sauraसौर
ਵਿ- ਸੂਰਜ ਨਾਲ ਸੰਬੰਧ ਰੱਖਣ ਵਾਲਾ. ਸੂਰਜ ਦਾ। ੨. ਸੂਰਜਵੰਸ਼ੀ। ੩. ਸੰਗ੍ਯਾ- ਯਮ ਅਤੇ ਸ਼ਨੈਸ਼੍ਚਰ (ਛਨਿੱਛਰ) ਜੋ ਸੂਰਜ ਦੇ ਪੁਤ੍ਰ ਹਨ। ੪. ਸੂਰਜ ਦਾ ਉਪਾਸਕ। ੫. ਸੁਰਾ ਨਾਲ ਹੈ ਜਿਸ ਦਾ ਸੰਬੰਧ. ਸੁਰਾ ਦਾ। ੬. ਸ਼ੌਰ. ਵਿ- ਸ਼ੂਰ (ਯੋਧਾ) ਨਾਲ ਹੈ ਜਿਸ ਦਾ ਸੰਬੰਧ.
वि- सूरज नाल संबंध रॱखण वाला. सूरज दा। २. सूरजवंशी। ३. संग्या- यम अते शनैश्चर (छनिॱछर) जो सूरज दे पुत्र हन। ४. सूरज दा उपासक। ५. सुरा नाल है जिस दा संबंध. सुरा दा। ६. शौर. वि- शूर (योधा) नाल है जिस दा संबंध.
ਸੰ. सूर्य्य ਸੂਰ੍ਯ. ਸੰਗ੍ਯਾ- ਦਿਵਾਕਰ. ਦਿਨਮਣਿ. "ਸੂਰਜ ਕਿਰਣਿ ਮਿਲੇ." (ਬਿਲਾ ਛੰਤ ਮਃ ੫) ੨. ਬਾਰਾਂ ਗਿਣਤੀ ਦਾ ਬੋਧਕ ਕਿਉਂਕਿ ਪੁਰਾਣਾਂ ਵਿੱਚ ਬਾਰਾਂ ਸੂਰਜ ਮੰਨੇ ਹਨ. ਦੇਖੋ, ਬਾਰਾਂ ਸੂਰਜ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. ਸੰਗ੍ਯਾ- ਚੰਗੀ ਤਰਾਂ ਬੰਨ੍ਹੇ ਜਾਣ ਦਾ ਭਾਵ. ਮਿਲਾਪ. ਮੇਲ। ੨. ਰਿਸ਼ਤਾ. ਨਾਤਾ। ੩. ਵਿਆਹ. ਸਗਾਈ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵਿ- ਸੂਰਜ ਵੰਸ਼ ਵਿੱਚ ਹੋਣ ਵਾਲਾ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸ਼ਨੇ ਸ਼ਨੇ (ਹੌਲੀ ਹੌਲੀ) ਚੱਲਣ ਵਾਲਾ. ਦੇਖੋ, ਸਨਿ ਅਤੇ ਛਨਿਛਰ....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਸੰ. उपासक. ਵਿ- ਪਾਸ ਬੈਠਣ ਵਾਲਾ. ਸੇਵਕ। ੨. ਪੂਜਾ ਕਰਨਵਾਲਾ। ੩. ਭਗਤ....
