sabātaसबात
ਅ਼. ਸਾਬਾਤ਼. ਸੰਗ੍ਯਾ- ਛੱਤਦਾਰ ਰਾਹਦਾਰੀ, ਜਿਸ ਵਿੱਚ ਵੈਰੀ ਦੇ ਸ਼ਸਤ੍ਰਾਂ ਤੋਂ ਬਚ ਸਕੀਏ।¹ ੨. ਇਸੇ ਸ਼ਬਦ ਤੋਂ ਪੰਜਾਬੀ ਵਿੱਚ ਵਡੇ ਕੋਠੇ ਦਾ ਨਾਉਂ ਸਬਾਤ ਹੋ ਗਿਆ ਹੈ। ੩. ਅ਼. [ثبات] ਸਬਾਤ. ਦ੍ਰਿੜ੍ਹਤਾ. ਮਜਬੂਤੀ. ਸਾਬਤ ਕ਼ਦਮੀ.
अ़. साबात़. संग्या- छॱतदार राहदारी, जिस विॱच वैरी दे शसत्रां तों बच सकीए।¹ २. इसे शबद तों पंजाबी विॱच वडे कोठे दा नाउं सबात हो गिआ है। ३. अ़. [ثبات] सबात. द्रिड़्हता. मजबूती. साबत क़दमी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [راہداری] ਸੰਗ੍ਯਾ- ਰਸਤੇ ਜਾਣ ਦਾ ਹੁਕਮਨਾਮਾ (ਆਗ੍ਯਾਪਤ੍ਰ). ੨. ਸੜਕ ਦਾ ਮਹਿਸੂਲ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਦੁਸ਼ਮਨ. ਦੇਖੋ, ਬੈਰੀ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਪੰਜਾਬ ਦਾ ਵਸਨੀਕ। ੨. ਪੰਜਾਬ ਦੀ ਭਾਸਾ, ਜਿਸ ਨੂੰ ਪੰਜਾਬ ਦੇ ਵਸਨੀਕ ਬੋਲਦੇ ਹਨ। ੩. ਪੰਜਾਬ ਨਾਲ ਸੰਬੰਧਿਤ. ਪੰਜਾਬ ਦਾ, ਦੀ। ੪. ਗੁਰਮੁਖੀ ਲਿਪੀ (ਲਿਖਤ) ਜਿਸ ਵਿੱਚ ਪੰਜਾਬ ਦੀ ਬੋਲੀ ਉੱਤਮ ਲਿਖੀ ਜਾਂਦੀ ਹੈ....
ਅ਼. ਸਾਬਾਤ਼. ਸੰਗ੍ਯਾ- ਛੱਤਦਾਰ ਰਾਹਦਾਰੀ, ਜਿਸ ਵਿੱਚ ਵੈਰੀ ਦੇ ਸ਼ਸਤ੍ਰਾਂ ਤੋਂ ਬਚ ਸਕੀਏ।¹ ੨. ਇਸੇ ਸ਼ਬਦ ਤੋਂ ਪੰਜਾਬੀ ਵਿੱਚ ਵਡੇ ਕੋਠੇ ਦਾ ਨਾਉਂ ਸਬਾਤ ਹੋ ਗਿਆ ਹੈ। ੩. ਅ਼. [ثبات] ਸਬਾਤ. ਦ੍ਰਿੜ੍ਹਤਾ. ਮਜਬੂਤੀ. ਸਾਬਤ ਕ਼ਦਮੀ....
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਅ਼. [ثابت] ਸਾਬਤ. ਵਿ- ਪੂਰਾ. ਅਖੰਡ। ੨. ਕ਼ਾਇਮ। ੩. ਮਜ਼ਬੂਤ. ਦ੍ਰਿੜ੍ਹ. ਪੱਕਾ....