panpāsaraपंपासर
ਪੰਪਾ ਨਦੀ ਦੇ ਕਿਨਾਰੇ ਦੀ ਇੱਕ ਝੀਲ, ਜਿਸ ਦੇ ਕੰਢੇ ਕੁਟੀ ਬਣਾਕੇ ਰਾਮਚੰਦ੍ਰ ਜੀ ਦੀ ਉਪਾਸਨਾ ਕਰਨ ਵਾਲੀ ਸ਼ਵਰੀ (ਭੀਲਣੀ) ਰਿਹਾ ਕਰਦੀ ਸੀ। ੨. ਦੇਖੋ, ਪੰਚਾਪਸਰ.
पंपा नदी दे किनारे दी इॱक झील, जिस दे कंढे कुटी बणाके रामचंद्र जी दी उपासना करन वाली शवरी (भीलणी) रिहा करदी सी। २. देखो, पंचापसर.
ਇੱਕ ਨਦੀ, ਜੋ ਰਿਸ਼੍ਯਮੂਕ ਪਹਾੜ ਤੋਂ ਨਿਕਲਕੇ ਤੁੰਗਭਦ੍ਰਾ ਵਿੱਚ ਡਿੱਗਦੀ ਹੈ....
ਸੰ. ਸੰਗ੍ਯਾ- ਨਦ (ਸ਼ੋਰ) ਕਰਨ ਵਾਲੀ ਜਲ ਧਾਰਾ. ਪਹਾੜਾਂ ਦੇ ਚਸ਼ਮੇ ਅਤੇ ਗਲੀ ਹੋਈ ਬਰਫ ਤੋਂ ਬਣੀ ਹੋਈ ਜਲਧਾਰਾ, ਜੋ ਸਦਾ ਵਹਿਂਦੀ ਹੈ. ਕਾਤ੍ਯਾਯਨ ਲਿਖਦਾ ਹੈ ਕਿ ਅੱਠ ਹਜ਼ਾਰ ਧਨੁਸ¹ ਤੋਂ ਜਿਸ ਦਾ ਪ੍ਰਵਾਹ ਘੱਟ ਹੋਵੇ, ਉਹ ਨਦੀ ਨਹੀਂ ਕਹੀ ਜਾਂਦੀ "ਨਦੀਆਂ ਵਿਚਿ ਟਿਬੇ ਦੇਖਾਲੇ." (ਵਾਰ ਮਾਝ ਮਃ ੧)...
ਸੰਗ੍ਯਾ- ਬਹੁਤ ਵਿਸਤਾਰ ਵਾਲਾ ਜਲਸ੍ਥਾਨ, ਜੋ ਚਾਰੇ ਪਾਸਿਓਂ ਜ਼ਮੀਨ ਨਾਲ ਘਿਰਿਆ ਹੋਵੇ. Lake....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਪੱਤਿਆਂ ਅਥਵਾ ਫੂਸ ਦਾ ਘਰ. ਕੁਟੀਆ. ਸੰਸਕ੍ਰਿਤ ਕੁਟਿ ਅਤੇ ਕੁਟੀ ਦੋਵੇਂ ਸ਼ਬਦ ਸਹੀ ਹਨ....
ਦੇਖੋ, ਰਾਮ ੩....
ਸੰ. ਸੰਗ੍ਯਾ- ਪਾਸ ਬੈਠਣ ਦੀ ਕ੍ਰਿਯਾ. ਨਜ਼ਦੀਕ ਬੈਠਣਾ। ੨. ਸੇਵਾ. ਟਹਿਲ। ੩. ਭਕ੍ਤਿ (ਭਗਤਿ). ੪. ਪੂਜਾ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਦੇਖੋ, ਸਬਰੀ....
ਫ਼ਾ. [رِہا] ਵਿ- ਛੱਡਿਆ ਹੋਇਆ. ਖੁਲ੍ਹਾ. ਨਿਰਬੰਧ....
ਫ਼ਾ. [کردی] ਤੈਂ ਕੀਤਾ. ਇਸ ਦਾ ਮੂਲ ਕਰਦਨ ਹੈ....
पञ्चाप्सर. ਦੱਖਣ ਦਾ ਇੱਕ ਤਾਲ, ਜਿਸ ਦੇ ਕਿਨਾਰੇ ਮਾਂਡਕਿਰ੍ਣ ਰਿਖਿ ਨੇ ਤਪ ਕੀਤਾ ਅਤੇ ਇੰਦ੍ਰ ਨੇ ਉਸ ਦਾ ਤਪ ਭੰਗ ਕਰਨ ਲਈ ਪੰਜ ਅਪਸਰਾਂ ਭੇਜੀਆਂ. ਰਾਮਚੰਦ੍ਰ ਜੀ ਬਨਵਾਸ ਸਮੇਂ ਇਸ ਤਾਲ ਦੇ ਕਿਨਾਰੇ ਕੁਝ ਕਾਲ ਰਹੇ ਹਨ। ੨. ਦੇਖੋ, ਪੰਪਾਸਰ....