anakāअनका
ਇੱਕ ਗਣ ਛੰਦ. ਇਸ ਦਾ ਨਾਉਂ "ਸ਼ਸ਼ਿ" ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਇੱਕ ਯਗਣ. .#ਉਦਾਹਰਣ-#ਪ੍ਰਭੂ ਹੈ। ਅਜੂ ਹੈ। ਅਜੈ ਹੈ। ਅਭੈ ਹੈ. (ਰਾਮਾਵ) ੨. ਦੇਖੋ, ਚਾਚਰੀ। ੩. ਦੇਖੋ, ਉਨਕਾ.
इॱक गण छंद. इस दा नाउं "शशि" भी है. लॱछण- चार चरण.प्रति चरण इॱक यगण. .#उदाहरण-#प्रभू है। अजू है। अजै है। अभै है. (रामाव) २. देखो, चाचरी। ३. देखो, उनका.
ਸੰ. छन्द् ਧਾ- ਬਲਵਾਨ ਹੋਣਾ, ਢਕਣਾ, ਆਛਾਦਨ ਕਰਨਾ, ਲਪੇਟਣਾ। ੨. ਸੰਗ੍ਯਾ- ਉਹ ਕਾਵ੍ਯ, ਜਿਸ ਵਿੱਚ ਮਾਤ੍ਰਾ, ਅੱਖਰ, ਗਣ ਆਦਿ ਦੇ ਨਿਯਮਾਂ ਦੀ ਪਾਬੰਦੀ ਹੋਵੇ, ਪਦ੍ਯ, ਨਜਮ। ੩. ਵੇਦ। ੪. ਉਹ ਵਿਦ੍ਯਾ, ਜਿਸ ਤੋਂ ਛੰਦਾਂ ਦੇ ਨਿਯਮਾਂ ਦਾ ਗ੍ਯਾਨ ਹੋਵੇ, ਪਿੰਗਲ. ਇਹ ਸ਼ਾਸਤ੍ਰ, ਵੇਦਾਂ ਦੇ ਛੀ ਅੰਗਾਂ ਵਿੱਚੋਂ ਹੈ। ੫. ਅਭਿਲਾਖਾ. ਇੱਛਾ. "ਤਜੇ ਸਰਬ ਆਸਾ ਰਹੇ ਏਕ ਛੰਦੰ." (ਦੱਤਾਵ) ੬. ਬੰਧਨ. "ਸਭ ਚੂਕੇ ਜਮ ਕੇ ਛੰਦੇ." (ਬਿਲਾ ਮਃ ੪) ੭. ਢੱਕਣ. ਪੜਦਾ. ਨਿਰੁਕ੍ਤ ਵਿੱਚ ਲਿਖਿਆ ਹੈ ਕਿ ਦੇਵਤਿਆਂ ਨੇ ਮੌਤ ਅਰ ਦੁੱਖਾਂ ਤੋਂ ਡਰਕੇ ਜਿਨ੍ਹਾਂ ਮੰਤ੍ਰਾਂ ਨਾਲ ਆਪਣੇ ਤਾਈਂ ਢਕਿਆ, ਉਨ੍ਹਾਂ ਦੀ ਛੰਦ ਸੰਗ੍ਯਾ ਹੋ ਗਈ. ਇਸੇ ਕਰਕੇ ਵੇਦ ਦਾ ਨਾਉਂ "ਛੰਦ" ਪਿਆ....
ਸੰ. शशिन- ਸ਼ਸ਼ਿਨ. ਸੰਗ੍ਯਾ- ਸਹੇ ਵਾਲਾ, ਚੰਦ੍ਰਮਾ. ਸਹੇ ਦਾ ਚਿੰਨ੍ਹ ਧਾਰਣ ਵਾਲਾ ਚੰਦ੍ਰ. ਦੇਖੋ, ਸ਼ਸ਼ਾਂਕ. "ਅਸਿਤਾ¹ ਨਿਸਿ ਮੇ ਸਸਿ ਸੇ ਬਿਗਸੇ." (ਸਮੁਦ੍ਰਮਥਨ) ੨. ਯੋਗਮਤ ਅਨੁਸਾਰ ਖੱਬਾ ਸੁਰ ਅਤੇ ਮਸ੍ਤਕ ਵਿੱਚ ਇਸਥਿਤ ਚੰਦ੍ਰਮਾ, ਜਿਸ ਤੋਂ ਅਮ੍ਰਿਤ ਟਪਕਦਾ ਹੈ "ਸਸਿ ਕੀਨੋ ਸੂਰ ਗਿਰਾਸਾ." (ਰਾਮ ਕਬੀਰ) ੩. ਇੱਕ ਗਿਣਤੀ ਬੋਧਕ, ਕਿਉਂਕਿ ਚੰਦ੍ਰਮਾ ਇੱਕ ਮੰਨਿਆ ਹੈ. "ਸੰਮਤ ਬਾਨ ਸੁ ਚੰਦ, ਖੰਭ ਸਸੀ ਸਾਵਨ ਵਿਖੇ." (ਨਿਹਾਲ ਸਿੰਘ) ਸੰਮਤ ੧੯੧੫² ੪. ਸੋਮਵਾਰ ਲਈ ਭੀ ਸਸਿ ਸ਼ਬਦ ਵਰਤਿਆ ਹੈ. "ਜਮਦੁਤਿਯਾ ਸਸਿ ਦਿਨ ਤਬ ਹੁਤੋ." (ਗੁਪ੍ਰਸੂ) ੫. ਸੰ. शस्य ਸ਼ਸਯ. ਖੇਤੀ. "ਸਦਾ ਸੁਕਾਲ ਸਸਿਨ ਕੋ ਸਾਲੀ." (ਨਾਪ੍ਰ)...
