sadhhāranaसधारन
ਦੇਖੋ, ਸਧਾਰਣ. ਕ੍ਰਿ. - ਆਸਰੇ ਸਹਿਤ ਕਰਨਾ. ਆਧਾਰ ਦੇਣਾ. "ਕਲਮਲ ਡਾਰਨ ਮਨਹਿ ਸਧਾਰਨ." (ਦੇਵ ਮਃ ੫) ੨. ਦੇਖੋ, ਸਾਧਾਰਣ. "ਪਾਠ ਸਧਾਰਨ ਜੋ ਨਿਤ ਕਰੇ." (ਗੁਪ੍ਰਸੂ)
देखो, सधारण. क्रि. - आसरे सहित करना. आधार देणा. "कलमल डारन मनहि सधारन." (देव मः ५) २. देखो, साधारण. "पाठ सधारन जो नित करे." (गुप्रसू)
ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪਰਮ ਅਨਨ੍ਯ ਸੇਵਕ ਆਤਮਗ੍ਯਾਨੀ ਸਿੱਖ. "ਕਮਲੇ! ਜਾਹੁ ਸਧਾਰਣ ਸਦਨਾ." (ਨਾਪ੍ਰ) ੨. ਗੋਇੰਦਵਾਲ ਨਿਵਾਸੀ ਸ੍ਰੀ ਗੁਰੂ ਅਮਰਦੇਵ ਜੀ ਦਾ ਇੱਕ ਲੁਹਾਰ ਸਿੱਖ, ਜਿਸ ਨੇ ਬਾਵਲੀ ਲਈ ਕਾਠ ਦੀ ਪੌੜੀ ਤਿਆਰ ਕੀਤੀ ਸੀ। ੩. ਸ਼੍ਰੀ ਗੁਰੂ ਅਰਜਨ ਸਾਹਿਬ ਦਾ ਇੱਕ ਤਰਖਾਣ ਸਿੱਖ, ਜਿਸ ਨੇ ਕਰਤਾਰ ਪੁਰ ਵਿੱਚ ਗੁਰੂ ਕੇ ਮਹਿਲ ਬਣਾਏ। ੪. ਕ੍ਰਿ- ਸੁਧਾਰਣ। ੫. ਧਾਰਨ ਕਰਨਾ. ਭਰਨਾ. ਪੋਖਣਾ. "ਗਰਬ ਨਿਵਾਰਣ ਸਰਬ ਸਧਾਰਣ." (ਮਾਰੂ ਸੋਲਹੇ ਮਃ ੫) ੬. ਆਧਾਰ ਸਹਿਤ ਕਰਨਾ. ਆਸਰਾ ਦੇਣਾ. "ਤਿਸੁ ਜਨ ਕੈ ਸੰਗਿ ਤਰੈ ਸਭੁ ਕੋਈ ਸੋ ਪਰਵਾਰ ਸਧਾਰਣਾ." (ਮਾਰੂ ਸੋਲਹੇ ਮਃ ੫) ੭. ਦੇਖੋ, ਸਾਧਾਰਣ....
ਸੰ. ਵ੍ਯ- ਸਾਥ. ਸੰਗ. ਸਮੇਤ. "ਪੁਤ੍ਰ ਸਹਿਤ ਗੁਰੁ ਦਰਸਨ ਕੀਨ." (ਗੁਪ੍ਰਸੂ) ੨. ਕ੍ਰਿ. ਵਿ- ਸਹਿਤ. ਹਿਤ ਸਹਿਤ. ਪ੍ਰੇਮ ਨਾਲ. ਸਨੇਹ ਕਰਕੇ. "ਭੋਜਨ ਮਧੁਰ ਸਹਿਤ ਕਰਵਾਏ." (ਗੁਪ੍ਰਸੂ) ੩. ਵਿ- ਹੱਛਾ ਹਿਤਕਾਰੀ. ਮਿਤ੍ਰ. "ਪਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ." (ਅਨੰਦੁ) ੪. ਦੇਖੋ, ਸਹਦ ੨....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਦੇਖੋ, ਅਧਾਰ. "ਨਾਮ ਤੇਰਾ ਆਧਾਰ ਮੇਰਾ." (ਗਉ ਕਬੀਰ) ੨. ਗਿਜਾ. ਭੋਜਨ. "ਜਿਨ ਪੈਦਾ ਇਸ ਤੂ ਕੀਆ ਸੋਈ ਦੇਇ ਆਧਾਰ." (ਤਿਲੰ ਮਃ ੫)...
