shālva, shālavaशाल्व, शालव
ਸੌਭ ਦਾ ਰਾਜਾ, ਜਿਸ ਨੂੰ ਕਾਸ਼ੀ ਦੇ ਰਾਜਾ ਦੀ ਪੁਤ੍ਰੀ ਅੰਬਾ ਵਰਣਾ ਚਾਹੁੰਦੀ ਸੀ. ਭੀਸਮ ਅੰਬਾ ਨੂੰ ਜੰਗ ਵਿੱਚ ਜਿੱਤਕੇ ਜਦ ਲਿਆਇਆ, ਤਾਂ ਅੰਬਾ ਨੇ ਆਪਣੇ ਮਨ ਦਾ ਸੰਕਲਪ ਭੀਸਮ ਨੂੰ ਦੱਸਿਆ. ਭੀਸਮ ਨੇ ਅੰਬਾ ਨੂੰ ਸ਼ਾਲ੍ਵ ਪਾਸ ਭੇਜ ਦਿੱਤਾ, ਪਰ ਉਸ ਨੇ ਅੰਗੀਕਾਰ ਨਾ ਕੀਤੀ. ਦੇਖੋ, ਸਿਖੰਡੀ.#ਸ਼ਾਲ੍ਵ ਸ਼ਿਸ਼ੁਪਾਲ ਦਾ ਮਿਤ੍ਰ ਸੀ, ਜਦ ਕ੍ਰਿਸਨ ਜੀ ਨੇ ਸ਼ਿਸ਼ੁਪਾਲ ਮਾਰ ਦਿੱਤਾ, ਤਾਂ ਸ਼ਾਲ੍ਵ ਨੇ ਕ੍ਰਿਸਨ ਜੀ ਉੱਪਰ ਚੜ੍ਹਾਈ ਕੀਤੀ ਅਤੇ ਜੰਗ ਵਿੱਚ ਕ੍ਰਿਸਨ ਜੀ ਦੇ ਹੱਥੋਂ ਮਾਰਿਆ ਗਿਆ.
सौभ दा राजा, जिस नूं काशी दे राजा दी पुत्री अंबा वरणा चाहुंदी सी. भीसम अंबा नूं जंग विॱच जिॱतके जद लिआइआ, तां अंबा ने आपणे मन दा संकलप भीसम नूं दॱसिआ. भीसम ने अंबा नूं शाल्व पास भेज दिॱता, पर उस ने अंगीकार ना कीती. देखो, सिखंडी.#शाल्व शिशुपाल दा मित्र सी, जद क्रिसन जी ने शिशुपाल मार दिॱता, तां शाल्व ने क्रिसन जी उॱपर चड़्हाई कीती अते जंग विॱच क्रिसन जी दे हॱथों मारिआ गिआ.
ਵਿ- ਰੱਜਿਆ. ਤ੍ਰਿਪਤ. ਸੰਤੁਸ੍ਟ। ੨. ਸੰ. राजन्. ਸੰਗ੍ਯਾ- ਆਪਣੀ ਨੀਤਿ ਅਤੇ ਸ਼ੁਭਗੁਣਾਂ ਨਾਲ ਪ੍ਰਜਾ ਨੂੰ ਰੰਜਨ (ਪ੍ਰਸੰਨ) ਕਰਨ ਵਾਲਾ.¹#ਗੁਰਵਾਕ ਹੈ- "ਰਾਜੇ ਚੁਲੀ ਨਿਆਵ ਕੀ." (ਮਃ ੧. ਵਾਰ ਸਾਰ) ਰਾਜੇ ਨੂੰ ਨਿਆਂ ਕਰਨ ਦੀ ਪ੍ਰਤਿਗ੍ਯਾ ਕਰਨੀ ਚਾਹੀਏ. "ਰਾਜਾ ਤਖਤਿ ਟਿਕੈ ਗੁਣੀ, ਭੈ ਪੰਚਾਇਣੁ. ਰਤੁ." (ਮਾਰੂ ਮਃ ੧) ਗੁਣੀ ਅਤੇ ਪ੍ਰਧਾਨਪੁਰਖਾਂ ਦੇ ਸਮਾਜ ਦਾ ਭੈ ਮੰਨਣ ਵਾਲਾ ਰਾਜਾ ਹੀ ਤਖਤ ਤੇ ਰਹਿ ਸਕਦਾ ਹੈ. ਭਾਈ ਗੁਰਦਾਸ ਜੀ ਲਿਖਦੇ ਹਨ-#"ਜੈਸੇ ਰਾਜਨੀਤਿ ਰੀਤਿ ਚਕ੍ਰਵੈ ਚੈਤੰਨਰੂਪ#ਤਾਂਤੇ ਨਿਹਚਿੰਤ ਨ੍ਰਿਭੈ ਬਸਤ ਹੈਂ ਲੋਗ ਜੀ. ×××#ਜੈਸੇ ਰਾਜਾ ਧਰਮਸਰੂਪ ਰਾਜਨੀਤਿ ਬਿਖੈ.