sūratiसूरति
ਸ਼ਕਲ. ਦੇਖੋ, ਸੂਰਤ. "ਸੂਰਤਿ ਦੇਖਿ ਨ ਭੂਲ ਗਵਾਰਾ." (ਮਾਰੂ ਸੋਲਹੇ ਮਃ ੫) ੨. ਸੂਰਤ ਕਰਕੇ. ਸ਼ਕਲ ਤੋਂ.
शकल. देखो, सूरत. "सूरति देखि न भूल गवारा." (मारू सोलहे मः ५) २. सूरत करके. शकल तों.
ਸੰ. ਵਿ- ਕਲਾ ਸਹਿਤ. ਹੁਨਰ ਜਾਣਨ ਵਾਲਾ। ੨. ਸਗਲ. ਸਾਰਾ. ਸੰਪੂਰਣ. ਤਮਾਮ. "ਸਕਲ ਸੈਨ ਇਕ ਠਾਂ ਭਈ." (ਗੁਪ੍ਰਸੂ) ੩. ਸੰ. शकल- ਸ਼ਕਲ. ਸੰਗ੍ਯਾ- ਟੁਕੜਾ. ਖੰਡ. "ਨਖ ਸਸਿ ਸਕਲ ਸੇ ਉਪਮਾ ਨ ਲਟੀ ਸੀ." (ਨਾਪ੍ਰ) ੪. ਛਿਲਕਾ. ਵਲਕਲ। ੫. ਤਰਾਜੂ ਦਾ ਪਲੜਾ. ਦੇਖੋ, ਅੰ. Scales । ੬. ਅ਼. [شکل] ਸੂਰਤ. ਮੂਰਤਿ। ੭. ਨੁਹਾਰ. ਮੁੜ੍ਹੰਗਾ....
ਅ਼. [صوُرت] ਸੂਰਤ. ਸੰਗ੍ਯਾ- ਤਸਵੀਰ. ਮੂਰਤਿ। ੨. ਸ਼ਕਲ। ੩. ਅ਼. [سوُرہ] ਕ਼ੁਰਾਨ ਸ਼ਰੀਫ਼ ਦਾ ਬਾਬ. ਅਧ੍ਯਾਯ। ੪. ਸੰ. ਸੂਰ੍ਤ. ਬੰਬਈ ਹਾਤੇ ਗੁਜਰਾਤ ਪ੍ਰਾਂਤ ਦਾ ਇੱਕ ਸ਼ਹਿਰ, ਜੋ ਕਿਸੇ ਸਮੇਂ ਸੁਰਾਸ੍ਟ੍ਰ ਦੇਸ਼ ਦਾ ਪ੍ਰਧਾਨ ਨਗਰ ਸੀ. "ਸੁਕ੍ਰਿਤ ਸਿੰਘ ਸੂਰੋ ਬਡੋ ਸੂਰਤ ਕੋ ਨਰਪਾਲ." (ਚਰਿਤ੍ਰ ੧੬੬) ੫. ਸੰ. ਸੂਰਤ. ਵਿ- ਦਯਾਲੁ. ਕ੍ਰਿਪਾਲੁ....
ਸ਼ਕਲ. ਦੇਖੋ, ਸੂਰਤ. "ਸੂਰਤਿ ਦੇਖਿ ਨ ਭੂਲ ਗਵਾਰਾ." (ਮਾਰੂ ਸੋਲਹੇ ਮਃ ੫) ੨. ਸੂਰਤ ਕਰਕੇ. ਸ਼ਕਲ ਤੋਂ....
ਸੰਗ੍ਯਾ- ਦ੍ਰਿਸ੍ਟਿ. ਨਜਰ. "ਏਹ ਸਤਿਗੁਰੁ ਦੇਖਿ ਦਿਖਾਈ." (ਰਾਮ ਅਃ ਮਃ ੧) ੨. ਕ੍ਰਿ. ਵਿ- ਦੇਖਕੇ. "ਦੇਖਿ ਸਰੂਪ ਪੂਰਨ ਭਈ ਆਸਾ." (ਟੋਡੀ ਮਃ ੫)...
ਭੁੱਲ. ਚੂਕ. ਖ਼ਤਾ....
ਗਵਾਰ ਦਾ ਸੰਬੋਧਨ. "ਹਰਿ ਕਾ ਨਾਮ ਕੀ ਨ ਜਪਸਿ ਗਵਾਰਾ?" (ਸੋਰ ਕਬੀਰ) ੨. ਦੇਖੋ, ਗਮਾਰਾ। ੩. ਫ਼ਾ. [گوارا] ਗਵਾਰਾ. ਵਿ- ਅਨੁਕੂਲ. ਪਸੰਦ। ੪. ਸੰਗ੍ਯਾ- ਸ਼ਹਿਦ ਦੀ ਮੱਖੀਆਂ ਦਾ ਛੱਤਾ....
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੋਲਹਾ ਦਾ ਬਹੁ ਵਚਨ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...