ਕ੍ਰਿ- ਦਾਨ ਕਰਨਾ. ਬਖਸ਼ਣਾ....
ਦੇਖੋ, ਕਲਿਮਲ....
ਕ੍ਰਿ- ਡਾਲਨਾ. ਪਾਉਣਾ। ੨. ਸਿੱਟਣਾ. ਫੈਂਕਣਾ. ਤ੍ਯਾਗਣਾ. "ਮਨ ਤੇ ਕਬਹੁ ਨ ਡਾਰਉ." (ਦੇਵ ਮਃ ੫) "ਨਾਨਕ ਸਰਨਿ ਚਰਨਕਮਲਨ ਕੀ ਤੁਮ ਨ ਡਾਰਹੁ ਪ੍ਰਭੁ ਕਰਤੇ." (ਮਲਾ ਮਃ ੫) "ਕਲਮਲ ਡਾਰਨ ਮਨਹਿ ਸਧਾਰਨ." (ਦੇਵ ਮਃ ੫)...
ਮਨ ਮੇਂ. ਦਿਲ ਵਿੱਚ "ਮਨਹਿ ਕਮਾਵੈ, ਮੁਖਿ ਹਰਿ ਹਰਿ ਬੋਲੈ." (ਗਉ ਮਃ ੫) ੨. ਮਨ ਕਰਕੇ. ਚਿੱਤ ਦ੍ਵਾਰਾ. "ਮਨਹਿ ਅਰਾਧਿ ਸੋਇ." (ਆਸਾ ਮਃ ੫) ੩. ਮਨ ਹੀ. ਦਿਲ ਹੀ. "ਚਰਨ ਪਖਾਰਿ ਕਰਉ ਗੁਰਸੇਵਾ, ਮਨਹਿ ਚਰਾਵਉ ਭੋਗ." (ਟੋਡੀ ਮਃ ੫) ਮਨ ਹੀ ਨੈਵੇਦ੍ਯ ਚੜ੍ਹਾਵਉਂ। ੪. ਅ਼. [منع] ਮਨਅ਼. ਰੋਕਣ (ਵਰਜਣ) ਦਾ ਭਾਵ."ਆਪੇ ਦੁਰਮਤਿ ਮਨਹਿ ਕਰੇਇ." (ਆਸਾ ਮਃ ੧) "ਬਿਖਿਆ ਕੀ ਬਾਸਨਾ ਮਨਹਿ ਕਰੇਇ." (ਬਸੰ ਮਃ ੧)...
ਦੇਖੋ, ਸਧਾਰਣ. ਕ੍ਰਿ. - ਆਸਰੇ ਸਹਿਤ ਕਰਨਾ. ਆਧਾਰ ਦੇਣਾ. "ਕਲਮਲ ਡਾਰਨ ਮਨਹਿ ਸਧਾਰਨ." (ਦੇਵ ਮਃ ੫) ੨. ਦੇਖੋ, ਸਾਧਾਰਣ. "ਪਾਠ ਸਧਾਰਨ ਜੋ ਨਿਤ ਕਰੇ." (ਗੁਪ੍ਰਸੂ)...
