shēragarhhaशेरगड़्ह
ਦੇਖੋ, ਗੜ੍ਹ ਸ਼ੇਰ। ੨. ਇੱਕ ਪਿੰਡ, ਜੋ ਜ਼ਿਲਾ ਫਿਰੋਜ਼ਪੁਰ, ਤਸੀਲ ਥਾਣਾ ਜਲਾਲਾਬਾਦ ਵਿੱਚ ਹੈ. ਰੇਲਵੇ ਸਟੇਸ਼ਨ ਜਲਾਲਾਬਾਦ ਤੋਂ ਉੱਤਰ ਵੱਲ ਪੰਜ ਛੀ ਮੀਲ ਹੈ. ਇਸ ਪਿੰਡ ਤੋਂ ਪੂਰਵ ਵੱਲ ਸਮੀਪ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਟਾਲ੍ਹੀਆਂ ਫੱਤੂ ਸੰਮੂ ਕੀਆਂ ਪਾਸ ਗੁਰੁਦ੍ਵਾਰਾ ਹੈ. ਜਦੋਂ ਗੁਰੂ ਜੀ ਇੱਥੇ ਆਏ ਤਾਂ ਇੱਥੋਂ ਦੇ ਫੱਤੂ ਅਰ ਸੰਮੂ ਡੋਗਰਾਂ ਨੇ ਗੁਰੂ ਜੀ ਦੀ ਭੇਟਾ ਲੁੰਗੀ ਅਤੇ ਖੇਸ ਕੀਤਾ, ਜੋ ਇਸ ਇਲਾਕੇ ਦੀ ਸੁਗਾਤ ਮੰਨੇ ਜਾਂਦੇ ਸਨ. ਮੰਜੀ ਸਾਹਿਬ ਬਣਿਆ ਹੋਇਆ ਹੈ ਨਾਲ ੮੫ ਘੁਮਾਉਂ ਜ਼ਮੀਨ ਸੀ, ਜਿਸ ਵਿੱਚੋਂ ਹੁਣ ੩੦ ਘੁਮਾਉਂ ਬਾਕੀ ਹੈ. ਅਕਾਲੀ ਸਿੰਘ ਸੇਵਾਦਾਰ ਹਨ.
देखो, गड़्ह शेर। २. इॱक पिंड, जो ज़िला फिरोज़पुर, तसील थाणा जलालाबाद विॱच है. रेलवे सटेशन जलालाबाद तों उॱतर वॱल पंज छी मील है. इस पिंड तों पूरव वॱल समीप ही श्री गुरू गोबिंद सिंघ जी दा टाल्हीआं फॱतू संमू कीआं पास गुरुद्वारा है. जदों गुरू जी इॱथे आए तां इॱथों दे फॱतू अर संमू डोगरां ने गुरू जी दी भेटा लुंगी अते खेस कीता, जो इस इलाके दी सुगात मंने जांदे सन. मंजी साहिब बणिआ होइआ है नाल ८५ घुमाउं ज़मीन सी, जिस विॱचों हुण ३० घुमाउं बाकी है. अकाली सिंघ सेवादार हन.
ਦੇਖੋ, ਗਢ ਅਤੇ ਗੜ....
ਸੰ. सेटक ਸੇਟਕ. ਸੰਗ੍ਯਾ- ਮਣ ਦਾ ਚਾਲੀਹਵਾਂ ਹਿੱਸਾ. ਚਾਰ ਪਾਉ ਭਰ ਤੋਲ.¹ "ਦੁਇ ਸੇਰ ਮਾਗਉ ਚੂਨਾ." (ਸੋਰ ਕਬੀਰ) ੨. ਫ਼ਾ. [شیر] ਸ਼ੇਰ. ਸਿੰਘ। ੩. ਵਿ- ਦਿਲੇਰ. ਬਹਾਦੁਰ. "ਬੁਰਿਆਈਆਂ ਹੁਇ ਸੇਰ." (ਵਾਰ ਗੂਜ ੨. ਮਃ ੫)...
