sanniसंनि
ਸੰਗ੍ਯਾ- ਸੰਧਿ. ਪਾੜ. ਨਕਬ. "ਮਾਣਕ ਮੋਤੀ ਨਾਮ ਪ੍ਰਭੁ ਉਨਿ ਲਗੈ ਨਾਹੀ ਸੰਨਿ." (ਮਾਝ ਬਾਰਹਮਾਹਾ) ੨. ਸੰਨਿਪਾਤ ਦਾ ਸੰਖੇਪ. ਦੇਖੋ, ਸੰਨਿਪਾਤ.
संग्या- संधि. पाड़. नकब. "माणक मोती नाम प्रभु उनि लगै नाही संनि." (माझ बारहमाहा) २. संनिपात दा संखेप. देखो, संनिपात.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਸੁਲਹ. ਮਿਲਾਪ। ੨. ਦੋ ਵਸਤੂਆਂ ਨੂੰ ਜੋੜਨ ਦੀ ਕ੍ਰਿਯਾ। ੩. ਸ਼ਰੀਰ ਦੀ ਹੱਡੀਆਂ ਦੇ ਜੋੜ ਵਾਲੀ ਥਾਂ। ੪. ਵ੍ਯਾਕਰਣ ਅਨੁਸਾਰ ਦੋ ਸ਼ਬਦਾਂ ਦੇ ਮਿਲਾਪ ਤੋਂ ਅੱਖਰ ਦਾ ਵਿਕਾਰ, ਜੈਸੇ- ਜਗਤ- ਈਸ਼ ਦਾ ਜਗਦੀਸ਼ ਅਰ ਸੁਰ- ਇੰਦ੍ਰ ਦਾ ਸੁਰੇਂਦ੍ਰ ਆਦਿ। ੫. ਸੰਨ੍ਹ. ਪਾੜ. ਨਕਬ. "ਭਜਤ ਸੰਧਿ ਕੋ ਤਜ ਸਦਨ." (ਚਰਿਤ੍ਰ ੧੦੪) ੬. ਸੰਗਤਿ. "ਗੁਰਮੁਖਿ ਸੰਧਿ ਮਿਲੈ ਮਨ ਮਾਨੈ." (ਗਉ ਅਃ ਮਃ ੧) ੭. ਵਿਸ਼੍ਰਾਮ. ਇਸਥਤਿ. "ਤ੍ਰਿਕੁਟਿ ਸੰਧਿ ਮੇ ਪੇਖਿਆ." (ਬਿਲਾ ਕਬੀਰ) ੮. ਭਗ. ਯੋਨਿ। ੯. ਦੋ ਸਮਿਆਂ ਦਾ ਮੇਲ. ਸੰਧ੍ਯਾ. "ਬਰਤ ਸੰਧਿ ਸੋਚ ਚਾਰ." (ਸਾਰ ਮਃ ੫. ਪੜਤਾਲ) ਵ੍ਰਤ, ਸੰਧ੍ਯਾਕਰਮ ਅਤੇ ਸ਼ੌਚਾਚਾਰ....
ਸੰਗ੍ਯਾ- ਸੰਨ੍ਹ ਨਕਬ. ਸੰਧਿ। ੨. ਵਿੱਥ. ਪਾਟ। ੩. ਪਾਰ। ੪. ਖੂਹ ਦੀ ਚਿਣਾਈ ਲਈ ਪੱਟਿਆ ਟੋਆ....
ਅ਼. [نقب] ਸੰਗ੍ਯਾ- ਪਾੜ. ਸੰਨ੍ਹ...
ਸੰ. ਮਾਣਿਕ੍ਯ. ਸੰਗ੍ਯਾ- ਲਾਲ ਰੰਗ ਦਾ ਰਤਨ. "ਮਾਣਕ ਮੋਤੀ ਨਾਮ੍ਰ ਪ੍ਰਭ." (ਮਾਝ ਬਾਰਹਮਾਹਾ) ੨. ਭਾਵ- ਕਰਤਾਰ ਦਾ ਨਾਮ। ੩. ਸ਼ੁਭਗੁਣ....
