supachāroसुपचारो
ਸ਼੍ਵ ਪਚਨਹਾਰੋ. ਕੁੱਤਾ ਰਿੰਨ੍ਹਣ ਵਾਲਾ. ਚੰਡਾਲ. ਨੀਚ. "ਬਾਲਮੀਕ ਸੁਪਚਾਰੋ ਤਰਿਓ." (ਮਾਰੂ ਮਃ ੫) ਦੇਖੋ, ਬਾਲਮੀਕਿ ੨.
श्व पचनहारो. कुॱता रिंन्हण वाला. चंडाल. नीच. "बालमीक सुपचारो तरिओ." (मारू मः ५) देखो, बालमीकि २.
ਸੰ. ਸੰਗ੍ਯਾ- ਧਨ। ੨. ਆਪਣਾ ਆਪ. ਆਤਮਾ। ੩. ਵਿ- ਆਪਣਾ. ਅਪਨਾ. ੪. ਸੰ. ਸ਼੍ਵ. ਸੰਗ੍ਯਾ- ਸ਼੍ਵਨ. ਕੁੱਤਾ....
ਦੇਖੋ, ਕੁਤਾ ਕੁਤੀ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. चाण्डाल ਚਾਂਡਾਲ. ਸੰਗ੍ਯਾ- ਤਾਮਸੀ ਸੁਭਾਉ ਵਾਲਾ. ਤਾਮਸੀ ਉਪਜੀਵਿਕਾ ਵਾਲਾ ਆਦਮੀ। ੨. ਚੂੜ੍ਹਾ ਆਦਿ ਨੀਚ ਜਾਤਿ ਦਾ। ੩. ਹਿੰਦੂਸ਼ਾਸਤ੍ਰਾਂ ਅਨੁਸਾਰ ਬ੍ਰਾਹਮਣੀ ਦੇ ਉਦਰ ਤੋਂ ਸ਼ੂਦ੍ਰ ਦੀ ਔਲਾਦ. ਦੇਖੋ, ਔਸ਼ਨਸੀ ਸਿਮ੍ਰਿਤਿ ਸ਼ਃ ੮....
ਸੰ. नीच. ਧਾ- ਗ਼ੁਲਾਮੀ ਕਰਨਾ, ਦਾਸਪੁਣਾ ਅਖਤਿਆਰ ਕਰਨਾ। ੨. ਵਿ- ਜਾਤਿ ਗੁਣ ਅਥਵਾ ਕਰਮ ਵਿੱਚ ਨੀਵਾਂ. "ਨੀਚਕੁਲਾ ਜੋਲਾਹਰਾ." (ਆਸਾ ਧੰਨਾ) ੩. ਨੀਵਾਂ. ਨੰਮ੍ਰ. "ਨੀਚ ਗ੍ਰੀਵ ਬੈਠ੍ਯੋ ਇਕ ਥਾਨ." (ਗੁਪ੍ਰਸੂ) ੪. ਦੁਸ੍ਟ. ਪਾਮਰ. "ਨੀਚ ਸੇ ਨ ਪ੍ਰੀਤਿ ਕੀਜੋ." (ਹਨੂ) ਪ ਵਾਮਨ. ਬਾਉਨਾ....
ਸੰ. ਵਾਲ੍ਮੀਕ. ਵਾਲਮੀਕਿ ਦਾ ਰਚਿਆ ਹੋਇਆ ਰਾਮਾਯਣ। ੨. ਦੇਖੋ, ਬਾਲਮੀਕਿ....
ਸ਼੍ਵ ਪਚਨਹਾਰੋ. ਕੁੱਤਾ ਰਿੰਨ੍ਹਣ ਵਾਲਾ. ਚੰਡਾਲ. ਨੀਚ. "ਬਾਲਮੀਕ ਸੁਪਚਾਰੋ ਤਰਿਓ." (ਮਾਰੂ ਮਃ ੫) ਦੇਖੋ, ਬਾਲਮੀਕਿ ੨....
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਵਾਲਮੀਕਿ, ਸੰਗ੍ਯਾ- ਵਾਲਮੀਕ (ਵਰਮੀ) ਤੋਂ ਪੈਦਾ ਹੋਇਆ¹ ਇੱਕ ਰਿਖੀ, ਜੋ ਰਾਮਾਯਣ ਦਾ ਕਵਿ ਹੈ. ਇਸ ਨੂੰ ਆਦਿਕਵਿ ਆਖਦੇ ਹਨ. ਇਹ ਬੁੰਦੇਲਖੰਡ ਦੇ ਚਿਤ੍ਰਕੂਟ ਪਹਾੜ ਪਰ ਨਿਵਾਸ ਕਰਦਾ ਸੀ. ਜਦ ਰਾਮ ਨੇ ਗਰਭਵਤੀ ਸੀਤਾ ਕੱਢ ਦਿੱਤੀ, ਤਦ ਉਹ ਇਸੇ ਦੇ ਆਸ਼੍ਰਮ ਵਿੱਚ ਰਹੀ. ਸੀਤਾ ਦੇ ਜੌੜੇ ਪੁਤ੍ਰ ਲਵ ਅਤੇ ਕੁਸ਼ ਰਿਖੀ ਦੇ ਆਸ਼੍ਰਮ ਹੀ ਜਨਮੇ, ਬਾਲਮੀਕਿ ਨੇ ਦੋਹਾਂ ਬਾਲਾਕਾਂ ਨੂੰ ਸ਼ਸਤ੍ਰਵਿਦ੍ਯਾ ਅਤੇ ਸੰਗੀਤਵਿਦ੍ਯਾ ਸਿਖਾਈ.#"ਸੁਨੀ ਬਾਲਮੀਕੰ ਸ਼੍ਰਤੰ ਦੀਨ ਬਾਨੀ." (ਰਾਮਾਵ) ੨. ਇੱਕ ਚੰਡਾਲ, ਜੋ ਭਗਤਿ ਦੇ ਪ੍ਰਭਾਵ ਰਿਖੀਆਂ ਵਿੱਚ ਗਿਣਿਆ ਗਿਆ. ਇਸ ਨੂੰ ਚੂੜ੍ਹੇ ਆਪਣਾ ਗੁਰੂ ਮੰਨਦੇ ਹਨ ਅਤੇ ਆਖਦੇ ਹਨ ਕਿ ਲਾਲਬੇਗ ਇਸੇ ਰਿਖੀ ਦਾ ਅਵਤਾਰ ਸੀ. "ਵਾਟੈ ਮਾਣਸ ਮਾਰਦਾ ਬੈਠਾ ਬਾਲਮੀਕ ਬਟਵਾੜਾ" (ਭਾਗੁ) "ਬਾਲਮੀਕੁ ਸੁਪਚਾਰੋ ਤਰਿਓ." (ਮਾਰੂ ਮਃ ੫) ੩. ਦੇਖੋ, ਬਾਲਮੀਕ....