hahāहहा
ਵ੍ਯ- ਹਾ! ਸ਼ੋਕ! "ਹਹਾ ਹਮਰੇ ਗ੍ਰਿਹ ਸ੍ਯਾਮ ਨ ਆਯੋ." (ਕ੍ਰਿਸਨਾਵ) ੨. ਮਾਰ ਮਾਰ. ਹਨ ਹਨ. "ਕਰ ਲੈ ਹਥਿਯਾਰ ਹਹਾ ਕਹਿ ਢੂਕੇ." (ਚਰਿਤ੍ਰ ੨)
व्य- हा! शोक! "हहा हमरे ग्रिह स्याम न आयो." (क्रिसनाव) २. मार मार. हन हन. "कर लै हथियार हहा कहि ढूके." (चरित्र २)
ਸੰ. ਸ਼ੋਕ. ਸੰਗ੍ਯਾ- ਤਪਤ. ਤੇਜ. ਗਰਮੀ. "ਕਿ ਆਦਿੱਤ ਸੋਕੈ." (ਜਾਪੁ) ਸੂਰਜ ਨੂੰ ਗਰਮੀ ਦੇਣ ਵਾਲਾ ਹੈ. "ਨ ਸੀਤ ਹੈ ਨ ਸੋਕ ਹੈ." (ਅਕਾਲ) ੨. ਰੰਜ. ਗਮ। ੩. ਮੁਸੀਬਤ. ਵਿਪਦਾ....
ਵ੍ਯ- ਹਾ! ਸ਼ੋਕ! "ਹਹਾ ਹਮਰੇ ਗ੍ਰਿਹ ਸ੍ਯਾਮ ਨ ਆਯੋ." (ਕ੍ਰਿਸਨਾਵ) ੨. ਮਾਰ ਮਾਰ. ਹਨ ਹਨ. "ਕਰ ਲੈ ਹਥਿਯਾਰ ਹਹਾ ਕਹਿ ਢੂਕੇ." (ਚਰਿਤ੍ਰ ੨)...
ਸੰ. गृह ਸੰਗ੍ਯਾ- ਘਰ. "ਗ੍ਰਿਹ ਬਨ ਸਮਸਰ." (ਆਸਾ ਮਃ ੧) ੨. ਕੁਟੁੰਬ. ਕੁੰਬਾ. ਪਰਿਵਾਰ. "ਵਿਚੇ ਗ੍ਰਿਹ ਗੁਰਬਚਨਿ ਉਦਾਸੀ." (ਵਾਰ ਗੂਜ ੧. ਮਃ ੩) ਦੇਖੋ, ਨਵਗ੍ਰਹ....
ਸੰ. श्यात ਵਿ- ਨੀਲਾ. ਕਾਲਾ। ੨. ਸੰਗ੍ਯਾ- ਕਾਲਾ ਪਦਾਰਥ. ਕਵੀ ਆਪਣੀ ਰਚਨਾ ਵਿੱਚ ਇਹ ਵਸਤੂਆਂ ਸ਼੍ਯਾਮ ਲਿਖਦੇ ਹਨ- ਅਪਯਸ਼, ਲੋਹਾ, ਸੱਪ, ਕੱਜਲ, ਕਲਹ, ਕਲਿਯੁਗ, ਕਲੰਕ, ਕਾਮ, ਕਾਲੀ ਦੇਵੀ, ਕੀਚ (ਚਿੱਕੜ), ਕੇਸ਼, ਚੋਰ, ਅੰਧੇਰਾ, ਨਾਕੂ (ਨਕ੍ਰ), ਪਾਪ, ਕੋਕਿਲ, ਭੌਰਾ, ਮਹਿਂ (ਭੈਂਸ), ਮਦ, ਕਸਤੂਰੀ, ਰਾਖਸ, ਰਾਤ੍ਰਿ ਅਤੇ ਰਿੱਛ। ੩. ਸ੍ਰੀ ਕ੍ਰਿਸਨ, ਕਾਲਾ ਰੰਗ ਹੋਣ ਕਰਕੇ ਇਹ ਨਾਉਂ ਪ੍ਰਸਿੱਧ ਹੋ ਗਿਆ ਹੈ। ੪. ਕਿਤਨਿਆਂ ਦੇ ਖਿਆਲ ਅਨੁਸਾਰ "ਸ੍ਯਾਮ" ਦਸ਼ਮੇਸ਼ ਦਾ ਤਖੱਲੁਸ (ਛਾਪ) ਹੈ ਬਹੁਤ ਵਿਦ੍ਵਾਨ ਮੰਨਦੇ ਹਨ ਕਿ ਸ੍ਯਾਮ ਇੱਕ ਕਵੀ ਸੀ. "ਜੋ ਬ੍ਰਿਜਨਾਯਕ ਕੋ ਰੁਚਿ ਸੋਂ ਕਵਿ ਸ੍ਯਾਮ ਭਨੈ ਫੁਨ ਜਾਪ ਜਪੈ ਹੈਂ." (ਕ੍ਰਿਸਨਾਵ) ੫. ਸੰ. स्याम ਕ੍ਰਿ- ਅਸੀਂ ਹੋਈਏ।...