#ਤਾਂਕੇ ਦੇਸ ਪਰਜਾ ਬਸਤ ਸੁਖ ਪਾਇਕੈ." ×××#(ਕਬਿੱਤ)#ਪ੍ਰੇਮਸੁਮਾਰਗ ਵਿੱਚ ਕਲਗੀਧਰ ਦਾ ਉਪਦੇਸ਼ ਹੈ-#"ਰਾਜੇ ਕੋ ਚਾਹੀਐ ਜੋ ਨਿਆਉਂ ਸਮਝ ਕਰ ਭੈ ਸਾਥ ਕਰੈ, ਕੋਈ ਇਸ ਕੇ ਰਾਜ ਮੈ ਦੁਖਿਤ ਨ ਹੋਇ. ਰਾਜੇ ਕੋ ਚਾਹੀਐ ਜੋ ਅਪਨੇ ਉੱਪਰ ਭੀ ਨਿਆਉਂ ਕਰੇ." ਅਰਥਾਤ ਜਿਨ੍ਹਾਂ ਕੁਕਰਮਾਂ ਤੋਂ ਲੋਕਾਂ ਨੂੰ ਦੰਡ ਦਿੰਦਾ ਹੈ, ਉਨ੍ਹਾਂ ਤੋਂ ਆਪ ਭੀ ਬਚੇ.#ਭਾਈ ਬਾਲੇ ਦੀ ਸਾਖੀ ਵਿੱਚ ਲਿਖਿਆ ਹੈ ਕਿ- "ਮੀਰ ਬਾਬਰ ਨੇ ਕਹਿਆ, ਹੇ ਫਕੀਰ ਜੀ! ਮੁਝ ਕੋ ਤੁਸੀਂ ਕੁਛ ਉਪਦੇਸ਼ ਕਰੋ." ਤਾਂ ਸ਼੍ਰੀ ਗੁਰੂ ਜੀ ਕਹਿਆ, "ਹੇ ਪਾਤਸ਼ਾਹ! ਤੁਸਾਂ ਧਰਮ ਦਾ ਨਿਆਉਂ ਕਰਨਾ ਤੇ ਪਰਉਪਕਾਰ ਕਰਨਾ."#ਚਾਣਕ੍ਯ ਨੇ ਰਾਜਾ ਦਾ ਲੱਛਣ ਕੀਤਾ ਹੈ-#''नीतिशास्त्रानुगो राजा. '' (ਸੂਤ੍ਰ ੪੮) ਉਸ ਨੇ ਰਾਜ੍ਯ ਦਾ ਮੂਲ ਇੰਦ੍ਰੀਆਂ ਨੂੰ ਜਿੱਤਣਾ ਲਿਖਿਆ ਹੈ-#''राज्यमृलमिन्दि्रय जयः '' (ਸੂਤ੍ਰ ੪) ਸਾਥ ਹੀ ਇਹ ਭੀ ਦੱਸਿਆ ਹੈ ਕਿ ਇੰਦ੍ਰੀਆਂ ਤੇ ਕਾਬੂ ਆਇਆ ਰਾਜਾ ਚਤੁਰੰਗਿਨੀ ਫੌਜ ਰਖਦਾ ਹੋਇਆ ਭੀ ਨਸ੍ਟ ਹੋਜਾਂਦਾ ਹੈ. - ''इन्दि्रय वशवर्ती चतुरङ्गवानपि विनश्यति. '' (ਸੂਤ੍ਰ ੭੦)#ਨੀਤਿਵੇੱਤਾ ਚਾਣਕ੍ਯ ਨੇ ਇਹ ਭੀ ਲਿਖਿਆ ਹੈ ਕਿ ਜੋ ਰਾਜੇ ਪ੍ਰਜਾ ਨਾਲ ਮੇਲ ਜੋਲ ਰਖਦੇ ਅਤੇ ਹਰੇਕ ਨੂੰ ਮੁਲਾਕਾਤ ਦਾ ਮੌਕਾ ਦਿੰਦੇ ਹਨ, ਉਹ ਪ੍ਰਜਾ ਨੂੰ ਪ੍ਰਸੰਨ ਕਰਦੇ ਹਨ, ਅਰ ਜਿਨ੍ਹਾਂ ਦਾ ਦਰਸ਼ਨ ਮਿਲਣਾ ਹੀ ਔਖਾ ਹੈ, ਉਹ ਪ੍ਰਜਾ ਨੂੰ ਨਸ੍ਟ ਕਰ ਦਿੰਦੇ ਹਨ-#''दुर्दर्शना हि राजानः प्रजा नाशयन्ति।'' (ਸੂਤ੍ਰ ੫੫੭)#''सुदर्शना हि राजानः प्रजा रञ्जयन्ति. '' (ਸੂਤ੍ਰ ੫੫੮)²#ਲਾਲ, ਦੇਵੀਦਾਸ ਅਤੇ ਰਘੁਨਾਥ ਆਦਿ ਕਵੀਆਂ ਨੇ ਰਾਜਾ ਦੇ ਸੰਬੰਧ ਵਿੱਚ ਲਿਖਿਆ ਹੈ-#ਕਬਿੱਤ#"ਸੁੰਦਰ ਸਲੱਜ ਸੁਧੀ ਸਾਹਸੀ ਸੁਹ੍ਰਿਦ ਸਾਚੋ#ਸੂਰੋ ਸ਼ੁਚਿ ਸਾਵਧਾਨ ਸ਼ਾਸਤ੍ਰਗ੍ਯ ਜਾਨੀਏ,#ਉੱਦਮੀ ਉਦਾਰ ਗੁਨਗ੍ਰਾਹੀ ਔ ਗੰਭੀਰ "ਲਾਲ"#ਸ਼ੁੱਧਮਾਨ ਧਰਮੀ ਛਮੀ ਸੁ ਤਤ੍ਵਗ੍ਯਾਨੀਏ,#ਇੰਦ੍ਰਯਜਿਤ ਸਤ੍ਯਵ੍ਰਤ ਸੁਕ੍ਰਿਤੀ ਧ੍ਰਿਤੀ ਵਿਨੀਤ#ਤੇਜਸੀ ਦਯਾਲੁ ਪ੍ਰੀਤਿ ਹਰਿ ਸੋਂ ਪ੍ਰਮਾਨੀਏ,#ਲੋਭ ਛੋਭ ਹਿੰਸਾ ਕਾਮ ਕਪਟ ਗਰੂਰਤਾ ਨ#ਲੰਛਨ ਬਤੀਸ ਏ ਛਿਤੀਸ ਕੇ ਬਖਾਨੀਏ.