rāhadhārīराहदारी
ਫ਼ਾ. [راہداری] ਸੰਗ੍ਯਾ- ਰਸਤੇ ਜਾਣ ਦਾ ਹੁਕਮਨਾਮਾ (ਆਗ੍ਯਾਪਤ੍ਰ). ੨. ਸੜਕ ਦਾ ਮਹਿਸੂਲ.
फ़ा. [راہداری] संग्या- रसते जाण दा हुकमनामा (आग्यापत्र). २. सड़क दा महिसूल.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਗ੍ਯਾਨ. ਸਮਝ. ਬੋਧ. "ਪੂਰੇ ਗੁਰੁ ਤੇ ਜਾਣੈ ਜਾਣ." (ਬਸੰ ਅਃ ਮਃ ੧) ੨. ਜਾਣਾ. ਗਮਨ। ੩. ਜਾਣਨਾ ਕ੍ਰਿਯਾ ਦਾ ਅਮਰ. ਤੂੰ ਜਾਣ। ੪. ਦੇਖੋ, ਜਾਣੁ....
ਫ਼ਾ. [حُکمنامہ] ਹ਼ੁਕਮਨਾਮਹ. ਸੰਗ੍ਯਾ- ਆਗ੍ਯਾਪਤ੍ਰ. ਉਹ ਖ਼ਤ ਜਿਸ ਵਿੱਚ ਹੁਕਮ ਲਿਖਿਆ ਹੋਵੇ। ੨. ਸ਼ਾਹੀ ਫੁਰਮਾਨ। ੩. ਸਤਿਗੁਰੂ ਦਾ ਆਗ੍ਯਾਪਤ੍ਰ. ਦੇਖੋ, ਤਿਲੋਕ ਸਿੰਘ.#ਗੁਰੂ ਸਾਹਿਬਾਨ ਦੇ ਸਮੇਂ ਜੋ ਸਤਿਗੁਰਾਂ ਦੇ ਆਗ੍ਯਾਪਤ੍ਰ ਸਿੱਖਾਂ ਵੱਲ ਭੇਜੇ ਜਾਂਦੇ ਸਨ, ਉਨ੍ਹਾਂ ਦੀ 'ਹੁਕਮਨਾਮਾ' ਸੰਗ੍ਯਾ- ਸੀ. ਮਾਤਾ ਸੁੰਦਰੀ ਜੀ ਭੀ ਸੰਗਤਿ ਨੂੰ ਹੁਕਮਨਾਮੇ ਜਾਰੀ ਕਰਦੇ ਰਹੇ ਹਨ. ਗੁਰੂਪੰਥ ਦੇ ਪ੍ਰਬੰਧ ਵਿੱਚ ਚਾਰ ਤਖਤਾਂ ਤੋਂ ਭੀ ਹੁਕਮਨਾਮੇ ਭੇਜੇ ਜਾਂਦੇ ਰਹੇ ਅਤੇ ਹੁਣ ਜਾਰੀ ਹੁੰਦੇ ਹਨ....
ਸੰ. ਸਰਕ. ਸੰਗ੍ਯਾ- ਜਿਸ ਤੇ ਗਮਨ ਕਰੀਏ. ਰਾਹ. ਰਸਤਾ. ਸੰ. सृङ्का ਸ੍ਰਿੰਕਾ. ਅਤੇ ਸ੍ਰਿਤਿ ਸ਼ਬਦ ਭੀ ਰਸਤੇ ਲਈ ਹਨ। ੨. ਅਨੁ. ਸੜਾਕਾ. "ਸੜਕ ਮਿਆਨੋ ਕੱਢੀਆਂ." (ਚੰਡੀ ੩)...