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਅ਼. [ضِلع] ਜਿਲਅ਼. ਸੰਗ੍ਯਾ- ਪਰਗਨਾ. ਪ੍ਰਾਂਤ. "ਬਹੁਰੋ ਬਸ ਤੋਹਿ ਨ ਔਰ ਜਿਲੈ." (ਨਾਪ੍ਰ) ੨. ਅ਼. [جلا] ਦੂਰ ਕਰਨਾ. ਮਿਟਾਉਣਾ। ੩. ਮੈਲ ਉਤਾਰਕੇ ਸਾਫ਼ ਕਰਨਾ। ੪. ਦੇਸ਼ ਅਥਵਾ ਘਰ ਤੋਂ ਕੱਢਣਾ....
ਫ਼ਿਰੋਜ਼ਸ਼ਾਹ ਤੁਗਲਕ ਨੇ ਇਹ ਨਾਮ ਸਰਹਿੰਦ ਦਾ ਰੱਖਿਆ ਸੀ। ੨. ਸਤਲੁਜ ਦੇ ਕਿਨਾਰੇ ਇੱਕ ਨਗਰ, ਜੋ ਲਹੌਰੋਂ ੫੭ ਮੀਲ ਹੈ. ਇਸ ਨਾਮ ਦਾ ਸੰਬੰਧ ਭੀ ਫ਼ਿਰੋਜ਼ਸ਼ਾਹ ਨਾਲ ਹੀ ਦੱਸਿਆ ਜਾਂਦਾ ਹੈ. ਇਸ ਤੇ ਸਨ ੧੮੩੫ ਵਿੱਚ ਅੰਗ੍ਰੇਜ਼ਾਂ ਨੇ ਕਬਜਾ ਕੀਤਾ. ਇੱਥੇ ਸਿੱਖਰਾਜ ਦੀ ਹੱਦ ਸਮਝਕੇ ਅੰਗ੍ਰੇਜ਼ੀ ਸਰਕਾਰ ਨੇ ਛਾਉਣੀ ਬਣਾਈ ਸੀ. ਸਨ ੧੮੯੭ ਵਿੱਚ ੩੬ ਸਿੱਖ ਪਲਟਨ ਦੇ ਬਹਾਦੁਰ ਸਿਪਾਹੀ, ਜੋ ਸਾਰਾਗੜ੍ਹੀ ਵਿੱਚ ਅਦੁਤੀ ਬਹਾਦੁਰੀ ਨਾਲ ਸ਼ਹੀਦ ਹੋਏ ਸਨ, ਉਨ੍ਹਾਂ ਦੀ ਯਾਦ ਵਿੱਚ ਇੱਥੇ ਸੁੰਦਰ ਮੰਦਿਰ ਹੈ, ਜਿਸ ਨੂੰ ਸਨ ੧੯੦੩ ਵਿੱਚ ਲਾਟ ਸਾਹਿਬ ਪੰਜਾਬ ਨੇ ਖੋਲ੍ਹਿਆ....
ਦੇਖੋ, ਤਹਸੀਲ....
ਅਸਥਾਨ. ਥਾਂ. ਜਗਾ. ਠਹਿਰਨ ਦਾ ਠਿਕਾਣਾ। ੨. ਪੋਲੀਸ (Police) ਦੇ ਠਹਿਰਨ ਦੀ ਵਡੀ ਚੌਕੀ, ਜਿੱਥੇ ਥਾਣੇਦਾਰ ਰਹਿਂਦਾ ਹੈ....