#ਛੋਟੇ ਛੋਟੇ ਗੁਲਨ ਕੋ ਸੂਰਨ ਕੀ ਬਾਰ ਕਰੈ#ਪਾਤਰੇ ਸੇ ਪੌਧਾ ਪਾਨੀ ਪੋਖ ਕਰ ਪਾਰਬੋ,#ਫੂਲੀ ਫੁਲਵਾਰਨ ਕੇ ਫੂਲ ਮੋਹ ਲੇਵੈ ਪੁਨ#ਖਾਰੇ ਘਨੇ ਰੂਖ ਏਕ ਠੌਰ ਤੈਂ ਉਪਾਰਬੋ,#ਨੀਚੇ ਪਰੇ ਪਾਯਨ ਤੈਂ ਟੇਕ ਦੈ ਦੈ ਊਚੇ ਕਰੈ#ਊਚੇ ਬਢਗਏ ਤੇ ਜਰੂਰ ਕਾਟਡਾਰਬੋ,#ਰਾਜਨ ਕੋ ਮਾਲਿਨ ਕੋ ਦਿਨਪ੍ਰਤਿ ਦੇਵੀਦਾਸ#ਚਾਰ ਘਰੀ ਰਾਤ ਰਹੇ ਇਤਨੋ ਬਿਚਾਰਬੋ.#ਸੁਥਰੀ ਸਿਲਾਹ ਰਾਖੇ ਵਾਯੁਬੇਗੀ ਬਾਹ ਰਾਖੇ#ਰਸਦ ਕੀ ਰਾਹ ਰਾਖੇ, ਰਾਖੇ ਰਹੈ ਬਨ ਕੋ,#ਚਤੁਰ ਸਮਾਜ ਰਾਖੇ ਔਰ ਦ੍ਰਿਗਬਾਜ਼ ਰਾਖੇ#ਖਬਰ ਕੇ ਕਾਜ ਬਹੁਰੂਪਿਨ ਕੇ ਗਨ ਕੋ,#ਆਗਮਭਖੈਯਾ ਰਾਖੇ ਹਿੰਮਤਰਖੈਯਾ ਰਾਖੇ#ਭਨੇ ਰਘੁਨਾਥ ਔ ਬੀਚਾਰ ਬੀਚ ਮਨ ਕੋ,#ਬਾਜੀ ਹਾਰੇ ਕੌਨਹੂੰ ਨ ਔਸਰ ਕੇ ਪਰੇ ਭੂਪ#ਰਾਜੀ ਰਾਖੇ ਪ੍ਰਜਨ ਕੋ ਤਾਜੀ ਸੁਭਟਨ ਕੋ.#ਛੱਪਯ#ਪ੍ਰਥਮ ਬੁੱਧ ਧਨ ਧੀਰ ਧਰਨ ਧਰਨੀ ਪ੍ਰਜਾਹ ਸੁਖ,#ਸੁਚਿ ਸੁਸੀਲ ਸੁਭ ਨਿਯਤ ਨੀਤਬੇਤਾ ਪ੍ਰਸੰਨਮੁਖ,#ਨਿਰਬਿਕਾਰ ਨਿਰਲੋਭ ਨਿਰਬਿਖੀ ਨਿਰਗਰੂਰ ਮਨ,#ਹਾਨਿ ਲਾਭ ਕਰ ਨਿਪੁਣ ਕਦਰਦਾਨੀ ਬਿਬੇਕ ਸਨ,#ਤੇਗ ਤ੍ਯਾਗ ਸਾਚੋ ਸੁਕ੍ਰਿਤਿ ਹਰਿਸੇਵਕ ਹਿੰਮਤ ਅਮਿਤ,#ਸਦ ਸਭਾ ਦਾਸ ਮੰਤ੍ਰੀ ਸੁਧੀ ਬਢਤ ਰਾਜ ਸਸਿਕਲਾ ਵਤ.#੩. ਸਭ ਨੂੰ ਪ੍ਰਸੰਨ ਕਰਨ ਅਤੇ ਪ੍ਰਕਾਸ਼ਣ ਵਾਲਾ ਜਗਤ ਨਾਥ ਕਰਤਾਰ. "ਕੋਊ ਹਰਿ ਸਮਾਨਿ ਨਹੀ ਰਾਜਾ." (ਬਿਲਾ ਕਬੀਰ) "ਰਾਜਾ ਰਾਮੁ ਮਉਲਿਆ ਅਨਤਭਾਇ। ਜਹ ਦੇਖਉ ਤਹ ਰਹਿਆ ਸਮਾਇ." (ਬਸੰ ਕਬੀਰ) "ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜਾ ਛੋਡਿ ਔਰ ਦੂਜਾ ਕੌਨ ਧ੍ਯਾਇਯੇ?" (ਗ੍ਯਾਨ) ੪. ਕ੍ਸ਼੍ਤ੍ਰਿਯ. ਛਤ੍ਰੀ। ੫. ਭਾਵ- ਮਨ. "ਰਾਜਾ ਬਾਲਕ ਨਗਰੀ ਕਾਚੀ." (ਬਸੰ ਮਃ ੧) ਕੱਚੀ ਨਗਰੀ (ਵਿਨਾਸ਼ ਹੋਣ ਵਾਲੀ) ਦੇਹ ਹੈ। ੬. ਚੰਦ੍ਰਮਾ। ੭. ਨਾਪਿਤ (ਨਾਈ) ਨੂੰ ਭੀ ਪ੍ਰਸੰਨ ਕਰਨ ਲਈ ਲੋਕ ਰਾਜਾ ਆਖਦੇ ਹਨ। ੮. ਵਿ- ਰਾਜ੍ਯ ਦਾ. "ਨਾਮੁ ਧਨੁ, ਨਾਮੁ ਸੁਖ ਰਾਜਾ, ਨਾਮੁ ਕੁਟੰਬ, ਸਹਾਈ." (ਗੂਜ ਮਃ ੫)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਕਾਸ਼ੀ. ਸੰਗ੍ਯਾ- ਵਾਰਾਣਸੀ. ਬਨਾਰਸ. ਯੂ. ਪੀ. ਵਿੱਚ ਹਿੰਦੂਆਂ ਦਾ ਪ੍ਰਧਾਨ ਨਗਰ, ਜੋ ਵਿਦ੍ਯਾ ਦੀ ਟਕਸਾਲ ਅਤੇ ਮਹਾਤੀਰਥ ਹੈ. ਸ਼ਿਵਪੁਰਿ. ਕਾਸੀ ਗੰਗਾ ਦੇ ਖੱਬੇ ਪਾਸੇ ਆਬਾਦ ਹੈ. ਸਨ ੧੯੨੧ ਦੀ ਮਰਦੁਮਸ਼ੁਮਾਰੀ ਅਨੁਸਾਰ ਇਸ ਦੀ ਆਬਾਦੀ ੧੯੮੪੪੭ ਸੀ. "ਨਾ ਕਾਸੀ ਮਤਿ ਉਪਜੈ ਨਾ ਕਾਸੀ ਮਤਿ ਜਾਇ." (ਗੂਜ ਮਃ ੩)#ਹਿੰਦੁਸਤਾਨ ਵਿੱਚ ਕਾਸ਼ੀ ਦੀ ਮਹਿਮਾ ਚਿਰ ਕਾਲ ਤੋਂ ਹੈ. ਹਰੇਕ ਮਤ ਦੇ ਹਿੰਦੂ ਨੇ ਇਸ ਦੀ ਸ਼ੋਭਾ ਵਧਾਉਣ ਦਾ ਯਤਨ ਕੀਤਾ ਹੈ. ਔਰੰਗਜ਼ੇਬ ਨੇ ਕਾਸ਼ੀ ਦਾ ਨਾਉਂ ਮੁਹੰਮਦਾਬਾਦ ਰੱਖਿਆ ਸੀ ਅਤੇ ਵਿਸ਼੍ਵੇਸ਼੍ਵਰ ਨਾਥ ਦਾ ਪ੍ਰਸਿੱਧ ਮੰਦਿਰ ਤੋੜਕੇ ਇੱਕ ਵੱਡੀ ਮਸੀਤ ਚਿਣਵਾਈ, ਜੋ ਹੁਣ ਭੀ ਦੇਖੀ ਜਾਂਦੀ ਹੈ.#ਇਸ ਸ਼ਹਿਰ ਵਿੱਚ ਹੇਠ ਲਿਖੇ ਗੁਰਦ੍ਵਾਰੇ ਹਨ-#(ੳ) ਮਹੱਲਾ ਆਸਭੈਰੋ ਵਿੱਚ "ਵਡੀ ਸੰਗਤਿ" ਹੈ. ਇੱਥੇ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਸੰਮਤ ੧੭੨੨ ਵਿੱਚ ਪਧਾਰੇ ਹਨ ਅਤੇ ਸੱਤ ਮਹੀਨੇ ਤੇਰਾਂ ਦਿਨ ਨਿਵਾਸ ਕੀਤਾ ਹੈ. ਜਿਸ ਗੁਫਾ ਵਿੱਚ ਏਕਾਂਤ ਧ੍ਯਾਨਪਰਾਇਣ ਰਹਿੰਦੇ ਸਨ, ਉਹ ਵਿਦ੍ਯਮਾਨ ਹੈ. ਪਟਨੇ ਤੋਂ ਪੰਜਾਬ ਨੂੰ ਆਉਂਦੇ ਹੋਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਭੀ ਇਸ ਥਾਂ ਵਿਰਾਜੇ ਹਨ. ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦਾ ਚੋਲਾ ਅਤੇ ਨੌਵੇਂ ਅਰ ਗੁਰੂ ਗੋਬਿੰਦ ਸਿੰਘ ਜੀ ਦੇ ਜੋੜੇ ਇੱਥੇ ਸਨਮਾਨ ਨਾਲ ਰੱਖੇ ਹੋਏ ਹਨ, ਜਿਨ੍ਹਾਂ ਦੇ ਦਰਸ਼ਨ ਸੰਕ੍ਰਾਂਤਿ ਵਾਲੇ ਦਿਨ ਕਰਾਇਆ ਜਾਂਦਾ ਹੈ. ਪੋਹ ਸੁਦੀ ੭, ਅੱਸੂ ਵਦੀ ੧੦. ਅਤੇ ਵੈਸਾਖੀ ਦੇ ਮੇਲੇ ਹੁੰਦੇ ਹਨ.#ਮਹਾਰਾਜਾ ਨਰੇਂਦ੍ਰ ਸਿੰਘ ਪਟਿਆਲਾਪਤਿ ਨੇ ਸੰਮਤ ੧੯੧੧ ਵਿੱਚ ਬਹੁਤ ਧੰਨ ਖਰਚਕੇ ਇੱਕ ਸ਼ੀਸ਼ਮਹਿਲ ਬਣਵਾਇਆ ਅਤੇ ਦੋ ਰੁਪਯੇ ਰੋਜ ਦਾ ਲੰਗਰ ਲਗਾਇਆ. ਗੁਰਦ੍ਵਾਰੇ ਨੂੰ ਆਮਦਨ ਕੁਝ ਮਕਾਨਾਂ ਦੇ ਕਿਰਾਏ ਦੀ ਅਤੇ ਕੁਝ ਲੇਢੂਪੁਰਾ ਪਿੰਡ ਵਿੱਚੋਂ ਆਉਂਦੀ ਹੈ. ਪੁਜਾਰੀ ਭਾਈ ਈਸਰ ਸਿੰਘ ਜੀ ਨਿਹੰਗ ਹਨ, ਜਿਨ੍ਹਾਂ ਨੇ ਉੱਦਮ ਕਰਕੇ ਲੋਕਾਂ ਦੇ ਹੱਥ ਗਈ ਗੁਰਦ੍ਵਾਰੇ ਦੀ ਜਾਯਦਾਦ ਨੂੰ, ਮੁੜ ਸਤਿਗੁਰੂ ਦੇ ਨਾਉਂ ਵਡੇ ਯਤਨ ਨਾਲ ਅਦਾਲਤ ਤੋਂ ਕਰਵਾਇਆ ਹੈ.