ਸੰ. देव. ਧਾ- ਖੇਡਣਾ, ਕ੍ਰੀੜਾ ਕਰਨਾ। ੨. ਸੰਗ੍ਯਾ- ਦੇਵਤਾ. ਸੁਰ. "ਨਾਮ ਧਿਆਵਹਿ ਦੇਵ ਤੇਤੀਸ." (ਸਵੈਯੇ ਮਃ ੩. ਕੇ) ਦੇਖੋ, ਲੈਟਿਨ Deus। ੩. ਗੁਰੂ. "ਦੇਵ, ਕਰਹੁ ਦਇਆ ਮੋਹਿ ਮਾਰਗਿ ਲਾਵਹੁ." (ਆਸਾ ਕਬੀਰ) ੪. ਰਾਜਾ। ੫. ਮੇਘ. ਬੱਦਲ। ੬. ਪੂਜ੍ਯ ਦੇਵਤਾ ਦੀ ਮੂਰਤਿ. "ਬਾਹਰਿ ਦੇਵ ਪਖਾਲੀਐ ਜੇ ਮਨ ਧੋਵੈ ਕੋਇ." (ਗੂਜ ਮਃ ੧) ੭. ਪਾਰਬ੍ਰਹਮ. ਕਰਤਾਰ। ੮. ਪਾਰਸੀਆਂ ਦੇ ਪਰਮ ਗ੍ਰੰਥ ਜ਼ੰਦ ਵਿੱਚ ਦੇਵ ਦਾ ਅਰਥ ਅਸੁਰ ਹੈ। ੯. ਦੇਖੋ, ਦੇਉ ੩. ਅਤੇ ੪....
ਵਿ- ਆਧਾਰ ਸਹਿਤ ਕਰਨ ਵਾਲਾ. ਆਸਰਾ ਦੇਣ ਵਾਲਾ. "ਪਿਰ ਤੈਡਾ ਮਨ ਸਾਧਾਰਣ." (ਵਾਰ ਰਾਮ ੨. ਮਃ ੫) ੨. ਸੰ. ਸਮਾਨ. ਬਰਾਬਰ। ੩. ਆਮ. ਜੋ ਖ਼ਾਸ ਨਹੀਂ। ੪. ਮਾਮੂਲੀ। ੫. ਸਭ ਦਾ ਸਾਂਝਾ। ੬. ਗੋਇੰਦਵਾਲ ਦਾ ਵਸਨੀਕ ਇੱਕ ਲੁਹਾਰ, ਜੋ ਗੁਰੂ ਅਮਰ ਦਾਸ ਜੀ ਦਾ ਸਿੱਖ ਹੋ ਕੇ ਗੁਰੁਮੁਖ ਪਦਵੀ ਦਾ ਅਧਿਕਾਰੀ ਹੋਇਆ. ਇਸ ਨੇ ਬਾਉਲੀ ਸਾਹਿਬ ਦੇ ਜਲ ਅੰਦਰ ਗੁਪਤ ਰਹਿਣ ਵਾਲੀ ਕਾਠ ਦੀ ਪੌੜੀ ਬਣਾਈ ਸੀ. ਇਸ ਦਾ ਸੇਵਾ ਅਤੇ ਭਗਤੀ ਤੋਂ ਪ੍ਰਸੰਨ ਹੋ ਕੇ ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ਬਖ਼ਸ਼ੀ। ੭. ਦੇਖੋ, ਸਾਧਾਰਨ ੨....
ਸੰ. ਸੰਗ੍ਯਾ- ਪੜ੍ਹਨ ਦੀ ਕ੍ਰਿਯਾ. ਪਠਨ. ਪੜ੍ਹਾਈ। ੨. ਸਬਕ਼ ਸੰਥਾ. "ਪਾਠ ਪੜਿਓ ਅਰੁ ਬੇਦ ਬੀਚਾਰਿਓ." (ਸੋਰ ਅਃ ਮਃ ੫) ੩. ਪੁਸਤ੍ਤਕ ਦਾ ਭਾਗ. ਅਧ੍ਯਾਯ। ੪. ਕਿਸੇ ਪੁਸ੍ਤਕ ਅਤਵਾ ਸਤੋਤ੍ਰ ਨੂੰ ਨਿਤ੍ਯ ਪੜ੍ਹਨ ਦੀ ਕ੍ਰਿਯਾ....
ਸੰ. ਨਿਤ੍ਯ. ਵਿ- ਜੋ ਸਦਾ ਰਹੇ. ਜਿਸ ਦਾ ਕਦੇ ਨਾਸ਼ ਨਾ ਹੋਵੇ. ਅਵਿਨਾਸ਼ੀ। ੨. ਕ੍ਰਿ. ਵਿ- ਸਦਾ. ਹਮੇਸ਼. ਪ੍ਰਤਿਦਿਨ. "ਨਿਤ ਉਠਿ ਗਾਵਹੁ ਪ੍ਰਭ ਕੀ ਬਾਣੀ." (ਪ੍ਰਭਾ ਮਃ ੫)...