ਅਫ਼ਗ਼ਾਨਿਸਤਾਨ ਵਿੱਚ ਕਾਬੁਲ ਦੀ ਸੜਕ ਪੁਰ ਇੱਕ ਨਗਰ, ਇਸ ਥਾਂ ਸ਼੍ਰੀ ਗੁਰੂ ਨਾਨਕ ਦੇਵ ਦਾ ਪਵਿਤ੍ਰ ਅਸਥਾਨ "ਚੋਹਾਸਾਹਿਬ" ਹੈ. ਦੇਖੋ, ਚੋਹਾ ਸਾਹਿਬ। ੨. ਸਹਾਰਨਪੁਰ ਤੋਂ ਵੀਹ ਕੋਹ ਦੇ ਕਰੀਬ ਦੱਖਣ, ਜਿਲਾ ਮੁਜੱਫਰਨਗਰ ਦਾ ਇੱਕ ਪਿੰਡ, ਜੋ ਹਸਾਰਖਾਨ ਦੇ ਪੁਤ੍ਰ ਜਲਾਲਖਾਨ ਪਠਾਣ ਨੇ ਰਾਜਪੂਤਾਂ ਦਾ ਨਗਰ 'ਖੜਾਮਨਿਹਾਰ' ਉਜਾੜਕੇ ਵਸਾਇਆ ਸੀ. ਇਸ ਨੂੰ ਸਰਹਿੰਦ ਮਾਰਨ ਪਿੱਛੋਂ ਖ਼ਾਲਸਾਦਲ ਨੇ ਫਤੇ ਕੀਤਾ....
ਅੰ. (Railway) ਧਾਤੂ ਦੀ ਲੀਕ ਦੀ ਸੜਕ, ਜਿਸ ਉੱਪਰਦੀ ਰੇਲਗੱਡੀ ਚਲਦੀ ਹੈ. ਇੰਗਲੈਂਡ ਵਿੱਚ ਸਭ ਤੋਂ ਪਹਿਲਾਂ ਸਨ ੧੮੦੨ ਵਿੱਚ ਇਸ ਦਾ ਆਰੰਭ ਹੋਇਆ. ਹੁਣ ਦੁਨੀਆਂ ਵਿੱਚ ੭੨੦, ੦੦੦ ਮੀਲ ਰੇਲਵੇ ਹੈ, ਜਿਸ ਵਿੱਚੋਂ ਭਾਰਤ ਅੰਦਰ ੩੩੦੦੦ ਮੀਲ ਹੈ....
ਸੰ. उत्त्र. ਸੰਗ੍ਯਾ- ਉਦੀਚੀ ਦਿਸ਼ਾ. ਦੱਖਣ ਦੇ ਮੁਕਾਬਲੇ ਦੀ ਦਿਸ਼ਾ। ੨. ਜਵਾਬ। ੩. ਪਰਲੋਕ। ੪. ਰਾਜਾ ਵਿਰਾਟ ਦਾ ਪੁਤ੍ਰ, ਜੋ ਪਰੀਛਤ (ਪਰੀਕਿਤ) ਦਾ ਮਾਮਾ ਸੀ। ੫. ਇੱਕ ਅਰਥਾਲੰਕਾਰ ਅਤੇ ਸ਼ਬਦਾਲੰਕਾਰ. ਦੇਖੋ, ਪ੍ਰਸ਼੍ਨੋੱਤਰ ਅਤੇ ਪ੍ਰਹੇਲਿਕਾ। ੬. ਦੂਜਾ ਪਾਸਾ। ੭. ਵਿ- ਪਿਛਲਾ। ੮. ਅਗਲਾ....
ਸੰਗ੍ਯਾ- ਵੱਲੀ. ਬੇਲ। ੨. ਚੱਜ. ਢਬ. ਕਾਰਯ ਦੀ ਨਿਪੁਣਤਾ, ਜਿਵੇਂ ਉਸ ਨੂੰ ਲਿਖਣ ਦਾ ਵੱਲ ਨਹੀਂ। ੩. ਤਰਫ. ਦਿਸ਼ਾ. ਓਰ. ਜਿਵੇਂ- ਉਹ ਗੁਰਦ੍ਵਾਰੇ ਵੱਲ ਗਿਆ ਹੈ। ੪. ਵਿ- ਤਨਦੁਰੁਸ੍ਤ. ਅਰੋਗ. ਨਰੋਆ. ਚੰਗਾ ਭਲਾ. ਦੇਖੋ, ਅੰ. Well....
ਸੰਗ੍ਯਾ- ਵ੍ਯਾਜ. ਬਹਾਨਾ। ੨. ਸੰ. ਪੈਰ ਤੋਂ ਪੈਦਾ ਹੋਇਆ, ਸ਼ੂਦ੍ਰ....