#(ਅ) ਲਕਸਾ ਮਹਾਲ ਵਿੱਚ ਗੁਰੂ ਕਾ ਬਾਗ ਗੁਰਦ੍ਵਾਰਾ ਹੈ. ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਵਿਰਾਜੇ ਹਨ ਅਤੇ ਗੋਪਾਲ ਪਾਂਡੇ ਨੂੰ ਉੱਤਮ ਉਪਦੇਸ਼ ਦਿੱਤਾ ਹੈ.#(ੲ) ਜਗਤ ਗੰਜ ਵਿੱਚ "ਛਟੀ ਸੰਗਤਿ" ਗੁਰਦ੍ਵਾਰਾ ਹੈ। ਇੱਥੇ ਸ਼੍ਰੀ ਗੁਰੂ ਤੇਗਬਹਾਦੁਰ ਜੀ ਕੁਝ ਸਮਾਂ ਵਿਰਾਜੇ ਹਨ. ਇਸ ਦੀ ਹਾਲਤ ਬਹੁਤ ਢਿੱਲੀ ਹੈ.#(ਸ) ਕਾਸ਼ੀ ਤੋਂ ਤਿੰਨ ਕੋਹ ਗੰਗਾ ਪਾਰ ਛੋਟੇ ਮਿਰਜਾਪੁਰ ਦੀ ਜ਼ਮੀਨ ਵਿੱਚ ਸੋਲਾਂ ਵਿੱਘੇ ਦਾ ਗੁਰੂ ਕਾ ਬਾਗ ਹੈ. ਇਸ ਥਾਂ ਗੁਰੂ ਗੋਬਿੰਦ ਸਿੰਘ ਸਾਹਿਬ ਵਡੀ ਸੰਗਤਿ ਵਿੱਚ ਵਿਰਾਜਣ ਸਮੇਂ ਇੱਕ ਵਾਰ ਪਧਾਰੇ ਹਨ. ਇਹ ਰੇਲਵੇ ਸਟੇਸ਼ਨ ਅਹਰੋਰਾ ਤੋਂ ਤਿੰਨ ਮੀਲ ਉੱਤਰ ਹੈ.#ਉਦਾਸੀ ਅਤੇ ਨਿਰਮਲੇ ਸੰਤਾਂ ਦੇ ਕਰੀਬ ਚਾਲੀ ਥਾਂ ਕਾਸ਼ੀ ਵਿੱਚ ਅਜਿਹੇ ਹਨ, ਜਿਨ੍ਹਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ।#੨. ਕਾਂਸ੍ਯ. ਕੈਂਹਾਂ। ੩. ਕਾਂਸ੍ਯ (ਕਾਂਸੀ) ਦਾ ਵਾਜਾ. "ਕਾਸੀ ਫੂਟੀ ਪੰਡਿਤਾ! ਧੁਨਿ ਕਹਾ ਸਮਾਈ?" (ਬਿਲਾ ਕਬੀਰ) ੪. ਵਿ- ਚਮਤਕਾਰੀ. ਦੇਖੋ, ਕਾਸ ੩. "ਕਾਸੀ ਕ੍ਰਿਸਨ ਚਰਾਵਤ ਗਾਊ ਮਿਲਿ ਹਰਿਜਨ ਸੋਭਾ ਪਾਈ." (ਮਲਾ ਮਃ ੪)...
ਸੰਗ੍ਯਾ- ਬੇਟੀ. ਸੁਤਾ. "ਸਾਈ ਪੁਤ੍ਰੀ ਜਜਮਾਨ ਕੀ." (ਆਸਾ ਪਟੀ ਮਃ ੩) ੨. ਪੁੱਤਲਿਕਾ. ਪੁਤਲੀ. "ਕਿ ਸੋਵਰਣ ਪੁਤ੍ਰੀ." (ਦੱਤਾਵ) ਮਾਨੋ ਸੋਨੇ ਦੀ ਪੁਤਲੀ ਹੈ। ੩. ਅੱਖ ਦੀ ਧੀਰੀ। ੪. ਪੁਤ੍ਰੀਂ. ਪੁਤ੍ਰਾਂ ਨੇ. "ਪੁਤ੍ਰੀ ਕਉਲੁ ਨ ਪਾਲਿਓ." (ਵਾਰ ਰਾਮ ੩)...
ਕ੍ਰਿ- ਵਿਆਹੁਣਾ. ਵਰ ਪ੍ਰਾਪਤ ਕਰਨਾ। ੨. ਸੰਗ੍ਯਾ- ਕਾਸ਼ੀ ਦੇ ਉੱਪਰ ਪਾਸੇ ਦੀ ਇੱਕ ਨਦੀ ਦੇਖੋ, ਬਨਾਰਸ....
ਸੰ. यज्ञ ਯਗ੍ਯ. ਸੰਗ੍ਯਾ- ਪੂਜਨ। ੨. ਪ੍ਰਾਰਥਨਾ. ਅਰਦਾਸ। ੩. ਕੁਰਬਾਨੀ. ਬਲਿਦਾਨ. "ਕੀਜੀਐ ਅਬ ਜੱਗ ਕੋ ਆਰੰਭ." (ਗ੍ਯਾਨ)...
ਵ੍ਯ- ਤਬ. ਤਦ. "ਵਿਦਿਆ ਵੀਚਾਰੀ ਤਾਂ ਪਰਉਪਕਾਰੀ." (ਆਸਾ ਮਃ ੧) ੨. ਤੋ. "ਤੈ ਤਾਂ ਹਦਰਥਿ ਪਾਇਓ ਮਾਨ." (ਸਵੈਯੇ ਮਃ ੨. ਕੇ) ਤੈਨੇ ਤੋ ਹ਼ਜਰਤ (ਗੁਰੂ ਨਾਨਕ) ਤੋਂ ਮਾਨ ਪਾਇਆ ਹੈ....
