵੈਰ ਚਿਤਾਰਕੇ ਇਹ ਸੂਰਜ ਚੰਦ੍ਰਮਾ ਨੂੰ ਗ੍ਰਸਦੇ ਹਨ, ਜਿਸ ਤੋਂ ਗ੍ਰਹਣ ਲਗਦਾ ਹੈ. ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਅੱਠ ਕਾਲੇ ਰੰਗ ਦੇ ਘੋੜੇ ਰਾਹੁ ਦੇ ਰਥ ਨੂੰ ਖਿੱਚਦੇ ਹਨ. "ਆਪ ਗਰਹ ਦੁਇ ਰਾਹੁ." (ਮਃ ੧. ਵਾਰ ਮਾਝ) ੪. ਜੋਤਿਸ ਅਨੁਸਾਰ ਇੱਕ ਗ੍ਰਹ. The Seizer। ੫. ਵਿ- ਛੱਡਣ ਵਾਲਾ. ਦੇਖੋ, ਰਹ ਧਾ...
ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. "ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ." (ਨਾਪ੍ਰ)¹੨. ਮੰਤ੍ਰਪਾਠ. "ਜਪੁ ਤਪੁ ਸੰਜਮੁ ਧਰਮੁ ਨ ਕਮਾਇਆ." (ਸੋਪੁਰਖੁ) ੩. ਜਪ੍ਯ. ਵਿ- ਜਪਣ ਯੋਗ੍ਯ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਮੇਘ. ਦੇਖੋ, ਮੇਹ. "ਹੁਕਮੀ ਵਰਸਣ ਲਾਗੇ ਮੇਹਾ." (ਮਾਝ ਮਃ ੫)...
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....