khairakhvāha, khairakhavāhaख़ैरख़्वाह, ख़ैरख़वाह
ਫ਼ਾ. [خیَرخواہ] ਵਿ- ਸ਼ੁਭਚਿੰਤਕ. ਭਲਾ ਚਾਹੁਣ ਵਾਲਾ. "ਖੈਰਖਾਹ ਹਮ ਦੋਨਹੁ ਕੇਰ." (ਗੁਪ੍ਰਸੂ)
फ़ा. [خیَرخواہ] वि- शुभचिंतक. भला चाहुण वाला. "खैरखाह हम दोनहु केर." (गुप्रसू)
ਵਿ- ਸ਼ੁਭ (ਭਲਾ) ਚਿਤਵਨ ਵਾਲਾ. ਖ਼ੈਰਖ੍ਵਾਹ....
ਵਿ- ਭਦ੍ਰਲ. ਸ਼੍ਰੇਸ੍ਟ. "ਸਤਿਗੁਰੂ ਭਲਾ ਭਾਇਆ." (ਅਨੰਦੁ) ੨. ਦੇਖੋ, ਭਾਲਾ. "ਭਲਾ ਜੈਸੇ ਭੂਖਨ." (ਚਰਿਤ੍ਰ ੨੦੯) ਤੀਰ ਦੀ ਨੋਕ ਵਾਂਙ ਗਹਿਣੇ ਚੁਭਦੇ ਹਨ। ੩. ਦੇਖੋ, ਭੱਲਾ। ੪. ਦਾਨ. ਭੇਟਾ. ਦੇਖੋ, ਭਲ ਧਾ. "ਮਨਮੁਖਾਂ ਦੇ ਸਿਰਿ ਜੋਰਾ ਅਮਰੁ ਹੈ, ਨਿਤ ਦੇਵਹਿ ਭਲਾ." (ਮਃ ੪. ਵਾਰ ਗਉ ੧)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਇਹ ਪਿੰਡ ਜਿਲਾ, ਤਸੀਲ, ਥਾਣਾ ਅੰਮ੍ਰਿਤਸਰ ਵਿੱਚ ਹੈ, ਜੋ ਰੇਲਵੇ ਸਟੇਸ਼ਨ ਅਮ੍ਰਿਤਸਰ ਤੋਂ ਵਾਯਵੀ ਕੋਣ ਚਾਰ ਮੀਲ ਦੇ ਕਰੀਬ ਹੈ. ਇਸ ਪਿੰਡ ਤੋਂ ਅਗਨਿ ਕੋਣ ਅੱਧ ਮੀਲ ਦੇ ਕਰੀਬ ਦੋ ਗੁਰਦ੍ਵਾਰੇ ਹਨ.#(੧) ਗੁਰਪਲਾਹ. ਸਤਿਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਇਸ ਪਾਸੇ ਸ਼ਿਕਾਰ ਖੇਡਣ ਆਉਂਦੇ ਤਾਂ ਇੱਥੇ ਇੱਕ ਪਲਾਸ ਬਿਰਛ ਪਾਸ ਵਿਰਾਜਿਆ ਕਰਦੇ ਸਨ. ਗੁਰਦ੍ਵਾਰਾ ਏਕਾਂਤ ਅਸਥਾਨ ਵਿੱਚ ਹੈ. ਇਰਦ ਗਿਰਦ ਬਹੁਤ ਸੰਘਣੇ ਦਰਖ਼ਤ ਹਨ. ਛੋਟਾ ਜਿਹਾ ਦਰਬਾਰ ਬਣਿਆ ਹੋਇਆ ਹੈ, ਨਾਲ ੬. ਵਿੱਘੇ ਦੇ ਕ਼ਰੀਬ ਜ਼ਮੀਨ ਹੈ.#(੨) ਕਲਪਬਿਰਛ. ਇਹ ਭੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਅਸਥਾਨ ਹੈ. ਇੱਥੇ ਕਾਬੁਲ ਦੀ ਸੰਗਤ ਡਾਕੂਆਂ ਨੇ ਲੁੱਟ ਲਈ ਸੀ. ਗੁਰੂ ਸਾਹਿਬ ਨੇ ਪਹੁੰਚਕੇ ਕੁਕਰਮੀਆਂ ਨੂੰ ਦੰਡ ਦਿੱਤਾ ਅਤੇ ਅੱਗੇ ਨੂੰ ਸਿੱਖ ਬਣਾਕੇ ਸੁਮਾਰਗ ਪਾਏ.#ਇੱਕ ਥੜਾ ਪੱਕੀਆਂ ਇੱਟਾਂ ਦਾ ਸਾਧਾਰਨ ਜਿਹਾ ਬਣਿਆ ਹੋਇਆ ਹੈ, ੬. ਵਿੱਘੇ ਦੇ ਕ਼ਰੀਬ ਜ਼ਮੀਨ ਦਾ ਅਹਾਤਾ ਹੈ, ਪੁਜਾਰੀ ਕੋਈ ਨਹੀਂ ਹੈ। ੨. ਅਟਕ ਦੇ ਪਾਸ ਇੱਕ ਸ਼ਹਿਰ....
ਵ੍ਯ- ਸੰਬੰਧ ਬੋਧਕ ਅਵ੍ਯਯ. ਦਾ. ਕਾ. "ਗੁਰੁ ਕੇਰ ਹੁਕਮ ਸਿਰ ਧਾਰਲੀਨ." (ਗੁਪ੍ਰਸੂ) ੨. ਸੰਗ੍ਯਾ- ਮਾਂਗਟ ਤੋਂ ਪੰਜ ਕੋਹ ਪੂਰਵ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਗੁਰਦ੍ਵਾਰਾ. ਦੇਖੋ, ਕੇਰ ਸਾਹਿਬ। ੩. ਫ਼ਾ. [کیر] ਲਿੰਗ. ਜਨਨੇਂਦ੍ਰਿਯ....