sandhhaurāसंधउरा
ਸੰ. सन्धिराग ਸੰਧਿਰਾਗ. ਸਿੰਦੂਰ. ਸੰਧੂਰ.¹ "ਅਬ ਤਉ ਜਰੇ ਮਰੇ ਸਿਧਿ ਪਾਈਐ, ਲੀਨੋ ਹਾਥਿ ਸੰਧਉਰਾ." (ਗਉ ਕਬੀਰ) ਦੇਖੋ, ਸਿਧਉਰਾ। ੨. ਸੰਧੂਰੀਆ ਰਾਗ. ਦੇਖੋ, ਸੰਧੂਰੀਆ ੨. "ਬਾਜਤ ਰਾਗ ਸੰਧਉਰਾ." (ਸਲੋਹ).
सं. सन्धिराग संधिराग. सिंदूर. संधूर.¹ "अब तउ जरे मरे सिधि पाईऐ, लीनो हाथि संधउरा." (गउ कबीर) देखो, सिधउरा। २. संधूरीआ राग. देखो, संधूरीआ २. "बाजत राग संधउरा." (सलोह).
ਸੰ. ਸੰਗ੍ਯਾ- ਸੰਧੂਰ. Vermilion । ੨. ਸੰ. ਸਿੰਧੁਰ. ਮਦ ਵਾਲਾ ਹਾਥੀ. "ਕਟੇ ਸਿੰਦੂਰ ਖੇਤੰ." (ਗ੍ਯਾਨ)...
ਸੰ. सिन्दुर ਦੇਖੋ, ਸਿੰਦੂਰ....
ਸਹਾਰੇ. ਬਰਦਾਸ਼੍ਤ ਕਰੇ. "ਜਰੇ ਨ ਗਏ ਸੁਨੇ ਗੁਨ ਗੁਰੁ ਕੇ." (ਗੁਪ੍ਰਸੂ) ੨. ਜਲੇ. ਮੱਚੇ. "ਚੰਦ ਸੂਰਜ ਦੁਇ ਜਰੇ ਚਰਾਗਾ." (ਰਾਮ ਮਃ ੫) ੩. ਜੜੇ. ਬੰਦ ਕੀਤੇ. ਭੇੜੇ. "ਜਰੇ ਕਿਵਾਰਾ." (ਸੂਹੀ ਅਃ ਮਃ ੫) ੪. ਜਟਿਤ. ਜੜਾਊ. "ਭੂਖਨ ਰਤਨ ਜਰੇ." (ਗੁਪ੍ਰਸੂ) ੫. ਸੜ ਜਾਵੇ. ਦਗਧ ਹੋਵੇ. "ਬਿਨੁ ਗੁਰਸਬਦੈ ਜਨਮੁ ਜਰੇ." (ਮਾਰੂ ਅਃ ਮਃ ੧)...
Captain Murray. ਇਹ ਈਸਟ ਇੰਡੀਆ ਕੰਪਨੀ ਦਾ ਨੌਕਰ. ਲੁਦਿਆਨੇ ਫੌਜੀ ਡਾਕਟਰ ਸੀ ਅਤੇ ਸਰ ਡੇਵਿਡ ਆਕਟਰਲੋਨੀ ਪੋਲਿਟੀਕਲ ਰੈਜੀਡੈਂਟ ਦਿੱਲੀ ਦੇ ਮਾਤਹਤ ਅੰਬਾਲੇ ਅਤੇ ਲੁਦਿਆਨੇ ਪੋਲਿਟੀਕਲ ਕੰਮ ਭੀ ਕਰਦਾ ਸੀ. ਇਸ ਨੇ "ਰਣਜੀਤ ਸਿੰਘ" ਨਾਮੇ ਕਿਤਾਬ ਲਿਖੀ ਹੈ. ਮਰੇ ਨੇ ਲੁਦਿਆਨੇ ਮੌਲਵੀ ਬੂਟੇਸ਼ਾਹ ਅਤੇ ਸਰਦਾਰ ਰਤਨ ਸਿੰਘ ਭੜੀ ਵਾਲੇ ਤੋਂ ਸਿੱਖ ਪੰਥ ਦਾ ਹਾਲ ਲਿਖਵਾਇਆ ਸੀ. ਦੇਖੋ, ਪੰਥ ਪ੍ਰਕਾਸ਼ ਅਤੇ ਮਾਲੀ ੬.