subhāikaसुभाइक
ਵਿ- ਸ਼ੋਭਾ ਦਾਇਕ. "ਮਸਤਕ ਦੀਪਤ ਜੋਤਿ ਸੁਭਾਇਕ." (ਗੁਪ੍ਰਸੂ) ੨. ਸ੍ਵਾਭਾਵਿਕ. ਸ੍ਵਤਹ. "ਜਿਮ ਆਇਸ ਕਰ ਦੇਤ ਸੁਭਾਇਕ, ਮਾਨਿਹ ਤਿਮ ਬਾਸੀ ਪੁਰ ਤੀਨ." (ਗੁਪ੍ਰਸੂ)
वि- शोभा दाइक. "मसतक दीपत जोति सुभाइक." (गुप्रसू) २. स्वाभाविक. स्वतह. "जिम आइस कर देत सुभाइक, मानिह तिम बासी पुर तीन."(गुप्रसू)
ਸੰ. ਸ਼ੋਭਾ. ਸੰਗ੍ਯਾ- ਚਮਕ. ਪ੍ਰਕਾਸ਼। ੨. ਸੁੰਦਰਤਾ....
ਦੇਣ ਵਾਲਾ. ਦੇਖੋ, ਦਾਯਕ....
ਸੰ. ਮਸ੍ਤਕ. ਸੰਗ੍ਯਾ- ਮੱਥਾ, "ਧਰ੍ਯੋ ਚਰਨ ਪੈ ਮਸਤਕ ਆਇ." (ਗੁਪ੍ਰਸੂ) ੨. ਸਿਰ ਦੀ ਖੋਪਰੀ। ੩. ਸਿਰ. ਸੀਸ. "ਮਸਤਕੁ ਅਪਨਾ ਭੇਟ ਦੇਉ." (ਬਿਲਾ ਮਃ ੫) ੪. ਵਿ- ਸਰਦਾਰ. ਪ੍ਰਧਾਨ ਮੁਖੀਆ। ੫. ਸੰ. ਮਸ੍ਤਿਸ੍ਕ. ਸੰਗ੍ਯਾ- ਮੱਥੇ ਦੀ ਚਿਕਨਾਈ. ਮਗ਼ਜ਼, ਭੇਜਾ. ਮਸਤਿਕ....
ਸੰ. ਦੀਪ੍ਤ. ਵਿ- ਰੌਸ਼ਨ. ਚਮਕਦਾ ਹੋਇਆ। ੨. ਸੰਗ੍ਯਾ- ਸ੍ਵਰਣ. ਸੋਨਾ। ੩. ਸ਼ੇਰ. ਸਿੰਘ....
ਸੰ. ਜ੍ਯੋਤਿ (ज्योतिस्) ਸੰਗ੍ਯਾ- ਚਮਕ. ਪ੍ਰਕਾਸ਼. ਰੌਸ਼ਨੀ. "ਨਾ ਸੂਰਜ ਚੰਦ ਨ ਜੋਤਿ ਅਪਾਰ." (ਗੂਜ ਅਃ ਮਃ ੧) ੨. ਚਮਤਕਾਰੀ ਬੁੱਧਿ. "ਜਾਣਹੁ ਜੋਤਿ, ਨ ਪੁਛਹੁ ਜਾਤੀ." (ਆਸਾ ਮਃ ੧) ੩. ਅਗਨਿ. "ਜੋਤਿ ਸ਼ਾਂਤ ਜਿਮਿ ਵਾਰਿ ਕਰ." (ਸਲੋਹ) ੪. ਸੂਰਜ, ਚੰਦ੍ਰਮਾ ਅਤੇ ਨਛਤ੍ਰ। ੫. ਪਰਮਾਤਮਾ. ਵਾਹਗੁਰੂ. "ਸਭ ਮਹਿ ਜੋਤਿ ਜੋਤਿ ਹੈ ਸੋਇ." (ਸੋਹਿਲਾ) ੬. ਆਤਮਿਕ ਰੌਸ਼ਨੀ. ਰੂਹਾਨੀ ਰੌਸ਼ਨੀ. (ਪ੍ਰਭਾ ਕਬੀਰ) "ਪੂਰਨ ਜੋਤਿ ਜਗੈ ਘਟ ਮੇ." (੩੩ ਸਵੈਯੇ) ੭. ਚਾਂਦਨੀ. ਚੰਦ੍ਰਿਕਾ। ੮. ਨੇਤ੍ਰਾਂ ਦੀ ਰੌਸ਼ਨੀ. "ਨੈਨਨ ਜੋਤਿ ਗਈ ਘਟਕੈ." (ਗੁਪ੍ਰਸੂ)...
