sancharaसंचर
ਸੰ. ਸੰਗ੍ਯਾ- ਗਮਨ. ਚਲਣਾ। ੨. ਪੁਲ। ੩. ਪਾਣੀ ਦੇ ਨਿਕਲਣ ਦਾ ਰਸਤਾ. ਮੋਰੀ ਖਾਲ ਆਦਿਕ। ੪. ਰਸਤਾ. ਮਾਰਗ। ੫. ਦੇਹ. ਸ਼ਰੀਰ.
सं. संग्या- गमन. चलणा। २. पुल। ३. पाणी दे निकलण दा रसता. मोरी खाल आदिक। ४. रसता. मारग। ५. देह. शरीर.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਜਾਣਾ. ਚਲਨਾ. ਯਾਤ੍ਰਾ (ਸਫਰ) ਕਰਨਾ....
ਕ੍ਰਿ- ਗਮਨ. ਤੁਰਨਾ। ੨. ਠਿਕਾਣੇ ਤੋਂ ਟਲਣਾ. ਦੇਖੋ, ਚਲ....
ਸੰ. पुल्. ਧਾ- ਉੱਚਾ ਹੋਣਾ, ਵਡਾ ਹੋਣਾ। ੨. ਸੰਗ੍ਯਾ- ਨਦੀ ਆਦਿ ਤੋਂ ਪਾਰ ਜਾਣ ਦਾ ਰਾਹ, ਜੋ ਪਾਣੀ ਤੋਂ ਉੱਚਾ ਬਣਾਇਆ ਜਾਂਦਾ ਹੈ....
ਸੰ. ਪਾਨੀਯ. ਸੰਗ੍ਯਾ- ਜਲ. "ਪਾਣੀ ਅੰਦਿਰ ਲੀਕ ਜਿਉ." (ਵਾਰ ਆਸਾ ਮਃ ੨) ੨. ਦੇਖੋ, ਪਾਣਿ....
ਫ਼ਾ. [رستہ] ਰਾਸ੍ਤਹ. ਸੰਗ੍ਯਾ- ਮਾਰਗ. ਰਾਹ. ਸੰ. ਰਥ੍ਯਾ....
ਸਰਵ- ਮੇਰੀ. "ਕਹੁ ਨਾਨਕ ਮੋਰੀ ਪੂਰਨ ਆਸਾ." (ਆਸਾ ਮਃ ੫) ੨. ਅਪਨੀ. ਆਪਣੀ. "ਤੇਰੋ ਨਹੀ ਸੁਜਾਨੀ ਮੋਰੀ." (ਟੋਡੀ ਮਃ ੫) ੩. ਦੇਖੋ, ਮੋਰ੍ਹੀ। ੪. ਮੋਰੀਂ. ਮੋਰਾਂ ਨੇ. "ਮੋਰੀ ਰੁਣ ਝੁਣ ਲਾਇਆ." (ਵਡ ਮਃ ੧) ੫. ਸੰਗ੍ਯਾ- ਤਾਕੀ. ਦਰੀਚੀ. ਸੰ. ਮੋਰਿਕਾ। ੬. ਛਿਦ੍ਰ. ਸੁਰਾਖ. "ਗੁਰਿ ਦਿਖਲਾਈ ਮੋਰੀ। ਜਿਤੁ ਮਿਰਗ ਪੜਤ ਹੈ ਚੋਰੀ." (ਸੋਰ ਕਬੀਰ) ਮੋਰੀ ਇੰਦ੍ਰੀਆਂ, ਮ੍ਰਿਗ ਵਿਸੇ। ੭. ਚੌਹਾਨ ਛਤ੍ਰੀਆਂ ਵਿੱਚੋਂ ਇੱਕ ਜਾਤਿ....
ਦੇਖੋ, ਖੱਲ। ੨. ਫ਼ਾ. [خال] ਖ਼ਾਲ. ਤਿਲ. ਤੁਚਾ ਉੱਪਰ ਤਿਲ ਦੇ ਆਕਾਰ ਦਾ ਕਾਲਾ ਦਾਗ। ੩. ਲੀਕ. ਰੇਖਾ। ੪. ਪਾਣੀ ਬਹਿਣ ਦੀ ਨਾਲੀ। ੫. ਫੱਵਾਰਾ। ੬. ਚਸ਼ਮਾ। ੭. ਝੰਡਾ. ਨਸ਼ਾਨ। ੮. ਤੀਰ। ੯. ਦੂਤ. ਵਕੀਲ। ੧੦. ਅ਼. ਅਭਿਮਾਨ। ੧੧. ਬੱਦਲ। ੧੨. ਬਿਜਲੀ। ੧੩. ਲਗਾਮ। ੧੪. ਵਡਾ ਘੋੜਾ ਅਥਵਾ ਸ਼ੁਤਰ. "ਮਾਲ ਲਾਲ ਅਰ ਸਾਲ ਮੈ ਖਾਲ ਚਾਲ ਵਾ ਚਾਲ। ਸਿਦਕ ਗੁਰੂ ਕਾ ਐਨ ਢਿਗ ਇਹੀ ਸਿੱਖ ਕਾ ਸ੍ਵਾਲ." (ਗੁਪ੍ਰਸੂ) ਮਾਲ (ਧਨ ਸੰਪਦਾ), ਲਾਲ (ਪੁਤ੍ਰ), ਸਾਲ (ਸ਼ਾਲਾ- ਘਰ), ਖਾਲ (ਘੋੜੇ ਸ਼ੁਤਰ ਆਦਿ) ਵਾਹਨ ਅਥਵਾ ਪੈਦਲ ਵਿਚਰਣਾ, ਇਨ੍ਹਾਂ ਸਾਰੇ ਕਰਮਾਂ ਵਿੱਚ ਗੁਰੂ ਕਾ ਸਿਦਕ ਪੱਲੇ ਰਹੇ, ਸਿੱਖ ਦੀ ਇਹੀ ਮੰਗ ਹੈ....
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਸੰ. मार्ग. ਧਾ- ਤਿਆਰ ਕਰਨਾ, ਢੂੰਡਣਾ (ਖੋਜਣਾ), ਜਾਣਾ। ੨. ਸੰਗ੍ਯਾ- ਮਾਰ੍ਗ. ਰਸ੍ਤਾ. ਰਾਹ। ੩. ਖੋਜ. ਭਾਲ. ਤਲਾਸ਼। ੪. ਰੀਤਿ. ਚਾਲ. "ਇਹੁ ਮਾਰਗ ਸੰਸਾਰ ਕੋ." (ਸਃ ਮਃ ੯) ੫. ਭਲਾ ਦਸ੍ਤੂਰ. ਨੇਕ ਰਿਵਾਜ....
ਸੰ. (दिह. ਧਾ- ਲੇਪਨ ਕਰਨਾ, ਵਧਣਾ). ਸੰਗ੍ਯਾ- ਸ਼ਰੀਰ. ਜਿਸਮ. ਤਨ. "ਜਿਹ ਪ੍ਰਸਾਦਿ ਪਾਈ ਦੁਰਲਭ ਦੇਹ." (ਸੁਖਮਨੀ) ੨. ਫ਼ਾ. [دہ] ਅਥਵਾ [دیہ] ਪਿੰਡ. ਗ੍ਰਾਮ....
ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ....