hīsa, hīnsaहीस, हींस
ਸੰ. ਹਿੰਸ੍ਰ. ਇੱਕ ਕੰਡੇਦਾਰ ਝਾੜ. "ਬਿੜਾ ਹੀਂਸ ਕੋ ਸੰਘਨਘਨੋ." (ਗੁਪ੍ਰਸੂ) L. Coix Barbata. ਇਸ ਦੀ ਬਾੜ ਵਡੀ ਪੱਕੀ ਹੁੰਦੀ ਹੈ. ਜੰਗਲਾਂ ਵਿੱਚ ਜਿੱਥੇ ਸੰਘਣੇ ਹੀਸ ਹੋਣ, ਉਨ੍ਹਾਂ ਵਿੱਚ ਸ਼ੇਰ ਸੂਰ ਆਦਿਕ ਜੀਵ ਆਪਣੇ ਘੁਰੇ ਬਣਾ ਲੈਂਦੇ ਹਨ.
सं. हिंस्र. इॱक कंडेदार झाड़. "बिड़ा हींस को संघनघनो." (गुप्रसू) L.Coix Barbata. इस दी बाड़ वडी पॱकी हुंदी है. जंगलां विॱच जिॱथे संघणे हीस होण, उन्हां विॱच शेर सूर आदिक जीव आपणे घुरे बणा लैंदे हन.
ਸੰ. ਵਿ- ਹਿੰਸਾ ਕਰਨ ਵਾਲਾ. ਪ੍ਰਾਣ ਲੈਣ ਵਾਲਾ। ੨. ਸੰਗ੍ਯਾ- ਸ਼ੇਰ ਆਦਿ ਜੀਵ। ੩. ਦੇਖੋ, ਹੀਂਸ....
ਸੰ. ਝਾਟ. ਸੰਗ੍ਯਾ- ਵਨ (ਬਣ). ਜੰਗਲ. "ਜਿਉ ਝਾੜ ਮਿਰਗ ਭਾਲੇ." (ਵਾਰ ਗਉ ੧. ਮਃ ੪) ੨. ਸੰਘਣਾ ਬੂਟਾ। ੩. ਕੰਡੇਦਾਰ ਬੂਝਾ। ੪. ਦਸ੍ਤ. ਜੁਲਾਬ। ੫. ਭੂਸੇ ਵਿੱਚੋਂ ਦਾਣਿਆਂ ਦੇ ਝੜਨ ਦਾ ਭਾਵ। ੬. ਬੂਟੇ ਦੀ ਸ਼ਕਲ ਦਾ ਫਾਨੂਸ ਅਥਵਾ ਦੀਵਿਆਂ ਦਾ ਪੁੰਜ. ਦੇਖੋ, ਝਾਰ ੩.। ੭. ਝਾੜ ਦੀ ਸ਼ਕਲ ਦੀ ਆਤਿਸ਼ਬਾਜ਼ੀ....
ਸੰਗ੍ਯਾ- ਸੰਗਣਾ ਝਾੜ. "ਬਿੜਾ ਹੀਂਸ ਕੋ ਸੰਘਨ ਘਨੋ." (ਗੁਪ੍ਰਸੂ)...
ਸੰ. ਹਿੰਸ੍ਰ. ਇੱਕ ਕੰਡੇਦਾਰ ਝਾੜ. "ਬਿੜਾ ਹੀਂਸ ਕੋ ਸੰਘਨਘਨੋ." (ਗੁਪ੍ਰਸੂ) L. Coix Barbata. ਇਸ ਦੀ ਬਾੜ ਵਡੀ ਪੱਕੀ ਹੁੰਦੀ ਹੈ. ਜੰਗਲਾਂ ਵਿੱਚ ਜਿੱਥੇ ਸੰਘਣੇ ਹੀਸ ਹੋਣ, ਉਨ੍ਹਾਂ ਵਿੱਚ ਸ਼ੇਰ ਸੂਰ ਆਦਿਕ ਜੀਵ ਆਪਣੇ ਘੁਰੇ ਬਣਾ ਲੈਂਦੇ ਹਨ....
ਸੰਗ੍ਯਾ- ਕੰਡੇਦਾਰ ਝਾੜੀ ਦੀ ਖੇਤ ਆਦਿ ਦੇ ਚਾਰੇ ਪਾਸੇ ਕੀਤੀ ਰਖ੍ਯਾ. ਸੰ. ਵਾਟ. "ਉਲਟੀ ਬਾੜ ਖੇਤ ਕੋ ਖਾਈ." (ਭਾਗੁ) ਭਾਵ- ਰੱਛਾ ਕਰਨ ਵਾਲੇ ਰਾਜੇ, ਪ੍ਰਜਾ ਨੂੰ ਖਾਂਦੇ ਹਨ। ੨. ਵਾਢ. ਸ਼ਸਤ੍ਰ ਦੀ ਧਾਰਾ "ਖੱਗ ਦੱਗੰ ਝਮਾਥੰਮ ਬਾੜੰ." (ਚੰਡੀ ੨) ੩. ਬੰਦੂਕਾਂ ਦੀ ਸ਼ਲਕ। ੪. ਦੇਖੋ, ਬਾੜਨਾ....