ਵਿ- ਸ਼ੋਭਾ ਦਾਇਕ. "ਮਸਤਕ ਦੀਪਤ ਜੋਤਿ ਸੁਭਾਇਕ." (ਗੁਪ੍ਰਸੂ) ੨. ਸ੍ਵਾਭਾਵਿਕ. ਸ੍ਵਤਹ. "ਜਿਮ ਆਇਸ ਕਰ ਦੇਤ ਸੁਭਾਇਕ, ਮਾਨਿਹ ਤਿਮ ਬਾਸੀ ਪੁਰ ਤੀਨ." (ਗੁਪ੍ਰਸੂ)...
ਦੇਖੋ, ਸੁਭਾਇਕ ੨....
ਦੇਖੋ, ਜੀਮਨਾ। ੨. ਦੇਖੋ, ਜਿਮਿ....
ਸੰ. ਆਯਸ਼ ਵਿ- ਲੋਹੇ ਦਾ ਲੋਹਮਯ।#੨. ਸੰਗ੍ਯਾ- ਕਵਚ. ਜਿਰਹ. ਸੰਜੋ। ੩. ਭਾਵ- ਵਜ੍ਰ. "ਆਇਸ ਪਤਿ ਪਿਤਣੀ." (ਸਨਾਮਾ) ਵਜ੍ਰਪਤਿ ਇੰਦ੍ਰ, ਉਸ ਦੇ ਪਿਤਾ ਕਸ਼੍ਯਪ ਦੀ ਪ੍ਰਿਥਿਵੀ। ੪. ਸੰ. ਆਯਸੁ. ਆਗ੍ਯਾ. ਹੁਕਮ....
ਕ੍ਰਿ. ਵਿ- ਦਿੰਦੇ ਹੋਏ. ਦੇਤੇ. "ਚਾਰ ਪਦਾਰਥ ਦੇਤ ਨ ਬਾਰ." (ਬਿਲਾ ਕਬੀਰ)...
ਡਿੰਗ. ਸੰਗ੍ਯਾ- ਨਗਾਰਾ. ਧੌਂਸਾ। ੨. ਧੁੱਪ। ੩. ਦੇਖੋ, ਤਿਮਿ....
ਵਿ- ਜੋ ਸੱਜਰਾ ਨਹੀਂ. ਬੇਹਾ। ੨. ਸੰ. वासिन्. ਵਸਣ ਵਾਲਾ. "ਫੈਲਰਹ੍ਯੋ ਸਭ ਅੰਤਰ ਬਾਸੀ." (੩੩ ਸਵੈਯੇ) ੩. ਫ਼ਾ. [باشی] ਬਾਸ਼ੀ ਤੂੰ ਹੋਵੇਂ। ੪. ਤੂੰ ਰਹੇਂ। ੫. ਦੇਖੋ, ਵਾਸੀ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਵਿ- ਤ੍ਰੀਣਿ. ਤਿੰਨ. ਤ੍ਰਯ। ੨. ਤਿੰਨ ਸੰਖ੍ਯਾ ਬੋਧਕ ਵਸ੍ਤੁ, ਯਥਾ- ਤਿੰਨ ਲੋਕ, ਤਿੰਨ ਗੁਣ, ਤਿੰਨ ਦੇਵਤਾ, ਤਿੰਨ ਤਾਪ, ਤਿੰਨ ਕਾਲ ਆਦਿ. ਦੇਖੋ, ਤੀਨਿ....