sāpaसाप
ਸੰਗ੍ਯਾ- ਸਰ੍ਪ. ਸਾਂਪ। ੨. ਸੰ. ਸ਼ਾਪ. ਸਰਾਫ. ਬਦਦੁਆ਼। ੩. ਗਾਲੀ। ੪. ਪ੍ਰਤਿਗ੍ਯਾ. ਪ੍ਰਣ. ਸੌਂਹ.
संग्या- सर्प. सांप। २. सं. शाप. सराफ. बददुआ़। ३. गाली। ४. प्रतिग्या. प्रण. सौंह.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਸਰ੍ਪ. ਸੱਪ....
ਸੰਗ੍ਯਾ- ਸਰ੍ਪ. ਸਾਂਪ। ੨. ਸੰ. ਸ਼ਾਪ. ਸਰਾਫ. ਬਦਦੁਆ਼। ੩. ਗਾਲੀ। ੪. ਪ੍ਰਤਿਗ੍ਯਾ. ਪ੍ਰਣ. ਸੌਂਹ....
ਦੇਖੋ, ਸਰਾਪ। ੨. ਅ਼. [صراف] ਸੁੱਰਾਫ਼. ਸੰਗ੍ਯਾ- ਸਰਫ਼ (ਅਦਲ ਬਦਲ) ਕਰਨ ਵਾਲਾ. ਰੁਪਯਾ ਪੈਸਾ ਪਰਖਣ ਅਤੇ ਵਟਾਂਦਰਾ ਕਰਨ ਵਾਲਾ. ਨਕਦੀ ਦਾ ਵਪਾਰ ਕਰਨ ਵਾਲਾ. "ਜੇ ਹੋਵੇ ਨਦਰ ਸਰਾਫ ਕੀ ਬਹੁੜਿ ਨ ਪਾਈ ਤਾਉ." (ਵਾਰ ਮਾਝ ਮਃ ੨) ਇਸ ਥਾਂ ਸਰਾਫ ਤੋਂ ਭਾਵ ਸਤਿਗੁਰੂ ਹੈ....
ਫ਼ਾ. [بددُعا] ਸੰਗ੍ਯਾ- ਸ੍ਰਾਫ (ਸ਼ਾਪ). ਦੁਰਾਸੀਸ. "ਲੈਦਾ ਬਦਦੁਆਇ ਤੂੰ ਮਾਇਆ ਕਰਹਿ ਇਕਤ." (ਸ੍ਰੀ ਮਃ ੫)...
ਕ੍ਰਿ. ਵਿ- ਗਾਲਕੇ. ਗਲਾਕੇ. "ਹਿਵੈ ਗਾਲਿ ਗਾਲਿ ਤਨੁ ਛੀਜੈ." (ਕਲਿ ਅਃ ਮਃ ੪) ੨. ਸੰਗ੍ਯਾ- ਗੱਲ. ਬਾਤ. "ਬਿੰਦਕ ਗਾਲਿ ਸੁਣੀ." (ਆਸਾ ਮਃ ੫) "ਗਾਲੀ ਬਿਆ ਵਿਕਾਰ, ਨਾਨਕ ਧਣੀ ਵਿਹੂਣੀਆ." (ਵਾਰ ਗਉ ੨. ਮਃ ੫) "ਨਾਨਕ ਗਾਲੀ ਕੂੜੀਆ ਬਾਝ ਪਰੀਤਿ ਕਰੇਇ." (ਵਾਰ ਵਡ ਮਃ ੧) ੩. ਗੱਲ ਦਾ ਬਹੁਵਚਨ. ਗੱਲਾਂ. ਬਾਤਾਂ. "ਸੇ ਗਾਲੀ ਰਬ ਕੀਆ." (ਸ. ਫਰੀਦ) ੪. ਤ੍ਰਿਤੀਯਾ ਵਿਭਕ੍ਤਿ. ਗੱਲੀਂ. ਗੱਲਾਂ ਕਰਕੇ. ਬਾਤਾਂ ਨਾਲ. "ਗਾਲੀ ਹਰਿਨੀਹੁ ਨ ਹੋਇ." (ਟੋਡੀ ਮਃ ੫) ੫. ਸੰ. ਗਾਲੀ. ਸੰਗ੍ਯਾ- ਗਾਲ. ਦੁਸ਼ਨਾਮਦਹੀ. ਸ਼ਾਪ (ਸ੍ਰਾਫ). "ਜੋ ਬੇਮੁਖ ਗੋਬਿੰਦ ਤੇ ਪਿਆਰੇ, ਤਿਨਿ ਕੁਲਿ ਲਾਗੈ ਗਾਲਿ." (ਸੋਰ ਅਃ ਮਃ ੫) ੬. ਬਦਨਾਮੀ. ਕਲੰਕ. ਧੱਬਾ. "ਤੇਰੇ ਕੁਲਹਿ ਨ ਲਾਗੈ ਗਾਲਿ ਜੀਉ." (ਮਾਝ ਅਃ ਮਃ ੫)...