ਪੱਕਾ ਦਾ ਇਸਤ੍ਰੀ ਲਿੰਗ....
ਸੰ. ਹਿੰਸ੍ਰ. ਇੱਕ ਕੰਡੇਦਾਰ ਝਾੜ. "ਬਿੜਾ ਹੀਂਸ ਕੋ ਸੰਘਨਘਨੋ." (ਗੁਪ੍ਰਸੂ) L. Coix Barbata. ਇਸ ਦੀ ਬਾੜ ਵਡੀ ਪੱਕੀ ਹੁੰਦੀ ਹੈ. ਜੰਗਲਾਂ ਵਿੱਚ ਜਿੱਥੇ ਸੰਘਣੇ ਹੀਸ ਹੋਣ, ਉਨ੍ਹਾਂ ਵਿੱਚ ਸ਼ੇਰ ਸੂਰ ਆਦਿਕ ਜੀਵ ਆਪਣੇ ਘੁਰੇ ਬਣਾ ਲੈਂਦੇ ਹਨ....
ਸੰ. सेटक ਸੇਟਕ. ਸੰਗ੍ਯਾ- ਮਣ ਦਾ ਚਾਲੀਹਵਾਂ ਹਿੱਸਾ. ਚਾਰ ਪਾਉ ਭਰ ਤੋਲ.¹ "ਦੁਇ ਸੇਰ ਮਾਗਉ ਚੂਨਾ." (ਸੋਰ ਕਬੀਰ) ੨. ਫ਼ਾ. [شیر] ਸ਼ੇਰ. ਸਿੰਘ। ੩. ਵਿ- ਦਿਲੇਰ. ਬਹਾਦੁਰ. "ਬੁਰਿਆਈਆਂ ਹੁਇ ਸੇਰ." (ਵਾਰ ਗੂਜ ੨. ਮਃ ੫)...
ਸੰ. ਸ਼ੂਲ. ਸੰਗ੍ਯਾ- ਕੰਡੇ ਵਾਂਙ ਚੁਭਣ ਵਾਲੀ ਢਿੱਡਪੀੜ. "ਭਯੋ ਸੂਰ ਰਾਜਾ ਜੂ ਮਰ੍ਯੋ." (ਚਰਿਤ੍ਰ ੨੧੮) ਦੇਖੋ, ਸੂਲ ਰੋਗ। ੨. ਕੰਡਾ. ਕੰਟਕ. ਭਾਵ- ਵੈਰੀ. "ਸੂਰ ਸੁਰਾਨ ਕੇ ਹਾਨ ਕਰੇ." (ਗੁਪ੍ਰਸੂ) ੩. ਤ੍ਰਿਸੂਲ. ਭਾਲਾ. ਨੇਜਾ. "ਹਤੇ ਸਤ੍ਰੁ ਗਨ ਗਹਿ ਕਰ ਸੂਰ." (ਗੁਪ੍ਰਸੂ) ੪. ਸੰ. ਸੂਰ. ਸੂਰਜ. "ਨਾਮ ਜਪਤ ਕੋਟਿ ਸੂਰ ਉਜਿਆਰਾ." (ਜੈਤ ਮਃ ੫) "ਕੇਤੇ ਇੰਦ ਚੰਦ ਸੂਰ ਕੇਤੇ." (ਜਪੁ) ੫. ਭਾਵ- ਆਤਮਿਕ ਰੌਸ਼ਨੀ. ਗਿਆਨ ਦਾ ਪ੍ਰਕਾਸ਼. "ਉਗਵੈ ਸੂਰ ਅਸੁਰ ਸੰਘਾਰੈ." (ਓਅੰਕਾਰ) ਅਸੁਰ ਤੋਂ ਭਾਵ ਵਿਕਾਰ ਹੈ। ੬. ਯੋਗਭ੍ਯਾਸ ਦੇ ਸੰਕੇਤ ਅਨੁਸਾਰ ਸੱਜੀ ਨਾਸਿਕਾ ਦ੍ਵਾਰਾ ਚਲਦਾ ਸ੍ਵਾਸ, ਜਿਸ ਦਾ ਦੇਵਤਾ ਸੂਰਜ ਮੰਨਿਆ ਹੈ. "ਸੂਰ ਸਤ ਖੋੜਸਾ ਦਤ ਕੀਆ." (ਮਾਰੂ ਜੈਦੇਵ) ੭. ਪੰਡਿਤ. ਦਾਨਾ। ੮. ਸੰ. ਸ਼ੂਰ. ਯੋਧਾ. ਬਹਾਦੁਰ. "ਅਸੰਖ ਸੂਰ ਮੁਹ ਭਖ ਸਾਰ." (ਜਪੁ) ੯. ਸੰ. ਸ਼ੌਰ੍ਯ. ਸੂਰਮਤਾ. ਬਹਾਦੁਰੀ. "ਖਤ੍ਰੀ ਸਬਦੰ ਸੂਰ ਸਬਦੰ." (ਵਾਰਾ ਆਸਾ) ੧੦. ਸੰ. ਸ਼ੂਕਰ. ਸੂਅਰ. ਵਰਾਹ. "ਸੂਰ ਤਮ ਵ੍ਰਿੰਦ ਪਰ, ਸੂਰ ਰਣ ਦੁੰਦ ਪਰ, ਸੂਰ ਦਿਤਿਨੰਦ ਪਰ.