ਸੰਗ੍ਯਾ- ਮੁਕ੍ਤਾ. ਸਿੱਪੀ ਵਿੱਚੋਂ ਪੈਦਾ ਹੋਇਆ ਇੱਕ ਚਮਤਕਾਰੀ ਰਤਨ. "ਮੋਤੀ ਤ ਮੰਦਿਰ ਊਸਰਹਿ." (ਸ੍ਰੀ ਮਃ ੧) ਦੇਖੋ, ਗਜਮੁਕਤਾ। ੨. ਭਾਵ- ਉੱਜਲਦੰਦ. "ਉਜਲ ਮੋਤੀ ਸੋਹਣੇ ਰਤਨਾ ਨਾਲਿ ਜੜੰਨਿ। ਤਿਨ ਜਰੁ ਵੈਰੀ ਨਾਨਕਾ ਜਿ ਬੁੱਢੇ ਥੀਇ ਮਰੰਨਿ." (ਮਃ ੧. ਵਾਰ ਸੂਹੀ) ਮੋਤੀ ਦੰਦ, ਰਤਨ ਨੇਤ੍ਰ, ਜਰੁ ਬੁਢਾਪਾ, ਬੁੱਢਾ ਵਿਸਯ ਵਿਕਾਰਾਂ ਨਾਲ ਆਪਣੇ ਤਾਈਂ ਕਮਜ਼ੋਰ ਕਰਨ ਵਾਲਾ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਪ੍ਰ- ਭੂ. ਸੰਗ੍ਯਾ- ਸ੍ਵਾਮੀ. ਮਾਲਿਕ. "ਪ੍ਰਭੁ ਅਪਨਾ ਸਦਾ ਧਿਆਇਆ." (ਸੋਰ ਮਃ ੫) ੨. ਕਰਤਾਰ। ੩. ਪਾਰਾ। ੪. ਪਤਿ. ਭਰਤਾ....
ਕ੍ਰਿ. ਵਿ- ਉਨ੍ਹਾਂ ਨੇ ਉਨ੍ਹਾਂ ਨੂੰ. "ਉਨਿ ਚਾਨਣ ਓਹ ਸੋਖਿਆ." (ਆਸਾ ਮਃ ੧)...
ਵ੍ਯ- ਨਾਂ. ਨਹੀਂ. "ਨਾਹੀ ਬਿਨ ਹਰਿਨਾਉ ਸਰਬਸਿਧਿ." (ਪ੍ਰਭਾ ਮਃ ੫) ੨. ਨ੍ਹਾਉਂਦਾ. ਸਨਾਨ ਕਰਦਾ. "ਬਾਹਰਿ ਕਾਹੇ ਨਾਹਿ?" (ਰਾਮ ਮਃ ੧) ੩. ਅ਼. [ناہی] ਵਰਜਣ ਵਾਲਾ. ਪ੍ਰਤਿਬੰਧਕ. "ਠਾਹੀ ਦੇਖਿ ਨ ਭਾਜੀਐ, ਪਰਮ ਸਿਆਨਪ ਏਹ." (ਗਉ ਬਾਵਨ ਕਬੀਰ) ਪ੍ਰਤਿਬੰਧਕਾਂ ਨੂੰ ਦੇਖਕੇ ਪਿੱਛੇ ਨਾ ਹਟੀਏ। ੪. ਡਿੰਗ. ਸੰਗ੍ਯਾ- ਨਾਭੀ. ਤੁੰਨ. ਧੁੰਨੀ....
ਸੰਗ੍ਯਾ- ਸੰਧਿ. ਪਾੜ. ਨਕਬ. "ਮਾਣਕ ਮੋਤੀ ਨਾਮ ਪ੍ਰਭੁ ਉਨਿ ਲਗੈ ਨਾਹੀ ਸੰਨਿ." (ਮਾਝ ਬਾਰਹਮਾਹਾ) ੨. ਸੰਨਿਪਾਤ ਦਾ ਸੰਖੇਪ. ਦੇਖੋ, ਸੰਨਿਪਾਤ....
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....
