varasaवरस
ਸੰ. ਵਰ੍ਸ. ਸੰਗ੍ਯਾ- ਸਾਲ ਵਰ੍ਹਾ. ਬਾਰਾਂ ਮਹੀਨੇ ਦਾ ਸਮਾਂ ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਵਰਸ ਚਾਰ ਤਰਾਂ ਦਾ ਮੰਨਿਆ ਹੈ-#(ੳ) ਸੌਰ. ਇਹ ੩੬੫ ਦਿਨ, ੫. ਘੰਟੇ ੪੫ ਮਿਨਟ ਅਤੇ ੪੬ ਸੈਕਁਡ ਦਾ ਹੁੰਦਾ ਹੈ. ਇਤਨੇ ਸਮੇਂ ਵਿੱਚ ਪ੍ਰਿਥਿਵੀ ਸੂਰਜ ਦੀ ਇੱਕ ਪਰਿਕ੍ਰਮਾ ਕਰਦੀ ਹੈ.#(ਅ) ਚਾਂਦ੍ਰ. ਇਹ ੩੫੪ ਦਿਨ ੮. ਘੰਟੇ ੪੬ ਮਿਨਟ ਅਤੇ ੩੬ ਸੈਕਁਡ ਦਾ ਹੁੰਦਾ ਹੈ. ਇਸ ਸਮੇਂ ਵਿੱਚ ਚੰਦ੍ਰਮਾ ਪ੍ਰਿਥਿਵੀ ਦੀਆਂ ਬਾਰਾਂ ਪਰਿਕ੍ਰਮਾਂ ਕਰਦਾ ਹੈ. ਇਸ ਚਾਂਦ੍ਰ ਵਰਸ ਦਾ ਸੌਰ ਵਰਸ ਨਾਲ ਹਰ ਸਾਲ ੧੦. ਦਿਨ ੨੧. ਘੰਟੇ ਦਾ ਫਰਕ ਪੈ ਜਾਂਦਾ ਹੈ. ਇਸ ਅੰਤਰ ਨੂੰ ਠੀਕ ਕਰਨ ਲਈ ਹਰ ਤੀਜਾ ਵਰ੍ਹਾ ਤੇਰਾਂ ਮਹੀਨਿਆਂ ਦਾ ਕੀਤਾ ਜਾਂਦਾ ਹੈ. ਦੇਖੋ, ਮਲਮਾਸ.#(ੲ) ਸਾਵਨ. ਇਹ ਵਰਸ ਪੂਰੇ ੩੬੦ ਦਿਨ ਦਾ ਹੁੰਦਾ ਹੈ. ਇਸ ਦੇ ਮਹੀਨੇ ਪੂਰੇ ੩੦ ਤੀਹ ਤੀਹ ਦਿਨ ਦੇ ਹੁੰਦੇ ਹਨ. ਵੈਦਿਕ ਸਮੇਂ ਵਿੱਚ ਇਹ ਵਰਸ ਬਹੁਤ ਪ੍ਰਚਲਿਤ ਸੀ.#(ਸ) ਨਾਕ੍ਸ਼੍ਤ੍ਰ. ਇਹ ੩੨੪ ਦਿਨ ਦਾ ਹੁੰਦਾ ਹੈ. ਇਸ ਦਾ ਹਰੇਕ ਮਹੀਨਾ ਸਤਾਈ ਸਤਾਈ ਦਿਨ ਦਾ ਹੋਇਆ ਕਰਦਾ ਹੈ। ੨. ਵ੍ਰਿਸ੍ਟਿ. ਵਰਖਾ। ੩. ਪ੍ਰਿਥਿਵੀ ਦਾ ਇੱਕ ਭਾਗ. ਦੇਖੋ, ਨਵਖੰਡ ਅਤੇ ਵਰਾਹੁ। ੪. ਮੇਘ. ਬੱਦਲ। ੫. ਟੁਕੜਾ. ਹਿੱਸਾ. ਵਿਭਾਗ.