ਸੰ. सङ्कलप ਸੰਗ੍ਯਾ- ਮਨ ਦਾ ਫੁਰਨਾ. ਮਨੋਰਥ. ਖਿਆਲ। ੨. ਪ੍ਰਤਿਗ੍ਯਾ. ਪ੍ਰਣ. ਦੇਖੋ, ਕਲਪ....
ਸੌਭ ਦਾ ਰਾਜਾ, ਜਿਸ ਨੂੰ ਕਾਸ਼ੀ ਦੇ ਰਾਜਾ ਦੀ ਪੁਤ੍ਰੀ ਅੰਬਾ ਵਰਣਾ ਚਾਹੁੰਦੀ ਸੀ. ਭੀਸਮ ਅੰਬਾ ਨੂੰ ਜੰਗ ਵਿੱਚ ਜਿੱਤਕੇ ਜਦ ਲਿਆਇਆ, ਤਾਂ ਅੰਬਾ ਨੇ ਆਪਣੇ ਮਨ ਦਾ ਸੰਕਲਪ ਭੀਸਮ ਨੂੰ ਦੱਸਿਆ. ਭੀਸਮ ਨੇ ਅੰਬਾ ਨੂੰ ਸ਼ਾਲ੍ਵ ਪਾਸ ਭੇਜ ਦਿੱਤਾ, ਪਰ ਉਸ ਨੇ ਅੰਗੀਕਾਰ ਨਾ ਕੀਤੀ. ਦੇਖੋ, ਸਿਖੰਡੀ.#ਸ਼ਾਲ੍ਵ ਸ਼ਿਸ਼ੁਪਾਲ ਦਾ ਮਿਤ੍ਰ ਸੀ, ਜਦ ਕ੍ਰਿਸਨ ਜੀ ਨੇ ਸ਼ਿਸ਼ੁਪਾਲ ਮਾਰ ਦਿੱਤਾ, ਤਾਂ ਸ਼ਾਲ੍ਵ ਨੇ ਕ੍ਰਿਸਨ ਜੀ ਉੱਪਰ ਚੜ੍ਹਾਈ ਕੀਤੀ ਅਤੇ ਜੰਗ ਵਿੱਚ ਕ੍ਰਿਸਨ ਜੀ ਦੇ ਹੱਥੋਂ ਮਾਰਿਆ ਗਿਆ....
ਸੰ. ਪਾਰ੍ਸ਼. ਸੰਗ੍ਯਾ- ਬਗਲ. ਪਾਸਾ. "ਧੁਖਿ ਧੁਖਿ ਉਠਨਿਪਾਸ." (ਸ. ਫਰੀਦ) ੨. ਓਰ. ਤ਼ਰਫ਼। ੩. ਕ੍ਰਿ. ਵਿ- ਨੇੜੇ. ਸਮੀਪ. ਕੋਲ. "ਲੈ ਭੇਟਾ ਪਹੁਚ੍ਯੋ ਗੁਰੁ ਪਾਸ." (ਗੁਪ੍ਰਸੂ) ੪. ਸੰ. ਪਾਸ਼ ਸੰਗ੍ਯਾ- ਫਾਹੀ. ਫੰਦਾ. "ਪਾਸਨ ਪਾਸ ਲਏ ਅਰਿ ਕੇਤਕ." (ਚਰਿਤ੍ਰ ੧੨੮) ਫਾਹੀਆਂ ਨਾਲ ਕਿਤਨੇ ਵੈਰੀ ਫਾਹ ਲਏ.#ਧਨੁਰਵੇਦ ਵਿੱਚ ਪਾਸ਼ ਦੋ ਪ੍ਰਕਾਰ ਦਾ ਲਿਖਿਆ ਹੈ- ਇੱਕ ਪਸ਼ੁ ਫਾਹੁਣ ਦਾ, ਦੂਜਾ ਮਨੁੱਖਾਂ ਲਈ, ਪੁਰਾਣੇ ਸਮੇਂ ਇਹ ਜੰਗ ਦਾ ਸ਼ਸਤ੍ਰ ਸੀ. ਇਸ ਦੀ ਲੰਬਾਈ ਦਸ ਹੱਥ ਹੁੰਦੀ ਸੀ. ਸੂਤ, ਚੰਮ ਦੀ ਰੱਸੀ ਅਤੇ ਨਲੀਏਰ ਦੀ ਜੱਤ ਤੋਂ ਇਸ ਦੀ ਰਚਨਾ ਹੁੰਦੀ ਅਤੇ ਮੋਮ ਆਦਿ ਨਾਲ ਚਿਕਨਾ ਅਤੇ ਸਖਤ ਕਰ ਲੀਤਾ ਜਾਂਦਾ ਸੀ. ਪਾਸ਼ ਦੇ ਸਿਰੇ ਤੇ ਸਿਰਖਫਰਾਹੀ ਗੱਠ ਹੁੰਦੀ, ਜੋ ਦੁਸ਼ਮਨ ਦੇ ਸਿਰ ਤੇ ਫੈਂਕੀ ਜਾਂਦੀ. ਜਦ ਗਲ ਵਿੱਚ ਪਾਸ਼ ਦਾ ਚੱਕਰ ਪੈ ਜਾਂਦਾ ਤਾਂ ਬਹੁਤ ਫੁਰਤੀ ਨਾਲ ਵੈਰੀ ਨੂੰ ਖਿੱਚ ਲਈਦਾ ਸੀ. ਖਿੱਚਣ ਤੋਂ ਪਾਸ਼ ਨਾਲ ਗਲ ਘੁੱਟਿਆ ਜਾਂਦਾ ਅਤੇ ਵੈਰੀ ਮਰ ਜਾਂਦਾ ਜਾਂ ਬੇਹੋਸ਼ ਹੋ ਜਾਂਦਾ। ੫. ਫ਼ਾ. [پاش] ਪਾਸ਼ ਫਟਣਾ. ਟੁਕੜੇ ਹੋਣਾ. ਬਿਖਰਨਾ। ੬. ਫ਼ਾ. [پاس] ਨਿਗਹਬਾਨੀ। ੭. ਰਖ੍ਯਾ। ੮. ਪ. ਹਰ. ਤਿੰਨ ਘੰਟੇ ਦਾ ਸਮਾਂ....
