shāhasangrāmaशाहसंग्राम
ਵਿ- ਯੁੱਧ ਦਾ ਬਾਦਸ਼ਾਹ। ੨. ਸੰਗ੍ਯਾ- ਬੀਬੀ ਵੀਰੋ ਜੀ ਦੇ ਸੁਪੁਤ੍ਰ ਸੰਗੋਸ਼ਾਹ ਜੀ, ਜਿਨ੍ਹਾਂ ਨੂੰ ਦਸ਼ਮੇਸ਼ ਜੀ ਨੇ ਪ੍ਰਸੰਨ ਹੋਕੇ ਇਹ ਖਿਤਾਬ ਬਖਸ਼ਿਆ. ਇਹ ਭੰਗਾਣੀ ਦੇ ਜੰਗ ਵਿੱਚ ਸ਼ਹੀਦ ਹੋਏ. "ਲਖੇ ਸਾਹਸੰਗ੍ਰਾਮ ਜੁੱਝੇ ਜੁਝਾਰੰ। ਤਵੰ ਕੀਟ ਬਾਣੰ ਕਮਾਣੰ ਸੰਭਾਰੰ।।" (ਵਿਚਿਤ੍ਰ) ਦੇਖੋ, ਸੰਗੋਸ਼ਾਹ ਅਤੇ ਬੀਰੋ ਬੀਬੀ.
वि- युॱध दा बादशाह। २. संग्या- बीबी वीरो जी दे सुपुत्र संगोशाह जी, जिन्हां नूं दशमेश जी ने प्रसंन होके इह खिताब बखशिआ. इह भंगाणी दे जंग विॱच शहीद होए. "लखे साहसंग्राम जुॱझे जुझारं। तवं कीट बाणं कमाणं संभारं।।" (विचित्र) देखो, संगोशाह अते बीरो बीबी.
ਸੰ. युद्घ. ਸੰਗ੍ਯਾ- ਜੰਗ. ਲੜਾਈ. ਦੇਖੋ, ਯੁਧ ਧਾ....
ਫ਼ਾ. [بادشاہ] ਸੰਗ੍ਯਾ- ਬਾਦ (ਤਖ਼ਤ) ਦਾ ਸ਼ਾਹ (ਸ੍ਵਾਮੀ). ਸਿੰਘਾਸਨਪਤਿ. ਮਹਾਰਾਜਾ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [بیبی] ਸੰਗ੍ਯਾ- ਕੁਲੀਨ ਨਾਰੀ। ੨. ਇਸਤ੍ਰੀਆਂ ਲਈ ਸਨਮਾਨ ਬੋਧਕ ਸ਼ਬਦ। ੩. ਕੰਨ੍ਯਾ. "ਸੁਨ ਬੀਬੀ! ਮੈ ਤੁਝੈ ਸੁਨਾਊ." (ਗੁਵਿ ੬) ੪. ਭਾਰਯਾ. ਵਹੁਟੀ. "ਕੂੜ ਮੀਆ ਕੂੜ ਬੀਬੀ." (ਵਾਰ ਆਸਾ) "ਪਾਸਿ ਬੈਠੀ ਬੀਬੀ ਕਮਲਾ ਦਾਸੀ." (ਆਸਾ ਕਬੀਰ)...
ਵਿ- ਉੱਤਮ ਪੁਤ੍ਰ. ਲਾਇਕ ਬੇਟਾ. ਸੁਪੂਤ....
ਸੰਗ੍ਯਾ- ਦਸ਼ਮ- ਈਸ਼. ਸਿੱਖਾਂ ਦੇ ਦਸਵੇਂ ਸ੍ਵਾਮੀ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ....
प्रसन्न. ਵਿ- ਖ਼ੁਸ਼. ਆਨੰਦ ਸਹਿਤ। ੨. ਨਿਰਮਲ. ਸ੍ਵੱਛ। ੩. ਸੰਗ੍ਯਾ- ਮਹਾਦੇਵ. ਸ਼ਿਵ....
ਦੇਖੋ, ਖਤਾਬ....
