samāina, samāinu, samāinaसमाइण, समाइणु, समाइन
ਸਮਾਉਣ ਦੀ ਕ੍ਰਿਯਾ. ਸਮਾਉਣਾ। ੨. ਸੰਗ੍ਯਾ- ਦੁੱਧ ਜਮਾਉਣ ਵਾਸਤੇ ਦਹੀਂ ਦੀ ਲਾਗ. ਜਾਮਣ. ਜਾਗ. "ਦੂਧੁ ਕਰਮ ਫੁਨਿ ਸੁਰਤਿ ਸਮਾਇਣੁ." (ਸੂਹੀ ਮਃ ੧) ੩. ਸ਼ਮਨ. ਵਿਨਾਸ਼. ਤਬਾਹੀ. "ਲਬਿ ਲੋਭਿ ਅਹੰਕਾਰਿ ਮਾਤਾ ਗਰਬਿ ਭਇਆ ਸਮਾਇਣੁ." (ਆਸਾ ਛੰਤ ਮਃ ੫) ੪. ਸੰ. ਸ੍ਮਯਨ. ਹਾਸੀ. ਹਾਸ੍ਯ.
समाउण दी क्रिया. समाउणा। २. संग्या- दुॱध जमाउण वासते दहीं दी लाग. जामण. जाग. "दूधु करम फुनि सुरति समाइणु." (सूही मः १) ३. शमन. विनाश. तबाही. "लबि लोभि अहंकारि माता गरबि भइआ समाइणु." (आसा छंत मः ५) ४. सं. स्मयन. हासी. हास्य.
ਸਮ੍ਯਕ- ਆਯਨ. ਚੰਗੀ ਤਰਾਂ. ਆ- ਮਿਲਨਾ. ਅਭੇਦ ਹੋਣਾ. "ਸਬਦੁ ਰਤਨੁ ਜਿਤੁ ਮਨੁ ਲਾਗਾ ਏਹੁ ਹੋਆ ਸਮਾਉ." (ਅਨੰਦੁ) ੨. ਜੋਤੀ ਜੋਤਿ ਸਮਾਉਣਾ. ਦੇਹ ਤਿਆਗਕੇ ਆਤਮ- ਸਰੂਪ ਵਿੱਚ ਲੀਨ ਹੋਣਾ. ਦੇਖੋ, ਸਮਾਵਨ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਸਮ੍ਯਕ- ਆਯਨ. ਚੰਗੀ ਤਰਾਂ. ਆ- ਮਿਲਨਾ. ਅਭੇਦ ਹੋਣਾ. "ਸਬਦੁ ਰਤਨੁ ਜਿਤੁ ਮਨੁ ਲਾਗਾ ਏਹੁ ਹੋਆ ਸਮਾਉ." (ਅਨੰਦੁ) ੨. ਜੋਤੀ ਜੋਤਿ ਸਮਾਉਣਾ. ਦੇਹ ਤਿਆਗਕੇ ਆਤਮ- ਸਰੂਪ ਵਿੱਚ ਲੀਨ ਹੋਣਾ. ਦੇਖੋ, ਸਮਾਵਨ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਦੁੱਧ ਅਤੇ ਡੁਧੁ. ਨਾਰੀ, ਗਾਂ, ਬਕਰੀ, ਮੱਝ ਆਦਿਕਾਂ ਦੇ ਥਣਾਂ ਦੀਆਂ ਗਿਲਟੀਆਂ (mammary glands) ਵਿੱਚੋਂ ਟਪਕਿਆ ਹੋਇਆ ਇੱਕ ਚਿੱਟਾ ਪਦਾਰਥ. ਜੋ ਸਭ ਤੋਂ ਉੱਤਮ ਗਿਜਾ ਹੈ. ਸ਼ਰੀਰ ਨੂੰ ਪੁਸ੍ਟ ਕਰਨ ਲਈ ਜਿਤਨੇ ਅੰਸ਼ ਲੋੜੀਂਦੇ ਹਨ, ਉਹ ਸਭ ਕੁਦਰਤ ਨੇ ਦੁੱਧ ਅੰਦਰ ਰੱਖ ਦਿੱਤੇ ਹਨ, ਦੁਧ ਵਿਚ ਬੁਹਤਾ ਹਿੱਸਾ ਪਾਣੀ ਹੈ, ਬਾਕੀ ਮਿਸ਼ਰੀ, ਥੰਧਾ, ਲੂਣ, ਨਸ਼ਾਸਤਾ ਆਦਿ ਪਦਾਰਥ ਹਨ. ਬੱਚਿਆਂ ਵਾਸਤੇ ਸਭ ਤੋਂ ਚੰਗਾ ਮਾਤਾ ਦਾ ਦੁੱਧ ਹੈ, ਇਸ ਤੋਂ ਘਟੀਆ ਬਕਰੀ ਦਾ, ਉਸ ਤੋਂ ਗਧੀ ਦਾ, ਉਸ ਤੋਂ ਗਊ ਦਾ ਹੈ, ਮਹਿਂ (ਮੱਝ) ਦਾ ਦੁੱਧ ਬਹੁਤ ਭਾਰੀ ਅਤੇ ਥੰਧਾ ਹੈ ਇਹ ਬੱਚਿਆਂ ਲਈ ਗੁਣਕਾਰੀ ਨਹੀਂ....