ਸੰ. मील्. ਧਾ- ਅੱਖਾਂ ਮੁੰਦਣੀਆਂ, ਪਲਕਾਂ ਮਾਰਨੀਆਂ, ਖਿੜਨਾ, ਫੈਲਣਾ। ੨. ਅੰ. Mile ੧੭੬੦ ਗਜ਼ ਦੀ ਲੰਬਾਈ ਅਥਵਾ ਅੱਠ ਫਰਲਾਂਗ (furlong)...
ਦੇਖੋ, ਪੂਰਬ....
ਸੰ. ਕ੍ਰਿ. ਵਿ- ਪਾਸ. ਨੇੜੇ. ਕੋਲ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸੰ. ਗੋਵਿੰਦ. ਸੰਗ੍ਯਾ- ਗਊ ਨੂੰ ਲਾਭ ਪਹੁਚਾਉਣਵਾਲਾ ਕ੍ਰਿਸਨਦੇਵ। ੨. ਗ੍ਯਾਨ ਕਰਕੇ ਪ੍ਰਾਪਤ ਹੋਣ ਯੋਗ੍ਯ ਵਾਹਗੁਰੂ। ੩. ਪ੍ਰਿਥਿਵੀਪਾਲਕ ਕਰਤਾਰ। ੪. ਗੋ (ਗੁਰਬਾਣੀ) ਕਰਕੇ ਜੋ ਵਿੰਦ (ਲੱਭਿਆ ਜਾਵੇ) ਪਾਰਬ੍ਰਹਮ. ਕਰਤਾਰ. "ਮਨਹੁ ਨ ਬੀਸਰੈ ਗੁਣਨਿਧਿ ਗੋਬਿਦਰਾਇ." (ਬਾਵਨ) "ਗੁਣਗਾਇ ਗੋਬਿੰਦ ਅਨਦੁ ਉਪਜੈ." (ਸੂਹੀ ਛੰਤ ਮਃ ੫)...
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਦੇਖੋ, ਟਾਲ੍ਹੀਆਂ ਫੱਤੂ ਸੰਮੂ ਕੀ....
ਸੰ. ਪਾਰ੍ਸ਼. ਸੰਗ੍ਯਾ- ਬਗਲ. ਪਾਸਾ. "ਧੁਖਿ ਧੁਖਿ ਉਠਨਿਪਾਸ." (ਸ. ਫਰੀਦ) ੨. ਓਰ. ਤ਼ਰਫ਼। ੩. ਕ੍ਰਿ. ਵਿ- ਨੇੜੇ. ਸਮੀਪ. ਕੋਲ. "ਲੈ ਭੇਟਾ ਪਹੁਚ੍ਯੋ ਗੁਰੁ ਪਾਸ." (ਗੁਪ੍ਰਸੂ) ੪. ਸੰ. ਪਾਸ਼ ਸੰਗ੍ਯਾ- ਫਾਹੀ. ਫੰਦਾ. "ਪਾਸਨ ਪਾਸ ਲਏ ਅਰਿ ਕੇਤਕ." (ਚਰਿਤ੍ਰ ੧੨੮) ਫਾਹੀਆਂ ਨਾਲ ਕਿਤਨੇ ਵੈਰੀ ਫਾਹ ਲਏ.