ਵਿ- ਬਾਰਾਂ ਮਹੀਨਿਆਂ ਵਿੱਚ ਹੋਣ ਵਾਲਾ। ੨. ਸੰਗ੍ਯਾ- ਓਹ ਕਾਵ੍ਯ, ਜਿਸ ਵਿੱਚ ਬਾਰਾਂ ਮਹੀਨਿਆਂ ਦਾ ਵਰਣਨ ਹੋਵੇ. ਮਾਝ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦੀ ਰਚਨਾ, ਤੁਖਾਰੀ ਵਿਚ ਜਗਤਗੁਰੂ ਨਾਨਕ ਸ੍ਵਾਮੀ ਦਾ ਮਨੋਹਰ ਕਾਵ੍ਯ, ਅਤੇ ਦਸਮਗ੍ਰੰਥ ਦੇ ਕ੍ਰਿਸ਼ਨਾਵਤਾਰ ਵਿੱਚ ਬਾਰਹਮਾਹੇ ਦੇਖੇ ਜਾਂਦੇ ਹਨ. ਸੰਮਤ ੧੮੭੭ ਵਿੱਚ ਪ੍ਰੇਮੀ ਵੀਰਸਿੰਘ ਨੇ ਅਰਿੱਲ ਅਤੇ ਰੂਪਚੌਪਾਈ ਛੰਦ ਵਿਚੋਂ ਇੱਕ ਬਾਰਹਮਾਹਾ ਰਚਿਆ ਹੈ, ਜਿਸ ਦੀ ਰਹਾਉ (ਟੇਕ) ਦੀ ਤੁਕ ੯. ਮਾਤ੍ਰਾ ਦੀ ਹੈ ਅਤੇ ਮਹੀਨੇ ਦੇ ਅੰਤ ਦਾ ਚਰਣ ੪੦ ਮਾਤ੍ਰਾ ਦਾ ਹੈ, ਜਿਸ ਦੇ ਬਿਸ਼੍ਰਾਮ ੧੩- ੧੬- ੧੧ ਮਾਤ੍ਰਾ ਪੁਰ ਹਨ.#ਉਦਾਹਰਣ-#ਚੜ੍ਹੇ ਵਿਸਾਖ ਵਰਮ ਨਹਿ ਜਾਂਦਾ,#ਦਹ ਦਿਸ ਵੇਖਾਂ ਪੰਥ ਗੁਰਾਂ ਦਾ,#ਕੂੰਜਾਂ ਵਾਂਝ ਫਿਰਾਂ ਕੁਰਲਾਂਦਾ,#ਮੇਲੀਂ ਮਹਿਰਮਕਾਰ ਦਿਲਾਂ ਦਾ,#ਪਲ ਪਲ ਬੀਤੇ ਸੈ ਵਰ੍ਹਿਆਂ ਦਾ,#ਗੁਰੁ ਤੇ ਵੀਰ ਸਿੰਘ ਬਲਿਹਾਰੀ,#ਗੁਰੁ ਗੋਬਿੰਦ ਸਿੰਘ ਹਰਿ ਔਤਾਰੀ,#ਸਤਗੁਰੁ ਮਾਨ ਮੁਕੰਦ ਮੁਰਾਰੀ,#ਸਾਨੂੰ ਦਰਸਨ ਦੇ ਇਕ ਵਾਰੀ,#ਜੁਗ ਜੁਗ ਜੀਵਨ ਕੇਸਾਧਾਰੀ,#ਮੇਰੇ ਬਖਸ਼ੀਂ ਔਗੁਣ ਭਾਰੀ, ਤਾਣ ਰਖੀਂਵਦਾ,#ਫੁਨ ਹਰੀ ਸੁ ਹਰਿ ਦੀ ਸਰਣ,#ਗੁਬਿੰਦ ਸਿੰਘ ਕ੍ਰੋੜ ਬ੍ਰਿੰਦ ਅਘਹਰਣ,#ਜੁਗੋਜੁਗ ਜਾਣੀਏ....