#ਸਨ ੧੮੨੬ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੀਮਾਰ ਹੋਣ ਪੁਰ ਇਹ ਅੰਗ੍ਰੇਜ਼ੀ ਸਰਕਾਰ ਦੀ ਮਾਰਫਤ ਲਹੌਰ ਸੱਦਿਆ ਗਿਆ ਸੀ, ਜਿੱਥੇ ਇਹ ਦਿਸੰਬਰ ੧੮੨੬ ਤੋਂ ਮਾਰਚ ਸਨ ੧੮੨੭ ਤਕ ਰਿਹਾ. ਮਹਾਰਾਜਾ ਨਾਲ ਜੋ ਇਸ ਦੀ ਗੱਲਬਾਤ ਹੁੰਦੀ ਰਹੀ, ਜਾਂ ਜੋ ਹਾਲ ਇਸ ਨੂੰ ਆਪਣੇ ਢੰਗ ਤੇ ਮਲੂਮ ਹੋਏ, ਉਹ ਪੋਲਿਟੀਕਲ ਅਫਸਰਾਂ ਨੂੰ ਲਿਖਦਾ ਰਿਹਾ. ਇਸ ਦੀਆਂ ਕਈ ਚਿੱਠੀਆਂ “The Panjab as a Sovereign State” ਵਿੱਚ ਛਪੀਆਂ ਹਨ, ਜੋ ਪੜ੍ਹਨ ਲਾਇਕ ਹਨ. "ਮਰੇ ਸਾਹਿਬ ਤਿਂਹ ਕਹ੍ਯੋ ਬਖਾਨ." (ਪੰਪ੍ਰ)...
ਸੰ. सिद्घि. ਸਿੱਧਿ. ਸੰਗ੍ਯਾ- ਕਰਾਮਾਤ. ਅਲੌਕਿਕ ਸ਼ਕਤਿ. "ਪ੍ਰਭੁ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ." (ਸੁਖਮਨੀ) ੨. ਕਾਮਯਾਬੀ, ਕੰਮ ਵਿੱਚ ਸਫਲਤਾ। ੩. ਮੁਕਤਿ. ਨਿਜਾਤ। ੪. ਬੁੱਧਿ। ੫. ਸੰਪਦਾ. ਵਿਭੂਤਿ। ੬. ਵਿਜਯ. ਜਿੱਤ। ੭. ਅੱਠ ਸੰਖ੍ਯਾ ਬੋਧਕ ਸ਼ਬਦ, ਕਿਉਂਕਿ ਮੁੱਖ ਸਿੱਧੀਆਂ ਅੱਠ ਮੰਨੀਆਂ ਹਨ. ਦੇਖੋ, ਅਸਟ ਸਿੱਧਿ....
ਹੱਥ ਵਿੱਚ. ਹਾਥ ਮੇਂ "ਹਾਥਿ ਤਿਸੈ ਕੈ ਨਾਬੇੜਾ." (ਮਾਰੂ ਸੋਲਹੇ ਮਃ ੫) ਨਾਬੇੜਾ (ਫੈਸਲਾ) ਉਸ ਕਰਤਾਰ ਦੇ ਹੱਥ ਹੈ। ੨. ਦੇਖੋ, ਵੰਝੀ....
ਸੰ. सन्धिराग ਸੰਧਿਰਾਗ. ਸਿੰਦੂਰ. ਸੰਧੂਰ.¹ "ਅਬ ਤਉ ਜਰੇ ਮਰੇ ਸਿਧਿ ਪਾਈਐ, ਲੀਨੋ ਹਾਥਿ ਸੰਧਉਰਾ." (ਗਉ ਕਬੀਰ) ਦੇਖੋ, ਸਿਧਉਰਾ। ੨. ਸੰਧੂਰੀਆ ਰਾਗ. ਦੇਖੋ, ਸੰਧੂਰੀਆ ੨. "ਬਾਜਤ ਰਾਗ ਸੰਧਉਰਾ." (ਸਲੋਹ)....