ਬਖ਼ਸ਼ਸ਼ ਨੂੰ ਪ੍ਰਾਪਤ ਹੋਇਆ. "ਮਤ ਕੋਈ ਬਖਸਿਆ ਮੈ ਮਿਲੈ." (ਸ. ਫਰੀਦ) ੨. ਦਾਨ ਕੀਤਾ। ੩. ਮੁਆਫ਼ ਕੀਤਾ....
ਰਾਜ ਨਾਹਨ (ਸਰਮੌਰ), ਤਸੀਲ ਪਾਂਵਟਾ, ਥਾਣਾ ਮਾਜਰਾ ਦਾ ਇੱਕ ਪਿੰਡ, ਜੋ ਪਾਂਵਟੇ ਤੋਂ ਸੱਤ ਮੀਲ ਪੂਰਵ ਹੈ. ੧੮. ਵੈਸਾਖ ਸੰਮਤ ੧੭੪੬ ਨੂੰ ਗੁਰੂ ਗੋਬਿੰਦਸਿੰਘ ਸਾਹਿਬ ਦਾ ਭੀਮਚੰਦ ਕਹਲੂਰੀ, ਫਤੇ ਸ਼ਾਹ ਗੜ੍ਹਵਾਲੀਆ, ਹਰੀਚੰਦ ਹੰਡੂਰੀਆ ਆਦਿਕ ਪਹਾੜੀ ਰਾਜਿਆਂ ਨਾਲ ਜੰਗ ਹੋਇਆ. ਇਸ ਯੁੱਧ ਵਿੱਚ ਬੀਬੀ ਬੀਰੋ ਦੇ ਸੁਪੁਤ੍ਰ ਸੰਗੋਸ਼ਾਹ ਅਤੇ ਜੀਤਮੱਲ ਜੀ ਸ਼ਹੀਦ ਹੋਏ, ਅਤੇ ਦਸ਼ਮੇਸ਼ ਦੇ ਹੱਥੋਂ ਰਾਜਾ ਹਰੀ ਚੰਦ ਅਤੇ ਅਨੇਕ ਰਾਜਪੂਤਾਂ ਨੇ ਸ਼ਹੀਦੀ ਲਈ, ਜਿਸ ਪੁਰ ਰਾਜੇ ਹਾਰਕੇ ਨੱਠ ਗਏ. ਕਲਗੀਧਰ ਦਾ ਇਹ ਪਹਿਲਾ ਜੰਗ ਸੀ. ਇਸ ਯੁੱਧ ਦਾ ਜਿਕਰ ਵਿਚਿਤ੍ਰ ਨਾਟਕ ਦੇ ਅੱਠਵੇਂ ਅਧ੍ਯਾਯ ਵਿੱਚ ਦਰਜ ਹੈ.¹#ਜਿੱਥੇ ਕਲਗੀਧਰ ਨੇ ਹਰੀਚੰਦ ਨਾਲ ਧਨੁਸਯੁੱਧ ਕੀਤਾ ਹੈ ਉੱਥੇ ਪ੍ਰੇਮੀਆਂ ਨੇ ਕੁਝ ਚਿੰਨ੍ਹ ਥਾਪਕੇ ਨਾਮ "ਤੀਰਗੜ੍ਹ" ਰੱਖ ਦਿੱਤਾ ਹੈ. ਹਰੀਚੰਦ ਦੀ ਰਾਣੀ ਅਤੇ ਕਈ ਹੋਰ ਰਾਜਪੂਤਾਂ ਦੀਆਂ ਇਸਤ੍ਰੀਆਂ ਇੱਥੇ ਆਕੇ ਸਤੀ ਹੋਈਆਂ. ਜਿਨ੍ਹਾਂ ਦੀਆਂ ਸਮਾਧਾਂ ਮੌਜੂਦ ਹਨ.