salāīसलाई
ਦੇਖੋ, ਸਿਲਾਈ। ੨. ਸ਼ਲਾਕਾ. ਸੁਰਮਚੂ. "ਭੈ ਕੀਆ ਦੇਹ ਸਲਾਈਆ ਨੈਣੀ." (ਤਿਲੰ ਮਃ ੧) ੩. ਲੰਮੀ ਜੇਹੀ ਲੋਹੇ ਆਦਿ ਦੀ ਤੀਲ ਜਿਸ ਨਾਲ ਜੁਰਾਬਾਂ ਆਦਿ ਚੀਜਾਂ ਉਣਦੇ ਹਨ.
देखो, सिलाई। २. शलाका. सुरमचू. "भै कीआ देह सलाईआ नैणी." (तिलं मः १) ३. लंमी जेही लोहे आदिदी तील जिस नाल जुराबां आदि चीजां उणदे हन.
ਸੰਗ੍ਯਾ- ਸਿਉਣ ਦੀ ਕ੍ਰਿਯਾ। ੨. ਸਿਉਣ ਦੀ ਮਜੂਰੀ....
ਸੰਗ੍ਯਾ- ਸ਼ਲਾਕਾ. ਸੁਰਮਚੂ। ੨. ਸਰੀ. ਧਾਤੁ ਦੀ ਲੰਮੀ ਅਤੇ ਪਤਲੀ ਸੀਖ. "ਤਪਤ ਸਲਾਕ ਡਾਰ ਛਿਤਿ ਦਈ." (ਚਰਿਤ੍ਰ ੭੦) ੩. ਤੀਰ। ੪. ਹੱਡੀ....
ਫ਼ਾ. ਸੁਰਮਹ- ਚੋਬ ਦਾ ਸੰਖੇਪ. ਸਲਾਈ. ਅੰਜਨ ਪਾਉਣ ਦੀ ਸ਼ਲਾਕਾ....
ਕੀਤਾ ਹੈ. ਕਰਿਆ. "ਕੰਤ ਹਮਾਰੋ ਕੀਅਲੋ ਖਸਮਾਨਾ." (ਆਸਾ ਮਃ ੫) "ਕੀਆ ਖੇਲੁ ਬਡ ਮੇਲੁ ਤਮਾਸਾ." ( ਸਵੈਯੇ ਮਃ ੪. ਕੇ)...
ਸੰ. (दिह. ਧਾ- ਲੇਪਨ ਕਰਨਾ, ਵਧਣਾ). ਸੰਗ੍ਯਾ- ਸ਼ਰੀਰ. ਜਿਸਮ. ਤਨ. "ਜਿਹ ਪ੍ਰਸਾਦਿ ਪਾਈ ਦੁਰਲਭ ਦੇਹ." (ਸੁਖਮਨੀ) ੨. ਫ਼ਾ. [دہ] ਅਥਵਾ [دیہ] ਪਿੰਡ. ਗ੍ਰਾਮ....
ਨੇਤ੍ਰਾਂ ਨਾਲ. ਨਯਨੋਂ ਸੇ. "ਹਰਿ ਪ੍ਰਭੁ ਡਿਠਾ ਨੈਣੀ ਜੀਉ." (ਗਉ ਮਃ ੪) ੨. ਕ੍ਰਿ. ਵਿ- ਜਾਹਰਾ. ਦੇਖਣਮਾਤ੍ਰ. "ਅੰਤਰ ਚਿੰਤਾ ਨੈਣੀ ਸੁਖੀ, ਮੂਲਿ ਨ ਉਤਰੈ ਭੁਖ." (ਵਾਰ ਗਉ ੨. ਮਃ ੫) ੩. ਵਿ- ਨੇਤ੍ਰਾਂ ਵਾਲਾ. ਸੁਜਾਖਾ....
ਵਿ- ਜੈਸੀ. "ਜੇਹੀ ਸੁਰਤਿ ਤੇਹਾ ਤਿਨ ਰਾਹੁ." (ਸ੍ਰੀ ਮਃ ੧) ੨. ਸੰਗ੍ਯਾ- ਜਿਹ (ਚਿੱਲਾ) ਰੱਖਣ ਵਾਲਾ ਧਨੁਖ. ਚਿੱਲੇਦਾਰ ਕਮਾਨ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰਗ੍ਯਾ- ਸੀਖ ਲੰਮਾ ਡੱਕਾ. ਜੌਂ ਕਣਕ ਆਦਿ ਦੀ ਨਾਲੀ. "ਜੈਸੇ ਪੋਲ ਤੀਲ ਤੇ ਕਿਲਾਲ ਕੋ ਸੁ ਫੂਕ ਨਾਲ ਖੈਂਚ ਲੇਤ ਬਾਲਕ." (ਗੁਪ੍ਰਸੂ) ਪੋਲੇ ਤੀਲੇ ਵਿਚਦੀਂ ਫੂਕ ਦੇ ਜੋਰ ਬੱਚੇ ਕੀਲਾਲ (ਪਾਣੀ) ਖਿੱਚ ਲੈਂਦੇ ਹਨ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....