ਕ੍ਰਿ. ਵਿ- ਲਿਯੇ, ਲਈ. ਖ਼ਾਤਰ. ਸਦਕੇ....
ਸੰਗ੍ਯਾ- ਲਗਣ ਦਾ ਭਾਵ। ੨. ਵਿ- ਲਗਨ. "ਹਰਿਚਰਨੀ. ਤਾਕਾ ਮਨੁ ਲਾਗ." (ਬਿਲਾ ਮਃ ੫) ੩. ਸੰਗ੍ਯਾ- ਚੇਪ. ਗੂੰਦ ਆਦਿ। ੪. ਵੈਰ. ਦੁਸ਼ਮਨੀ। ੫. ਪਿੱਛਾ. ਤਆ਼ਕ਼ੁਬ. "ਤ੍ਰਿਯ ਕੀ ਲਾਗ ਨ੍ਰਿਪਤ ਹੂੰ ਕਰੀ." (ਚਰਿਤ੍ਰ ੫੫) ੬. ਪਾਹ. ਪਾਣ। ੭. ਪਿਆਰ. ਪ੍ਰੀਤਿ। ੮. ਲਾਗੀ ਦਾ ਹੱਕ। ੯. ਵ੍ਯਤੀਕ. ਤੋੜੀ. ਤਕ. "ਲਾਗ ਜੈਹੌਂ ਤਹਾਂ ਭਾਗ ਜੈਹੋਂ ਜਹਾਂ." (ਰਾਮਾਵ) ਤਹਾਂ ਲਗ ਜਾਵਾਂਗਾ....
ਸੰ. जम्बु ਜੰਬੁ. ਸੰਗ੍ਯਾ- ਜਾਮਣੂ. ਇੱਕ ਫਲ, ਜੋ ਵਰਖਾ ਰੁੱਤ ਵਿੱਚ ਪਕਦਾ ਹੈ ਅਤੇ ਖਟਮਿਠਾ ਸ੍ਯਾਹ ਰੰਗ ਦਾ ਹੁੰਦਾ ਹੈ. L. EugeniaJambolana. ਇਸ ਦੀ ਇੱਕ ਜਾਤਿ ਚਿੱਟੀ ਭੀ ਹੈ. ਜਾਮਣ ਦਾ ਸਿਰਕਾ ਬਹੁਤ ਉਮਦਾ ਬਣਦਾ ਹੈ। ੨. ਦੁੱਧ ਜਮਾਉਣ ਦੀ ਲਾਗ। ੩. ਕ੍ਰਿ- ਜਨਮਣਾ. ਜੰਮਣਾ. "ਜਾਮਣੁ ਮਰਣਾ ਦੀਸੈ ਸਿਰਿ ਊਭੌ." (ਮਲਾ ਅਃ ਮਃ ੧)...
ਸੰਗ੍ਯਾ- ਜਾਮਣ. ਦੁੱਧ ਜਮਾਉਣ ਦੀ ਲਾਗ। ੨. ਹਿੰ. ਅਗਨਿ. "ਜਾਗ ਜਰਾਵਤ ਨਗਰ ਕੋ." (ਵ੍ਰਿੰਦ) ੨. ਦੇਖੋ, ਯਾਰਾ। ੪. ਜਾਗਰਣ. ਜਾਗਣ ਦਾ ਭਾਵ। ੫. ਜਗਹ. ਸ੍ਥਾਨ। ੬. ਫ਼ਾ. [زاغ] ਜ਼ਾਗ਼. ਕਾਉਂ. ਕਾਗ....