ਸੰ. ਸੰਗ੍ਯਾ- ਮੋਤ. ਮ੍ਰਿਤ੍ਯੁ. ਦੇਖੋ, ਮਾਰਿ ੨। ੨. ਜੋ ਲੋਕਾਂ ਨੂੰ ਮਾਰ ਸਿਟਦਾ ਹੈ, ਕਾਮਦੇਵ. ਅਨੰਗ. "ਰਦ੍ਰ ਜਿਮ ਮਾਰ ਪਰ." (ਗੁਪ੍ਰਸੂ) ੩. ਸ਼ਿਕਾਰ. "ਮਾਰ ਪਰ ਸਿੰਘ ਹੈ." (ਗੁਪ੍ਰਸੂ) ੪. ਪ੍ਰਹਾਰ. ਆਘਾਤ. ਤਾੜਨ ਦੀ ਕ੍ਰਿਯਾ. "ਏਤੀ ਮਾਰ ਪਈ ਕੁਰਲਾਣੇ." (ਆਸਾ ਮਃ ੧) "ਸਿਮਰਤ ਰਾਮ ਨਾਹੀ ਜਮਮਾਰ." (ਗਉ ਮਃ ੫) ੫. ਵਿਘਨ। ੬. ਜ਼ਹਿਰ. ਵਿਸ. "ਇਸ ਕੋ ਮਾਰ ਗਾਢ ਬਹੁ ਹੋਈ." (ਨਾਪ੍ਰ) ੭. ਲਾਟਾ. ਅਗਨਿ ਦੀ ਸ਼ਿਖਾ. "ਪੌਨ ਦੀਪਮਾਰ ਪਰ." (ਗੁਪ੍ਰਸੂ) ੮. ਬੌੱਧਮਤ ਅਨੁਸਾਰ ਵਾਸਨਾ ਦਾ ਨਾਮ ਮਾਰ ਹੈ। ੯. ਫ਼ਾ. [مار] ਸਰਪ. "ਵੈਨਤੇਯ ਮਾਰ ਪਰ." (ਗੁਪ੍ਰਸੂ) ੧੦. ਬੀਮਾਰੀ. ਰੋਗ। ੧੧. ਦੇਖੋ, ਮਾਰਗਣ....
ਦੇਖੋ, ਕਹ। ੨. ਨੂੰ. ਕੋ. "ਪ੍ਰਭੁ ਜੂ, ਤੋ ਕਹਿ ਲਾਜ ਹਮਾਰੀ." (ਹਜਾਰੇ ੧੦)...
ਸੰ. ਸੰਗ੍ਯਾ- ਪਿਆਦਾ. ਪੈਦਲ. ਪਦਾਤਿ। ੨. ਕਰਨੀ. ਕਰਤੂਤ. ਆਚਾਰ। ੩. ਵ੍ਰਿੱਤਾਂਤ. ਹਾਲ। ੪. ਦਸਮਗ੍ਰੰਥ ਵਿੱਚ ਇਸਤਰੀ ਪੁਰਖਾਂ ਦੇ ਛਲ ਕਪਟ ਭਰੇ ਪ੍ਰਸੰਗ ਜਿਸ ਭਾਗ ਵਿੱਚ ਹਨ, ਉਸ ਦੀ "ਚਰਿਤ੍ਰੋਪਾਖ੍ਯਾਨ." ਸੰਗ੍ਯਾ ਹੈ, ਪਰ ਪ੍ਰਸਿੱਧ ਨਾਮ "ਚਰਿਤ੍ਰ" ਹੀ ਹੈ.#ਚਰਿਤ੍ਰਾਂ ਦੀ ਗਿਣਤੀ ੪੦੪ ਹੈ, ਪਰ ਸਿਲਸਿਲੇ ਵਾਰ ਲਿਖਣ ਵਿੱਚ ੪੦੫ ਹੈ. ਤਿੰਨ ਸੌ ਪਚੀਹ (੩੨੫) ਵਾਂ ਚਰਿਤ੍ਰ ਲਿਖਿਆ ਨਹੀਂ ਗਿਆ, ਪਰ ਉਸ ਦੇ ਅੰਤ ਇਤਿ ਸ੍ਰੀ ਲਿਖਕੇ ੩੨੫ ਨੰਬਰ ਦਿੱਤਾ ਹੋਇਆ ਹੈ.#ਇਹ ਪੋਥੀ ਦੀ ਭੂਮਿਕਾ ਵਿੱਚ ਲਿਖਿਆ ਹੈ ਕਿ ਰਾਜਾ ਚਿਤ੍ਰਸਿੰਘ ਦਾ ਸੁੰਦਰ ਰੂਪ ਵੇਖਕੇ ਇੱਕ ਅਪਸਰਾ ਮੋਹਿਤ ਹੋ ਗਈ ਅਰ ਉਸ ਨਾਲ ਸੰਬੰਧ ਜੋੜਕੇ ਹਨੁਵੰਤ ਸਿੰਘ ਮਨੋਹਰ ਪੁਤ੍ਰ ਪੈਦਾ ਕੀਤਾ ਚਿਤ੍ਰਸਿੰਘ ਦੀ ਨਵੀਂ ਵਿਆਹੀ ਰਾਣੀ ਚਿਤ੍ਰਮਤੀ, ਯੁਵਾ ਹਨੁਵੰਤ ਸਿੰਘ ਦਾ ਅਦਭੁਤ ਰੂਪ ਵੇਖਕੇ ਮੋਹਿਤ ਹੋ ਗਈ ਅਰ ਰਾਜਕੁਮਾਰ ਨੂੰ ਕੁਕਰਮ ਲਈ ਪ੍ਰੇਰਿਆ, ਪਰ ਧਰਮੀ ਹਨੁਵੰਤ ਸਿੰਘ ਨੇ ਆਪਣੀ ਮਤੇਈ ਨੂੰ ਰੁੱਖਾ ਜਵਾਬ ਦਿੱਤਾ, ਇਸ ਪੁਰ ਰਾਣੀ ਨੇ ਆਪਣੇ ਪਤੀ ਪਾਸ ਝੂਠੀਆਂ ਗੱਲਾਂ ਬਣਾਕੇ ਪੁਤ੍ਰ ਦੇ ਮਾਰੇ ਜਾਣ ਦਾ ਹੁਕਮ ਦਿਵਾ ਦਿੱਤਾ. ਰਾਜੇ ਦੇ ਸਿਆਣੇ ਮੰਤ੍ਰੀ ਨੇ ਆਪਣੇ ਸ੍ਵਾਮੀ ਨੂੰ ਚਾਲਾਕ ਇਸਤ੍ਰੀਆਂ ਦੇ ਕਪਟ ਭਰੇ ਅਨੇਕ ਚਰਿਤ੍ਰ ਸੁਣਾਕੇ ਰਾਜਕੁਮਾਰ ਵੱਲੋਂ ਸ਼ੱਕ ਦੂਰ ਕਰਨ ਦਾ ਯਤਨ ਕੀਤਾ.#ਇਨ੍ਹਾਂ ਚਰਿਤ੍ਰਾਂ ਵਿੱਚ ਪੁਰਾਤਨ ਹਿੰਦੂ ਪੁਸਤਕਾਂ ਤੋਂ, ਬਹਾਰਦਾਨਿਸ਼ ਕਿਤਾਬ ਤੋਂ, ਮੁਗ਼ਲਾਂ ਦੀ ਖ਼ਾਨਦਾਨੀ ਕਹਾਣੀਆਂ ਤੋਂ, ਰਾਜਪੂਤਾਨੇ ਦੇ ਕਥਾ ਪ੍ਰਸੰਗਾਂ ਤੋਂ, ਪੰਜਾਬ ਦੇ ਕਿੱਸੇ ਕਹਾਣੀਆਂ ਤੋ, ਕੁਝ ਆਪਣੇ ਤਜਰਬਿਆਂ ਤੋਂ ਚਰਿਤ੍ਰ ਲਿਖੇ ਗਏ ਹਨ, ਅਰ ਸਿੱਧਾਂਤ ਇਹ ਹੈ ਕਿ ਕਾਮ ਦੇ ਦਾਸ ਹੋ ਕੇ ਚਾਲਾਕ ਪਰਇਸਤ੍ਰੀਆਂ ਦੇ ਪੇਚਾਂ ਵਿੱਚ ਨਹੀਂ ਫਸਣਾ ਚਾਹੀਏ, ਅਰ ਉਨ੍ਹਾਂ ਤੇ ਇਤਬਾਰ ਕਰਕੇ ਆਪਣਾ ਸਰਵਨਾਸ਼ ਨਹੀਂ ਕਰ ਲੈਣਾ ਚਾਹੀਏ.#ਇਸ ਤੋਂ ਇਹ ਸਿੱਟਾ ਨਹੀਂ ਕੱਢਣਾ ਚਾਹੀਏ ਕਿ ਆਪਣੀ ਧਰਮਪਤਨੀ ਅਤੇ ਯੋਗ੍ਯ ਇਸਤ੍ਰੀਆਂ ਤੇ ਵਿਸ਼੍ਵਾਸ ਕਰਨਾ ਅਯੋਗ ਹੈ, ਭਾਵ ਇਹ ਹੈ ਕਿ ਕਾਮਾਤੁਰ ਹੋ ਕੇ ਪਰਇਸਤ੍ਰੀਆਂ ਦੇ ਪੇਚ ਵਿੱਚ ਫਸਕੇ ਲੋਕ ਪਰਲੋਕ ਖੋ ਲੈਣਾ ਕੁਕਰਮ ਹੈ....