sariāसरिआ
ਵਿ- ਸ੍ਰਿਜਿਆ. ਬਣਾਇਆ. ਰਚਿਆ। ੨. ਸਰੋਵਰ (ਤਾਲ) ਹੋਇਆ. "ਤਿਸੁ ਭਾਣਾ ਤਾ ਥਲਿ ਸਿਰਿ ਸਰਿਆ." (ਭੈਰ ਮਃ ੫) ੩. ਦੇਖੋ, ਸਰਣਾ.
वि- स्रिजिआ. बणाइआ. रचिआ। २. सरोवर (ताल) होइआ. "तिसु भाणा ता थलि सिरि सरिआ." (भैर मः ५) ३. देखो, सरणा.
ਸੰਗ੍ਯਾ- ਉੱਤਮ ਤਾਲ. "ਸਰੀਰ ਸਰੋਵਰ ਭੀਤਰੇ ਆਛੈ ਕਮਲ ਅਨੂਪ." (ਬਿਲਾ ਕਬੀਰ) ੨. ਸਮੁੰਦਰ....
ਸੰ. ਸੰਗ੍ਯਾ- ਹਥੇਲੀ. ਹੱਥ ਦਾ ਤਲ। ੨. ਸੰਗੀਤ ਅਨੁਸਾਰ ਸਮੇਂ ਅਤੇ ਲੈ ਦੀ ਵੰਡ ਕਰਨ ਲਈ ਤਾਲੀ ਦੀ ਧੁਨਿ. "ਰੋਟੀਆ ਕਾਰਣਿ ਪੂਰਹਿ ਤਾਲ." (ਵਾਰ ਆਸਾ) ਸੰਗੀਤਸ਼ਾਸਤ੍ਰ ਵਿੱਚ ਲਿਖਿਆ ਹੈ ਕਿ ਸ਼ਿਵ ਦੀ ਤਾਂਡਵ ਨ੍ਰਿਤ੍ਯ ਤੋਂ 'ਤਾ' ਅਤੇ ਪਾਰਵਤੀ ਦੀ ਲਾਸ੍ਯ ਨ੍ਰਿਤ੍ਯ ਤੋਂ "ਲ" ਲੈਕੇ 'ਤਾਲ' ਸ਼ਬਦ ਬਣਿਆ ਹੈ. ਦੇਖੋ, ਸੰਗੀਤਗ੍ਰੰਥਾਂ ਵਿੱਚ ਤਾਲਾਂ ਦੇ ਅਨੇਕ ਭੇਦ। ੩. ਝਾਂਜ. ਛੈਣੇ. "ਭਗਤਿ ਕਰਤ ਮੇਰੇ ਤਾਲ ਛਿਨਾਏ." (ਭੈਰ ਨਾਮਦੇਵ) "ਰਬਾਬ ਪਖਾਵਜ ਤਾਲ ਘੁੰਘਰੂ." (ਆਸਾ ਮਃ ੫) ੪. ਹਾਥੀ ਦੇ ਕੰਨਾਂ ਦੇ ਹਿੱਲਣ ਤੋਂ ਹੋਈ ਧੁਨਿ। ੫. ਇੱਕ ਗਿੱਠ ਦੀ ਲੰਬਾਈ ਗਜ਼ ਦਾ ਚੌਥਾ ਭਾਗ। ੬. ਤਾਲਾ. ਜਿੰਦਾ (ਜੰਦ੍ਰਾ). ੭. ਤਲਵਾਰ ਦੀ ਮੁੱਠ. ਕ਼ਬਜਾ। ੮. ਤਾਲ ਬਿਰਛ. Borassus Flabelliformis. "ਤਾਲ ਤਮਾਲ ਕਦੰਬਨ ਜਾਲ." (ਗੁਪ੍ਰਸੂ) ੯. ਤਲਾਉ. ਸਰ. "ਧਰਤਿ ਸੁਹਾਵੀ ਤਾਲ ਸੁਹਾਵਾ." (ਸੂਹੀ ਛੰਤ ਮਃ ੫) ੧੦. ਦੇਖੋ, ਤਾਲਿ ਅਤੇ ਤਾਲੁ। ੧੧. ਹਰਿਤਾਲ....
ਸਰਵ- ਉਸ. "ਤਿਸੁ ਊਪਰਿ ਮਨ ਕਰਿ ਤੂ ਆਸਾ." (ਗਊ ਮਃ ੫)...