ਸੰ. सन्निपात ਸੰਗ੍ਯਾ- ਸੰ- ਨਿਪਾਤ. ਚੰਗੀ ਤਰਾਂ ਡਿਗਣ ਦੀ ਕ੍ਰਿਯਾ। ੨. ਮਿਲਾਪ. ਮੇਲ। ੩. ਸੰਗੀਤ ਅਨੁਸਾਰ ਇੱਕ ਤਾਲ ਦਾ ਭੇਦ। ੪. ਇੱਕ ਰੋਗ. ਸੰ सन्निपात ਵਾਤ ਪਿੱਤ ਕਫ ਸ਼ਰੀਰ ਦੇ ਤਿੰਨ ਧਾਤੁ ਵਿਕਾਰੀ ਹੋ ਕੇ ਉਪਜਿਆ ਰੋਗ. ਸਰਸਾਮ. ਸਰ (ਸਿਰ) ਸਾਮ (ਸੋਜ). [ورم دِماغ] ਵਰਮ ਦਿਮਾਗ਼. Cerebritis.#ਇਹ ਇੱਕ ਪ੍ਰਕਾਰ ਦਾ ਭਯੰਕਰ ਜ੍ਵਰ (ਤਾਪ) ਹੈ. ਇਸਦੇ ਲੱਛਣ ਹਨ- ਕਬਜ, ਜ਼ੋਰ ਦਾ ਤਾਪ, ਮੱਥੇ ਪੀੜ, ਮੂਰਛਾ, ਮੂੰਹ ਲਾਲ, ਜੀਭ ਖੁਰਦਰੀ, ਬੇਚੈਨੀ, ਦਿਲ ਦਾ ਕਾਹਲਾ ਧੜਕਣਾ, ਬਹੁਤ ਪਿਆਸ, ਤ੍ਰੇਲੀਆਂ ਪੈਣੀਆਂ, ਉਲਟੀ ਆਉਣੀ ਆਦਿਕ.#ਵੈਦਕ ਅਨੁਸਾਰ ਸੰਨਿਪਾਤ ਦੇ ੧੩. ਭੇਦ ਲਿਖੇ ਹਨ, ਜਿਨ੍ਹਾਂ ਦੇ ਨਾਉਂ ਅਤੇ ਲੱਛਣ ਇਹ ਹਨ-#(ੳ) ਸੰਧਿਕ- ਜੋੜਾਂ ਵਿੱਚ ਦਰਦ, ਨੀਂਦ ਨਾ ਆਉਣੀ.#(ਅ) ਅੰਤਕ- ਸੋਜ, ਸਿਰਪੀੜ, ਹਿਚਕੀ, ਹੱਥਾਂ ਦਾ ਕੰਬਣਾ, ਬਕਬਾਦ ਕਰਨਾ.#(ੲ) ਰੁਗਦਾਹ- ਢਿੱਡਪੀੜ, ਦਾਝ ਅਤੇ ਬਹੁਤ ਬੇਚੈਨੀ ਹੋਣੀ.#(ਸ) ਚਿੱਤ ਵਿਭ੍ਮ- ਘੂਕੀ, ਸ਼ਰੀਰ ਬਹੁਤ ਗਰਮ, ਸਿਰ ਘੁੰਮਣਾ ਅਤੇ ਤਲਮੱਛੀ ਲੱਗਣੀ.#(ਹ) ਸ਼ੀਤਾਂਗ- ਸ਼ਰੀਰ ਠੰਢਾ, ਬੇਹੋਸ਼ੀ ਅਤੇ ਸ਼ਾਹ ਕਾਹਲਾ ਪੈਣਾ.#(ਕ) ਤੰਦ੍ਰਿਕ- ਮੂਰਛਾ ਅਤੇ ਘੂਕੀ ਦਾ ਹੋਣਾ.#(ਖ) ਕੰਠ ਕੁਬਜ- ਗਲ ਰੁਕ ਜਾਣਾ, ਦਾੜ੍ਹਾਂ ਵਿੱਚ ਪੀੜ, ਸਿਰ ਵਿੱਚ ਦਰਦ ਹੋਣਾ.#(ਗ) ਕਰਣਕ- ਕੰਨਾਂ ਵਿੱਚ ਸੋਜ, ਖਾਂਸੀ, ਸਰੀਰ ਬਹੁਤ ਗਰਮ.#(ਘ) ਭੁਗਨ ਨੇਤ੍ਰ- ਨੇਤ੍ਰ ਟੇਢੇ ਹੋ ਜਾਣੇ, ਮੂਰਛਾ ਹੋਣੀ#(ਙ) ਰਕ੍ਤਸ੍ਠੀਵੀ- ਥੁੱਕ ਨਾਲ ਲਹੂ ਆਉਣਾ, ਢਿੱਡ ਵਿੱਚ ਪੀੜ ਹੋਣੀ.#(ਚ) ਪ੍ਰਲਾਪਕ- ਬਕਬਾਦ ਕਰਨਾ, ਜੋਰ ਦਾ ਤਾਪ ਹੋਣਾ, ਸਰੀਰ ਕੰਬਣਾ.