sabarīसबरी
ਸ਼ਵਰ ਗੋਤ੍ਰ ਦੀ ਇੱਕ ਇਸਤ੍ਰੀ, ਜੋ ਪੰਪਾਸਰ ਦੇ ਕਿਨਾਰੇ ਰਹਿੰਦੀ ਸੀ. ਇਹ ਮਤੰਗ ਰਿਖੀ ਦੀ ਚੇਲੀ ਸੀ. ਰਾਮਚੰਦ੍ਰ ਜੀ ਵਣਵਾਸ ਸਮੇਂ ਇਸ ਦੇ ਆਸ਼੍ਰਮ ਪੁਰ ਠਹਿਰੇ ਅਤੇ ਬੇਰ ਆਦਿਕ ਫਲ ਖਾਕੇ ਬਹੁਤ ਪ੍ਰਸੰਨ ਹੋਏ. ਸ਼ਵਰੀ ਰਾਮਚੰਦ੍ਰ ਜੀ ਦੇ ਦੇਖਦੇ ਹੀ ਚਿਤਾ ਬਣਾਕੇ ਭਸਮ ਹੋ ਗਈ. ਇਸੇ ਦਾ ਨਾਉਂ ਭੀਲਨੀ ਪ੍ਰਸਿੱਧ ਹੈ ਜਿਸ ਦੇ ਜੂਠੇ ਬੇਰ ਖਾਣ ਦਾ ਕਈ ਕਵੀ ਜਿਕਰ ਕੀਤਾ ਕਰਦੇ ਹਨ. ੨. ਸਬਰ (ਸੰਤੋਖ) ਰੱਖਣਵਾਲਾ. ਸਾਬਿਰ. ਦੇਖੋ, ਸਬਰ ੧.
शवर गोत्र दी इॱक इसत्री, जो पंपासर दे किनारे रहिंदी सी. इह मतंग रिखी दी चेली सी. रामचंद्र जी वणवास समें इस दे आश्रम पुर ठहिरे अते बेर आदिक फल खाके बहुत प्रसंन होए. शवरी रामचंद्र जी दे देखदे ही चिता बणाके भसम हो गई. इसे दा नाउं भीलनी प्रसिॱध है जिस दे जूठे बेर खाण दा कई कवी जिकर कीता करदे हन. २. सबर (संतोख) रॱखणवाला. साबिर. देखो, सबर १.
ਸੰ. ਸ਼ਵਰ. ਸੰਗ੍ਯਾ- ਭਿੱਲ ਜਾਤਿ. ਇੱਕ ਨੀਚ ਜਾਤਿ, ਜੋ ਭੀਲਾਂ ਨਾਲ ਮਿਲਦੀ ਹੈ.¹ ਦੇਖੋ, ਸਬਰੀ। ੨. ਸ਼ਿਵ. ਮਹਾਦੇਵ। ੩. ਫ਼ਾ. [شوہر] ਸ਼ੌਹਰ. ਲਾੜਾ. ਪਤੀ. ਭਰਤਾ. " ਪਿਰੁ ਰਾਵਿਅੜਾ ਸਚੁ ਸਵਰਾ." (ਵਡ ਮਃ ੪) ਸੱਚਾ ਸ਼ੌਹਰ। ੪. ਮੀਮਾਂਸਾ ਸੂਤ੍ਰਾਂ ਦਾ ਭਾਸ਼੍ਯਕਾਰ, ਸ਼ਵਰ....
ਸੰ. ਸੰਗ੍ਯਾ- ਜੋ ਗੋ (ਪ੍ਰਿਥਿਵੀ) ਦੀ ਤ੍ਰ (ਰਖ੍ਯਾ) ਕਰੇ. ਪਰ੍ਵਤ. ਪਹਾੜ। ੨. ਸੰਤਾਨ. ਔਲਾਦ। ੩. ਕੁਲ. ਖ਼ਾਨਦਾਨ। ੪. ਸਮੂਹ. ਸਮੁਦਾਯ. ਝੁੰਡ। ੫. ਨਾਮ। ੬. ਸੰਪੱਤਿ. ਵਿਭੂਤਿ। ੭. ਵਨ. ਜੰਗਲ। ੮. ਰਸਤਾ. ਮਾਰਗ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਪੰਪਾ ਨਦੀ ਦੇ ਕਿਨਾਰੇ ਦੀ ਇੱਕ ਝੀਲ, ਜਿਸ ਦੇ ਕੰਢੇ ਕੁਟੀ ਬਣਾਕੇ ਰਾਮਚੰਦ੍ਰ ਜੀ ਦੀ ਉਪਾਸਨਾ ਕਰਨ ਵਾਲੀ ਸ਼ਵਰੀ (ਭੀਲਣੀ) ਰਿਹਾ ਕਰਦੀ ਸੀ। ੨. ਦੇਖੋ, ਪੰਚਾਪਸਰ....