#ਗੁਰਦ੍ਵਾਰਾ ਸਾਧਾਰਣ ਬਣਿਆ ਹੋਇਆ ਹੈ, ਰਿਆਸਤ ਵੱਲੋਂ ੧੫੦ ਵਿੱਘੇ ਜ਼ਮੀਨ ਮੁਆਫ ਹੈ ਬਾਰਾਂ ਰੁਪਯੇ ਸਾਲਾਨਾ ਰਿਆਸਤ ਕਲਸੀਆ ਤੋਂ ਮਿਲਦੇ ਹਨ, ਮੇਲਾ ਹੋੱਲੇ ਮਹੱਲੇ ਨੂੰ ਹੁੰਦਾ ਹੈ. ਪੁਜਾਰੀ ਅਕਾਲਸਿੰਘ ਹੈ.#ਇੱਥੇ ਇੱਕ ਕਮਾਣ ਸ਼੍ਰੀ ਦਸ਼ਮੇਸ਼ ਜੀ ਦੀ ਸੀ, ਜੋ ਪੁਜਾਰੀ ਰਣਸਿੰਘ ਵੇਲੇ ਮਕਾਨ ਨੂੰ ਅੱਗ ਲੱਗਣ ਤੋਂ ਭਸਮ ਹੋਗਈ. ਭੰਗਾਣੀ ਰੇਲਵੇ ਸਟੇਸ਼ਨ ਜਗਾਧਰੀ ਤੋਂ ੩੭ ਮੀਲ ਅਤੇ ਨਾਹਨ ਤੋਂ ੩੩ ਮੀਲ ਹੈ....
ਸੰ. यज्ञ ਯਗ੍ਯ. ਸੰਗ੍ਯਾ- ਪੂਜਨ। ੨. ਪ੍ਰਾਰਥਨਾ. ਅਰਦਾਸ। ੩. ਕੁਰਬਾਨੀ. ਬਲਿਦਾਨ. "ਕੀਜੀਐ ਅਬ ਜੱਗ ਕੋ ਆਰੰਭ." (ਗ੍ਯਾਨ)...
ਅ਼. [شہید] ਵਿ- ਸ਼ਹਾਦਤ ਦੇਣ ਵਾਲਾ. ਗਵਾਹ. ਸਾਕ੍ਸ਼ੀ (ਸਾਖੀ). ੨. ਸੰਗ੍ਯਾ- ਅਜੇਹਾ ਕੰਮ ਕਰਨ ਵਾਲਾ ਜਿਸ ਦੀ ਲੋਕ ਸਾਖੀ ਦੇਣ। ੩. ਧਰਮਯੁੱਧ ਵਿੱਚ ਜਿਸ ਨੇ ਜੀਵਨ ਅਰਪਿਆ ਹੈ। ੪. ਵਿ- ਸ਼ਹੀਦਾਂ ਦੀ ਮਿਸਲ ਦਾ. ਦੇਖੋ, ਸ਼ਹੀਦਾਂ ਦੀ ਮਿਸਲ....
ਵਿ- ਯੁੱਧ ਦਾ ਬਾਦਸ਼ਾਹ। ੨. ਸੰਗ੍ਯਾ- ਬੀਬੀ ਵੀਰੋ ਜੀ ਦੇ ਸੁਪੁਤ੍ਰ ਸੰਗੋਸ਼ਾਹ ਜੀ, ਜਿਨ੍ਹਾਂ ਨੂੰ ਦਸ਼ਮੇਸ਼ ਜੀ ਨੇ ਪ੍ਰਸੰਨ ਹੋਕੇ ਇਹ ਖਿਤਾਬ ਬਖਸ਼ਿਆ. ਇਹ ਭੰਗਾਣੀ ਦੇ ਜੰਗ ਵਿੱਚ ਸ਼ਹੀਦ ਹੋਏ. "ਲਖੇ ਸਾਹਸੰਗ੍ਰਾਮ ਜੁੱਝੇ ਜੁਝਾਰੰ। ਤਵੰ ਕੀਟ ਬਾਣੰ ਕਮਾਣੰ ਸੰਭਾਰੰ।।" (ਵਿਚਿਤ੍ਰ) ਦੇਖੋ, ਸੰਗੋਸ਼ਾਹ ਅਤੇ ਬੀਰੋ ਬੀਬੀ....
ਸੰ. ਸਰਵ- ਤੂੰ....
