savātaसवात
ਦੇਖੋ, ਸਬਾਤ। ੨. ਸੰ. ਸੁਵਾਸਤੁ. ਉੱਤਰ ਪੱਛਮੀ ਸਰਹੱਦੀ ਇਲਾਕੇ (N. W. F. P. ) ਦੀ ਇੱਕ ਨਦੀ, ਜਿਸ ਨੂੰ ਸਵਾਂਤ, ਸੁਆਂਤ ਅਤੇ ਸ੍ਵਾਤ ਭੀ ਆਖਦੇ ਹਨ. ਇਸ ਦਾ ਜਿਕਰ ਰਿਗਵੇਦ ਵਿੱਚ ਆਇਆ ਹੈ. ਚੀਨੀ ਅਤੇ ਯੂਨਾਨੀ ਯਾਤ੍ਰੀਆਂ ਨੇ ਭੀ ਇਸ ਦਾ ਜਿਕਰ ਕੀਤਾ ਹੈ। ੩. ਸ੍ਵਾਤ ਨਦੀ ਦੀ ਵਾਦੀ ਵਿੱਚ ਵਸਦਾ ਦੇਸ, ਜਿਸ ਨੂੰ ਬੌੱਧ ਲਿਖਾਰੀ 'ਉਦਿਆਨ' ਦੇਸ ਦਾ ਇੱਕ ਹਿੱਸਾ ਦਸਦੇ ਹਨ.
देखो, सबात। २. सं. सुवासतु. उॱतर पॱछमी सरहॱदी इलाके (N. W. F. P. ) दी इॱक नदी, जिस नूं सवांत, सुआंत अते स्वात भी आखदे हन. इस दा जिकर रिगवेद विॱच आइआ है. चीनी अते यूनानी यात्रीआं ने भी इस दा जिकर कीता है। ३. स्वात नदी दी वादी विॱच वसदा देस, जिस नूं बौॱध लिखारी 'उदिआन' देस दा इॱक हिॱसा दसदे हन.
ਅ਼. ਸਾਬਾਤ਼. ਸੰਗ੍ਯਾ- ਛੱਤਦਾਰ ਰਾਹਦਾਰੀ, ਜਿਸ ਵਿੱਚ ਵੈਰੀ ਦੇ ਸ਼ਸਤ੍ਰਾਂ ਤੋਂ ਬਚ ਸਕੀਏ।¹ ੨. ਇਸੇ ਸ਼ਬਦ ਤੋਂ ਪੰਜਾਬੀ ਵਿੱਚ ਵਡੇ ਕੋਠੇ ਦਾ ਨਾਉਂ ਸਬਾਤ ਹੋ ਗਿਆ ਹੈ। ੩. ਅ਼. [ثبات] ਸਬਾਤ. ਦ੍ਰਿੜ੍ਹਤਾ. ਮਜਬੂਤੀ. ਸਾਬਤ ਕ਼ਦਮੀ....
ਦੇਖੋ, ਸਵਾਤ ੨....
ਸੰ. उत्त्र. ਸੰਗ੍ਯਾ- ਉਦੀਚੀ ਦਿਸ਼ਾ. ਦੱਖਣ ਦੇ ਮੁਕਾਬਲੇ ਦੀ ਦਿਸ਼ਾ। ੨. ਜਵਾਬ। ੩. ਪਰਲੋਕ। ੪. ਰਾਜਾ ਵਿਰਾਟ ਦਾ ਪੁਤ੍ਰ, ਜੋ ਪਰੀਛਤ (ਪਰੀਕਿਤ) ਦਾ ਮਾਮਾ ਸੀ। ੫. ਇੱਕ ਅਰਥਾਲੰਕਾਰ ਅਤੇ ਸ਼ਬਦਾਲੰਕਾਰ. ਦੇਖੋ, ਪ੍ਰਸ਼੍ਨੋੱਤਰ ਅਤੇ ਪ੍ਰਹੇਲਿਕਾ। ੬. ਦੂਜਾ ਪਾਸਾ। ੭. ਵਿ- ਪਿਛਲਾ। ੮. ਅਗਲਾ....
