sanmalāसंमला
ਦੇਖੋ, ਸਮਲਾ. "ਸਹਿਤ ਸੰਮਲੇ ਸਿਰ ਪਰ ਚੀਰਾ." (ਗੁਪ੍ਰਸੂ) ੨. ਚੇਤੇ ਕਰਾਂ. "ਸਾਹਿ ਸਾਹਿ ਤੁਝੁ ਸੰਮਲਾ." (ਸ੍ਰੀ ਮਃ ੧)
देखो, समला. "सहित संमले सिर पर चीरा."(गुप्रसू) २. चेते करां. "साहि साहि तुझु संमला." (स्री मः १)
ਫ਼ਾ. [شملہ] ਸੰਗ੍ਯਾ- ਮੋਢਿਆਂ ਉੱਪਰ ਪਹਿਰਨ ਦੀ ਚਾਦਰ। ੨. ਸਾਫੇ ਦਾ ਪੱਲਾ, ਜੋ ਮੋਢਿਆਂ ਅਥਵਾ ਪਿੱਠ ਉੱਪਰ ਲਟਕਦਾ ਹੋਵੇ....
ਸੰ. ਵ੍ਯ- ਸਾਥ. ਸੰਗ. ਸਮੇਤ. "ਪੁਤ੍ਰ ਸਹਿਤ ਗੁਰੁ ਦਰਸਨ ਕੀਨ." (ਗੁਪ੍ਰਸੂ) ੨. ਕ੍ਰਿ. ਵਿ- ਸਹਿਤ. ਹਿਤ ਸਹਿਤ. ਪ੍ਰੇਮ ਨਾਲ. ਸਨੇਹ ਕਰਕੇ. "ਭੋਜਨ ਮਧੁਰ ਸਹਿਤ ਕਰਵਾਏ." (ਗੁਪ੍ਰਸੂ) ੩. ਵਿ- ਹੱਛਾ ਹਿਤਕਾਰੀ. ਮਿਤ੍ਰ. "ਪਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ." (ਅਨੰਦੁ) ੪. ਦੇਖੋ, ਸਹਦ ੨....
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ....
ਚੀਰਣ ਤੋਂ ਹੋਇਆ ਘਾਉ. ਫੱਟ।#੨. ਦੋ ਰਿਆਸਤਾਂ ਦੇ ਇਲਾਕੇ ਨੂੰ ਚੀਰਣ (ਅਲਗ)ਕਰਨ ਵਾਲੇ ਨਿਸ਼ਾਨ. ਸਰਹੱਦੀ ਚਿੰਨ੍ਹ. ਬਾਦਸ਼ਾਹਤ ਦੀ ਹੱਦਬੰਦੀ। ੩. ਫ਼ਾ. [چیِرہ] ਦਿਲੇਰੀ. ਬਹਾਦੁਰੀ। ੪. ਵਿਜੈ. ਫ਼ਤੇ। ੫. ਸਰਬੰਦ।¹ ੬. ਬਲ. ਸ਼ਕ੍ਤਿ. "ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ." (ਸੋਦਰੁ) "ਸਭ ਜਗੁ ਤਿਸ ਕੈ ਵਸਿ ਹੈ ਸਭ ਤਿਸ ਕਾ ਚੀਰਾ." (ਵਾਰ ਗੂਜ ੧. ਮਃ ੩) "ਸਭ ਕੋ ਜਮ ਕੇ ਚੀਰੇ ਵਿਚਿ ਹੈ." (ਵਾਰ ਬਿਲਾ ਮਃ ੩) "ਹਰਿ ਜੀ ਸਚਾ ਸਚੁ ਤੂ ਸਭੁ ਕਿਛੁ ਤੇਰੈ ਚੀਰੈ." (ਸ੍ਰੀ ਮਃ ੩) ੭. ਵਿ- ਦਿਲੇਰ. ਬਹਾਦੁਰ। ੮. ਉੱਚਾ. ਵੱਡਾ। ੯. ਦਾਨਾ। ੧੦. ਗੁਰੁਵਿਲਾਸ ਵਿੱਚ ਚਿਹਰੇ ਦੀ ਥਾਂ ਚੀਰਾ ਸ਼ਬਦ ਆਇਆ ਹੈ- "ਲਿਖੈਂ ਤਾਸ ਚੀਰਾ." ਦੇਖੋ, ਚਿਹਰਾ ਲਿਖਣਾ....
ਦੇਖੋ, ਸਾਹ। ੨. ਸ੍ਵਾਸ (ਦਮ) ਵਿੱਚ. "ਸਾਹਿ ਸਾਹਿ ਸਦਾ ਸਮਾਲੀਐ." (ਗੂਜ ਅਃ ਮਃ ੩) ੩. ਸ਼ਾਹ ਨੇ. "ਸਾਹਿ ਪਠਾਇਆ ਸਾਹੈ ਪਾਸਿ." (ਆਸਾ ਮਃ ੫)...
ਦੇਖੋ, ਸਮਲਾ. "ਸਹਿਤ ਸੰਮਲੇ ਸਿਰ ਪਰ ਚੀਰਾ." (ਗੁਪ੍ਰਸੂ) ੨. ਚੇਤੇ ਕਰਾਂ. "ਸਾਹਿ ਸਾਹਿ ਤੁਝੁ ਸੰਮਲਾ." (ਸ੍ਰੀ ਮਃ ੧)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....