#(ਛ) ਜਿਹ੍ਵਕ- ਜੀਭ ਉੱਤੇ ਕੰਡੇ ਹੋਣੇ, ਥਥਲਾਪਨ, ਸਾਹ ਕਾਹਲਾ ਅਤੇ ਖਾਂਸੀ ਹੋਣੀ.#(ਜ) ਅਭਿਨ੍ਯਾਸ- ਮੂੰਹ ਸੁੱਕਣਾ, ਦੰਦ ਮੈਲੇ ਹੋਣੇ, ਬੇਹੋਸ਼ੀ ਹੋਣੀ ਆਦਿ.#ਇਨ੍ਹਾਂ ਤੇਰਾਂ ਦੀ ਅਵਧਿ (ਮਯਾਦ) ਯਥਾਕ੍ਰਮ ਹੈ- ੭੦ ਦਿਨ, ੧੦. ਦਿਨ, ੨੦. ਦਿਨ, ੧੧. ਦਿਨ, ੧੫. ਦਿਨ, ੨੫ ਦਿਨ, ੧੩. ਦਿਨ, ੧੦. ਦਿਨ, ੧੮. ਦਿਨ, ੧੦. ਦਿਨ, ੧੪. ਦਿਨ, ੧੬. ਦਿਨ, ੧੫. ਦਿਨ. ਅਰਥਾਤ ਇਤਨੇ ਦਿਨਾਂ ਵਿੱਚ ਰੋਗ ਦੂਰ ਹੋ ਜਾਂਦਾ ਹੈ ਅਥਵਾ ਰੋਗੀ ਮਰ ਜਾਂਦਾ ਹੈ.#ਸੰਨਿਪਾਤ ਦਾ ਇਲਾਜ ਕਿਸੇ ਸਿਆਣੇ ਡਾਕਟਰ ਵੈਦ ਹਕੀਮ ਤੋਂ ਬਿਨਾ ਢਿੱਲ ਕਰਾਉਣਾ ਚਾਹੀਏ. ਅੱਗੇ ਲਿਖੇ ਉਪਾਉ ਲਾਭਦਾਇਕ ਸਾਬਤ ਹੋਏ ਹਨ. ਠੰਢੇ ਪਾਣੀ ਵਿੱਚ ਭਿਉਂਕੇ ਰੁਮਾਲ ਸਿਰ ਤੇ ਰੱਖਣਾ, ਪਾਸ਼ੋਯਾ ਕਰਨਾ, ਧਨੀਆ, ਚੰਨਣ ਦਾ ਬੂਰ, ਮੁਸ਼ਕ ਕਪੂਰ, ਅਰਕ ਗੁਲਾਬ, ਬੋਤਲ ਵਿੱਚ ਪਾਕੇ ਸੁੰਘਾਉਣਾ, ਹੁਕਨਾ ਕਰਨਾ. ਕੰਡਿਆਰੀ ਦੇ ਬੀਜ ਪੀਸਕੇ ਨਸਵਾਰ ਦੇਣੀ, ਉਬਾਲਿਆ ਹੋਇਆ ਕੋਸਾ ਪਾਣੀ ਪਿਆਉਣਾ. ਹੇਠ ਲਿਖਿਆ ਕ੍ਵਾਬ (ਕਾੜ੍ਹਾ) ਸੰਨਿਪਾਤ ਰੋਗ ਨਾਸ਼ਕ ਹੈ-#ਕੜੂ, ਚਿਰਾਇਤਾ, ਪਿੱਤਪਾਪੜਾ, ਗਿਲੋ, ਕਚੂਰ, ਝੰਜਣ ਦੇ ਬੀਜ, ਮਘਾਂ, ਪੁਹਕਰਮੂਲ, ਬਨਫਸ਼ਾ, ਛਮਕਨਮੋਲੀ, ਦੇਵਦਾਰ, ਸੁੰਢ, ਹਰੜ, ਜਵਾਸਾ ਅਤੇ ਭੜਿੰਗੀ. ਇਨ੍ਹਾਂ ਪੰਦ੍ਰਾਂ ਦਵਾਈਆਂ ਨੂੰ ਸਮਾਨ ਲੈ ਕੇ ਅਧ ਸੇਰ ਪਾਣੀ ਵਿੱਚ ਦੋ ਤੋਲੇ ਪਾ ਕੇ ਉਬਾਲਾ ਦੇਣਾ. ਜਦ ਅੱਧ ਪਾਉ ਪਾਣੀ ਰਹੇ ਤਾਂ ਛਾਣਕੇ ਕੋਸਾ ਕੋਸਾ ਪਿਆਉਣਾ. "ਛਈ ਰੋਗ ਅਰੁ ਸੰਨਿਪਾਤ ਗਨ." (ਚਰਿਤ੍ਰ ੪੦੫)...
ਸੰ. संक्षेप ਸੰਕ੍ਸ਼ੇਪ. ਸੰਗ੍ਯਾ- ਇਖਤਸਾਰ....