ਸੰ. अङ्गीकार. ਸੰਗ੍ਯਾ- ਕਬੂਲ. ਗ੍ਰਹਣ. ਸ੍ਵੀਕਾਰ. "ਅੰਗੀਕਾਰ ਕੀਓ ਮੇਰੈ ਕਰਤੈ." (ਗੂਜ ਮਃ ੫)...
ਸੰ. शिखण्डिन ਸ਼ਿਖੰਡਿਨ੍. ਵਿ- ਚੋਟੀ ਵਾਲਾ। ੨. ਸੰਗ੍ਯਾ- ਮੋਰ। ੩. ਫੰਘਾਂ ਵਾਲਾ ਤੀਰ। ੪. ਮੁਰਗਾ। ੫. ਵੇਲਿ. ਲਤਾ. "ਘਟੰਤ ਬਸੁਧਾ ਗਿਰਿ ਤਰੁ ਸਿਖੰਡੰ." (ਸਹਸ ਮਃ ੫) ੬. ਕਾਸ਼ੀ ਦੇ ਰਾਜੇ ਦੀ ਪੁਤ੍ਰੀ ਅੰਬਾ, ਜਿਸ ਨੂੰ ਭੀਸਮ- ਪਿਤਾਮਾ ਜਿੱਤਕੇ ਆਪਣੇ ਭਾਈ ਵਿਚਿਤ੍ਰਵੀਰਯ ਲਈ ਲਿਆਇਆ ਸੀ, ਪਰ ਅੰਬਾ ਨੇ ਉਸ ਨੂੰ ਵਰਨਾ ਨਾ ਚਾਹਿਆ ਕਿਉਂਕਿ ਉਹ ਸ਼ਾਲ੍ਵ ਨੂੰ ਮਨੋ ਪਤੀ ਧਾਰ ਚੁਕੀ ਸੀ. ਦੇਖੋ, ਅੰਬਾ.#ਅੰਬਾ ਨੇ ਬਿਨਾ ਪਤੀ ਦੁੱਖ ਵਿੱਚ ਉਮਰ ਵਿਤਾਈ. ਭੀਸਮ ਤੋਂ ਬਦਲਾ ਲੈਣ ਲਈ ਇਹ ਰਾਜਾ ਦ੍ਰੁਪਦ ਦੀ ਪੁਤ੍ਰੀ ਹੋਕੇ ਜਨਮੀ, ਅਰ ਇੱਕ ਯਕ੍ਸ਼੍ ਦੀ ਕ੍ਰਿਪਾ ਕਰਕੇ ਆਦਮੀ ਦੀ ਸ਼ਕਲ ਵਿੱਚ ਪਲਟੀ ਗਈ ਅਤੇ ਨਾਉਂ ਸ਼ਿਖੰਡੀ ਹੋਇਆ. ਜਦ ਕੁਰੁਛੇਤ੍ਰ ਦੇ ਜੰਗ ਵਿੱਚ ਭੀਸਮ ਅਰਜੁਨ ਦੇ ਮੁਕਾਬਲੇ ਆਇਆ ਤਦ ਸ਼ਿਖੰਡੀ ਅਰਜੁਨ ਦੇ ਅਗੇ ਆ ਖਲੋਤਾ. ਭੀਸਮ ਨੇ ਉਸ ਨੂੰ ਆਪਣੀ ਭਰਜਾਈ ਜਾਣਕੇ ਵਾਰ ਨਾ ਕੀਤਾ. ਇਤਨੇ ਵਿੱਚ ਅਰਜੁਨ ਨੇ ਭੀਸਮ ਨੂੰ ਤੀਰਾਂ ਨਾਲ ਪਰੋ ਦਿੱਤਾ. ਜਿਸ ਤੀਰ ਨਾਲ ਭੀਸਮਪਿਤਾਮਾ ਰਣ ਵਿੱਚ ਡਿੱਗਾ ਉਹ ਸ਼ਿਖੰਡੀ ਦਾ ਹੀ ਚਲਾਇਆ ਹੋਇਆ ਸੀ....
