subhraसुभ्र
ਸੰ. ਸ਼ੁਭ੍ਰ. ਵਿ- ਉੱਜਲ. ਚਿੱਟਾ। ੨. ਚਮਕੀਲਾ. "ਸਿਰੰ ਸੇਤ ਛਤ੍ਰੰ ਸੁ ਸੁਭ੍ਰੰ ਬਿਰਾਜੰ." (ਵਿਚਿਤ੍ਰ) ੩. ਸੁੰਦਰ. ਮਨੋਹਰ। ੪. ਸੰਗ੍ਯਾ- ਅਬਰਕ। ੫. ਚਾਂਦੀ। ੬. ਚਰਬੀ। ੭. ਫਟਕੜੀ। ੮. ਵੰਸ਼ਲੋਚਨ.
सं. शुभ्र. वि- उॱजल. चिॱटा। २. चमकीला. "सिरं सेत छत्रं सु सुभ्रं बिराजं." (विचित्र) ३. सुंदर. मनोहर। ४. संग्या- अबरक। ५. चांदी। ६. चरबी। ७. फटकड़ी। ८. वंशलोचन.
ਸੰ. ਸ਼ੁਭ੍ਰ. ਵਿ- ਉੱਜਲ. ਚਿੱਟਾ। ੨. ਚਮਕੀਲਾ. "ਸਿਰੰ ਸੇਤ ਛਤ੍ਰੰ ਸੁ ਸੁਭ੍ਰੰ ਬਿਰਾਜੰ." (ਵਿਚਿਤ੍ਰ) ੩. ਸੁੰਦਰ. ਮਨੋਹਰ। ੪. ਸੰਗ੍ਯਾ- ਅਬਰਕ। ੫. ਚਾਂਦੀ। ੬. ਚਰਬੀ। ੭. ਫਟਕੜੀ। ੮. ਵੰਸ਼ਲੋਚਨ....
ਸੰ. श्रत्र्जलि- ਅੰਜਲਿ. ਸੰਗ੍ਯਾ- ਬੁੱਕ. ਦੋਹਾਂ ਹੱਥਾਂ ਦਾ ਸੰਪੁਟ. ਡੂੰਨੇ ਦੀ ਸ਼ਕਲ ਬਣਾਏ ਹੋਏ ਦੋਵੇਂ ਹੱਥ....
ਦੇਖੋ, ਚਿਟਾ....
ਵਿ- ਸ੍ਰਸ੍ਟਾ. ਰਚਣ ਵਾਲਾ. ਸਰ੍ਜਨ ਕਰਤਾ. "ਭੂਅ ਭੰਜਨ ਗੰਜਨ ਆਦਿ ਸਿਰੰ." (ਅਕਾਲ) ਪ੍ਰਿਥਿਵੀ ਦੇ ਭੰਜਨ ਕਰਨ ਵਾਲੇ ਅਸੁਰਾਂ ਨੂੰ ਗੰਜਨ ਵਾਲਾ, ਅਤੇ ਆਦਿਸ੍ਰਸ੍ਟਾ ਹੈ....
ਸੰ. ਸ਼੍ਵੇਤ. ਵਿ- ਚਿੱਟਾ. ਸਫੇਦ. "ਸਿਆਹਉ ਹੋਆ ਸੇਤ." (ਬਾਰਹਮਾਹਾ ਮਾਝ) ਭਾਵ- ਜੁਆਨ ਤੋਂ ਬੁੱਢਾ ਹੋ ਗਿਆ. ਦੇਖੋ, ਸ੍ਵਿਤ। ੨. ਸਹਿਤ. ਸਾਥ. ਨਾਲ. "ਪ੍ਰਭ ਕੀ ਦਰਗਹ ਸੋਭਾ ਸੇਤ." (ਗਉ ਮਃ ੫) ੩. ਸੰ. ਸ਼ੈਤ੍ਯ. ਸੰਗ੍ਯਾ- ਸ਼ੀਤਲਤਾ। ੪. ਸ਼ਾਂਤਿ ਭਾਵ. "ਗਾਰ ਦੈਨ ਹਾਰੀ ਬੋਲਹਾਰੀ ਡਾਰੀ ਸੇਤ ਕੋ." (ਭਾਗੁ ਕ) ਗਾਲੀ ਦੇਣ ਵਾਲੀ ਕਲਹਿਨੀ ਸ਼ਾਂਤ ਭਾਵ ਤਿਆਗ ਦਿੰਦੀ ਹੈ। ੫. ਦੇਖੋ, ਸੇਤੁ। ਸੇਤਜ (ਸ੍ਵੇਦਜ਼) ਦਾ ਸੰਖੇਪ. "ਉਤਭੁਜ ਸੇਤ ਬਿਨਾਧਾ." (ਸਾਰ ਮਃ ੫)...