ਸੰ. ਸਮੁੰਦਰ ਰਿੜਕਣ ਸਮੇਂ ਰਤਨਾਂ ਵਿੱਚ ਨਿਕਲੀ ਇੱਕ ਨਸ਼ੀਲੀ ਚੀਜ. ਸ਼ਰਾਬ. ਵਾਲੀਮੀਕਯ ਰਾਮਾਇਣ ਬਾਲ ਕਾਂਡ ਦੇ ੪੫ ਵੇਂ ਅਧ੍ਯਾਯ ਵਿੱਚ ਲਿਖਿਆ ਹੈ ਕਿ ਸੁਰਾ ਪੀਣ ਤੋਂ ਹੀ ਦੇਵਤਾ ਸੁਰ ਕਹਾਏ ਹਨ ਪੁਰਾਣੇ ਜਮਾਨੇ ਸੁਰਾ ਦੀ ਵਡੀ ਮਹਿਮਾ ਮੰਨੀ ਗਈ ਸੀ. ਅਯੋਧ੍ਯਾ ਕਾਂਡ ਦੇ ੫੨ ਵੇਂ ਅਧ੍ਯਾਯ ਵਿੱਚ ਲੇਖ ਹੈ ਕਿ ਜਦ ਸੀਤਾ, ਰਾਮਚੰਦ੍ਰ ਜੀ ਨਾਲ ਵਨਵਾਸ ਨੂੰ ਜਾਂਦੀ ਹੋਈ ਗੰਗਾ ਨਦੀ ਲੰਘੀ, ਤਦ ਮੰਨਤ ਮੰਨੀ ਕਿ- ਹੇ ਗੰਗਾ! ਜੇ ਰਾਮ ਵਨਵਾਸ ਤੋਂ ਮੁੜਕੇ ਅਯੋਧ੍ਯਾ ਦਾ ਰਾਜ ਪਾਉਣਗੇ ਤਾਂ ਮੈ ਤੇਰੇ ਕਿਨਾਰੇ ਰਹਿਣ ਵਾਲੇ ਬ੍ਰਾਹਮਣਾਂ ਨੂੰ ਹਜਾਰਾਂ ਗਊਆਂ ਦੇਵਾਂਗੀ ਅਤੇ ਇੱਕ ਹਜਾਰ ਘੜਾ ਸੁਰਾ ਦਾ ਤੈਨੂੰ ਅਰਪਾਂਗੀ, ਅਰ ਮਾਸ, ਚਾਵਲ ਆਦਿ ਸਾਮਗ੍ਰੀ ਨਾਲ ਤੇਰੀ ਪੂਜਾ ਕਰਾਂਗੀ. "ਸੁਰਾ ਅਪਵਿਤ੍ਰ, ਨੇਤੁ ਅਵਰ ਜਲ ਰੇ, ਸੁਰਸਰੀ ਮਿਲਤ ਨਹਿ ਹੋਇ ਆਨੰ." (ਮਲਾ ਰਵਿਦਾਸ)#ਬਾਈਬਲ ਵਿੱਚ ਭੀ ਖੁਦਾ ਨੂੰ ਸ਼ਰਾਬ ਅਰਪਣੀ ਪਾਈ ਜਾਂਦੀ ਹੈ. ਦੇਖੋ, Judges ਕਾਂਡ ੯. ਆਯਤ ੧੨, ੧੩.#ਮੁਸਲਮਾਨਾਂ ਦੇ ਸ੍ਵਰਗ ਵਿੱਚ ਭੀ ਸ਼ਰਾਬ ਆਮ ਹੈ. ਦੇਖੋ, ਕੁਰਾਨ ਸੂਰਤ ੫੧, ਆਯਤ ੨੩.#ਸਿੱਖਧਰਮ ਵਿੱਚ ਸੁਰਾ ਦਾ ਪੂਰਾ ਤਿਆਗ ਹੈ. ਦੇਖੋ, ਮਦੁ. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਰਾ ਦੀ ਥਾਂ "ਸਰਾ" ਪਦ ਭੀ ਹੈ. "ਸਚੁ ਸਰਾ ਗੁੜ ਬਾਹਿਰਾ." (ਸ੍ਰੀ ਮਃ ੧)#ਸੰਵਰਤ ਸਿਮ੍ਰਿਤਿ ਵਿੱਚ ਸੁਰਾ ਤਿੰਨ ਪ੍ਰਕਾਰ ਦੀ ਲਿਖੀ ਹੈ-#गौडी माधूवीच पौष्ठीच विज्ञेया त्रिविधा सुरा.