ਦੇਖੋ, ਦਧ....
ਸੰ. ਕ੍ਰਮ. ਸੰਗ੍ਯਾ- ਡਿੰਗ. ਕ਼ਦਮ. ਡਗ. ਡੇਢ ਗਜ ਪ੍ਰਮਾਣ. ਤਿੰਨ ਹੱਥ ਦੀ ਲੰਬਾਈ. "ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ." (ਚਉਬੋਲੇ ਮਃ ੫) ੨. ਸੰ. ਕਰ੍ਮ. ਕੰਮ. ਕਾਮ. ਜੋ ਕਰਨ ਵਿੱਚ ਆਵੇ ਸੋ ਕਰਮ. "ਕਰਮ ਕਰਤ ਹੋਵੈ ਨਿਹਕਰਮ." (ਸੁਖਮਨੀ)#ਵਿਦ੍ਵਾਨਾਂ ਨੇ ਕਰਮ ਦੇ ਤਿੰਨ ਭੇਦ ਥਾਪੇ ਹਨ-#(ੳ) ਕ੍ਰਿਯਮਾਣ, ਜੋ ਹੁਣ ਕੀਤੇ ਜਾ ਰਹੇ ਹਨ.#(ਅ) ਪ੍ਰਾਰਬਧ, ਜਿਨ੍ਹਾਂ ਅਨੁਸਾਰ ਇਹ ਵਰਤਮਾਨ ਦੇਹ ਪ੍ਰਾਪਤ ਹੋਈ ਹੈ.#(ੲ) ਸੰਚਿਤ, ਉਹ ਜੋ ਜਨਮਾਂ ਦੇ ਬਾਕੀ ਚਲੇ ਆਉਂਦੇ ਹਨ, ਜਿਨ੍ਹਾਂ ਦਾ ਭੋਗ ਅਜੇ ਨਹੀਂ ਭੋਗਿਆ। ੩. ਵਿ कर्भिन ਕਰਮੀ. ਕਰਮ ਕਰਨ ਵਾਲਾ. "ਕਉਣ ਕਰਮ ਕਉਣ ਨਿਹਕਰਮਾ?" (ਮਾਝ ਮਃ ੫) ੪. ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਥਾਂ ਕਰ ਮੇਂ (ਹੱਥ ਵਿੱਚ) ਦੀ ਥਾਂ ਭੀ ਕਰਮ ਸ਼ਬਦ ਆਇਆ ਹੈ. ਦੇਖੋ, ਮੁਖਖੀਰੰ ੫. ਅ਼ਮਲ. ਕਰਣੀ. "ਮਨਸਾ ਕਰਿ ਸਿਮਰੰਤੁ ਤੁਝੈ x x x ਬਾਚਾ ਕਰਿ ਸਿਮਰੰਤੁ ਤੁਝੈ x x x ਕਰਮ ਕਰਿ ਤੁਅ ਦਰਸ ਪਰਸ." (ਸਵੈਯੇ ਮਃ ੪. ਕੇ)#੬. ਅ਼. [کرم] ਉਦਾਰਤਾ। ੭. ਕ੍ਰਿਪਾ. ਮਿਹਰਬਾਨੀ. "ਨਾਨਕ ਰਾਖਿਲੇਹੁ ਆਪਨ ਕਰਿ ਕਰਮ." (ਸੁਖਮਨੀ) "ਆਵਣ ਜਾਣ ਰਖੇ ਕਰਿ ਕਰਮ." (ਗਉ ਮਃ ੫) "ਨਾਨਕ ਨਾਮ ਮਿਲੈ ਵਡਿਆਈ ਏਦੂ ਊਪਰਿ ਕਰਮ ਨਹੀਂ." (ਰਾਮ ਅਃ ਮਃ ੧)...
ਵ੍ਯ- ਪੁਨਃ. ਫਿਰ. ਦੇਖੋ, ਪੁਨਹ. "ਫੁਨਿ ਗਰਭ ਨਾਹੀ ਬਸੰਤ." (ਰਾਮ ਮਃ ੫) "ਤਜਿ ਅਭਿਮਾਨੁ ਮੋਹ ਮਾਇਆ ਫੁਨਿ." (ਗਉ ਮਃ ੯)...