ਵਿ- ਅਨੇਕ ਰੰਗ ਦਾ. ਰੰਗ ਬਰੰਗਾ। ੨. ਅਜੀਬ. ਅਦਭੁਤ. ਅਣੋਖਾ। ੩. ਸੰਗ੍ਯਾ- ਇੱਕ ਸ਼ਬਦਾਲੰਕਾਰ. ਕਾਰਯ ਦੇ ਫਲ ਤੋਂ ਉਲਟਾ ਯਤਨ ਕਰਨਾ, ਐਸਾ ਵਰਣਨ "ਵਿਚਿਤ੍ਰ" ਅਲੰਕਾਰ ਹੈ.#ਜਹਾਂ ਕਰਤ ਉੱਦਮ ਕਛੁ ਫਲ ਚਾਹਤ ਵਿਪਰੀਤ,#ਵਰਣਤ ਤਹਾ ਵਿਚਿਤ੍ਰ ਹੈਂ ਜੇ ਕਵਿੱਤਰਸ ਪ੍ਰੀਤਿ.#(ਲਲਿਤਲਲਾਮ)#ਉਦਾਹਰਣ-#ਭੈ ਬਿਨ ਨਿਰਭਉ ਕਿਉ ਥੀਐ,#ਗੁਰੁਮੁਖਿ ਸਬਦਿ ਸਮਾਇ. (ਸ੍ਰੀ ਮਃ ੧)#ਆਪਸ ਕਉ ਜੋ ਜਾਣੈ ਨੀਚਾ,#ਸੋਊ ਗਨੀਐ ਸਭ ਤੇ ਊਚਾ. (ਸੁਖਮਨੀ)#ਨਿਰਭਯ ਹੋਣ ਲਈ ਭੈ ਧਾਰਨਾ ਅਤੇ ਉੱਚਪਦਵੀ ਲਈ ਨੰਮ੍ਰਤਾ ਧਾਰਨੀ, ਉਲਟਾ ਯਤਨ ਹੈ.#ਗਰੀਬੀ ਗਦਾ ਹਮਾਰੀ.#ਖੰਨਾ ਸਗਲ ਰੇਨ ਛਾਰੀ,#ਤਿਸੁ ਆਗੈ ਕੋਨ ਟਿਕੈ ਵੇਕਾਰੀ. (ਸੋਰ ਮਃ ੫)#ਫਤੇ ਪਾਉਣ ਲਈ ਗਰੀਬੀ ਧਾਰਨੀ ਅਰ ਪੈਰਾਂ ਦੀ ਖ਼ਾਕ ਹੋਣਾ, ਉਲਟਾ ਯਤਨ ਹੈ.#ਫਰੀਦਾ, ਲੋੜੇ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ,#ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ. (ਸ. ਫਰੀਦ)...