#ਧਨੁਰਵੇਦ ਵਿੱਚ ਪਾਸ਼ ਦੋ ਪ੍ਰਕਾਰ ਦਾ ਲਿਖਿਆ ਹੈ- ਇੱਕ ਪਸ਼ੁ ਫਾਹੁਣ ਦਾ, ਦੂਜਾ ਮਨੁੱਖਾਂ ਲਈ, ਪੁਰਾਣੇ ਸਮੇਂ ਇਹ ਜੰਗ ਦਾ ਸ਼ਸਤ੍ਰ ਸੀ. ਇਸ ਦੀ ਲੰਬਾਈ ਦਸ ਹੱਥ ਹੁੰਦੀ ਸੀ. ਸੂਤ, ਚੰਮ ਦੀ ਰੱਸੀ ਅਤੇ ਨਲੀਏਰ ਦੀ ਜੱਤ ਤੋਂ ਇਸ ਦੀ ਰਚਨਾ ਹੁੰਦੀ ਅਤੇ ਮੋਮ ਆਦਿ ਨਾਲ ਚਿਕਨਾ ਅਤੇ ਸਖਤ ਕਰ ਲੀਤਾ ਜਾਂਦਾ ਸੀ. ਪਾਸ਼ ਦੇ ਸਿਰੇ ਤੇ ਸਿਰਖਫਰਾਹੀ ਗੱਠ ਹੁੰਦੀ, ਜੋ ਦੁਸ਼ਮਨ ਦੇ ਸਿਰ ਤੇ ਫੈਂਕੀ ਜਾਂਦੀ. ਜਦ ਗਲ ਵਿੱਚ ਪਾਸ਼ ਦਾ ਚੱਕਰ ਪੈ ਜਾਂਦਾ ਤਾਂ ਬਹੁਤ ਫੁਰਤੀ ਨਾਲ ਵੈਰੀ ਨੂੰ ਖਿੱਚ ਲਈਦਾ ਸੀ. ਖਿੱਚਣ ਤੋਂ ਪਾਸ਼ ਨਾਲ ਗਲ ਘੁੱਟਿਆ ਜਾਂਦਾ ਅਤੇ ਵੈਰੀ ਮਰ ਜਾਂਦਾ ਜਾਂ ਬੇਹੋਸ਼ ਹੋ ਜਾਂਦਾ। ੫. ਫ਼ਾ. [پاش] ਪਾਸ਼ ਫਟਣਾ. ਟੁਕੜੇ ਹੋਣਾ. ਬਿਖਰਨਾ। ੬. ਫ਼ਾ. [پاس] ਨਿਗਹਬਾਨੀ। ੭. ਰਖ੍ਯਾ। ੮. ਪ. ਹਰ. ਤਿੰਨ ਘੰਟੇ ਦਾ ਸਮਾਂ....
ਦੇਖੋ, ਜਦ ਅਤੇ ਜਦਹੁ....
ਕ੍ਰਿ. ਵਿ- ਇਸ ਥਾਂ. ਯਹਾਂ....
ਵ੍ਯ- ਤਬ. ਤਦ. "ਵਿਦਿਆ ਵੀਚਾਰੀ ਤਾਂ ਪਰਉਪਕਾਰੀ." (ਆਸਾ ਮਃ ੧) ੨. ਤੋ. "ਤੈ ਤਾਂ ਹਦਰਥਿ ਪਾਇਓ ਮਾਨ." (ਸਵੈਯੇ ਮਃ ੨. ਕੇ) ਤੈਨੇ ਤੋ ਹ਼ਜਰਤ (ਗੁਰੂ ਨਾਨਕ) ਤੋਂ ਮਾਨ ਪਾਇਆ ਹੈ....
ਸੰਗ੍ਯਾ- ਅਰਪਣ ਯੋਗ੍ਯ ਵਸਤੁ. ਉਪਹਾਰ. ਨਜਰ। ੨. ਧਰਮਗ੍ਰੰਥਾਂ ਦਾ ਮੁੱਲ (ਕੀਮਤ) ਕਹਿਣ ਦੀ ਥਾਂ, ਸਨਮਾਨ ਲਈ ਭੇਟਾ ਸ਼ਬਦ ਵਰਤਿਆ ਜਾਂਦਾ ਹੈ, ਜਿਵੇਂ- ਸ਼੍ਰੀਗੁਰੂ ਗ੍ਰੰਥਸਾਹਿਬ ਜੀ ਦੀ ਜਿਲਦ ਸਮੇਤ ਭੇਟਾ ੫੦ ਰੁਪਯੇ ਹੈ....
ਫ਼ਾ. [لُنگی] ਇੱਕ ਪ੍ਰਕਾਰ ਦੀ ਧਾਰੀਦਾਰ ਧੋਤੀ, ਜਿਸ ਨੂੰ ਖਾਸ ਕਰਕੇ ਡੋਗਰ ਅਤੇ ਪਚਾਧੇ ਪਹਿਰਦੇ ਹਨ. "ਜੇਹਾ ਦੇਸ ਤੇਹਾ ਭੇਸ। ਤੇੜ ਲੁੰਙੀ ਮੋਢੇ ਖੇਸ." (ਰਤਨਮਾਲ) ੨. ਤਿੱਲੇ ਅਥਵਾ ਧਾਰੀਦਾਰ ਪਗੜੀ. ਸਰਬੰਦ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਅ਼. [خیش] ਖ਼ੇਸ਼. ਸੰਗ੍ਯਾ- ਇੱਕ ਮੋਟੀ ਬੁਣਤੀ ਦਾ ਵਸਤ੍ਰ, ਜੋ ਓਢਣ ਦੇ ਕੰਮ ਆਉਂਦਾ ਹੈ. "ਜੇਹਾ ਦੇਸ ਤੇਹਾ ਭੇਸ। ਤੇੜ ਲੁੰਗੀ ਮੋਢੇ ਖੇਸ." (ਰਤਨਮਾਲ) ੨. ਫ਼ਾ. [خویش] ਆਪਣਾਆਪ। ੩. ਰਿਸ਼ਤੇਦਾਰ. ਸੰਬੰਧੀ. "ਅੱਵਲ ਖੇਸ਼, ਬਾਦਹੂ ਦਰਵੇਸ਼." (ਲੋਕੋ)...
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਸੰ. ਸੁਗਾਤ੍ਰ. ਵਿ- ਅੱਛੇ ਸ਼ਰੀਰ ਵਾਲਾ. ਸੁਡੌਲ। ੨. ਤੁ. [سوَغات] ਸੌਗ਼ਾਤ. ਸੰਗ੍ਯਾ- ਤੋਫਾ "ਲੇਕਰ ਭਲੇ। ਸੁਗਾਤ ਸਮਾਜਾ." (ਗੁਪ੍ਰਸੂ)...
ਦੇਖੋ. ਮੰਨਣਾ। ੨. ਅ਼. [منع] ਮਨਅ਼. "ਮਹਰਮ ਹੋਇ ਵਜੀਰ ਸੋ ਮੰਤ੍ਰ ਪਿਆਲਾ ਮੂਲ ਨ ਮੰਨੋ." (ਭਾਗੁ) ਜੋ ਬਾਦਸ਼ਾਹ ਦਾ ਭੇਤੀ ਮੰਤ੍ਰੀ ਹੈ, ਉਸ ਨੂੰ ਸ੍ਵਾਮੀ ਨਾਲ ਮੰਤ੍ਰ ਕਰਨਾ ਅਤੇ ਖਾਨ ਪਾਨ ਕਦੇ ਮਨਅ਼ ਨਹੀਂ ਹੈ, ਭਾਵ- ਹਰ ਵੇਲੇ ਕਰ ਸਕਦਾ ਹੈ....
ਛੋਟਾ ਮੰਜਾ. ਦੇਖੋ, ਮੰਚ। ੨. ਗੁਰਦ੍ਵਾਰੇ ਦਾ ਉਹ ਥੜਾ (ਚਬੂਤਰਾ), ਜੋ ਗੁਰੂ ਸਾਹਿਬ ਦੇ ਬੈਠਣ ਦੀ ਥਾਂ ਸਨਮਾਨ ਵਾਸਤੇ ਬਣਾਇਆ ਹੈ। ੩. ਮਹੰਤ ਦੀ ਗੱਦੀ. ਸ਼੍ਰੀ ਗੁਰੂ ਅਮਰਦੇਵ ਜੀ ਨੇ ੨੨ ਧਰਮਪ੍ਰਚਾਰਕ ਮਹੰਤ ਭਾਰਤ ਵਿੱਚ ਥਾਪੇ ਸਨ. ਇਸੇ ਨੂੰ ਇਤਿਹਾਸਕਾਰਾਂ ਨੇ ਬਾਈ ਮੰਜੀਆਂ ਬਖ਼ਸ਼ਣ ਦਾ ਪ੍ਰਸੰਗ ਲਿਖਿਆ ਹੈ. ਦੇਖੋ, ਬਾਈ ਮੰਜੀਆਂ। ੪. ਸੰ. मञ्जी. ਮੰਜਰੀ. ਸਿੱਟਾ. ਬੱਲੀ....