ਸੰ. शिशुपाल ਚੇਦਿ (ਚੰਦੇਰੀ) ਦੇ ਰਾਜਾ ਦਮਘੋਸ ਦਾ ਪੁਤ੍ਰ, ਜੋ ਵਸੁਦੇਵ ਦੀ ਭੈਣ ਸ਼ਤ੍ਰਦੇਵਾ ਦੇ ਉਦਰੋਂ ਜਨਮਿਆ, ਇਸ ਹਿਸਾਬ ਇਹ ਕ੍ਰਿਸਨ ਜੀ ਦਾ ਮਸੇਰਾ ਭਾਈ ਸੀ. ਮਹਾਭਾਰਤ ਵਿੱਚ ਲਿਖਿਆ ਹੈ ਕਿ ਜਦ ਸ਼ਿਸ਼ੁਪਾਲ ਜੰਮਿਆ ਤਾਂ ਉਸ ਦੇ ਤਿੰਨ ਅੱਖਾਂ ਅਤੇ ਚਾਰ ਹੱਥ ਸਨ. ਮਾਂ ਬਾਪ ਨੇ ਇਸ ਦਾ ਤਿਆਗ ਕਰਨਾ ਚਾਹਿਆ, ਪਰ ਆਕਾਸ਼ਬਾਣੀ ਹੋਈ ਕਿ ਇਹ ਸ਼ਿਸੁ (ਬੱਚਾ) ਪ੍ਰਤਾਪੀ ਹੋਵੇਗਾ ਇਸ ਦੀ ਪਾਲਨਾ ਕਰੋ, ਇਸੇ ਕਾਰਣ ਨਾਉਂ ਸ਼ਿਸ਼ੁਪਾਲ ਹੋਇਆ.#ਇਹ ਕ੍ਰਿਸਨ ਜੀ ਦਾ ਭਾਰੀ ਵੈਰੀ ਸੀ ਕਿਉਂਕਿ ਰੁਕਮਣੀ ਦਾ ਵਿਆਹ ਇਸ ਨਾਲ ਹੋਣਾ ਕਰਾਰ ਪਾਇਆ ਸੀ, ਪਰ ਕ੍ਰਿਸਨ ਜੀ ਉਸ ਨੂੰ ਚੁੱਕਕੇ ਲੈ ਗਏ. ਯੁਧਿਸ੍ਠਿਰ ਦੇ ਯੱਗ ਵਿੱਚ ਸ਼ਿਸ਼ੁਪਾਲ ਨੇ ਭਰੀ ਸਭਾ ਅੰਦਰ ਕ੍ਰਿਸਨ ਜੀ ਦਾ ਨਿਰਾਦਰ ਕੀਤਾ, ਇਸ ਕਾਰਣ ਕ੍ਰਿਸਨ ਜੀ ਨੇ ਸ਼ਿਸ਼ੁਪਾਲ ਨੂੰ ਕਤਲ ਕਰ ਦਿੱਤਾ. ਵਿਸਨੁ ਪੁਰਾਣ ਵਿੱਚ ਲਿਖਿਆ ਹੈ ਕਿ ਸ਼ਿਸ਼ੁਪਾਲ ਪਹਿਲੇ ਜਨਮ ਹਿਰਨ੍ਯਕਸ਼ਿਪੁ ਸੀ, ਦੂਜੇ ਜਨਮ ਦਸ ਸਿਰਾਂ ਵਾਲਾ ਰਾਵਣ ਸੀ. "ਹੈ ਸਿਸੁਪਾਲ ਚੰਦੇਰੀ ਮੇ ਬੀਰ." (ਕ੍ਰਿਸਨਾਵ) ਮਾਘ ਕਵਿ ਨੇ ਸ਼ਿਸ਼ੁਪਾਲਵਧ ਨਾਮਕ ਮਨੋਹਰ ਕਾਵ੍ਯ ਲਿਖਿਆ ਹੈ....
ਸੰਗ੍ਯਾ- ਸਨੇਹ ਕਰਨ ਵਾਲਾ. ਦੋਸ੍ਤ. "ਮਿਤ੍ਰ ਘਣੇਰੇ ਕਰਿ ਥਕੀ." (ਸ੍ਰੀ ਮਃ ੩) ਦੇਖੋ, ਮੀਤ¹।#੨. ਸੂਰਜ. ਪ੍ਰਭਾਕਰ. "ਤਵ ਅਖਿਆਨ ਮੇ ਮਿਤ੍ਰ ਕੀ ਰਹੀ ਨ ਜਬ ਪਹ਼ਿਚਾਨ। ਕਹਨ ਲਗ੍ਯੋ ਸਭ ਜਗਤ ਤੁਹਿ ਨਾਮ ਉਲੂਕ ਬਖਾਨ."² (ਬਸੰਤ ਸਤਸਈ) ੩. ਇੱਕ ਵਿਦ੍ਵਾਨ ਬ੍ਰਾਹਮਣ, ਜਿਸ ਦੀ ਪੁਤ੍ਰੀ ਮੈਤ੍ਰੇਯੀ ਪ੍ਰਸਿੱਧ ਪੰਡਿਤਾ ਹੋਈ ਹੈ. ਦੇਖੋ, ਯਾਗ੍ਯਵਲਕ੍ਯ। ੪. ਅੱਕ ਦਾ ਪੌਧਾ। ੫. ਦੇਖੋ, ਮਿਤ੍ਰਾਵਰੁਣ....
ਸੰ. ਸੰਗ੍ਯਾ- ਮੋਤ. ਮ੍ਰਿਤ੍ਯੁ. ਦੇਖੋ, ਮਾਰਿ ੨। ੨. ਜੋ ਲੋਕਾਂ ਨੂੰ ਮਾਰ ਸਿਟਦਾ ਹੈ, ਕਾਮਦੇਵ. ਅਨੰਗ. "ਰਦ੍ਰ ਜਿਮ ਮਾਰ ਪਰ." (ਗੁਪ੍ਰਸੂ) ੩. ਸ਼ਿਕਾਰ. "ਮਾਰ ਪਰ ਸਿੰਘ ਹੈ." (ਗੁਪ੍ਰਸੂ) ੪. ਪ੍ਰਹਾਰ. ਆਘਾਤ. ਤਾੜਨ ਦੀ ਕ੍ਰਿਯਾ. "ਏਤੀ ਮਾਰ ਪਈ ਕੁਰਲਾਣੇ." (ਆਸਾ ਮਃ ੧) "ਸਿਮਰਤ ਰਾਮ ਨਾਹੀ ਜਮਮਾਰ." (ਗਉ ਮਃ ੫) ੫. ਵਿਘਨ। ੬. ਜ਼ਹਿਰ. ਵਿਸ. "ਇਸ ਕੋ ਮਾਰ ਗਾਢ ਬਹੁ ਹੋਈ." (ਨਾਪ੍ਰ) ੭. ਲਾਟਾ. ਅਗਨਿ ਦੀ ਸ਼ਿਖਾ. "ਪੌਨ ਦੀਪਮਾਰ ਪਰ." (ਗੁਪ੍ਰਸੂ) ੮. ਬੌੱਧਮਤ ਅਨੁਸਾਰ ਵਾਸਨਾ ਦਾ ਨਾਮ ਮਾਰ ਹੈ। ੯. ਫ਼ਾ. [مار] ਸਰਪ. "ਵੈਨਤੇਯ ਮਾਰ ਪਰ." (ਗੁਪ੍ਰਸੂ) ੧੦. ਬੀਮਾਰੀ. ਰੋਗ। ੧੧. ਦੇਖੋ, ਮਾਰਗਣ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....