ਸੰ. ਸੰਗ੍ਯਾ- ਕਿਸੇ ਕਾਰਜ ਦੇ ਕਰਨ ਅਥਵਾ ਨਾ ਕਰਨ ਲਈ ਵਚਨ ਦੇਣਾ. ਪ੍ਰਣ ਕਰਨਾ। ੨. ਕਸਮ. ਸੌਗੰਦ। ੩. ਪ੍ਰਣ ਸਹਿਤ ਕਥਨ ਕਿ ਮੈਂ ਇਹ ਕਰਮ ਜਰੂਰ ਕਰਾਂਗਾ, ਅਥਵਾ ਜੇ ਐਸਾ ਨਾ ਕਰਾਂ, ਤਦ ਐਸਾ ਐਸਾ ××× ਸਿੱਧ ਹੋਵਾਂਗਾ. ਅਥਵਾ ਜੇ ਐਸਾ ਭੀ ਹੋਵੇ ਤਦ ਐਸਾ ਨਹੀਂ ਹੋ ਸਕੇਗਾ, ਇਤ੍ਯਾਦਿਕ ਵਰਣਨ ਜਿਸ ਕਾਵ੍ਯ ਵਿੱਚ ਹੋਵੇ, ਉੱਥੇ "ਪ੍ਰਤਿਗ੍ਯਾ" ਅਲੰਕਾਰ ਹੁੰਦਾ ਹੈ.#ਪ੍ਰਣ ਅਥਵਾ ਸੌਗੰਦ ਕੋ ਵਰਣਨ ਰਚਨਾ ਮਾਹਿ,#ਰੂਪ ਪ੍ਰਤਿਗ੍ਯਾ ਕੋ ਇਹੀ ਕਹੈਂ ਕਾਵ੍ਯ ਅਵਗਾਹਿ.#ਉਦਾਹਰਣ-#ਯੌਂ ਸੁਨਕੈ ਬਤਿਯਾਂ ਤਿਹ ਕੀ#ਹਰਿ ਕੋਪ ਕਹ੍ਯੋ ਹਮ ਯੁੱਧ ਕਰੈਂਗੇ,#ਬਾਨ ਕਮਾਨ ਗਦਾ ਗਹਿਕੈ#ਦੁਊ ਭ੍ਰਾਤ ਸਬੈ ਅਰਿ ਸੈਨ ਹਰੈਂਗੇ,#ਸੂਰ ਸਿਵਾਦਿਕ ਤੇ ਨ ਭਜੈਂ#ਹਨਹੈਂ ਤੁਮ ਕੋ, ਨਹਿਂ ਜੂਝ ਮਰੈਂਗੇ,#ਮੇਰੁ ਹਲੈ ਸੁਕ ਹੈ ਨਿਧਿਵਾਰਿ#ਤਊ ਰਨ ਕੀ ਛਿਤਿ ਤੇ ਨ ਟਰੈਂਗੇ.#(ਕ੍ਰਿਸਨਾਵ)#ਪਸ਼੍ਚਿਮ ਸੂਰ ਚੜ੍ਹੈ ਕਬਹੂੰ#ਅਰ ਗੰਗ ਬਹੀ ਉਲਟੀ ਜਿਯ ਆਵੈ,#ਜੇਠ ਕੇ ਮਾਸ ਤੁਸਾਰ ਪਰੈ#ਬਨ ਔਰ ਬਸੰਤਸਮੀਰ ਜਰਾਵੈ,#ਲੋਕ ਹਲੈ ਧ੍ਰੂਅ ਕੋ ਜਲ ਕੋ ਥਲ ਹਨਐ#ਥਲ ਕੋ ਕਬ ਹਨਐ ਜਲ ਜਾਵੈ,#ਕੰਚਨ ਕੋ ਨਗ ਪੰਖਨ ਧਾਰ ਊਡੈ,#ਖੜਗੇਸ ਨ ਪੀਠ ਦਿਖਾਵੈ.#(ਕ੍ਰਿਸਨਾਵ)#ਰਵਿ ਅਸ੍ਤਨ ਤੇ ਪੂਰਬ ਜਬੈ,#ਜੇ ਨ ਲੋਹਗੜ੍ਹ ਤੋੜੋਂ ਤਬੈ,#ਤੌ ਨਿਜ ਪਿਤ ਤੇ ਜਨਮ੍ਯੋ ਨਾਹੀਂ#ਮੁਖ ਨ ਦਿਖਾਵਹੁਁ ਰਾਜਨ ਮਾਹੀਂ. (ਗੁਪ੍ਰਸੂ)#੪. ਨ੍ਯਾਯ ਵਿੱਚ ਪੰਚਾਵਯਵ ਦਾ ਪਹਿਲਾ ਵਾਕ੍ਯ....
ਸੰ. ਸੰਗ੍ਯਾ- ਪ੍ਰਤਿਗ੍ਯਾ। ੨. ਕਸਮ. ਸੌਗੰਦ। ੩. ਵਿ- ਪੁਰਾਣਾ. ਪ੍ਰਾਚੀਨ....
ਸੰਗ੍ਯਾ- ਸ਼ਪਥ. ਸੁਗੰਦ. ਕਸਮ....