ਸੰ. मतङ्ग. ਸੰਗ੍ਯਾ- ਹਾਥੀ. ਹਸ੍ਤੀ, "ਮੱਤ ਮਤੰਗ ਜਰੇ ਜਰ ਸੰਗ." (ਅਕਾਲ) ੨. ਇੱਕ ਰਿਖੀ, ਜੋ ਮਹਾਭਾਰਤ ਅਨੁਸਾਰ ਨਾਈ ਦੇ ਵੀਰਯ ਤੋਂ ਬ੍ਰਾਹਮਣੀ ਦੇ ਉਦਰੋਂ ਪੈਦਾ ਹੋਇਆ, ਪਰ ਸ਼ੁਭ ਗੁਣਾਂ ਕਰਕੇ ਬ੍ਰਾਹਮਣ ਪਦਵੀ ਨੂੰ ਪਹੁਚਿਆ.¹ ਇਸ ਦਾ ਪੁਤ੍ਰ ਮਾਤੰਗ ਰਿਖੀ ਸ਼ਵਰੀ (ਭੀਲਣੀ) ਦਾ ਗੁਰੂ ਸੀ. ਦੇਖੋ, ਮਾਤੰਗ ੧। ੩. ਮੇਘ. ਬੱਦਲ। ੪. ਬ੍ਰਾਹਮਣੀ ਦੇ ਪੇਟ ਤੋਂ ਨਾਈ ਦਾ ਪੁੱਤ....
ਦੇਖੋ, ਰਿਖਿ....
ਚੇਲਕ ਦਾ ਇਸਤ੍ਰੀ ਲਿੰਗ। ੨. ਉਹ ਇਸਤ੍ਰੀ, ਜੋ ਕਿਸੇ ਦੇਵਤਾ ਅਥਵਾ ਪੀਰ ਦੀ ਰੂਹ ਨੂੰ ਆਪਣੇ ਵਿੱਚ ਆਈ ਦੱਸਕੇ, ਖੇਡਦੀ ਅਤੇ ਪ੍ਰਸ਼ਨਾਂ ਦੇ ਉੱਤਰ ਦੇਵਤਾ ਵੱਲੋਂ ਦਿੰਦੀ ਹੈ। ੩. ਸ਼ਿਸ੍ਯਾ....
ਦੇਖੋ, ਰਾਮ ੩....
ਸੰ. ਆਸ਼੍ਰਮ. ਸੰਗ੍ਯਾ- ਨਿਵਾਸ ਦਾ ਥਾਂ. ਰਹਿਣ ਦਾ ਟਿਕਾਣਾ. "ਚਰਨ ਕਮਲ ਗੁਰੁ ਆਸ੍ਰਮ ਦੀਆ." (ਬਿਲਾ ਮਃ ੫) ੨. ਹਿੰਦੂਮਤ ਅਨੁਸਾਰ ਜੀਵਨ ਦੀ ਅਵਸਥਾ, ਜਿਸ ਦੇ ਚਾਰ ਭੇਦ ਹਨ- ਬ੍ਰਹਮਚਰਯ, ਗ੍ਰਿਹਸ੍ਥ, ਵਾਨਪ੍ਰਸ੍ਥ, ਅਤੇ ਸੰਨ੍ਯਾਸ. "ਚਾਰ ਵਰਨ ਚਾਰ ਆਸ੍ਰਮ ਹਹਿ, ਜੋ ਹਰਿ ਧਿਆਵੈ ਸੋ ਪਰਧਾਨੁ." (ਗੌਂਡ ਮਃ ੪) ਦੇਖੋ, ਚਾਰ ਆਸ੍ਰਮ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਬਦਰ ਅਤੇ ਬਦਰੀ. ਸੰਗ੍ਯਾ- ਬੇਰੀ ਦਾ ਬਿਰਛ ਅਤੇ ਫਲ। ੨. ਰੱਸਾ. ਫੰਧਾ. ਦੇਖੋ, ਬੇੜ. "ਬੇਰ ਬਨੇ ਤਿਨ ਨੇਤ੍ਰਨ ਕੇ." (ਕ੍ਰਿਸਨਾਵ) ੩. ਚਿਰ. ਦੇਰ. ਢਿੱਲ। ੪. ਵੇਲਾ. ਸਮਾਂ. "ਬਿਸਰ ਨ ਕਾਹੂ ਬੇਰੇ." (ਬਿਲਾ ਮਃ ੫) ੫. ਸੰ. ਸ਼ਰੀਰ. ਦੇਹ. ਦੇਖੋ, ਕੁਬੇਰ....
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
प्रसन्न. ਵਿ- ਖ਼ੁਸ਼. ਆਨੰਦ ਸਹਿਤ। ੨. ਨਿਰਮਲ. ਸ੍ਵੱਛ। ੩. ਸੰਗ੍ਯਾ- ਮਹਾਦੇਵ. ਸ਼ਿਵ....
ਦੇਖੋ, ਸਬਰੀ....
ਦੇਖੋ, ਚਿਖਾ। ੨. ਦੇਖੋ, ਚਿੱਤਾ....