सं. वर्स. संग्या- साल वर्हा. बारां महीने दा समां संसक्रित दे विद्वानां ने वरस चार तरां दा मंनिआ है-#(ॳ) सौर. इह ३६५ दिन, ५. घंटे ४५ मिनट अते ४६ सैकँड दा हुंदा है. इतने समें विॱच प्रिथिवी सूरज दी इॱक परिक्रमा करदी है.#(अ) चांद्र. इह ३५४ दिन ८. घंटे ४६ मिनट अते ३६ सैकँड दा हुंदा है. इस समें विॱच चंद्रमा प्रिथिवी दीआं बारां परिक्रमां करदा है. इस चांद्र वरस दा सौर वरस नाल हर साल १०. दिन २१. घंटे दा फरक पै जांदा है. इस अंतर नूं ठीककरन लई हर तीजा वर्हा तेरां महीनिआं दा कीता जांदा है. देखो, मलमास.#(ॲ) सावन. इह वरस पूरे ३६० दिन दा हुंदा है. इस दे महीने पूरे ३० तीह तीह दिन दे हुंदे हन. वैदिक समें विॱच इह वरस बहुत प्रचलित सी.#(स) नाक्श्त्र. इह ३२४ दिन दा हुंदा है. इस दा हरेक महीना सताई सताई दिन दा होइआ करदा है। २. व्रिस्टि. वरखा। ३. प्रिथिवी दा इॱक भाग. देखो, नवखंड अते वराहु। ४. मेघ. बॱदल। ५. टुकड़ा. हिॱसा. विभाग.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਸਾਰ. ਸ਼੍ਰੇਸ੍ਠ. ਉੱਤਮ. "ਕੋ ਸਾਲੁ ਜਿਵਾਹੇ ਸਾਲੀ." (ਵਾਰ ਮਾਰ ੩) ਜਵਾਹੇਂ ਅਤੇ ਧਾਨਾਂ ਵਿੱਚੋਂ ਕੇਹੜਾ ਉੱਤਮ ਹੈ? ਭਾਵ ਧਾਨ ਸ਼੍ਰੇਸ੍ਠ ਹਨ। ੨. ਸੰ. शाल ਸੰਗ੍ਯਾ- ਸਾਲ ਦਾ ਬਿਰਛ. ਇਹ ਸਾਲ (साल ) ਭੀ ਸਹੀ ਹੈ. ਇਸ ਦੀ ਲੱਕੜ ਵਡੀ ਪੱਕੀ ਅਤੇ ਸਿੱਧੀ ਹੁੰਦੀ ਹੈ. ਖਾਸ ਕਰਕੇ ਛੱਤ ਵਿੱਚ ਇਸ ਦਾ ਵਰਤਾਉ ਬਹੁਤ ਹੁੰਦਾ ਹੈ. L. Vatica Robusta. "ਹਰੇ ਹਰੇ ਸਾਲ ਖਰੇ." (ਗੁਪ੍ਰਸੂ) ੩. ਇੱਕ ਜਾਤਿ ਦੀ ਮੱਛੀ. Ophiocephalus Wrahl । ੪. ਸ਼ਾਲਾ. ਘਰ. ਮੰਦਿਰ. "ਪ੍ਰਹਲਾਦ ਪਠਾਏ ਪੜਨਸਾਲ." (ਬਸੰ ਕਬੀਰ) "ਊਚੇ ਮੰਦਰ ਸਾਲ ਰਸੋਈ." (ਸੂਹੀ ਰਵਿਦਾਸ) ਰਸੋਈਸ਼ਾਲਾ. ਪਾਕਸ਼ਾਲਾ। ੫. ਸੱਲ. ਵੇਧ. ਦੇਖੋ, ਸ਼ਲ ਧਾ. "ਦੀਨਦ੍ਯਾਲ ਵੈਰੀਸਾਲ." (ਅਕਾਲ) ਦੇਖੋ, ਵੈਰੀਸਾਲ। ੬. ਸ਼ਾਲਿਹੋਤ੍ਰ ਨਾਮਕ ਇੱਕ ਮੁਨਿ, ਜਿਸ ਨੇ ਘੋੜਿਆਂ ਦੇ ਪੰਖ ਇੰਦ੍ਰ ਦੀ ਆਗ੍ਯਾ ਨਾਲ ਕੱਟ ਦਿੱਤੇ ਸਨ. ਆਖਦੇ ਹਨ ਕਿ ਪਹਿਲੇ ਘੋੜਿਆਂ ਦੇ ਖੰਭ ਹੋਇਆ ਕਰਦੇ ਅਤੇ ਉਹ ਪੰਛੀਆਂ ਵਾਙ ਆਕਾਸ਼ ਵਿੱਚ ਉਡਦੇ. "ਸਾਲ ਮੁਨੀਸਰ ਕਾਟੇ ਹੁਤੇ ਬ੍ਰਿਜ ਰਾਜ ਮਨੋ ਤਿਹ ਪੰਖ ਬਨਾਵਤ." (ਕ੍ਰਿਸਨਾਵ) ਕ੍ਰਿਸਨ ਜੀ ਨੇ ਪੰਖਦਾਰ ਤੀਰ ਮਾਰਕੇ ਘੋੜਿਆਂ ਦੇ ਸ਼ਰੀਰ ਅਜੇਹੇ ਕਰ ਦਿੱਤੇ, ਮਾਨੋ ਸ਼ਾਲ ਦੇ ਕੱਟੇ ਪੰਖ ਫੇਰ ਬਣਾਏ ਹਨ। ੭. ਸ਼ਾਵਲ੍ਯਾ (ਅਸਪਰਾ) ਦਾ ਸੰਖੇਪ. ਹੂਰ. "ਊਪਰ ਗਿੱਧ ਸਾਲ ਮਁਡਰਾਹੀਂ। ਤਰੇ ਸੂਰਮਾ ਜੁੱਧ ਮਚਾਹੀਂ." (ਚਰਿਤ੍ਰ ੫੨) ੮. ਫ਼ਾ. [سال] ਵਰ੍ਹਾ. ਸੰਮਤ. ਸੰਵਤਸਰ. ਦੇਖੋ, ਵਰਸ। ੯. [شال] ਸ਼ਾਲ. ਦੁਸ਼ਾਲੇ ਦੀ ਫਰਦ. ਪਸ਼ਮੀਨੇ ਦੀ ਚਾਦਰ. "ਸਿਰ ਪਰ ਸਤਗੁਰੁ ਸਾਲ ਸਜਾਈ." (ਗੁਪ੍ਰਸੂ) ੧੦. ਗੋਦੜੀ. ਕੰਥਾ....
ਵਰ੍ਸ. ਸਾਲ. ਦੇਖੋ, ਵਰਸ. "ਵਰ੍ਹੇ ਮਾਹ ਵਾਰ ਥਿਤੀ ਕਰਿ." (ਮਾਰੂ ਸੋਲਹੇ ਮਃ ੩)...
ਦੇਖੋ, ਬਾਰਹ। ੨. ਫ਼ਾ. [باراں] ਸੰਗ੍ਯਾ- ਵਰਖਾ. "ਤੀਰ ਬਾਰਾਂ ਸ਼ੁਦ ਦੁਸੂ." (ਸਲੋਹ) ਦੋਹਾਂ ਪਾਸਿਆਂ ਤੋਂ ਵਾਣ ਵਰਖਾ ਹੋਈ....
ਵਿ- ਜਿਸ ਦਾ ਸੰਸਕਾਰ ਕੀਤਾ ਗਿਆ ਹੈ। ੨. ਸ਼ੁੱਧ ਕੀਤਾ। ੩. ਸੁਧਾਰਿਆ। ੪. ਵ੍ਯਾਕਰਣ ਦੀ ਰੀਤਿ ਅਨੁਸਾਰ ਸੁਧਾਰੀ ਹੋਈ ਬੋਲੀ। ੫. ਸੰਗ੍ਯਾ- ਦੇਵਭਾਸਾ. ਸੰਸਕ੍ਰਿਤ. (संस्कृत)...