ਸੰ. ਸੰਗ੍ਯਾ- ਕੀੜਾ. "ਕੀਟ ਹਸਤਿ ਸਗਲ ਪੂਰਾਨ." (ਗੌਂਡ ਮਃ ੫) ੨. ਭਾਵ- ਤੁੱਛ. ਅਦਨਾ। ੩. ਵਿ- ਕਠੋਰ. ਸਖ਼ਤ। ੪. ਕੈਟਭ ਅਸੁਰ ਦੀ ਥਾਂ ਭੀ ਕੀਟ ਸ਼ਬਦ ਆਇਆ ਹੈ. "ਸਹਸਬਾਹੁ ਮਧੁ ਕੀਟ ਮਹਿਖਾਸਾ." (ਗਉ ਅਃ ਮਃ ੧) ਸਹਸ੍ਰਬਾਹੁ, ਮਧੁ, ਕੈਟਭ ਅਤੇ ਮਹਿਖਾਸੁਰ. ਦੇਖੋ, ਕੈਟਭ। ੫. ਦੇਖੋ, ਕਿਰਮ....
ਸੰਗ੍ਯਾ- ਬਾਣਾ. ਲਿਬਾਸ. "ਆਰੁਣ ਤਨ ਬਾਣੰ." (ਰਾਮਾਵ) ੨. ਦੇਖੋ, ਵਾਣ....
ਵਿ- ਅਨੇਕ ਰੰਗ ਦਾ. ਰੰਗ ਬਰੰਗਾ। ੨. ਅਜੀਬ. ਅਦਭੁਤ. ਅਣੋਖਾ। ੩. ਸੰਗ੍ਯਾ- ਇੱਕ ਸ਼ਬਦਾਲੰਕਾਰ. ਕਾਰਯ ਦੇ ਫਲ ਤੋਂ ਉਲਟਾ ਯਤਨ ਕਰਨਾ, ਐਸਾ ਵਰਣਨ "ਵਿਚਿਤ੍ਰ" ਅਲੰਕਾਰ ਹੈ.#ਜਹਾਂ ਕਰਤ ਉੱਦਮ ਕਛੁ ਫਲ ਚਾਹਤ ਵਿਪਰੀਤ,#ਵਰਣਤ ਤਹਾ ਵਿਚਿਤ੍ਰ ਹੈਂ ਜੇ ਕਵਿੱਤਰਸ ਪ੍ਰੀਤਿ.#(ਲਲਿਤਲਲਾਮ)#ਉਦਾਹਰਣ-#ਭੈ ਬਿਨ ਨਿਰਭਉ ਕਿਉ ਥੀਐ,#ਗੁਰੁਮੁਖਿ ਸਬਦਿ ਸਮਾਇ. (ਸ੍ਰੀ ਮਃ ੧)#ਆਪਸ ਕਉ ਜੋ ਜਾਣੈ ਨੀਚਾ,#ਸੋਊ ਗਨੀਐ ਸਭ ਤੇ ਊਚਾ. (ਸੁਖਮਨੀ)#ਨਿਰਭਯ ਹੋਣ ਲਈ ਭੈ ਧਾਰਨਾ ਅਤੇ ਉੱਚਪਦਵੀ ਲਈ ਨੰਮ੍ਰਤਾ ਧਾਰਨੀ, ਉਲਟਾ ਯਤਨ ਹੈ.#ਗਰੀਬੀ ਗਦਾ ਹਮਾਰੀ.#ਖੰਨਾ ਸਗਲ ਰੇਨ ਛਾਰੀ,#ਤਿਸੁ ਆਗੈ ਕੋਨ ਟਿਕੈ ਵੇਕਾਰੀ. (ਸੋਰ ਮਃ ੫)#ਫਤੇ ਪਾਉਣ ਲਈ ਗਰੀਬੀ ਧਾਰਨੀ ਅਰ ਪੈਰਾਂ ਦੀ ਖ਼ਾਕ ਹੋਣਾ, ਉਲਟਾ ਯਤਨ ਹੈ.#ਫਰੀਦਾ, ਲੋੜੇ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ,#ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ. (ਸ. ਫਰੀਦ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....