ਸਤਸਉ, ਸਤਸਇਆ, ਸਤਸਈ

satasau, satasaiā, satasaīसतसउ, सतसइआ, सतसई


ਸੰ. सप्तशती- ਸਪ੍ਤਸ਼ਤੀ. ਸੰਗ੍ਯਾ. - ਸਪ੍ਤ ਸ਼ਤਕ. ਸੱਤ ਸੌ ਸ਼ਲੋਕਾਂ ਦਾ ਪਾਠ. ਮਾਰਕੰਡੇਯ ਪੁਰਾਣ ਵਿੱਚੋਂ ਲਿਆ ਹੋਇਆ ਦੁਰਗਾ ਦੀ ਕਥਾ ਦਾ ਸੱਤ ਸੌ ਸ਼ਲੋਕ, ਜਿਸ ਦਾ ਅਨੁਵਾਦ ਚੰਡੀ ਚਰਿਤ੍ਰ ਅਤੇ ਚੰਡੀ ਦੀ ਵਾਰ ਵਿੱਚ ਹੈ.¹ "ਹੋਮ ਕਰੈਂ ਜਪ ਅਉ ਸਤਸਉ ਰੇ." (ਕ੍ਰਿਸਨਾਵ) "ਗ੍ਰੰਥ ਸਤਸਇਆ ਕੋ ਕਰ੍ਯੋ." (ਚੰਡੀ ੧) "ਸਤਸੈ ਦੀ ਕਥਾ ਇਹ ਪੂਰੀ ਭਈ ਹੈ." (ਚੰਡੀ ੧) ਦੇਖੋ, ਦੁਰਗਾ ਸਪਤਸਤੀ ਅਤੇ ਦੁਰਗਾਪਾਠ.


सं. सप्तशती- सप्तशती. संग्या. - सप्त शतक. सॱत सौ शलोकां दा पाठ. मारकंडेय पुराण विॱचों लिआ होइआ दुरगा दी कथा दा सॱत सौ शलोक, जिस दा अनुवाद चंडी चरित्र अते चंडी दी वार विॱच है.¹ "होम करैं जप अउ सतसउ रे." (क्रिसनाव) "ग्रंथ सतसइआ को कर्यो." (चंडी १) "सतसै दी कथा इह पूरी भई है." (चंडी १) देखो, दुरगा सपतसती अते दुरगापाठ.