ਸੰ. ਵਰ੍ਸ. ਸੰਗ੍ਯਾ- ਸਾਲ ਵਰ੍ਹਾ. ਬਾਰਾਂ ਮਹੀਨੇ ਦਾ ਸਮਾਂ ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਵਰਸ ਚਾਰ ਤਰਾਂ ਦਾ ਮੰਨਿਆ ਹੈ-#(ੳ) ਸੌਰ. ਇਹ ੩੬੫ ਦਿਨ, ੫. ਘੰਟੇ ੪੫ ਮਿਨਟ ਅਤੇ ੪੬ ਸੈਕਁਡ ਦਾ ਹੁੰਦਾ ਹੈ. ਇਤਨੇ ਸਮੇਂ ਵਿੱਚ ਪ੍ਰਿਥਿਵੀ ਸੂਰਜ ਦੀ ਇੱਕ ਪਰਿਕ੍ਰਮਾ ਕਰਦੀ ਹੈ.#(ਅ) ਚਾਂਦ੍ਰ. ਇਹ ੩੫੪ ਦਿਨ ੮. ਘੰਟੇ ੪੬ ਮਿਨਟ ਅਤੇ ੩੬ ਸੈਕਁਡ ਦਾ ਹੁੰਦਾ ਹੈ. ਇਸ ਸਮੇਂ ਵਿੱਚ ਚੰਦ੍ਰਮਾ ਪ੍ਰਿਥਿਵੀ ਦੀਆਂ ਬਾਰਾਂ ਪਰਿਕ੍ਰਮਾਂ ਕਰਦਾ ਹੈ. ਇਸ ਚਾਂਦ੍ਰ ਵਰਸ ਦਾ ਸੌਰ ਵਰਸ ਨਾਲ ਹਰ ਸਾਲ ੧੦. ਦਿਨ ੨੧. ਘੰਟੇ ਦਾ ਫਰਕ ਪੈ ਜਾਂਦਾ ਹੈ. ਇਸ ਅੰਤਰ ਨੂੰ ਠੀਕ ਕਰਨ ਲਈ ਹਰ ਤੀਜਾ ਵਰ੍ਹਾ ਤੇਰਾਂ ਮਹੀਨਿਆਂ ਦਾ ਕੀਤਾ ਜਾਂਦਾ ਹੈ. ਦੇਖੋ, ਮਲਮਾਸ.#(ੲ) ਸਾਵਨ. ਇਹ ਵਰਸ ਪੂਰੇ ੩੬੦ ਦਿਨ ਦਾ ਹੁੰਦਾ ਹੈ. ਇਸ ਦੇ ਮਹੀਨੇ ਪੂਰੇ ੩੦ ਤੀਹ ਤੀਹ ਦਿਨ ਦੇ ਹੁੰਦੇ ਹਨ. ਵੈਦਿਕ ਸਮੇਂ ਵਿੱਚ ਇਹ ਵਰਸ ਬਹੁਤ ਪ੍ਰਚਲਿਤ ਸੀ.#(ਸ) ਨਾਕ੍ਸ਼੍ਤ੍ਰ. ਇਹ ੩੨੪ ਦਿਨ ਦਾ ਹੁੰਦਾ ਹੈ. ਇਸ ਦਾ ਹਰੇਕ ਮਹੀਨਾ ਸਤਾਈ ਸਤਾਈ ਦਿਨ ਦਾ ਹੋਇਆ ਕਰਦਾ ਹੈ। ੨. ਵ੍ਰਿਸ੍ਟਿ. ਵਰਖਾ। ੩. ਪ੍ਰਿਥਿਵੀ ਦਾ ਇੱਕ ਭਾਗ. ਦੇਖੋ, ਨਵਖੰਡ ਅਤੇ ਵਰਾਹੁ। ੪. ਮੇਘ. ਬੱਦਲ। ੫. ਟੁਕੜਾ. ਹਿੱਸਾ. ਵਿਭਾਗ....
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...
ਮਨਨ ਕੀਤਾ। ੨. ਮਨਜੂਰ ਕੀਤਾ। ੩. ਸੰ. ਮਾਨ੍ਯ. ਵਿ- ਪੂਜ੍ਯ. "ਨਾਨਕ ਮੰਨਿਆ ਮੰਨੀਐ." (ਮਃ ੧. ਵਾਰ ਰਾਮ ੧) ਮਾਨ੍ਯ ਨੂੰ ਮੰਨੀਏ....
ਵਿ- ਸੂਰਜ ਨਾਲ ਸੰਬੰਧ ਰੱਖਣ ਵਾਲਾ. ਸੂਰਜ ਦਾ। ੨. ਸੂਰਜਵੰਸ਼ੀ। ੩. ਸੰਗ੍ਯਾ- ਯਮ ਅਤੇ ਸ਼ਨੈਸ਼੍ਚਰ (ਛਨਿੱਛਰ) ਜੋ ਸੂਰਜ ਦੇ ਪੁਤ੍ਰ ਹਨ। ੪. ਸੂਰਜ ਦਾ ਉਪਾਸਕ। ੫. ਸੁਰਾ ਨਾਲ ਹੈ ਜਿਸ ਦਾ ਸੰਬੰਧ. ਸੁਰਾ ਦਾ। ੬. ਸ਼ੌਰ. ਵਿ- ਸ਼ੂਰ (ਯੋਧਾ) ਨਾਲ ਹੈ ਜਿਸ ਦਾ ਸੰਬੰਧ....