ਸੰ. ਸੰਗ੍ਯਾ- ਨਦ (ਸ਼ੋਰ) ਕਰਨ ਵਾਲੀ ਜਲ ਧਾਰਾ. ਪਹਾੜਾਂ ਦੇ ਚਸ਼ਮੇ ਅਤੇ ਗਲੀ ਹੋਈ ਬਰਫ ਤੋਂ ਬਣੀ ਹੋਈ ਜਲਧਾਰਾ, ਜੋ ਸਦਾ ਵਹਿਂਦੀ ਹੈ. ਕਾਤ੍ਯਾਯਨ ਲਿਖਦਾ ਹੈ ਕਿ ਅੱਠ ਹਜ਼ਾਰ ਧਨੁਸ¹ ਤੋਂ ਜਿਸ ਦਾ ਪ੍ਰਵਾਹ ਘੱਟ ਹੋਵੇ, ਉਹ ਨਦੀ ਨਹੀਂ ਕਹੀ ਜਾਂਦੀ "ਨਦੀਆਂ ਵਿਚਿ ਟਿਬੇ ਦੇਖਾਲੇ." (ਵਾਰ ਮਾਝ ਮਃ ੧)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਆਪਣਾ ਅੰਤ. ਮੌਤ। ੨. ਅਪਨਾ ਦਿਲ. ਅੰਤਹਕਰਣ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਸਵਾਤ ੨,...
ਅ਼. [ذِکر] ਜਿਕਰ. ਸੰਗ੍ਯਾ- ਪ੍ਰਸੰਗ। ੨. ਚਰਚਾ। ੩. ਯਾਦ ਕਰਨ ਦੀ ਕ੍ਰਿਯਾ. ਸਿਮਰਣ। ੪. ਦੇਖੋ, ਜਿੱਕੁਰ....
ਵਿ- ਆਗਤ. ਆਇਆ ਹੋਇਆ। ੨. ਜੰਮਿਆ. ਪੈਦਾ ਹੋਇਆ। ੩. ਸੰਗ੍ਯਾ- ਜਨਮ. "ਆਇਆ ਤਿਨ ਕਾ ਸਫਲੁ ਭਇਆ ਹੈ ਇਕਮਨਿ ਜਿਨੀ ਧਿਆਇਆ." (ਵਡ ਅਲਾਹਣੀ ਮਃ ੧)...
ਵਿ- ਚੀਨ ਦੇਸ਼ ਨਾਲ ਸੰਬੰਧਿਤ. ਚੀਨ ਦਾ. ਚੀਨ ਦੀ ਵਸਤੁ। ੨. ਸੰਗ੍ਯਾ- ਦਾਣੇਦਾਰ ਸਾਫ਼ ਖੰਡ. ਮੈਲ ਬਿਨਾ ਉੱਤਮ ਖੰਡ। ੩. ਚੀਨ ਦੇਸ਼ ਦੀ ਸਫ਼ੇਦ ਮਿੱਟੀ, ਜੋ 'ਕਿਙਭਿਚੀਨ' ਪਹਾੜ ਤੋਂ ਨਿਕਲਦੀ ਹੈ ਅਤੇ ਜਿਸ ਦੇ ਬਰਤਨ ਸੁੰਦਰ ਬਣਦੇ ਹਨ. ਚੀਨਾ ਮੱਟੀ. ਚੀਨ ਦੇਸ਼ ਵਿੱਚ ਇਸ ਦਾ ਨਾਮ "ਕੇਓਲਿਨ" ਹੈ। ੪. ਚੀਨਾ ਦਾ ਇਸਤ੍ਰੀ ਲਿੰਗ। ੫. ਦੇਖੋ, ਚੀਨੀ ਵਾਲਾ....
