sēlaसेल
ਸੰਗ੍ਯਾ- ਸੁਧ. ਖਬਰ. ਦੇਖੋ, ਸੇਲੂ ੨. ਦੇਖੋ, ਸੇਲਾ. ਨੇਜਾ. "ਚੋਟ ਸੁਹੇਲੀ ਸੇਲ ਕੀ." (ਸ. ਕਬੀਰ)
संग्या- सुध. खबर. देखो, सेलू २. देखो, सेला. नेजा. "चोट सुहेली सेल की." (स. कबीर)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਖਬਰ. ਸਮਾਚਾਰ। ੨. ਹੋਸ਼. ਬੁੱਧਿ. "ਸੁਧ ਜਬ ਤੇ ਹਮ ਧਰੀ." (ਚਰਿਤ੍ਰ ੨੨) ੩. ਸ਼ੁੱਧ. ਵਿ- ਸਾਫ. ਸ਼੍ਵੱਛ. "ਤਬ ਹੋਏ ਮਨ ਸੁਧ ਪਰਾਨੀ." (ਰਾਮ ਮਃ ੫) ੪. ਨਿਰਦੋਸ. "ਸੁਧੁ ਭਤਾਰੁ ਹਰਿ ਛੋਡਿਆ." (ਵਾਰ ਸੂਹੀ ਮਃ ੩) ੫. ਖ਼ਾਲਿਸ. ਨਿਰੋਲ। ੬. ਸੁਧਾ (ਅਮ੍ਰਿਤ) ਲਈ ਭੀ ਸੁਧ ਸ਼ਬਦ ਆਇਆ ਹੈ. ਦੇਖੋ, ਸੁਧਰਸ। ੭. ਸੰ. शुध ਧਾ- ਪਵਿਤ੍ਰ ਹੋਣਾ. ਪਾਕ ਹੋਣਾ....
ਅ਼. [خبر] ਸੰਗ੍ਯਾ- ਸੁਧ. ਸਮਾਚਾਰ. ਹਾਲ। ੨. ਗ੍ਯਾਨ. ਸਮਝ. ਬੋਧ। ੩. ਇੱਤ਼ਿਲਾ. ਸੂਚਨਾ. "ਮਤ ਘਾਲਹੁ ਜਮਕੀ ਖਬਰੀ." (ਬਿਲਾ ਕਬੀਰ) ੪. ਨਿਗਹਬਾਨੀ. ਨਿਗਰਾਨੀ. "ਸਿੰਚਨਹਾਰੈ ਏਕੈ ਮਾਲੀ। ਖਬਰਿ ਕਰਤੁ ਹੈ ਪਾਤ ਪਤ ਡਾਲੀ." (ਆਸਾ ਮਃ ੫)...
ਵਿ- ਸੇਲਾ ਰੱਖਣ ਵਾਲਾ. ਬੱਲਮ ਬਰਦਾਰ। ੨. ਸੇਲ (ਖਬਰ) ਦੇਣ ਵਾਲਾ. ਮੁਖ਼ਬਰ. "ਦੂਸਰ ਸੇਲੂ ਦਈ ਸੇਲ ਪਹੁਚਾਇ." (ਪ੍ਰਾਪੰਪ੍ਰ) ੩. ਡਿੰਗ. ਨਸੂੜਾ (ਲਸੂੜਾ) ਬਿਰਛ ਅਤੇ ਉਸ ਦਾ ਲੇਸਦਾਰ ਫਲ. ਦੇਖੋ, ਲਸੂੜਾ....
ਸੰਗ੍ਯਾ- ਸ਼ੂਲ. ਨੇਜਾ. ਭਾਲਾ. ਬਰਛਾ....