ਸੰਗ੍ਯਾ- ਕਰਤਾਰ ਦਾ ਹੁਕਮ (ਭਾਵਨ) ਉਹ ਬਾਤ, ਜੋ ਵਾਹਗੁਰੂ ਨੂੰ ਭਾਈ ਹੈ. "ਭਾਣਾ ਮੰਨੇ, ਸੋ ਸੁਖੁ ਪਾਏ." (ਮਾਰੂ ਸੋਲਹੇ ਮਃ ੩) ੨. ਇੱਛਾ. ਮਰਜੀ. "ਆਪਣਾ ਭਾਣਾ ਤੁਮ ਕਰਹੁ, ਤਾ ਫਿਰਿ ਸਹੁ ਖੁਸ਼ੀ ਨ ਆਵਏ." (ਆਸਾ ਛੰਤ ਮਃ ੩) ੩. ਵਿਭਾਇਆ. ਪਸੰਦ ਆਇਆ....
ਸ੍ਥਾਨ ਮੇਂ, ਦੇਖੋ, ਥਾਨਕ। ੨. ਥਲ ਦੇ. "ਤਿਸੁ ਭਾਣਾ ਤਾ ਥਲਿ ਸਿਰਿ ਸਰਿਆ." (ਭੈਰ ਮਃ ੫)...
ਸੰਗ੍ਯਾ- ਰਚਨਾ. ਸ੍ਰਿਸ੍ਟਿ. "ਜਿਨਿ ਸਿਰਿ ਸਾਜੀ ਤਿਨਿ ਫੁਨਿ ਗੋਈ." (ਆਸਾ ਮਃ ੧) ੨. ਕ੍ਰਿ. ਵਿ- ਸਿਰਪਰ. ਸਿਰ ਤੇ. "ਸਿਰਿ ਲਗਾ ਜਮਡੰਡੁ." (ਵਾਰ ਜੈਤ) "ਪੁਰੀਆਂ ਖੰਡਾਂ ਸਿਰਿ ਕਰੇ ਇਕ ਪੈਰਿ ਧਿਆਏ." (ਮਃ ੧. ਵਾਰ ਸਾਰ) ਜੇ ਪੁਰੀਆਂ ਅਤੇ ਖੰਡਾਂ ਨੂੰ ਸਿਰ ਤੇ ਚੁੱਕਕੇ ਇੱਕ ਪੈਰ ਤੇ ਖੜਾ ਅਰਾਧਨ ਕਰੇ. ੩. ਉੱਪਰ. ਉੱਤੇ। ੪. ਸ੍ਰਿਜ (ਰਚ) ਕੇ. ਦੇਖੋ, ਸ੍ਰਿਜ। ੫. ਵਿ- ਸ਼ਿਰੋਮਣਿ. ਵਧੀਆ. "ਸਭਨਾ ਉਪਾਵਾ ਸਿਰਿ ਉਪਾਉ ਹੈ." (ਵਾਰ ਗੂਜ ੧. ਮਃ ੩) ੬. ਸੰ ਸ਼ਿਰਿ. ਸੰਗ੍ਯਾ- ਤਲਵਾਰ। ੭. ਤੀਰ। ੮. ਪਤੰਗਾ. ਭਮੱਕੜ....
ਵਿ- ਸ੍ਰਿਜਿਆ. ਬਣਾਇਆ. ਰਚਿਆ। ੨. ਸਰੋਵਰ (ਤਾਲ) ਹੋਇਆ. "ਤਿਸੁ ਭਾਣਾ ਤਾ ਥਲਿ ਸਿਰਿ ਸਰਿਆ." (ਭੈਰ ਮਃ ੫) ੩. ਦੇਖੋ, ਸਰਣਾ....
ਸਰਣਾਗਤ ਦਾ ਸੰਖੇਪ। ੨. ਕ੍ਰਿ- ਪੂਰਾ ਹੋਣਾ. ਕਾਰਜ ਦਾ ਸਿੱਧ ਹੋਣਾ. "ਤੁਝ ਬਿਨ ਕਿਉ ਸਰੈ." (ਬਿਲਾ ਛੰਤ ਮਃ ੫) "ਜਿਨਿ ਜਿਨਿ ਨਾਮੁ ਧਿਆਇਆ ਤਿਨ ਕੇ ਕਾਜ ਸਰੇ." (ਬਾਰਹਮਾਹਾ ਮਾਝ ਮਃ ੫)...