ਸੰ. ਸੰਗ੍ਯਾ- ਸੂਰ੍ਯ ਚੜ੍ਹਨ ਤੋਂ ਲੈ ਕੇ ਛਿਪਣ ਤੀਕ ਦਾ ਵੇਲਾ. "ਦਿਨ ਤੇ ਸਰਪਰ ਪਉਸੀ ਰਾਤਿ." (ਆਸਾ ਮਃ ੫) ੨. ਅੱਠ ਪਹਿਰ (੨੪ ਘੰਟੇ) ਦਾ ਸਮਾਂ।¹ ੩. ਸੰ. ਦਾਨ ਦੇਣਾ. "ਪੰਥ ਬਤਾਵੈ ਪ੍ਰਭ ਕਾ, ਕਹੁ ਤਿਨ ਕਉ ਕਿਆ ਦਿਨਥੇ?" (ਕਲਿ ਮਃ ੪) ਦੇਖੋ, ਦਿਨਥੇ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਸੰ. ਸੰਗ੍ਯਾ- ਜੋ ਵਿਸ੍ਤਾਰ ਨੂੰ ਪ੍ਰਾਪਤ ਹੋਵੇ, ਜ਼ਮੀਨ. ਭੂਮਿ. ਧਰਾ. ਦੇਖੋ, ਪ੍ਰਿਥਵੀ....
ਸੰ. सूर्य्य ਸੂਰ੍ਯ. ਸੰਗ੍ਯਾ- ਦਿਵਾਕਰ. ਦਿਨਮਣਿ. "ਸੂਰਜ ਕਿਰਣਿ ਮਿਲੇ." (ਬਿਲਾ ਛੰਤ ਮਃ ੫) ੨. ਬਾਰਾਂ ਗਿਣਤੀ ਦਾ ਬੋਧਕ ਕਿਉਂਕਿ ਪੁਰਾਣਾਂ ਵਿੱਚ ਬਾਰਾਂ ਸੂਰਜ ਮੰਨੇ ਹਨ. ਦੇਖੋ, ਬਾਰਾਂ ਸੂਰਜ....
ਸੰ. ਸੰਗ੍ਯਾ- ਚਾਰੇ ਪਾਸੇ ਫਿਰਨ ਦੀ ਕ੍ਰਿਯਾ. ਕਿਸੇ ਪੂਜ੍ਯ ਦੇਵਤਾ ਦੇ ਚੁਫੇਰੇ ਚੱਕਰ ਦੇਣਾ. "ਦੇਵਕੀਲਾਲ ਪਰਿਕ੍ਰਮ ਦੀਨੀ." (ਕ੍ਰਿਸਨਾਵ) ੨. ਮੰਦਿਰ ਦੇ ਚਾਰੇ ਪਾਸੇ ਪਰਿਕ੍ਰਮਾ ਲਈ ਬਣਿਆ ਮਾਰਗ. ਦੇਖੋ, ਪ੍ਰਦਕ੍ਸ਼ਿਣ....
ਫ਼ਾ. [کردی] ਤੈਂ ਕੀਤਾ. ਇਸ ਦਾ ਮੂਲ ਕਰਦਨ ਹੈ....
ਸੰ. ਵਿ- ਚੰਦ੍ਰਮਾ ਦਾ. ਚੰਦ੍ਰਮਾ ਨਾਲ ਸੰਬੰਧਿਤ। ੨. ਸੰਗ੍ਯਾ- ਚੰਦ੍ਰਮਾ ਦਾ ਲੋਕ. ਚੰਦ੍ਰਮੰਡਲ। ੩. ਤੀਹ ਤਿਥਾਂ ਦਾ ਮਹੀਨਾ। ੪. ਦੇਖੋ, ਪੁਨਹਾ ਅਤੇ ਅੜਿੱਲ ਦਾ ਰੂਪ ੪.। ੫. ਚੰਦ੍ਰਮੁਨਿ ਦਾ ਰਚਿਆ ਵ੍ਯਾਕਰਣ. ਦੇਖੋ, ਅਸਟ ਸਾਜ ਸਾਜਿ....
ਸੰਗ੍ਯਾ- ਚੰਦ. ਚਾਂਦ। ੨. ਇੱਕ ਗਿਣਤੀ ਦਾ ਬੋਧਕ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਅ਼. [فرق] ਫ਼ਰਕ਼. ਸੰਗ੍ਯਾ- ਜੁਦਾਈ. ਭਿੰਨਤਾ। ੨. ਅੰਤਰਾ. ਵਿੱਥ। ੩. ਭੇਦ। ੪. ਨ੍ਯੂਨਤਾ. ਕਮੀ। ੫. ਭਾਵ- ਸਿਰ. ਚੋਟੀ....