ਫ਼ਾ. [نیزہ] ਨੇਜ਼ਹ. ਸੰ. ਨੇਕ੍ਸ਼੍ਣ. ਸੰਗ੍ਯਾ- ਭਾਲਾ. ਬਰਛਾ. "ਨੇਜਾ ਨਾਮ ਨੀਸਾਣੁ." (ਸਵੈਯੇ ਮਃ ੫. ਕੇ) ੨. ਨਿਸ਼ਾਨ. ਝੰਡਾ। ੩. ਪੁਰਾਣੇ ਸਮੇਂ ਦਾ ਇੱਕ ਮਾਪ, ਜੋ ਸੱਤ ਹੱਥ (ਸਾਢੇ ਤਿੰਨ ਗਜ) ਹੋਇਆ ਕਰਦਾ ਸੀ, ਕਿਉਂਕਿ ਨੇਜਾ ਸ਼ਸਤ੍ਰ ਸੱਤ ਹੱਥ ਭਰ ਹੁੰਦਾ ਸੀ. "ਸੂਰਜ ਸਵਾ ਨੇਜੇ ਉੱਤੇ ਆਨ ਠਹਿਰੇ." (ਹੀਰ ਵਾਰਸਸ਼ਾਹ) ੪. ਚਿਲਗੋਜ਼ੇ (ਨੇਉਜੇ) ਨੂੰ ਭੀ ਬਹੁਤ ਲੋਕ ਨੇਜਾ ਆਖਦੇ ਹਨ. ਦੇਖੋ, ਨੇਵਜਾ....
ਸੰਗ੍ਯਾ- ਸੱਟ. ਆਘਾਤ. ਪ੍ਰਹਾਰ. ਦੇਖੋ, ਚੁਟ ਧਾ. "ਚੋਟ ਸਹਾਰੈ ਸਬਦ ਕੀ." (ਸ. ਕਬੀਰ) ੨. ਨਗਾਰੇ ਪੁਰ ਚੋਬ ਦੀ ਸੱਟ. "ਰਣ ਚੋਟ ਪਰੀ ਪਗ ਦ੍ਵੈ ਨ ਟਲੇ ਹੈਂ." (ਵਿਚਿਤ੍ਰ)...
ਵਿ- ਸਹਿਲ. ਆਸਾਨ. ਸੁਗਮ. "ਸਭੇ ਕਾਜ ਸੁਹੇਲੜੇ." (ਵਾਰ ਗਉ ੨. ਮਃ ੫) "ਸੁਹੇਲਾ ਕਹਿਨ ਕਹਾਵਨ, ਤੇਰਾ ਬਿਖਮ ਭਾਵਨ." (ਸ੍ਰੀ ਮਃ ੫) "ਚੋਟ ਸੁਹੇਲੀ ਸੇਲ ਕੀ." (ਸ. ਕਬੀਰ) ੨. ਸੁਖੀ. "ਤਿਚਰੁ ਵਸਹਿ ਸੁਹੇਲੜੀ." (ਸ੍ਰੀ ਮਃ ੫) ੩. ਸੁਖਦਾਈ. "ਹਰਿ ਕੀ ਕਥਾ ਸੁਹੇਲੀ." (ਸੋਰ ਮਃ ੫) ੪. ਸੰਗ੍ਯਾ- ਮਿਤ੍ਰ. ਸ਼ੁਭਚਿੰਤਕ. "ਆਗੈ ਸਜਨ ਸੁਹੇਲਾ." (ਸੋਰ ਕਬੀਰ) ੫. ਸੁਹੇਲਾ ਨਾਮਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਇੱਕ ਖਾਸ ਘੋੜਾ. ਦੇਖੋ, ਗੁਲਬਾਗ ਅਤੇ ਪਾਇਲ ੪। ੬. ਦੇਖੋ, ਸੁ ਅਤੇ ਹੇਲਾ....
ਸੰਗ੍ਯਾ- ਸੁਧ. ਖਬਰ. ਦੇਖੋ, ਸੇਲੂ ੨. ਦੇਖੋ, ਸੇਲਾ. ਨੇਜਾ. "ਚੋਟ ਸੁਹੇਲੀ ਸੇਲ ਕੀ." (ਸ. ਕਬੀਰ)...
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....