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਫ਼ਾ. [زمیِن] ਪ੍ਰਿਥਿਵੀ. ਭੂਮਿ. ਸੰ. ज्मा. ਜਮਾ੍....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਕ੍ਰਿ. ਵਿ- ਅਬ. ਇਸ ਵੇਲੇ. "ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ." (ਮਾਝ ਮਃ ੫) ਇਸ ਦਾ ਮੂਲ ਸੰਸਕ੍ਰਿਤ अहनि ਅਹਨਿ ਹੈ, ਜਿਸ ਦਾ ਅਰਥ ਹੈ ਦਿਨ ਮੇ. ਭਾਵ- ਅੱਜ ਦੇ ਦਿਨ....
ਸੰਗ੍ਯਾ- ਵਮਨ ਅਤੇ ਵਾਂਤ. ਉਲਟੀ (ਛਰਦ), ਅਤੇ ਮੁਖ ਤੋਂ ਉਗਲੀ ਹੋਈ ਵਸਤੁ। ੨. ਅ਼. [باقی] ਬਾਕ਼ੀ ਵਿ- ਸ਼ੇਸ. ਜੋ ਬਚ ਰਿਹਾ ਹੈ। ੩. ਸੰਗ੍ਯਾ- ਹਿਸਾਬ ਕਰਨ ਪਿੱਛੋਂ ਕਿਸੇ ਵੱਲ ਰਹੀ ਰਕਮ. "ਨਾ ਜਮ ਕਾਣਿ, ਨ ਜਮ ਕੀ ਬਾਕੀ." (ਗੁਜ ਅਃ ਮਃ ੧) "ਤਜਿ ਅਭਿਮਾਨ ਛੁਟੈ ਤੇਰੀ ਬਾਕੀ." (ਬਾਵਨ) ੪. ਪਾਰਬ੍ਰਹਮ. ਕਰਤਾਰ। ੫. ਅ਼. [باکی] ਵਿ ਰੋਂਦਾ ਹੋਇਆ. ਰੋਂਦੂ....
ਵਿ- ਅਕਾਲ ਨਾਲ ਹੈ ਜਿਸ ਦਾ ਸੰਬੰਧ। ੨. ਸੰਗ੍ਯਾ- ਅਕਾਲ ਉਪਾਸਕ. ਵਾਹਗੁਰੂ ਜੀ ਕਾ ਖ਼ਾਲਸਾ.#ਕਮਲ ਜ੍ਯੋਂ ਮਾਯਾ ਜਲ ਵਿੱਚ ਹੈ ਅਲੇਪ ਸਦਾ#ਸਭ ਦਾ ਸਨੇਹੀ ਚਾਲ ਸਭ ਤੋਂ ਨਿਰਾਲੀ ਹੈ,#ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ#ਭਾਣੇ ਵਿੱਚ ਵਿਪਦਾ ਨੂੰ ਮੰਨੋ ਖ਼ੁਸ਼ਹਾਲੀ ਹੈ,#ਸ੍ਵਾਰਥ ਤੋਂ ਬਿਨਾ ਗੁਰੁਦ੍ਵਾਰਿਆਂ ਦਾ ਚੌਕੀਦਾਰ#ਧਰਮ ਦੇ ਜੰਗ ਲਈ ਚੜ੍ਹੇ ਮੁਖ ਲਾਲੀ ਹੈ,#ਪੂਜੇ ਨੇ ਅਕਾਲ ਬਿਨਾ ਹੋਰ ਕੋਈ ਦੇਵੀ ਦੇਵ#ਸਿੱਖ ਦਸ਼ਮੇਸ਼ ਦਾ ਸੋ ਕਹੀਏ 'ਅਕਾਲੀ' ਹੈ.#੩. ਖ਼ਾਸ ਕਰਕੇ ਇਹ ਸ਼ਬਦ ਨਿਹੰਗ ਸਿੰਘਾਂ ਲਈ ਭੀ ਵਰਤਿਆ ਜਾਂਦਾ ਹੈ. ਦੇਖੋ, ਨਿਹੰਗ....