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਸੰ. ਸਿੰਦੂਰ. ਸੰਧੂਰ. "ਮਰਨੇ ਤੇ ਕਿਆ ਡਰਪਨਾ ਜਬ ਹਾਥਿ ਸਿਧਉਰਾ ਲੀਨ?" (ਸ. ਕਬੀਰ) ਸਤੀ ਆਪਣੇ ਪਤੀ ਦੀ ਲੋਥ ਨਾਲ ਜਲਣ ਵੇਲੇ ਇੱਕ ਥਾਲੀ ਵਿੱਚ ਸ਼੍ਰੀਫਲ, ਸੰਧੂਰ, ਫੁੱਲ, ਸੁਪਾਰੀ ਅਤੇ ਚਉਲ ਰੱਖਕੇ ਘਰੋਂ ਜਾਂਦੀ ਹੈ. ਪਤੀ ਦੇ ਮੱਥੇ ਸੰਧੂਰ ਦਾ ਤਿਲਕ ਕਰਕੇ, ਬਾਕੀ ਸਾਮਗ੍ਰੀ ਜਿਵੇਂ ਦੇਵਤਾ ਦੀ ਮੂਰਤੀ ਨੂੰ ਚੜਾਈਦੀ ਹੈ, ਤਿਵੇਂ ਅਰਪਨ ਕਰਦੀ ਹੈ. ਫੇਰ ਚਿਤਾ ਦੀ ਪਰਕੰਮਿਆ ਕਰਕੇ ਕੁਟੰਬ ਦੇ ਲੋਕਾਂ ਤੇ ਸੰਧੂਰ ਛਿੜਕਦੀ ਅਤੇ ਆਸ਼ੀਰਵਾਦ ਦਿੰਦੀ ਹੈ. ਪਤੀ ਦਾ ਸਿਰ ਆਪਣੇ ਪੱਟ ਤੇ ਰੱਖਕੇ ਚਿਤਾ ਨੂੰ ਅੱਗ ਲਾਉਣ ਦੀ ਆਗ੍ਯਾ ਦਿੰਦੀ ਹੈ.#ਕਈ ਗ੍ਯਾਨੀ ਸਿਧਉਰਾ ਦਾ ਅਰਥ ਨਲੀਏਰ ਕਰਦੇ ਹਨ, ਜੋ ਅਸੰਗਤ ਹੈ. ਦੇਖੋ, ਸਰਬਲੋਹ- "ਸ਼੍ਰੀਫਲ ਸਿਧਉਰਾ ਪੁਹਪ ਪੁੰਗਿ ਅੱਛਤ xxx ਸਤੀ ਬੇਖ ਰਾਜੈ ਮਨੋ ਬ੍ਰਿਧ ਅਨੰਗੀ." (ਅਃ ੨, ਛੰਦ ੧੯) ਦੇਖੋ, ਸੰਧਉਰਾ....
ਵਿ- ਸੰਧੂਰ ਰੰਗਾ। ੨. ਸੰਗ੍ਯਾ- ਇੱਕ ਰਾਗ, ਜਿਸ ਦਾ ਨਾਉਂ ਸਿੰਧੂਰਾ ਭੀ ਹੈ. ਸੰਗੀਤ ਵਿੱਚ ਇਸ ਨੂੰ ਹਿੰਡੋਲ ਰਾਗ ਦਾ ਪੁਤ੍ਰ ਮੰਨਿਆ ਹੈ. ਇਹ ਸੰਪੂਰਣ ਜਾਤਿ ਦਾ ਹੈ. ਅਤੇ ਵੀਰ ਰਸ ਵਧਾਉਣ ਵਾਲਾ ਹੈ. ਇਸੇ ਲਈ ਮਾਰੂ ਵਾਙ ਜੰਗ ਵਿੱਚ ਗਾਇਆ ਜਾਂਦਾ ਹੈ. ਇਸ ਵਿੱਚ ਰਿਸਭ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਇਸ ਦੇ ਗਾਉਣ ਦਾ ਵੇਲਾ ਗ੍ਯਾਰਾਂ ਘੜੀ ਦਿਨ ਚੜ੍ਹੇ ਤੋਂ ੧੫. ਘੜੀ ਤਕ ਹੈ....
