sākaiसाकै
ਸਕਦਾ. ਸਮਰਥ ਹੁੰਦਾ. ਦੇਖੋ, ਸਕਣਾ. "ਕੋਇ ਨ ਸਾਕੈ ਭਿੰਨ ਕਰਿ." (ਸੂਹੀ ਛੰਤ ਮਃ ੫)
सकदा. समरथ हुंदा. देखो, सकणा. "कोइ न साकै भिंन करि." (सूही छंत मः ५)
ਸੰ. ਸੰ- ਅਰ੍ਥ. ਸਮਰ੍ਥ. ਵਿ- ਬਲਵਾਨ. ਸ਼ਕਤਿ ਵਾਲਾ। ੨. ਯੋਗ. ਲਾਇਕ. "ਸਰਬ ਕਲਾ ਸਮਰਥ." (ਬਾਵਨ) ੩. ਤੁਲ੍ਯ. ਬਰੋਬਰ, "ਹਮ ਹਰਿ ਸਿਉ ਧੜਾ ਕੀਆ ਜਿਸਕਾ ਕੋਈ ਸਮਰਥ ਨਾਹਿ." (ਆਸਾ ਮਃ ੪)...
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਦੇਖੋ, ਸਕ। ੨. ਕ੍ਰਿ- ਸ਼ਕਤਿ ਸਹਿਤ ਹੋਣਾ. ਸਮਰਥ ਹੋਣਾ. ਕਿਸੇ ਕੰਮ ਦੇ ਕਰਨ ਦੀ ਸ਼ਕਤੀ ਰੱਖਣੀ. ਸਕਨਾ. "ਮੋਨਿ ਜਨ ਗਹਿ ਨ ਸਕਾਹਿ ਗਤਾ." (ਗੂਜ ਮਃ ੫) "ਸਤਿਗੁਰ ਕਾ ਫੁਰਮਾਇਆ ਮੰਨਿ ਨ ਸਕੀ." (ਸਵਾ ਮਃ ੪)...
ਸਰਵ- ਕੋਈ. "ਕੋਇ ਨ ਕਿਸਹੀ ਜੇਹਾ." (ਮਾਰੂ ਸੋਲਹੇ ਮਃ ੩)...
ਸਕਦਾ. ਸਮਰਥ ਹੁੰਦਾ. ਦੇਖੋ, ਸਕਣਾ. "ਕੋਇ ਨ ਸਾਕੈ ਭਿੰਨ ਕਰਿ." (ਸੂਹੀ ਛੰਤ ਮਃ ੫)...
ਸੰ. ਵਿ- ਭੇਦ ਨੂੰ ਪ੍ਰਾਪਤ ਹੋਇਆ. ਤੋੜਿਆ ਹੋਇਆ. ਜੁਦਾ ਕੀਤਾ। ੨. ਅਨ੍ਯ. ਹੋਰ। ੩. ਵੱਖ. ਅਲਗ. ਜੁਦਾ "ਭਿੰਨ ਭਿੰਨ ਤ੍ਰੈ ਗੁਣ ਬਿਸਥਾਰੰ." (ਬਾਵਨ) ੪. ਬਾਹਰ. "ਆਗਿਆ ਭਿੰਨ ਨ ਕੋਇ." (ਬਾਵਨ)...
ਕਰ (ਹੱਥ) ਵਿੱਚ. ਕਰ ਮੇਂ. "ਰਿਧਿ ਸਿਧਿ ਨਵ ਨਿਧਿ ਬਸਹਿ ਜਿਸੁ ਸਦਾ ਕਰਿ." (ਫੁਨਹੇ ਮਃ ੫) ੨. ਕ੍ਰਿ. ਵਿ- ਕਰਕੇ. "ਕਰਿ ਅਨਰਥ ਦਰਬੁ ਸੰਚਿਆ." (ਵਾਰ ਜੈਤ) ੩. ਸੰ. करिन् ਹਾਥੀ, ਜੋ ਕਰ (ਸੁੰਡ) ਵਾਲਾ ਹੈ. "ਏਕਹਿ ਕਰ ਕਰਿ ਹੈ ਕਰੀ. ਕਰੀ ਸਹਸ ਕਰ ਨਾਹਿ." (ਵ੍ਰਿੰਦ) ਇੱਕੇ ਹੱਥ (ਸੁੰਡ) ਨਾਲ ਹਾਥੀ ਕਰੀ (ਬਾਂਹ ਵਾਲਾ) ਆਖੀਦਾ ਹੈ, ਹਜਾਰ ਹੱਥ ਵਾਲਾ (ਸਹਸ੍ਰਵਾਹ) ਕਰੀ ਨਹੀਂ ਹੈ....
ਵਿ- ਕੁਸੁੰਭ ਰੰਗੀ. "ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ." (ਚੰਡੀ ੧) ੨. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.¹ ਇਹ ਕਾਫੀ ਠਾਟ ਦੀ ਸਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਮ ਪ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ੩. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ, ਸੁਹੀਆ....
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....