sakhanā, sakhanīसखणा, सखणी
ਵਿ- ਖ਼ਾਲੀ. ਕ੍ਸ਼ੀਣਤਾ ਸਹਿਤ. "ਵਿਚਹੁ ਸਖਣੀ ਆਹਾ." (ਸੂਹੀ ਮਃ ੧) ੨. ਸੰ शङ् खनख ਸ਼ੰਖਨਖ. ਖਾਲੀ ਕੌਡੀ. ਤੁੱਛ ਕੌਡੀ.
वि- ख़ाली. क्शीणता सहित. "विचहु सखणी आहा." (सूही मः १) २. सं शङ् खनख शंखनख. खाली कौडी. तुॱछ कौडी.
ਅ਼. [خالی] ਵਿ- ਛੂਛਾ। ੨. ਥੋਥਾ। ੩. ਬਿਨਾ ਪ੍ਰਾਪਤੀ. "ਖਾਲੀ ਚਲੇ ਧਣੀ ਸਿਉ." (ਸ. ਫਰੀਦ) ੪. ਛੋਟਾ ਖਾਲ, ਜੋ ਪਾਣੀ ਦੇ ਵਹਿਣ ਲਈ ਹੋਵੇ। ੫. ਸੰਗੀਤ ਅਨੁਸਾਰ ਤਾਲ ਦੀ ਉਹ ਮਾਤ੍ਰਾ ਜਿਸ ਤੇ ਜਰਬ (ਆਘਾਤ) ਨਾ ਆਵੇ....
ਸੰ. ਵ੍ਯ- ਸਾਥ. ਸੰਗ. ਸਮੇਤ. "ਪੁਤ੍ਰ ਸਹਿਤ ਗੁਰੁ ਦਰਸਨ ਕੀਨ." (ਗੁਪ੍ਰਸੂ) ੨. ਕ੍ਰਿ. ਵਿ- ਸਹਿਤ. ਹਿਤ ਸਹਿਤ. ਪ੍ਰੇਮ ਨਾਲ. ਸਨੇਹ ਕਰਕੇ. "ਭੋਜਨ ਮਧੁਰ ਸਹਿਤ ਕਰਵਾਏ." (ਗੁਪ੍ਰਸੂ) ੩. ਵਿ- ਹੱਛਾ ਹਿਤਕਾਰੀ. ਮਿਤ੍ਰ. "ਪਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ." (ਅਨੰਦੁ) ੪. ਦੇਖੋ, ਸਹਦ ੨....
ਬੀਚ ਸੇ. ਅੰਦਰੋਂ. "ਵਿਚਹੁ ਆਪੁ ਗਵਾਇਕੈ." (ਮਃ ੩. ਵਾਰ ਸ਼੍ਰੀ)...
ਵਿ- ਖ਼ਾਲੀ. ਕ੍ਸ਼ੀਣਤਾ ਸਹਿਤ. "ਵਿਚਹੁ ਸਖਣੀ ਆਹਾ." (ਸੂਹੀ ਮਃ ੧) ੨. ਸੰ शङ् खनख ਸ਼ੰਖਨਖ. ਖਾਲੀ ਕੌਡੀ. ਤੁੱਛ ਕੌਡੀ....
ਕ੍ਰਿ- ਹੈ. ਅਸ੍ਤਿ. "ਹਰਿ ਸੰਤਜਨਾ ਪਹਿ ਆਹਾ." (ਦੇਵ ਮਃ ੫) ੨. ਹੈ ਸ਼ਬਦ ਦਾ ਭੂਤ ਕਾਲ. ਥਾ. ਸੀ. "ਤਲਵੰਡੀ ਵਿੱਚ ਵਸਦਾ ਆਹਾ." (ਜਸਾ) ੩. ਵ੍ਯ- ਅਚਰਜ ਅਤੇ ਸ਼ੋਕ ਬੋਧਕ ਸ਼ਬਦ. ਅਹੋ! ਵਾਹ!...
ਵਿ- ਕੁਸੁੰਭ ਰੰਗੀ. "ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ." (ਚੰਡੀ ੧) ੨. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.¹ ਇਹ ਕਾਫੀ ਠਾਟ ਦੀ ਸਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਮ ਪ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ੩. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ, ਸੁਹੀਆ....
ਅ਼. [خالی] ਵਿ- ਛੂਛਾ। ੨. ਥੋਥਾ। ੩. ਬਿਨਾ ਪ੍ਰਾਪਤੀ. "ਖਾਲੀ ਚਲੇ ਧਣੀ ਸਿਉ." (ਸ. ਫਰੀਦ) ੪. ਛੋਟਾ ਖਾਲ, ਜੋ ਪਾਣੀ ਦੇ ਵਹਿਣ ਲਈ ਹੋਵੇ। ੫. ਸੰਗੀਤ ਅਨੁਸਾਰ ਤਾਲ ਦੀ ਉਹ ਮਾਤ੍ਰਾ ਜਿਸ ਤੇ ਜਰਬ (ਆਘਾਤ) ਨਾ ਆਵੇ....
ਦੇਖੋ, ਕਉਡੀ....
ਸੰ. तुच्छ. ਵਿ. ਥੋਥਾ. ਖ਼ਾਲੀ। ੨. ਨੀਚ. ਕਮੀਨਾ। ੩. ਅਲਪ. ਥੋੜਾ. "ਹਮ ਤੁਛ ਕਰਿ ਕਰਿ ਬਰਨਥੇ." (ਕਲਿ ਮਃ ੪) "ਤੁਛਮਾਤ ਸੁਣਿ ਸੁਣਿ ਵਖਾਣਹਿ." (ਮਾਰੂ ਸੋਲਹੇ ਮਃ ੫) ਤੁੱਛਮਾਤ੍ਰ ਕਥਨ ਕਰਦੇ ਹਨ। ੪. ਸੰਗ੍ਯਾ- ਭੂਸਾ. ਸਾਰ ਰਹਿਤ ਤ੍ਰਿਣ. ਭੋਹ....