(ਦੇਖੋ, ਰੰਜ੍ ਧਾ) ਸੰ. ਸੰਗ੍ਯਾ- ਰਜਨ (ਰੰਗਣਾ) ਅਤੇ ਰੰਗ। ੨. ਵਰਣਨ. ਕਥਨ। ੩. ਪ੍ਰੀਤਿ. ਅਨੁਰਾਗ ਪ੍ਰੇਮ। ੪. ਕ੍ਰੋਧ. ਗੁੱਸਾ। ੫. ਰਾਜਾ। ੬. ਚੰਦ੍ਰਮਾ। ੭. ਸੂਰਜ। ੮. ਕਵਚ ਸੰਜੋਆ. "ਕਹੂੰ ਟੋਪ ਟੂਟੇ ਕਹੂੰ ਰਾਗ ਭਾਰੀ." (ਚਰਿਤ੍ਰ ੧੨੦) ੯. ਲੋਹੇ ਦੀਆਂ ਕੜੀਆਂ ਦਾ ਬੁਣਿਆ ਹੋਇਆ ਹੱਥ ਦਾ ਰੱਛਕ ਦਸਤਾਨਾ. "ਚਿਲਤਹ ਰਾਗ ਸੰਜੇਵਾ ਡਾਰੇ." (ਪਾਰਸਾਵ) ੧੦. ਸ਼ਿੰਗਾਰ. ਸਜਾਵਟ। ੧੧. ਸੰਗੀਤ ਵਿਦ੍ਯਾ ਅਨੁਸਾਰ ਸਰਪਬੰਧ. ਜਿਸ ਦੇ ਸੁਣਨ ਤੋਂ ਮਨ ਵਿੱਚ ਰਾਗ (ਪ੍ਰੇਮ) ਉਪਜੇ.¹ ਰਾਗ ਦਾ ਮੂਲ ਸੜਜ, ਰਿਸਭ, ਗਾਂਧਾਰ, ਮਧ੍ਯਮ ਪੰਚਮ, ਧੈਵਤ ਅਤੇ ਨਿਸਾਦ. ਇਹ ਸੱਤ ਸੁਰ ਹਨ. "ਰਾਗ ਨਾਦ ਸਬਦਿ ਸੋਹਣੇ." (ਮਃ ੩. ਵਾਰ ਬਿਲਾ)#ਮਤਭੇਦ ਅਤੇ ਦੇਸ਼ਭੇਦ ਕਰਕੇ ਰਾਗਾਂ ਦੇ ਅਨੰਤ ਭੇਦ ਅਤੇ ਰੂਪ ਹਨ.² ਕਿਤਨਿਆਂ ਦੇ ਭੈਰਵ, ਮੱਲਾਰ, ਸ੍ਰੀਰਾਗ, ਵਸੰਤ, ਹਿੰਦੋਲ ਅਤੇ ਦੀਪਕ ਛੀ ਪ੍ਰਧਾਨ ਰਾਗ ਮੰਨੇ ਹਨ. ਕਈ ਗ੍ਰੰਥ ਲਿਖਦੇ ਹਨ ਕਿ ਮਾਲਵ, ਮੱਲਾਰ, ਸ਼੍ਰੀਰਾਗ, ਵਸੰਤ, ਹਿੰਦੋਲ ਅਤੇ ਕਰਣਾਟ ਛੀ ਮੁੱਖਰਾਗ ਹਨ. ਭਰਤ ਦੇ ਮਤ ਅਨੁਸਾਰ ਮੁੱਖ ਰਾਗ ਭੈਰਵ, ਕੌਸ਼ਿਕ, ਹਿੰਦੋਲ, ਦੀਪਕ, ਸ਼੍ਰੀਰਾਗ ਅਤੇ ਮੇਘ ਹਨ. ਹਨੁਮੰਤ ਮਤ ਅਨੁਸਾਰ ਇਨ੍ਹਾਂ ਦਾ ਕ੍ਰਮ ਹੈ- ਸ਼੍ਰੀਰਾਗ ਭੈਰਵ, ਮੇਘ, ਦੀਪਕ, ਮਾਲਕੇਸ ਅਤੇ ਹਿੰਦੋਲ.