ਸੰ. अन्तर. ਸੰਗ੍ਯਾ- ਫਾਸਲਾ. ਵਿੱਥ. ਤਫ਼ਾਵਤ। "ਨਿਸਿ ਦਿਨ ਅੰਤਰ ਜ੍ਯੋਂ ਅੰਤਰ ਬਖਾਨਿਯਤ." (ਭਾਗੁ) ੨. ਓਟ. ਪੜਦਾ. ਆਵਰਣ. "ਜਿਨ ਕਉ ਪਿਆਸ ਤੁਮਾਰੀ ਪ੍ਰੀਤਮ. ਤਿਨ ਕਉ ਅੰਤਰ ਨਾਹੀ." (ਮਲਾ ਮਃ ੫) ੩. ਭੇਦ. ਫ਼ਰਕ. "ਹਰਿਜਨ ਹਰਿ ਅੰਤਰੁ ਨਹੀ." (ਸ. ਮਃ ੯) ੮. ਮਰਮ. ਭੇਤ. ਰਾਜ਼. "ਲੈ ਤਾਂਕੋ ਅੰਤਰ ਮੁਹਿ ਕਹਿਯਹੁ." (ਚਰਿਤ੍ਰ ੫੫) ੫. ਅੰਦਰ. ਵਿੱਚ. ਭੀਤਰ। ੬. ਅੰਤਹਕਰਣ. ਮਨ। ੭. ਆਂਤ੍ਰ. ਆਂਦ. ਅੰਤੜੀ। ੮. ਅੰਤ- ਅਰਿ. "ਪ੍ਰਿਥਮੇ ਭੀਖਮ ਨਾਮ ਲੈ ਅੰਤ ਸਬਦ ਅਰਿ ਦੇਹੁ। ਸੂਤ ਆਦਿ ਅੰਤਰ ਉਚਰ ਨਾਮ ਬਾਨ ਲਖ ਲੇਹੁ." (ਸਨਾਮਾ) ਭੀਸਮ ਦਾ ਵੈਰੀ ਅਰਜੁਨ, ਉਸ ਦਾ ਰਥਵਾਹੀ ਕ੍ਰਿਸਨ, ਉਸ ਦਾ ਵੈਰੀ ਤੀਰ....
ਵਿ- ਸਹੀ. ਯਥਾਰਥ. ਦੁਰੁਸ੍ਤ। ੨. ਉਚਿਤ. ਯੋਗ੍ਯ. ਮਨਾਸਿਬ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਵਿ- ਤ੍ਰਿਤੀਯ. ਤੀਸਰਾ. ਤੀਸਰੀ. "ਤੀਜੜੀ ਲਾਵ ਮਨਿ ਚਾਉ ਭਇਆ." (ਸੂਹੀ ਛੰਤ ਮਃ ੪) "ਤੀਜਾ ਪਹਰੁ ਭਇਆ." (ਤੁਖਾ ਛੰਤ ਮਃ ੧) ਤੀਜੇ ਪਹਰ ਤੋਂ ਭਾਵ ਪਚਾਸ ਅਤੇ ਪਛੱਤਰ ਦੇ ਵਿਚਕਾਰ ਦੀ ਅਵਸਥਾ ਹੈ....
ਦੇਖੋ, ਤੇਰਹ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਸੰਗ੍ਯਾ- ਲੌਂਦ ਦਾ ਮਹੀਨਾ. ਚੰਦ੍ਰਮਾ ਦਾ ਅਧਿਕ ਮਾਸ. ਸਾਲ ਦਾ ਹਿਸਾਬ ਠੀਕ ਰੱਖਣ ਵਾਸਤੇ ਤੀਜੇ ਵਰ੍ਹੇ ਵਧਾਇਆ ਹੋਇਆ ਮਹੀਨਾ, ਜਿਸ ਵਿੱਚ ਸੰਕ੍ਰਾਂਤਿ ਨਹੀਂ ਆਉਂਦੀ. ਹਿੰਦੂਮਤ ਅਨੁਸਾਰ ਮਲਮਾਸ ਵਿੱਚ ਕੋਈ ਮੰਗਲਕਾਰਯ ਨਹੀਂ ਹੋ ਸਕਦਾ....
ਦੇਖੋ, ਸਾਵਣ। ੨. ਦੇਖੋ, ਸਵੈਯੇ ਦਾ ਰੂਪ ੧੮....