ਸੁਆਹ. ਰਾਖ. ਦੇਖੋ, ਭਸਨਾ. "ਭਸਮ ਕਰੈ ਲਸਕਰ ਕੋਟਿ ਲਾਖੈ." (ਸੁਖਮਨੀ) "ਭਸਮ ਚੜਾਇ ਕਰਹਿ ਪਾਖੰਡ." (ਰਾਮ ਅਃ ਮਃ ੧) ਬਾਈਬਲ ਦੇ ਦੇਖਣ ਤੋਂ ਪ੍ਰਤੀਤ ਹੁੰਦਾ ਹੈ ਕਿ ਯਹੂਦੀ ਆਦਿ ਮਤਾਂ ਵਾਲੇ ਭੀ ਭਾਰਤ ਦੇ ਸਾਧਾਂ ਵਾਂਙ ਸ਼ਰੀਰ ਤੇ ਭਸਮ ਮਲਦੇ ਸਨ. ਯਥਾ- "ਮੈ ਵਰਤ ਰੱਖਕੇ ਭੂਰੇ ਹੰਢਾਕੇ ਅਤੇ ਸੁਆਹ ਮਲਕੇ ਪਰਮੇਸਰ ਦੀ ਭਾਲ ਕੀਤੀ." Daniel ਕਾਂਡ ੯। ੨. ਧੂਲਿ. ਰਜ. ਧੂੜ. "ਮੈ ਸਤਿਗੁਰਿ ਭਸਮ ਲਗਾਵੈਗੋ." (ਕਾਨ ਅਃ ਮਃ ੪)...
ਭੀਲ ਦੀ ਇਸਤ੍ਰੀ. ਭੀਲ ਜਾਤਿ ਦੀ ਨਾਰੀ। ੨. ਦੇਖੋ, ਸਬਰੀ....
ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ)....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਦੇਖੋ, ਖਾਣਾ. "ਦਿੱਤਾ ਪੈਨਣੁ ਖਾਣੁ." (ਸੋਰ ਮਃ ੫) ੨. ਦੇਖੋ, ਖਾਨਿ....
ਦੇਖੋ, ਕਵਿ। ੨. ਕੁਮੁਦ. ਨੀਲੋਫ਼ਰ. ਭੰਮੂਲ. "ਚੰਦ੍ਰਮਾ ਸਿਵੈਯਾ ਕੋ ਕਵੀਕੈ ਪਹਿਚਾਨੀਐ." (ਅਕਾਲ) "ਕਉਲੁ ਤੂ ਹੈ ਕਵੀਆ ਤੂ ਹੈ." (ਸ੍ਰੀ ਮਃ ੧)#੩. ਅ਼. [قوی] ਕ਼ਵੀ. ਕ਼ੁੱਵਤ ਵਾਲਾ. ਸ਼ਕ੍ਤਿਵਾਲਾ. ਬਲਵਾਨ....
ਅ਼. [ذِکر] ਜਿਕਰ. ਸੰਗ੍ਯਾ- ਪ੍ਰਸੰਗ। ੨. ਚਰਚਾ। ੩. ਯਾਦ ਕਰਨ ਦੀ ਕ੍ਰਿਯਾ. ਸਿਮਰਣ। ੪. ਦੇਖੋ, ਜਿੱਕੁਰ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਅ਼. [صبر] ਸਬ੍ਰ. ਸੰਗ੍ਯਾ- ਸੰਤੋਖ. "ਸਬਰ ਏਹੁ ਸੁਆਉ." (ਸ. ਫਰੀਦ) ੨. ਸੰ. ਸ਼ਵਰ. ਇੱਕ ਨੀਚ ਜਾਤੀ, ਜੋ ਭੀਲਾਂ ਦੀ ਸ਼ਾਖ ਹੈ। ੩. ਸ਼ਿਵ। ੪. ਤੰਤ੍ਰਸ਼ਾਸਤ੍ਰ, ਜਿਸ ਵਿੱਚ ਅਨੇਕ ਮੰਤ੍ਰਾਂ ਦਾ ਵਰਣਨ ਹੈ. ਇਹ ਸ਼ਿਵ ਦਾ ਰਚਿਆ ਦੱਸੀਦਾ ਹੈ....
ਸੰ. संतोष ਸੰਤੋਸ. ਸੰਗ੍ਯਾ- ਸਬਰ. ਲੋਭ ਦਾ ਤਿਆਗ. "ਮਨਿ ਸੰਤੋਖੁ ਸਬਦਿ ਗੁਰ ਰਾਜੇ." (ਰਾਮ ਮਃ ੫) ੨. ਪ੍ਰਸੰਨਤਾ. ਆਨੰਦ. "ਕੋਮਲ ਬਾਣੀ ਸਭ ਕਉ ਸੰਤੋਖੈ." (ਗਉ ਥਿਤੀ ਮਃ ੫) ਦੇਖੋ, ਤੁਸ ਅਤੇ ਤੋਖ....
ਸਬਰ (ਸੰਤੋਖ) ਰੱਖਣ ਵਾਲਾ. ਸੰਤੋਖੀ. ਦੇਖੋ, ਸਬਰ....