#ਵਿਦ੍ਵਾਨਾਂ ਦੇ ਰਾਗਾਂ ਦੇ ਮੁੱਖ ਭੇਦ ਤਿੰਨ ਮੰਨੇ ਹਨ- ਔੜਵ (ਪੰਜ ਸੁਰ ਦੇ), ਸਾੜਵ (ਛੀ ਸੁਰ ਦੇ), ਅਤੇ ਸੰਪੂਰਣ (ਸੱਤ ਸੁਰ ਦੇ)³#ਸੰਗੀਤਸ਼ਾਸਤ੍ਰ ਨੇ ਰਾਗਾਂ ਦੇ ਤਿੰਨ ਭੇਦ- ਸ਼ੁੱਧ, ਛਾਯਾਲਿੰਗਿਤ ਅਤੇ ਸੰਕੀਰਣ ਭੀ ਥਾਪੇ ਹਨ.#(ੳ) ਮੁੱਢ ਤੋਂ ਥਾਪੇ ਹੋਏ ਸੁਰ ਜਿਨ੍ਹਾਂ ਰਾਗਾਂ ਨੂੰ ਲਗਦੇ ਹਨ ਅਰ ਜਿਨ੍ਹਾਂ ਦੀ ਸ਼ਕਲ ਵਿੱਚ ਕੁਝ ਏਰਫੇਰ ਨਹੀਂ ਹੋਇਆ, ਉਹ ਸ਼ੁੱਧ ਹਨ.#(ਅ) ਦੂਸਰੇ ਰਾਗਾਂ ਦੇ ਸਰੂਪ ਦੀ ਕੁਝ ਝਲਕ ਜਿਨ੍ਹਾਂ ਰਾਗਾਂ ਵਿੱਚ ਪਾਈ ਜਾਂਦੀ ਹੈ, ਉਹ ਛਾਯਾਲਿੰਗਿਤ ਹਨ.#(ੲ) ਰਾਗਾਂ ਦੇ ਬਹੁਤ ਸੁਰ ਅਰ ਛਾਯਾਲਿੰਗਿਤ ਰਾਗਾਂ ਦੇ ਆਪੋਵਿੱਚੀ ਮਿਲਣ ਤੋਂ ਜੋ ਭੇਦ ਬਣ ਗਏ ਹਨ, ਉਹ ਸੰਕੀਰਣ ਆਖੀਦੇ ਹਨ.#ਕਈ ਸੰਗੀਤ ਗ੍ਰੰਥਾਂ ਵਿੱਚ ਦੋ ਹੀ ਭੇਦ ਲਿਖੇ ਹਨ, ਇੱਕ ਮਾਰ੍ਗੀਯ, ਦੂਜੇ ਦੇਸ਼ੀਯ, ਰਿਖੀਆਂ ਦੇ ਦੱਸੇ ਹੋਏ ਮਾਰ੍ਗ ਅਨੁਸਾਰ ਜੋ ਗਾਏ ਜਾਂਦੇ ਹਨ, ਉਹ ਮਾਰਗੀ ਹਨ, ਦੇਸ਼ਚਾਲ ਅਤੇ ਮਤਭੇਦ ਕਰਕੇ ਜੋ ਬਣ ਗਏ ਹਨ, ਉਹ ਦੇਸ਼ੀ ਹਨ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ੩੧ ਰਾਗ ਲਿਖੇ ਹਨ- ਸ਼੍ਰੀਰਾਗ, ਮਾਝ, ਗੌੜੀ, ਆਸਾ. ਗੂਜਰੀ. ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੌਂਡ, ਰਾਮਕਲੀ, ਨਟ, ਮਾਲੀਗੌੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰਗ, ਮਲਾਰ, ਕਾਨੜਾ, ਕਲਿਆਨ, ਪ੍ਰਭਾਤੀ ਅਤੇ ਜੈਜਾਵੰਤੀ,#ਅਸੀਂ ਇਸ ਗ੍ਰੰਥ ਵਿੱਚ ਇਨ੍ਹਾਂ ਰਾਗਾਂ ਦਾ ਅੱਖਰ ਕ੍ਰਮ ਅਨੁਸਾਰ ਨਿਰਣਾ ਕਰਕੇ ਸਰੂਪ ਲਿਖਿਆ ਹੈ. ਦੇਖੋ, ਅੱਖਰਕ੍ਰਮ ਅਨੁਸਾਰ ਰਾਗਾਂ ਦੇ ਨਾਮ.⁴#ਗੁਰਮਤ ਵਿੱਚ ਰਾਗ ਨਾਲ ਮਿਲਿਆ ਕਰਤਾਰ ਦਾ ਕੀਰਤਨ ਧਰਮ ਦਾ ਅੰਗ ਹੈ. "ਗੁਣ ਗੋਵਿੰਦ ਗਾਵਹੁ ਸਭਿ ਹਰਿਜਨ, ਰਾਗਰਤਨ ਰਸਨਾ ਆਲਾਪ." (ਬਿਲਾ ਮਃ ੫) ਦੇਖੋ, ਚਾਰ ਚੌਕੀਆਂ.#ਇਸਲਾਮਮਤ ਵਿੱਚ ਰਾਗ ਸ਼ਰਾ ਦੇ ਵਿਰੁੱਧ ਹੈ. "ਨਾਫੀ" ਲਿਖਦਾ ਹੈ ਕਿ ਮੈਂ ਇੱਕ ਵਾਰ ਇਮਾਮ ਉਮਰ ਦੇ ਨਾਲ ਜਾ ਰਿਹਾ ਸੀ ਕਿ ਰਾਗ ਦੀ ਆਵਾਜ਼ ਆਈ, ਉਨ੍ਹਾਂ ਨੇ ਝੱਟ ਕੰਨਾਂ ਵਿੱਚ ਉਂਗਲਾਂ ਦੇ ਲਈਆਂ ਪੁੱਛਣ ਪੁਰ ਮੈਨੂੰ ਦੱਸਿਆ ਕਿ ਮੈਂ ਇੱਕ ਵੇਰ ਹਜ਼ਰਤ ਮੁਹ਼ੰਮਦ ਨਾਲ ਜਾ ਰਿਹਾ ਸੀ ਤਾਂ ਇਸੇ ਤਰਾਂ ਰਾਗ ਦੀ ਆਵਾਜ਼ ਆਉਣ ਪੁਰ ਉਨ੍ਹਾਂ ਨੇ ਕੰਨ ਬੰਦ ਕਰ ਲਏ ਸਨ. ਦੇਖੋ, ਮਿਸ਼ਕਾਤ.#ਯਹੂਦੀਆਂ ਅਤੇ ਈਸਾਈਆਂ ਵਿੱਚ ਰਾਗ ਦਾ ਨਿਸੇਧ ਨਹੀਂ, ਸਗੋਂ ਕੀਰਤਨ ਅਤੇ ਨ੍ਰਿਤ੍ਯ ਭਗਤੀ ਦਾ ਅੰਗ ਹੈ. ਦੇਖੋ ਜ਼ੱਬੂਰ (The Psalms of David)#ਰਾਗ ਦੇ ਸੰਬੰਧ ਵਿੱਚ ਦੇਖੋ, ਸ੍ਵਰ, ਸ਼੍ਰੁਤਿ, ਠਾਟ ਅਤੇ ਮੁਰਗਨਾ ਸ਼ਬਦ। ੧੨. ਫ਼ਾ. [راغ] ਰਾਗ਼. ਪਹਾੜ ਦਾ ਦਾਮਨ। ੧੩. ਆਨੰਦਦਾਇਕ ਸਬਜ਼ ਭੂਮਿ....