ਸੰਗ੍ਯਾ- ਚਿੱਤ. ਅੰਤਹਕਰਣ ਦਾ ਉਹ ਭੇਦ, ਜਿਸ ਦਾ ਕੰਮ ਚੇਤਾ ਹੈ. "ਘੜੀਐ ਸੁਰਤਿ ਮਤਿ ਮਨਿ ਬੁਧਿ." (ਜਪੁ) ਦੇਖੋ, ਅੰਤਹਕਰਣ। ੨. ਧਿਆਨ. ਤਵੱਜੋ. "ਫਾਹੀ ਸੁਰਤਿ ਮਲੂਕੀ ਵੇਸ." (ਸ੍ਰੀ ਮਃ ੧) ਭੇਖ ਫ਼ਰਿਸ਼ਤਿਆਂ (ਸੰਤਾਂ) ਦਾ ਹੈ, ਅਤੇ ਲੋਕਾਂ ਦੇ ਫਾਹੁਣ ਵਿੱਚ ਖਿਆਲ ਹੈ. ਦੇਖੋ, ਸੁਰਤਿ ਸਿਮ੍ਰਤਿ। ੩. ਉੱਤਮ ਪ੍ਰੀਤਿ. ਸ਼੍ਰੇਸ੍ਠ ਰਤਿ. "ਦੂਧ ਕਰਮ ਫੁਨਿ ਸੁਰਤਿ ਸਮਾਇਣੁ." (ਸੂਹੀ ਮਃ ੧) ੪. ਸ਼੍ਰੁਤਿ ਵੇਦ। ੫. ਸੁਣਨਾ. ਸ਼੍ਰਵਣਸ਼ਕਤਿ. "ਸ੍ਰਵਨਿ ਨ ਸੁਰਤਿ." (ਗਉ ਮਃ ੫) ੬. ਕੰਨ. ਸ਼੍ਰੋਤ੍ਰ. "ਸਬਦ ਸੁਰਤਿ ਪਰੈ." (ਭਾਗੁ) ੭. ਸ੍ਵਰ ਦਾ ਵਿਭਾਗ. ਸ਼੍ਰੁਤਿ. "ਰਾਗ ਨਾਦ ਸਭਕੋ ਸੁਣੈ ਸਬਦ ਸੁਰਤਿ ਸਮਝੈ ਵਿਰਲੋਈ." (ਭਾਗੁ) ਦੇਖੋ, ਸ਼੍ਰੁਤਿ ੬....
ਸਮਾਉਣ ਦੀ ਕ੍ਰਿਯਾ. ਸਮਾਉਣਾ। ੨. ਸੰਗ੍ਯਾ- ਦੁੱਧ ਜਮਾਉਣ ਵਾਸਤੇ ਦਹੀਂ ਦੀ ਲਾਗ. ਜਾਮਣ. ਜਾਗ. "ਦੂਧੁ ਕਰਮ ਫੁਨਿ ਸੁਰਤਿ ਸਮਾਇਣੁ." (ਸੂਹੀ ਮਃ ੧) ੩. ਸ਼ਮਨ. ਵਿਨਾਸ਼. ਤਬਾਹੀ. "ਲਬਿ ਲੋਭਿ ਅਹੰਕਾਰਿ ਮਾਤਾ ਗਰਬਿ ਭਇਆ ਸਮਾਇਣੁ." (ਆਸਾ ਛੰਤ ਮਃ ੫) ੪. ਸੰ. ਸ੍ਮਯਨ. ਹਾਸੀ. ਹਾਸ੍ਯ....
ਵਿ- ਕੁਸੁੰਭ ਰੰਗੀ. "ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ." (ਚੰਡੀ ੧) ੨. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.¹ ਇਹ ਕਾਫੀ ਠਾਟ ਦੀ ਸਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਮ ਪ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ੩. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ, ਸੁਹੀਆ....
