sanadhha, sanadhh badhhaसनॱध, सनॱध बॱध
ਸੰ. संनद्घ ਸੰਨੱਧ. ਵਿ- ਸੰ (ਚੰਗੀ ਤਰਾਂ) ਨੱਧ (ਬੰਨ੍ਹਿਆ ਹੋਇਆ). ੨. ਸ਼ਸਤ੍ਰਾਂ ਨਾਲ ਸਜਿਆ ਹੋਇਆ. ਜਿਸ ਨੇ ਸ਼ਸਤ੍ਰਾਂ ਨੂੰ ਸ਼ਰੀਰ ਨਾਲ ਬੰਨ੍ਹਿਆ ਹੈ। ੩. ਕਵਚ ਪਹਿਨ ਅਤੇ ਕਮਰ ਬੰਨ੍ਹਕੇ ਜੋ ਤਿਆਰ ਹੋਇਆ ਹੈ. "ਸਨੱਧ ਬੱਧ ਹਨਐ ਚਲੇ." (ਰਾਮਾਵ)
सं. संनद्घ संनॱध. वि- सं (चंगी तरां) नॱध (बंन्हिआ होइआ). २. शसत्रां नालसजिआ होइआ. जिस ने शसत्रां नूं शरीर नाल बंन्हिआ है। ३. कवच पहिन अते कमर बंन्हके जो तिआर होइआ है. "सनॱध बॱध हनऐ चले." (रामाव)
ਸੰ. सन्नद्घ ਵਿ- ਸੰ (ਚੰਗੀ ਤਰਾਂ) ਨੱਧ (ਬੰਨ੍ਹਿਆ ਹੋਇਆ). ੨. ਜਿਸ ਨੇ ਸ਼ਸਤ੍ਰ ਵਸਤ੍ਰ ਕਵਚ ਆਦਿ ਆਪਣੇ ਸ਼ਰੀਰ ਤੇ ਚੰਗੀ ਤਰਾਂ ਬੰਨ੍ਹੇ ਹਨ....
ਸੰ. ਵਿ- ਬੰਨ੍ਹਿਆ ਹੋਇਆ। ੨. ਸੰਗ੍ਯਾ- ਗੱਠ. ਗਿਰਹ. ਗ੍ਰੰਥਿ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ....
ਸੰ. ਸੰਗ੍ਯਾ- ਜੋ ਕੰ (ਹਵਾ) ਨੂੰ ਰੋਕੇ, ਸੰਜੋਆ. ਜ਼ਿਰਹ। ੨. ਰਖ੍ਯਾ ਕਰਨ ਵਾਲਾ ਮੰਤ੍ਰ. "ਰਾਮ ਕਵਚ ਦਾਸ ਕਾ ਸੰਨਾਹੁ." (ਗੌਂਡ ਮਃ ੫)੩ ਵਡਾ ਨਗਾਰਾ. ਨੌਬਤ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਵਿ- ਚਾਹੁਣ ਵਾਲਾ. ਕਾਮੁਕ। ੨. ਫ਼ਾ. [کمر] ਸੰਗ੍ਯਾ- ਲੱਕ. ਕਟਿ। ੩. ਕਮਰਬੰਦ. ਕਮਰਕਸਾ। ੪. ਅ਼. [قمر] ਕ਼ਮਰ. ਚੰਦ੍ਰਮਾ....
ਦੋਖੋ, ਤਯਾਰ....
ਸੰ. संनद्घ ਸੰਨੱਧ. ਵਿ- ਸੰ (ਚੰਗੀ ਤਰਾਂ) ਨੱਧ (ਬੰਨ੍ਹਿਆ ਹੋਇਆ). ੨. ਸ਼ਸਤ੍ਰਾਂ ਨਾਲ ਸਜਿਆ ਹੋਇਆ. ਜਿਸ ਨੇ ਸ਼ਸਤ੍ਰਾਂ ਨੂੰ ਸ਼ਰੀਰ ਨਾਲ ਬੰਨ੍ਹਿਆ ਹੈ। ੩. ਕਵਚ ਪਹਿਨ ਅਤੇ ਕਮਰ ਬੰਨ੍ਹਕੇ ਜੋ ਤਿਆਰ ਹੋਇਆ ਹੈ. "ਸਨੱਧ ਬੱਧ ਹਨਐ ਚਲੇ." (ਰਾਮਾਵ)...
ਵਿ- ਅਧਿਕ. ਵਾਧੂ. ਜਾਦਾ. ਵੱਧ। ੨. ਸੰ. ਬੱਧ बद्घ. ਬੰਨ੍ਹਿਆ ਹੋਇਆ. ਬੰਧਨ ਵਿੱਚ ਪਿਆ। ੩. ਸੰ. ਬਧ੍ਯ. ਮਾਰਨ ਯੋਗ੍ਯ. "ਬਧੇ ਬੱਧ" (ਚੰਡੀ ੨) ੪. ਸੰ. ਵਧ. ਸੰਗ੍ਯਾ- ਵਿਸ. ਜ਼ਹਿਰ. "ਬੱਧ ਨਾਸਨੀ ਬੀਰਹਾ." (ਸਨਾਮਾ)...