¹ (ਗੁਪ੍ਰਸੂ)#ਕੁਰਾਨ ਵਿੱਚ ਸੂਰ ਦਾ ਮਾਸ ਹਰਾਮ ਲਿਖਿਆ ਹੈ. ਦੇਖੋ, ਸੂਰਤ ਬਕਰ, ਆਯਤ ੭੧, ਯਹੂਦੀ ਸੂਰ ਨੂੰ ਇਸ ਲਈ ਅਪਵਿਤ੍ਰ ਮੰਨਦੇ ਹਨ ਕਿ ਪੈਗੰਬਰ ਮੂਸਾ ਨੇ ਸੂਰ ਦੀ ਅਪਵਿਤ੍ਰ ਪਸ਼ੂਆਂ ਵਿੱਚ ਗਿਣਤੀ ਕੀਤੀ ਹੈ.² ਸਿੱਖ ਸੂਰ ਨੂੰ ਖਾਣ ਵਾਲੇ ਪਸ਼ੂਆਂ ਵਿੱਚ ਗਿਣਦੇ ਹਨ, ਪਰ ਖਾਸ ਕਰਕੇ ਵਿਧਿ ਨਹੀਂ। ੧੧. ਅ਼. [صوُر] ਸੂਰ. ਤੁਰ੍ਹੀ. ਬਿਗੁਲ। ੧੨. ਇਸਰਾਫ਼ੀਲ ਫਰਿਸ਼ਤੇ ਦਾ ਰਣਸਿੰਹਾ, ਜੋ ਪ੍ਰਲੈ ਵੇਲੇ ਵੱਜੇਗਾ, ਜਿਸ ਤੋਂ ਮੁਰਦੇ ਕਬਰਾਂ ਵਿੱਚੋ ਉਠ ਖੜੇ ਹੋਣਗੇ. ਦੋਖੋ, ਕੁਰਾਨ ਸੂਰਤ ੩੯, ਆਯਤ ੬੮। ੧੩. ਫ਼ਾ. [سۇر] ਲੋਦੀ ਵੰਸ਼ ਦੇ ਪਠਾਣਾਂ ਦੀ ਇੱਕ ਜਾਤਿ. ਹੁਮਾਯੂੰ ਨੂੰ ਜਿੱਤਣ ਵਾਲਾ ਸ਼ੇਰਸ਼ਾਹ ਇਸੇ ਜਾਤਿ ਦਾ ਸੀ। ੧੪. ਸ਼ਾਦੀ ਦੀ ਸਭਾ। ੧੫. ਸੁਰਖ ਰੰਗ। ੧੬. ਸ਼ਹਰਪਨਾਹ. ਫਸੀਲ....
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਸੰ. ਸੰਗ੍ਯਾ- ਜੀਵਾਤਮਾ. "ਈਸ੍ਵਰ ਜੀਵ ਏਕ ਇਮ ਜਾਨਹੁ." (ਗੁਪ੍ਰਸੂ) ਦੇਖੋ, ਆਤਮਾ। ੨. ਪਾਣੀ. "ਜੀਵ ਜਿਤੇ ਜਲ ਮੈ ਥਲ ਮੈ." (ਅਕਾਲ) ੩. ਵ੍ਰਿਹਸਪਤਿ. ਦੇਵਗੁਰੂ। ੪. ਚੰਦ੍ਰਮਾ। ੫. ਵਿਸਨੁ। ੬. ਜਲ. "ਜੀਵ ਗਯੋ ਘਟ ਮੇਘਨ ਕੋ." (ਕ੍ਰਿਸਨਾਵ) ੭. जीव् ਧਾ- ਜਿਉਣਾ, ਉਪਜੀਵਿਕਾ ਲਈ ਕਮਾਉਣਾ, ਸੁਖ ਨਾਲ ਰਹਿਣਾ....