ਸੰ. ਸ਼ਮਨ. ਸੰਗ੍ਯਾ- ਹਿੰਸਾ. ਵਧ. ਵਿਨਾਸ਼. "ਜਾਂਕੇ ਆਨ ਸਮ ਨਾ ਵਿਘਨ ਗਨ ਸਮਨਾ." (ਗੁਪ੍ਰਸੂ) ਜਿਸ ਦੇ ਹੋਰ ਤੁਲ੍ਯ ਨਹੀਂ, ਵਿਘਨਾਂ ਦੇ ਸਮੁਦਾਇ ਨੂੰ ਨਾਸ਼ ਕਰਨ ਵਾਲੀ ਹੈ। ੨. ਸ਼ਾਂਤਿ ੩. ਯਮਰਾਜ. ਧਰਮਰਾਜ। ੪. ਅੰਨ. ਅਨਾਜ। ੫. ਸੱਟ. ਚੋਟ. ਪ੍ਰਹਾਰ। ੬. ਅਨਾਦਰ। ੭. ਸੰ. श्मन ਸ਼ਰੀਰ. ਦੇਹ. ਜਿਸਮ। ੮. ਮੁਖ. ਮੂੰਹ। ੯. ਸੰ. समन. ਸਭਾ. ਮਜਲਿਸ। ੧੦. ਫ਼ਾ. [سمن] ਚਮੇਲੀ। ੧੧. ਅ਼. [ثمن] ਸਮਨ. ਵਿ- ਅੱਠਵਾਂ. ਅਸ੍ਟਮ। ੧੨. ਫ਼ਾ. [شمن] ਸ਼ਮਨ. ਬੁਤਪਰਸ੍ਤ. ਮੂਰਤਿਪੂਜਕ....
ਅਭ਼ਾਵ. ਧ੍ਵੰਸ. ਦੇਖੋ, ਬਿਨਾਸ....
ਫ਼ਾ. [تباہی] ਸੰਗ੍ਯਾ- ਬਰਬਾਦੀ....
ਲੋਭ ਕਰਕੇ. ਲੋਭ ਦਾ. "ਲੋਭਿ ਗ੍ਰਸਿਓ ਦਸਹੂ ਦਿਸ ਧਾਵਤ." (ਆਸਾ ਮਃ ੯)...
ਅਭਿਮਾਨ ਨਾਲ "ਅਹੰਕਾਰਿ ਮਰਹਿ ਦੁਖ ਪਾਵਹਿ." (ਵਾਰ ਮਾਰੂ ੧, ਮਃ ੩) ੨. ਦੇਖੋ, ਅਹੰਕਾਰੀ....
ਸੰ. ਸੰਗ੍ਯਾ- ਮਾਂ. ਮਾਤ੍ਰਿ. "ਗੁਰਦੇਵ ਮਾਤਾ ਗੁਰਦੇਵ ਪਿਤਾ." (ਬਾਵਨ) ੨. ਦੁਰ੍ਗਾ. ਭਵਾਨੀ। ੩. ਚੇਚਕ ਦੀ ਦੇਵੀ. ਸ਼ੀਤਲਾ। ੪. ਵਿ- ਮੱਤ. ਮਸ੍ਤ ਹੋਇਆ. "ਤੇਰਾ ਜਨੁ ਰਾਮਰਸਾਇਣਿ ਮਾਤਾ." (ਦੇਵ ਮਃ ੫) ੫. ਅਭਿਮਾਨੀ. ਅਹੰਕਾਰੀ. "ਮਾਤਾ ਭੈਸਾ ਅਮੁਹਾ ਜਾਇ." (ਗਉ ਕਬੀਰ) ਭਾਵ- ਅਹੰਕਾਰੀ ਮਨ ਅਥਵਾ ਮਾਯਾਮਦ ਵਿੱਚ ਮਸ੍ਤ ਖੋਰੀ ਆਦਮੀ....
ਵਿ- ਅਭਿਮਾਨੀ. ਗਰਵਵਾਲਾ. ਗਰਵਿਤ....
ਦੇਖੋ, ਭਇਓ. "ਭਇਆ ਮਨੂਰ ਕੰਚਨੁ ਫਿਰਿ ਹੋਵੈ." (ਮਾਰੂ ਮਃ ੧) ੨. ਸੰਗ੍ਯਾ- ਭਯ. ਡਰ. "ਮਹਾ ਬਿਕਟ ਜਮਭਇਆ." (ਸ੍ਰੀ ਮਃ ੫) ੩. ਸੰਬੋਧਨ. ਹੇ ਭੈਯਾ! ਭਾਈ! "ਤਿਨ ਕੀ ਸੰਗਤਿ ਖੋਜੁ ਭਇਆ." (ਰਾਮ ਅਃ ਮਃ ੧...
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....
ਦੇਖੋ, ਹਾਸ....
ਸੰ. ਸੰਗ੍ਯਾ- ਹਾਸੀ। ੨. ਮਖੌਲ. ਠੱਠਾ। ੩. ਕਾਵ੍ਯ ਦੇ ਨੌ ਰਸਾਂ ਵਿੱਚੋਂ ਇੱਕ ਰਸ. ਦੇਖੋ, ਰਸ....