#ਗੁੜ ਦੀ, ਮਹੂਏ ਅਥਵਾ ਸ਼ਹਿਦ ਦੀ, ਚਾਉਲ ਜੌਂ ਆਦਿ ਦੇ ਸਾੜੇ ਤੋਂ ਬਣੀ ਹੋਈ. ਐਸਾ ਹੀ ਮਨੁ ਦਾ ਲੇਖ ਹੈ. ਦੇਖੋ, ਅਃ ੧੧, ਸ਼ਃ ੯੪. ਸਿਮ੍ਰਿਤੀਆਂ ਵਿੱਚ ਤਾੜ ਖਜੂਰ ਆਦਿ ਦੀ ਸੁਰਾ ਮਿਲਾਕੇ ਗਿਆਰਾਂ ਪ੍ਰਕਾਰ ਦੀ ਭੀ ਲਿਖੀ ਹੈ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਵਿ- ਸੂਰਜ ਨਾਲ ਸੰਬੰਧ ਰੱਖਣ ਵਾਲਾ. ਸੂਰਜ ਦਾ। ੨. ਸੂਰਜਵੰਸ਼ੀ। ੩. ਸੰਗ੍ਯਾ- ਯਮ ਅਤੇ ਸ਼ਨੈਸ਼੍ਚਰ (ਛਨਿੱਛਰ) ਜੋ ਸੂਰਜ ਦੇ ਪੁਤ੍ਰ ਹਨ। ੪. ਸੂਰਜ ਦਾ ਉਪਾਸਕ। ੫. ਸੁਰਾ ਨਾਲ ਹੈ ਜਿਸ ਦਾ ਸੰਬੰਧ. ਸੁਰਾ ਦਾ। ੬. ਸ਼ੌਰ. ਵਿ- ਸ਼ੂਰ (ਯੋਧਾ) ਨਾਲ ਹੈ ਜਿਸ ਦਾ ਸੰਬੰਧ....
ਸੰ. ਸ਼ੂਲ. ਸੰਗ੍ਯਾ- ਕੰਡੇ ਵਾਂਙ ਚੁਭਣ ਵਾਲੀ ਢਿੱਡਪੀੜ. "ਭਯੋ ਸੂਰ ਰਾਜਾ ਜੂ ਮਰ੍ਯੋ." (ਚਰਿਤ੍ਰ ੨੧੮) ਦੇਖੋ, ਸੂਲ ਰੋਗ। ੨. ਕੰਡਾ. ਕੰਟਕ. ਭਾਵ- ਵੈਰੀ. "ਸੂਰ ਸੁਰਾਨ ਕੇ ਹਾਨ ਕਰੇ." (ਗੁਪ੍ਰਸੂ) ੩. ਤ੍ਰਿਸੂਲ. ਭਾਲਾ. ਨੇਜਾ. "ਹਤੇ ਸਤ੍ਰੁ ਗਨ ਗਹਿ ਕਰ ਸੂਰ." (ਗੁਪ੍ਰਸੂ) ੪. ਸੰ. ਸੂਰ. ਸੂਰਜ. "ਨਾਮ ਜਪਤ ਕੋਟਿ ਸੂਰ ਉਜਿਆਰਾ." (ਜੈਤ ਮਃ ੫) "ਕੇਤੇ ਇੰਦ ਚੰਦ ਸੂਰ ਕੇਤੇ." (ਜਪੁ) ੫. ਭਾਵ- ਆਤਮਿਕ ਰੌਸ਼ਨੀ. ਗਿਆਨ ਦਾ ਪ੍ਰਕਾਸ਼. "ਉਗਵੈ ਸੂਰ ਅਸੁਰ ਸੰਘਾਰੈ." (ਓਅੰਕਾਰ) ਅਸੁਰ ਤੋਂ ਭਾਵ ਵਿਕਾਰ ਹੈ। ੬. ਯੋਗਭ੍ਯਾਸ ਦੇ ਸੰਕੇਤ ਅਨੁਸਾਰ ਸੱਜੀ ਨਾਸਿਕਾ ਦ੍ਵਾਰਾ ਚਲਦਾ ਸ੍ਵਾਸ, ਜਿਸ ਦਾ ਦੇਵਤਾ ਸੂਰਜ ਮੰਨਿਆ ਹੈ. "ਸੂਰ ਸਤ ਖੋੜਸਾ ਦਤ ਕੀਆ." (ਮਾਰੂ ਜੈਦੇਵ) ੭. ਪੰਡਿਤ. ਦਾਨਾ। ੮. ਸੰ. ਸ਼ੂਰ. ਯੋਧਾ. ਬਹਾਦੁਰ. "ਅਸੰਖ ਸੂਰ ਮੁਹ ਭਖ ਸਾਰ." (ਜਪੁ) ੯. ਸੰ. ਸ਼ੌਰ੍ਯ. ਸੂਰਮਤਾ. ਬਹਾਦੁਰੀ. "ਖਤ੍ਰੀ ਸਬਦੰ ਸੂਰ ਸਬਦੰ." (ਵਾਰਾ ਆਸਾ) ੧੦. ਸੰ. ਸ਼ੂਕਰ. ਸੂਅਰ. ਵਰਾਹ. "ਸੂਰ ਤਮ ਵ੍ਰਿੰਦ ਪਰ, ਸੂਰ ਰਣ ਦੁੰਦ ਪਰ, ਸੂਰ ਦਿਤਿਨੰਦ ਪਰ.¹ (ਗੁਪ੍ਰਸੂ)#ਕੁਰਾਨ ਵਿੱਚ ਸੂਰ ਦਾ ਮਾਸ ਹਰਾਮ ਲਿਖਿਆ ਹੈ. ਦੇਖੋ, ਸੂਰਤ ਬਕਰ, ਆਯਤ ੭੧, ਯਹੂਦੀ ਸੂਰ ਨੂੰ ਇਸ ਲਈ ਅਪਵਿਤ੍ਰ ਮੰਨਦੇ ਹਨ ਕਿ ਪੈਗੰਬਰ ਮੂਸਾ ਨੇ ਸੂਰ ਦੀ ਅਪਵਿਤ੍ਰ ਪਸ਼ੂਆਂ ਵਿੱਚ ਗਿਣਤੀ ਕੀਤੀ ਹੈ.² ਸਿੱਖ ਸੂਰ ਨੂੰ ਖਾਣ ਵਾਲੇ ਪਸ਼ੂਆਂ ਵਿੱਚ ਗਿਣਦੇ ਹਨ, ਪਰ ਖਾਸ ਕਰਕੇ ਵਿਧਿ ਨਹੀਂ। ੧੧. ਅ਼. [صوُر] ਸੂਰ. ਤੁਰ੍ਹੀ. ਬਿਗੁਲ। ੧੨. ਇਸਰਾਫ਼ੀਲ ਫਰਿਸ਼ਤੇ ਦਾ ਰਣਸਿੰਹਾ, ਜੋ ਪ੍ਰਲੈ ਵੇਲੇ ਵੱਜੇਗਾ, ਜਿਸ ਤੋਂ ਮੁਰਦੇ ਕਬਰਾਂ ਵਿੱਚੋ ਉਠ ਖੜੇ ਹੋਣਗੇ. ਦੋਖੋ, ਕੁਰਾਨ ਸੂਰਤ ੩੯, ਆਯਤ ੬੮। ੧੩. ਫ਼ਾ. [سۇر] ਲੋਦੀ ਵੰਸ਼ ਦੇ ਪਠਾਣਾਂ ਦੀ ਇੱਕ ਜਾਤਿ. ਹੁਮਾਯੂੰ ਨੂੰ ਜਿੱਤਣ ਵਾਲਾ ਸ਼ੇਰਸ਼ਾਹ ਇਸੇ ਜਾਤਿ ਦਾ ਸੀ। ੧੪. ਸ਼ਾਦੀ ਦੀ ਸਭਾ। ੧੫. ਸੁਰਖ ਰੰਗ। ੧੬. ਸ਼ਹਰਪਨਾਹ. ਫਸੀਲ....
ਸੰ. योद्घृ- ਯੋਧ੍ਰਿ. ਯੁੱਧ ਕਰਨ ਵਾਲਾ. ਲੜਾਕਾ. ਵੀਰ....