ਸੰਗ੍ਯਾ- ਤੇਹ. ਤ੍ਰਿਖਾ। ੨. ਤ੍ਰਿੰਸ਼ਤ. ਤੀਸ। ੩. ਤੀਸ ਸੰਖ੍ਯਾ ਵਾਲੀ ਵਸ੍ਤ "ਤੀਹ ਕਰਿ ਰਖੇ ਪੰਜ ਕਰਿ ਸਾਥੀ." (ਸ੍ਰੀ ਮਃ ੧) ਤੀਸ ਰੋਜ਼ੇ ਰੱਖੇ ਅਤੇ ਪੰਜ ਨਮਾਜ਼ਾਂ ਨੂੰ ਸਾਥੀ ਬਣਾਇਆ....
ਵਿ- ਵੇਦ ਸੰਬੰਧੀ। ੨. ਸੰਗ੍ਯਾ- ਵੇਦਗ੍ਯਾਤਾ ਪੰਡਿਤ। ੩. ਦੇਖੋ, ਵੈਦ੍ਯਕ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਫ਼ਾ. [ہریک] ਵਿ- ਹਰਯਕ. ਪ੍ਰਤ੍ਯੇਕ....
ਸੰਗ੍ਯਾ- ਸੂਰਜ ਦਾ ਇੱਕ ਰਾਸ਼ਿ ਤੇ ਰਹਿਣ ਦਾ ਸਮਾ ਅਤੇ ਚੰਦ੍ਰਮਾ ਦੇ ਦੋ ਪੱਖ. ਵਰ੍ਹੇ ਦਾ ਬਾਰ੍ਹਵਾਂ ਹਿੱਸਾ. ਦੇਖੋ, ਮਾਸ ੧। ੨. ਮਾਹਵਾਰੀ ਤਨਖ੍ਵਾਹ. "ਅਧਿਕ ਮਹੀਨੋ ਅਪਨ ਕਰਾਯੋ." (ਚਰਿਤ੍ਰ ੯੩)...
ਸਪ੍ਤਵਿੰਸ਼ਤਿ. ਵੀਹ ਉੱਪਰ ਸੱਤ- ੨੭....
ਦੇਖੋ, ਬਰਖਾ....
ਦੇਖੋ, ਭਾਗਨਾ. "ਦੂਰਹੁ ਹੀ ਤੇ ਭਾਗਿਗਇਓ ਹੈ." (ਦੇਵ ਮਃ ੫) ੨. (ਦੇਖੋ, ਭਜ੍ ਧਾ) ਸੰ. ਸੰਗ੍ਯਾ- ਹਿੱਸਾ. ਟੁਕੜਾ. ਖੰਡ. "ਚਤੁਰ ਭਾਗ ਕਰ੍ਯੋ ਤਿਸੈ." (ਰਾਮਾਵ) ੩. ਭਾਗ੍ਯ. ਕਿਸਮਤ. "ਭਲੇ ਭਾਗ ਜਾਗੇ." (ਗੁਪ੍ਰਸੂ) ੪. ਦੇਸ਼. ਮੁਲਕ "ਹੋਇ ਆਨੰਦ ਸਗਲ ਭਾਗ." (ਮਲਾ ਪੜਤਾਲ ਮਃ ੫)...
ਪ੍ਰਿਥਿਵੀ ਦੇ ਨੌ ਵਿਭਾਗ. ਭਰਤ, ਇਲਾਵ੍ਰਿਤ, ਕਿੰਪੁਰੁਸ, ਭਦ੍ਰ, ਕੇਤੁਮਾਲ, ਹਰਿ, ਹਿਰਣ੍ਯ, ਰਮ੍ਯ ਅਤੇ ਕੁਸ਼. "ਨਵਾ ਖੰਡਾ ਵਿਚਿ ਜਾਣੀਐ." (ਜਪੁ) "ਨਵ ਖੰਡਨ ਕੋ ਰਾਜ ਕਮਾਵੈ." (ਟੋਡੀ ਮਃ ੫) ੨. ਸ਼ਰੀਰ ਦੇ ਨੌ ਜੋੜ. "ਸਾਠ ਸੂਤ ਨਵਖੰਡ." (ਗਉ ਕਬੀਰ) ਦੇਖੋ, ਗਜਨਵ....
ਸੰ. वराहु. ਸੰਗ੍ਯਾ- ਵਾਯੁ ਖਾਸ ਕਰਕੇ ਵਰਖਾ ਲਿਆਉਣ ਵਾਲੀ ਪੌਣ Monsoon "ਸਾਗਰ ਲਹਰਿ ਸਮੁੰਦ ਸਰ ਵੇਲਿ ਵਰਸ ਵਰਾਹੁ." (ਮਃ ੧. ਵਾਰ ਸੂਹੀ) ਕਰਤਾਰ ਤੋਂ ਸਾਗਰ (ਸਮੁੰਦਰ) ਲਹਿਰ (ਤਰੰਗਿਨੀ ਨਦੀ) ਸਮੁੰਦ (ਖਾਡੀ) ਸਰ (ਝੀਲਾਂ) ਵੇਲਿ (ਵੇਲਾ) ਵਰ੍ਸ (ਖੰਡ) ਅਤੇ ਵਰਾਹੁ ਆਦਿ ਅਨੰਤ ਰਚੇ ਗਏ ਹਨ....