ਦੇਖੋ, ਯਵਨ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਦੇਖੋ, ਬਾਦੀ। ੨. ਸੰ. वादिन्. ਵਿ- ਵਕ੍ਤਾ. ਕਹਣ ਵਾਲਾ। ੩. ਝਗੜਾਲੂ. "ਸਸੁਰਾ ਵਾਦੀ." (ਵਾਰ ਰਾਮ ੨. ਮਃ ੫) ੪. ਵਿਰੋਧੀ। ੫. ਚਰਚਾ ਵੇਲੇ ਪਹਿਲੇ ਪੱਖ ਨੂੰ ਉਠਾਉਣ ਵਾਲਾ। ੬. ਸੰਗੀਤ ਅਨੁਸਾਰ ਉਹ ਸੁਰ, ਜੋ ਰਾਗ ਦਾ ਮੁੱਢ ਹੋਵੇ ਅਰ ਜਿਸ ਬਿਨਾ ਰਾਗ ਦਾ ਸਰੂਪ ਹੀ ਨਾ ਬਣ ਸਕੇ, ਜੈਸੇ ਸ੍ਰੀ ਰਾਗ ਦਾ ਰਿਸਭ ਹੈ। ੭. ਵਾਦੀਂ ਵਾਦਾਂ ਵਿੱਚ. "ਵਾਦੀ ਧਰਨਿ ਪਿਆਰੁ." (ਮਃ ੩. ਵਾਰ ਮਾਰੂ ੧) ੮. ਅ਼. [وادی] ਸੰਗ੍ਯਾ- ਨੀਵੀਂ ਧਰਤੀ। ੯. ਦੋ ਪਹਾੜਾਂ ਦੇ ਵਿਚਲੀ ਘਾਟੀ। ੧੦. ਜੰਗਲ. ਰੋਹੀ। ੧੧. ਦਰਿਆ ਦਾ ਲਾਂਘਾ....
ਸੰ. ਦੇਸ਼. ਸੰਗ੍ਯਾ- ਮੁਲਕ. ਪ੍ਰਿਥਿਵੀ ਦਾ ਵਡਾ ਖੰਡ, ਜਿਸ ਵਿਚ ਕਈ ਇਲਾਕੇ ਹੋਣ. "ਦੇਸ ਛੋਡਿ ਪਰਦੇਸਹਿ ਧਾਇਆ." (ਪ੍ਰਭਾ ਅਃ ਮਃ ੫) ੨. ਦੇਹ ਦਾ ਅੰਗ. "ਦੇਸ ਵੇਸ ਸੁਵਰਨ ਰੂਪਾ ਸਗਲ ਉਣੇ ਕਾਮਾ." (ਬਿਹਾ ਛੰਤ ਮਃ ੫) ਅੰਗਾਂ ਦਾ ਲਿਬਾਸ ਅਤੇ ਭੁਸਣ....
बौद्घ. ਵਿ- ਬੁੱਧ ਭਗਵਾਨ ਦਾ ਮਤ ਧਾਰਨ ਵਾਲਾ। ੨. ਸੰਗ੍ਯਾ- ਬੁੱਧਮਤ ਦਾ ਸ਼ਾਸਤ੍ਰ। ੩. ਬੁੱਧ ਧਰਮ. ਦੇਖੋ, ਬੁੱਧ....
ਲੇਖਕ. ਲਿਖਣ ਵਾਲਾ....
ਸੰ. उद्यान- ਉਦ੍ਯਾਨ. ਸੰਗ੍ਯਾ- ਬਾਗ਼ "ਮਨ ਕੁੰਚਰ ਕਾਇਆ ਉਦਿਆਨੈ." (ਗਉ ਅਃ ਮਃ ੧) ੨. ਰੋਹੀ. ਜੰਗਲ. "ਜਾਤਿ ਨ ਪਤਿ ਨ ਆਦਰੋ ਉਦਿਆਨਿ ਭ੍ਰਮਿੰਨਾ." (ਵਾਰ ਜੈਤ) ੩. ਸਵਾਤ ਨਦੀ ਅਤੇ ਉਸ ਦੇ ਆਸਪਾਸ ਦਾ ਦੇਸ਼। ੪. ਸੈਰ ਕਰਨਾ। ੫. ਇਰਾਦਾ. ਸੰਕਲਪ....
ਸੰ. ਸੰਗ੍ਯਾ- ਘਾਤ. ਵਧ. ਸ਼ਰੀਰ ਤੋਂ ਪ੍ਰਾਣਾਂ ਨੂੰ ਅਲਗ ਕਰਨ ਦੀ ਕ੍ਰਿਯਾ. "ਹਿੰਸਾ ਤਉ ਮਨ ਤੇ ਨਹੀ ਛੂਟੀ." (ਸਾਰ ਪਰਮਾਨੰਦ) ੨. ਦੁਖਾਉਣ ਦਾ ਭਾਵ....