ਸੰ. ਵਿ- ਸੋਹਣਾ. ਖੂਬਸੂਰਤ. "ਸੁੰਦਰ ਚਤੁਰ ਤਤ ਕਾ ਬੇਤਾ." (ਸੁਖਮਨੀ) ੨. ਸੰਗ੍ਯਾ- ਕਾਮਦੇਵ। ੩. ਸ਼੍ਰੀ ਗੁਰੂ ਅਮਰਦੇਵ ਜੀ ਦਾ ਪੜੋਤਾ, ਜਿਸ ਦੀ ਰਚਨਾ ਰਾਮਕਲੀ ਰਾਗ ਵਿੱਚ "ਸਦੁ" ਦੇਖੀਦਾ ਹੈ. "ਕਹੈ ਸੁੰਦਰ ਸੁਣਹੁ ਸੰਤਹੁ ਸਭ ਜਗਤ ਪੈਰੀ ਪਾਇ ਜੀਉ." (ਸਦੁ) "ਨੰਦਨੁ ਮੋਹਰੀ ਨਾਮ ਅਨੰਦ। ਤਿਹ ਨੰਦਨ ਸੁੰਦਰ ਮਤਿਵੰਦ।।"¹ (ਗੁਪ੍ਰਸੂ) ੪. ਦਾਦੂ ਜੀ ਦਾ ਚੇਲਾ ਇੱਕ ਮਹਾਤਮਾ ਸਾਧੂ, ਜਿਸ ਦਾ ਜਨਮ ਸੰਮਤ ੧੬੫੩ ਵਿੱਚ ਦ੍ਯੋਸਾ ਪਿੰਡ (ਰਾਜ ਜੈਪੁਰ) ਵਿੱਚ ਹੋਇਆ ਅਤੇ ਸੰਮਤ ੧੭੪੬ ਵਿੱਚ ਸੀਂਗਾਨੇਰ ਦੇ ਮਕਾਮ, ਜੋ ਜੈਪੁਰ ਤੋਂ ਚਾਰ ਕੋਹ ਦੱਖਣ ਹੈ, ਦੇਹਾਂਤ ਹੋਇਆ. ਇਸ ਮਹਾਤਮਾ ਦੇ ਰਚੇ ਹੋਏ ਗ੍ਰੰਥ ਸੁੰਦਰ ਵਿਲਾਸ, ਗ੍ਯਾਨਸਮੁਦ੍ਰ ਅਤੇ ਸਾਖੀ ਆਦਿਕ ਅਨੇਕ ਹਨ. ਦੇਖੋ, ਸੁੰਦਰ ਜੀ ਦੀ ਕਵਿਤਾ-#ਕਾਮਿਨੀ ਕੀ ਦੇਹ ਅਤਿ ਕਹਿਯੇ ਸਘਨ ਵਨ#ਉਹਾਂ ਸੁਤੌ ਜਾਇ ਕੋਊ ਭੂਲਕੈ ਪਰਤ ਹੈ,#ਕੁੰਜਰ ਹੈ ਗਤਿ ਕਟਿ ਕੇਹਰਿ ਕੀ ਭਯ ਯਾਮੇ#ਬੇਨੀ ਕਾਰੀ ਨਾਗਨਿ ਸੀ ਫਣ ਕੋ ਧਰਤ ਹੈ,#ਕੁਚ ਹੈਂ ਪਹਾਰ ਜਹਾਂ ਕਾਮਚੋਰ ਬੈਠੋ, ਤਹਾਂ-#ਸਾਧ ਕੈ ਕਟਾਛ ਬਾਣ ਪ੍ਰਾਣ ਕੋ ਹਰਤ ਹੈ,#ਸੁੰਦਰ ਕਹਤ ਏਕ ਔਰ ਅਤਿ ਭਯ ਤਾਮੇ#ਰਾਖਸੀ ਵਦਨ ਖਾਵ ਖਾਵਹੀ ਕਰਤ ਹੈ.#ਸਾਚੋ ਉਪਦੇਸ਼ ਦੇਤ ਭਲੀ ਭਲੀ ਸੀਖ ਦੇਤ,#ਸਮਤਾ ਸੁਬੁੱਧਿ ਦੇਤ ਕੁਮਤਿ ਹਰਤ ਹੈਂ,#ਮਾਰਗ ਦਿਖਾਇ ਦੇਤ ਭਾਵਹੂੰ ਭਗਤਿ ਦੇਤ,#ਪ੍ਰੇਮ ਕੀ ਪ੍ਰਤੀਤ ਦੇਤ ਅਭਰਾ ਭਰਤ ਹੈਂ,#ਗ੍ਯਾਨ ਦੇਤ ਧ੍ਯਾਨ ਦੇਤ ਆਤਮਵਿਚਾਰ ਦੇਤ,#ਬ੍ਰਹ੍ਮ ਕੋ ਬਤਾਇ ਦੇਤ ਬ੍ਰਹ੍ਮ ਮੇ ਚਰਤ ਹੈਂ,#ਸੁੰਦਰ ਕਹਤ ਜਗ ਸੰਤ ਕਛੁ ਦੇਤ ਨਾਹੀ,#ਸੰਤ ਜਨ ਨਿਸਿ ਦਿਨ ਦੇਬੋਈ ਕਰਤ ਹੈਂ.#੫. ਇੱਕ ਮਾਛੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਸੀ. ਇਹ ਸੇਵਾ ਕਰਨ ਵਿੱਚ ਵਡਾ ਨਿਪੁਣ ਸੀ। ੬. ਬੁਰਹਾਨਪੁਰ ਨਿਵਾਸੀ ਇੱਕ ਸੱਜਨ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ। ੭. ਆਗਰਾ ਨਿਵਾਸੀ ਚੱਢਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ. ੮. ਦੇਖੋ, ਤ੍ਰਿਭੰਗੀ ਦਾ ਰੂਪ ੪. (ਸ), ੯. ਇੱਕ ਬ੍ਰਾਹਮਣ ਕਵਿ ਗਵਾਲਿਯਰ ਦੇ ਰਹਿਣ ਵਾਲਾ, ਜੋ ਸ਼ਾਹਜਹਾਂ ਦੇ ਦਰਬਾਰ ਦਾ ਕਵੀ ਸੀ. ੧੦. ਦੇਖੋ, ਸੁੰਦਰਸ਼ਾਹ....