ਸੰ. मेघ. ਸੰਗ੍ਯਾ- ਧੂਆਂ। ੨. ਬੱਦਲ. ਜਲਧਰ. ਦੇਖੋ, ਮਿਹ ਧਾ. "ਤ੍ਰਿਣ ਕੀ ਅਗਨਿ, ਮੇਘ ਕੀ ਛਾਇਆ." (ਟੋਡੀ ਮਃ ੫) ਦੇਖੋ, ਮੇਗ। ੩. ਮੋਥਾ। ੪. ਨਿਘੰਟੁ ਵਿੱਚ ਯਗ੍ਯ ਦਾ ਨਾਮ ਭੀ ਮੇਘ ਹੈ। ੫. ਭਾਵ- ਸਤਿਗੁਰੂ, ਜੋ ਉਪਦੇਸ਼ ਦੀ ਵਰਖਾ ਕਰਦਾ ਹੈ. "ਮੇਘੁ ਵਰਸੈ ਦਇਆ ਕਰਿ." (ਮਃ ੩. ਵਾਰ ਮਲਾ) ੬. ਇੱਕ ਰਾਗ, ਜਿਸ ਦੀ ਛੀ ਮੁੱਖ ਰਾਗਾਂ ਵਿੱਚ ਗਿਣਤੀ ਹੈ. ਇਹ ਕਾਫੀਠਾਟ ਤਾ ਸਾੜਵ ਰਾਗ ਹੈ. ਧੈਵਤ ਵਰਜਿਤ ਹੈ. ਗਾਂਧਾਰ ਬਹੁਤ ਹੀ ਸੂਖਮ ਲਗਦਾ ਹੈ. ਰਿਸਭ ਬਹੁਤ ਸਪਸ੍ਟ ਹੈ. ਸੜਜ ਵਾਦੀ ਅਤੇ ਪੰਚਮ ਸੰਵਾਦੀ ਹੈ. ਸਾਰੰਗ ਵਾਂਙ ਰਿਸਭ ਅਤੇ ਮੱਧਮ ਦੀ ਸੰਗਤਿ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਪ ਮ ਗਾ ਸ.#੭. ਇੱਕ ਕਪੜਾ ਬੁਣਨ ਵਾਲੀ ਜਾਤਿ, ਜਿਸ ਨੂੰ ਕਈ ਅਛੂਤ ਮੰਨਦੇ ਹਨ....
ਸੰਗ੍ਯਾ- ਵਾਰਿਦ. ਮੇਘ. "ਬੱਦਲ ਜਿਉਂ ਮਹਿ- ਖਾਸੁਰ ਰਣ ਵਿੱਚ ਗੱਜਿਆ." (ਚੰਡੀ ੩)...
ਸੰਗ੍ਯਾ- ਖੰਡ. ਭਾਗ. ਹ਼ਿੱਸਾ। ੨. ਰੋਟੀ ਦਾ ਹਿੱਸਾ. ਟੁੱਕਰ। ੩. ਰੋਜ਼ੀ. ਉਪਜੀਵਿਕਾ....
ਸੰ. ਸੰਗ੍ਯਾ- ਘਾਤ. ਵਧ. ਸ਼ਰੀਰ ਤੋਂ ਪ੍ਰਾਣਾਂ ਨੂੰ ਅਲਗ ਕਰਨ ਦੀ ਕ੍ਰਿਯਾ. "ਹਿੰਸਾ ਤਉ ਮਨ ਤੇ ਨਹੀ ਛੂਟੀ." (ਸਾਰ ਪਰਮਾਨੰਦ) ੨. ਦੁਖਾਉਣ ਦਾ ਭਾਵ....
ਸੰਗ੍ਯਾ- ਹਿੱਸਾ. ਬਾਂਟਾ. ਛਾਂਦਾ। ੨. ਅੰਸ਼. ਟੁਕੜਾ. ਖੰਡ। ੩. ਗ੍ਰੰਥ ਦਾ ਅਧ੍ਯਾਯ, ਕਾਂਡ. ਬਾਬ....