sēlūसेलू
ਵਿ- ਸੇਲਾ ਰੱਖਣ ਵਾਲਾ. ਬੱਲਮ ਬਰਦਾਰ। ੨. ਸੇਲ (ਖਬਰ) ਦੇਣ ਵਾਲਾ. ਮੁਖ਼ਬਰ. "ਦੂਸਰ ਸੇਲੂ ਦਈ ਸੇਲ ਪਹੁਚਾਇ." (ਪ੍ਰਾਪੰਪ੍ਰ) ੩. ਡਿੰਗ. ਨਸੂੜਾ (ਲਸੂੜਾ) ਬਿਰਛ ਅਤੇ ਉਸ ਦਾ ਲੇਸਦਾਰ ਫਲ. ਦੇਖੋ, ਲਸੂੜਾ.
वि- सेला रॱखण वाला. बॱलम बरदार। २. सेल (खबर) देण वाला. मुख़बर. "दूसर सेलू दई सेल पहुचाइ." (प्रापंप्र) ३. डिंग. नसूड़ा (लसूड़ा) बिरछ अते उस दा लेसदार फल. देखो, लसूड़ा.
ਸੰਗ੍ਯਾ- ਸ਼ੂਲ. ਨੇਜਾ. ਭਾਲਾ. ਬਰਛਾ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰਗ੍ਯਾ- ਬਰਛਾ. ਭਾਲਾ। ੨. ਚੋਬਦਾਰ ਦਾ ਉਹ ਸੋਟਾ, ਜਿਸ ਉੱਪਰ ਲੋਹੇ ਦਾ ਤਿੱਖਾ ਫਲ ਹੋਵੇ....
ਫ਼ਾ. [بردار] ਵਿ- ਲੈ ਜਾਣ ਵਾਲਾ। ੨. ਧਾਰਣ ਕਰਨ ਵਾਲਾ। ੩. ਪਾਲਨ ਕਰਨ ਵਾਲਾ. ਮੰਨਣ ਵਾਲਾ। ੪. ਚੁੱਕਣ ਵਾਲਾ. ਇਹ ਸ਼ਬਦ ਦੂਜੇ ਸ਼ਬਦਾਂ ਦੇ ਅੰਤ ਆਉਂਦਾ ਹੈ, ਜਿਵੇਂ- ਨੇਜ਼ਾਬਰਦਾਰ....
ਸੰਗ੍ਯਾ- ਸੁਧ. ਖਬਰ. ਦੇਖੋ, ਸੇਲੂ ੨. ਦੇਖੋ, ਸੇਲਾ. ਨੇਜਾ. "ਚੋਟ ਸੁਹੇਲੀ ਸੇਲ ਕੀ." (ਸ. ਕਬੀਰ)...
ਅ਼. [خبر] ਸੰਗ੍ਯਾ- ਸੁਧ. ਸਮਾਚਾਰ. ਹਾਲ। ੨. ਗ੍ਯਾਨ. ਸਮਝ. ਬੋਧ। ੩. ਇੱਤ਼ਿਲਾ. ਸੂਚਨਾ. "ਮਤ ਘਾਲਹੁ ਜਮਕੀ ਖਬਰੀ." (ਬਿਲਾ ਕਬੀਰ) ੪. ਨਿਗਹਬਾਨੀ. ਨਿਗਰਾਨੀ. "ਸਿੰਚਨਹਾਰੈ ਏਕੈ ਮਾਲੀ। ਖਬਰਿ ਕਰਤੁ ਹੈ ਪਾਤ ਪਤ ਡਾਲੀ." (ਆਸਾ ਮਃ ੫)...
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਅ਼. [مُخبر] ਮੁਖ਼ਬਿਰ. ਖ਼ਬਰ ਦੇਣ ਵਾਲਾ....
ਵਿ- ਦ੍ਵਿਤੀਯ. ਦੂਜਾ. "ਦੂਸਰ ਹੋਇ ਤ ਸੋਝੀਪਾਇ." (ਸੁਖਮਨੀ)...
ਵਿ- ਸੇਲਾ ਰੱਖਣ ਵਾਲਾ. ਬੱਲਮ ਬਰਦਾਰ। ੨. ਸੇਲ (ਖਬਰ) ਦੇਣ ਵਾਲਾ. ਮੁਖ਼ਬਰ. "ਦੂਸਰ ਸੇਲੂ ਦਈ ਸੇਲ ਪਹੁਚਾਇ." (ਪ੍ਰਾਪੰਪ੍ਰ) ੩. ਡਿੰਗ. ਨਸੂੜਾ (ਲਸੂੜਾ) ਬਿਰਛ ਅਤੇ ਉਸ ਦਾ ਲੇਸਦਾਰ ਫਲ. ਦੇਖੋ, ਲਸੂੜਾ....
ਸੰਗ੍ਯਾ- ਵਿੰਗ. ਵਲ। ੨. ਦੇਖੋ, ਡਿੰਘ....
ਸੰਗ੍ਯਾ- ਲਸੋੜਾ. ਇੱਕ ਫਲਦਾਰ ਬਿਰਛ, ਜਿਸ ਦੇ ਫਲ ਬੇਰ ਦੇ ਆਕਾਰ ਦੇ ਲੇਸਦਾਰ ਰਸ ਵਾਲੇ ਹੁੰਦੇ ਹਨ. ਇਹ ਅਨੇਕ ਦਵਾਈਆਂ ਵਿੱਚ ਵਰਤੀਦਾ ਹੈ. Cordia Myxa। ੨. ਦੰਦਾਂ ਦਾ ਮੂਲ ਦਾ ਮਾਸ ਮਸੂੜਾ. (gum)...
ਦੇਖੋ, ਬਿਰਖ ੧....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....