ਵਿ- ਮਨ ਖਿੱਚਣ ਵਾਲਾ. ਦਿਲਕਂਸ਼. "ਸਾਧ ਕੇ ਸੰਗਿ ਮਨੋਹਰ ਖੈਨ" (ਸੁਖਮਨੀ) ੨. ਸੰਗ੍ਯਾ- ਇੱਕ ਛੰਦ. ਇਹ ਬਿਜੈ ਅਤੇ ਮੱਤਗਯੰਦ ਦਾ ਹੀ ਨਾਮਾਂਤਰ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਸੱਤ ਭਗਣ, ਅੰਤ ਦੋ ਗੁਰੁ. , , , , , , , , .#ਉਦਾਹਰਣ-#ਸ਼੍ਰੀ ਜਗਨਾਥ ਕਮਾਨ ਲਿ ਹਾਥ#ਪ੍ਰਮਾਥਿਨ ਸੰਗ ਸਜਯੋ ਜਬ ਜੁੱਧੰ,#ਗਾਹਤ ਸੈਨ ਸ਼ੰਘਾਰਤ ਸੂਰ#ਬਬੰਕਤ ਸਿੰਘ ਭ੍ਰਮੇਯੋ ਕਰ ਕ੍ਰੁੱਧੰ. ××× (ਚੰਡੀ ੨)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਅਭ੍ਰਕ....
ਸੰਗ੍ਯਾ- ਰਜਤ. ਰੂਪਾ. ਰੁੱਪਾ. ਇੱਕ ਚਿੱਟੀ ਧਾਤੁ, ਜਿਸ ਦੇ ਰੁਪਯੇ ਅਤੇ ਭੂਖਣ ਬਣਦੇ ਹਨ। ੨. ਸਿਰ ਦੀ ਟੱਟਰੀ. ਕੇਸ਼ਾਂ ਬਿਨਾ ਚਮਕਦੀ ਹੋਈ ਖੋਪਰੀ. "ਜਲ ਢੋਵਤ ਸਿਰ ਚਾਂਦੀ ਪਰੀ." (ਗੁਪ੍ਰਸੂ)...
ਵਿ- ਚਰਬੀ ਵਾਲਾ. ਮੋਟਾ। ੨. ਚਰਬ (ਫਤੇ) ਪਾਉਣ ਵਾਲਾ. ਵਿਜਯੀ. ਦੇਖੋ, ਚਰਬ ੬. "ਸਰਬ ਚਰਬੀਅਨ ਚਰਬ." (ਚਰਿਤ੍ਰ ੨੧੭) ੩. ਫ਼ਾ. [چربی] ਸੰਗ੍ਯਾ- ਮਿੰਜ. ਵਸਾ. ਬਦਨ ਦੀ ਚਿਕਨਾਈ....
ਸੰ. ਸ੍ਫਟਿਕਾ. ਸੰਗ੍ਯਾ- ਬਿੱਲੌਰ ਜੇਹੀ ਚਮਕਣ ਵਾਲੀ ਖਾਣਿ (ਖਾਨਿ) ਫਟਕਰੀ ਤੋਂ ਉਪਜੀ ਇੱਕ ਵਸਤੁ, ਜੋ ਖਾਰੀ ਹੁੰਦੀ ਹੈ. ਇਹ ਅਨੇਕ ਦਵਾਈਆਂ ਵਿੱਚ ਵਰਤੀ ਜਾਂਦੀ ਹੈ ਅਰ ਵਸਤ੍ਰ ਦੇ ਪਾਹ ਲਈ ਪ੍ਰਸਿੱਧ ਚੀਜ ਹੈ. Alum. L. Alumen....
ਦੇਖੋ, ਤਬਾਸ਼ੀਰ....