ਦੇਖੋ, ਲਕ੍ਸ਼੍ਣ। ੨. ਦੇਖੋ, ਲਕ੍ਸ਼੍ਮਣ. "ਲੱਛਨੈ ਲੈ ਸੰਗ। ਜਾਨਕੀ ਸੋਭੰਗ." (ਰਾਮਾਵ) ੩. ਲਕ੍ਸ਼ੋਂ ਹੀ. ਲੱਖਾਂ. "ਲੱਛਨ ਦੈਕੈ ਪ੍ਰਦੱਛਨ." (ਚੰਡੀ ੧)...
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...
ਸੰ. ਧਾ- ਜਾਣਾ, ਫਿਰਨਾ, ਵਿਚਰਨਾ। ੨. ਸੰਗ੍ਯਾ- ਪੈਰ. ਪਾਦ. "ਚਰਣ ਠਾਕੁਰ ਕੇ ਰਿਦੈ ਸਮਾਣੇ." (ਮਾਝ ਮਃ ੫) ੩. ਛੰਦ ਦੀ ਤੁਕ. "ਤਿਥਿ ਹੋਂਇ ਕਲਾ ਪ੍ਰਥਮੇ ਚਰਣ." (ਰੂਪਦੀਪ) ੪. ਭੱਛਨ ਕਰਨਾ. ਖਾਣਾ। ੫. ਆਚਰਣ. ਸੁਭਾਵ. ਆਚਾਰ. "ਜਿਨ ਸਾਧੂ ਚਰਣ ਸਾਧਪਗ ਸੇਵੇ." (ਜੈਤ ਮਃ ੪)...
ਸੰ. ਵ੍ਯ- ਨੂੰ. ਕੋ. ਤਾਈਂ। ੨. ਵਿਰੁੱਧ. ਉਲਟ। ੩. ਫਿਰ. ਪੁਨਹ। ੪. ਬਦਲੇ ਵਿੱਚ। ੫. ਹਰ. ਹਰ ਇੱਕ. "ਪ੍ਰਤਿ ਵਾਸਰ ਸੈਨ ਵਧਾਵਤ ਹੈਂ" (ਗੁਪ੍ਰਸੂ) ੬. ਸਮਾਨ. ਤੁੱਲ। ੭. ਸਾਮ੍ਹਣੇ. ਮੁਕਾਬਲੇ ਵਿੱਚ। ੮. ਓਰ. ਤਰਫ। ੯. ਸੰਗ੍ਯਾ- ਨਕਲ. ਕਾਪੀ (copy)....
ਇਕ ਵਰਣਿਕ ਗਣ, ਜਿਸ ਦਾ ਰੂਪ ਆਦਿ ਲਘੁ ਹੈ. ....
ਸੰ. उदाहरण. ਸੰਗ੍ਯਾ- ਦ੍ਰਿਸ੍ਟਾਂਤ. ਮਿਸਾਲ. ਨਜੀਰ....
ਦੇਖੋ, ਪ੍ਰਭੁ. "ਪ੍ਰਭੂ ਹਮਾਰਾ ਸਾਰੇ ਸੁਆਰਥ." (ਭੈਰ ਮਃ ੫)...
ਵਿ- ਜਨਮ ਰਹਿਤ. ਅਜਨਮਾ। ੨. ਅਚਲ. ਗਮਨ ਰਹਿਤ. "ਅਜੂ ਹੈ." (ਜਾਪੁ) ਦੇਖੋ, ਜੂ। ੩. ਵ੍ਯ- ਸੰਬੋਧਨ. ਅਜੀ. ਐ ਸ਼੍ਰੀ ਮਾਨ ਜੀ!...
ਹੁਣ ਤੋੜੀ. ਦੇਖੋ. ਅਜੇ ੧. "ਅਜੈ ਸੁ ਰਬੁ ਨ ਬਹੁੜਿਓ." (ਸ. ਫਰੀਦ) ੨. ਅਜਯ. ਸੰਗ੍ਯਾ- ਪਰਾਜਿਤ. ਹਾਰ. ਸ਼ਿਕਸ੍ਤ। ੩. ਵਿ- ਜਿਸ ਦਾ ਜਿੱਤਣਾ ਕਠਨ ਹੈ. ਅਜੇਯ. "ਅਜੈ ਅਲੈ." (ਜਾਪੁ) ੪. ਸੰਗ੍ਯਾ- ਕਰਤਾਰ. ਪਾਰਬ੍ਰਹਮ "ਅਜੈ ਗੰਗ ਜਲ ਅਟਲ ਸਿਖ ਸੰਗਤਿ ਸਭ ਨਾਵੈ." (ਸਵੈਯੇ ਮਃ ੫. ਕੇ) ੫. ਅਜ ਰਾਜਾ. ਰਾਮ ਚੰਦ੍ਰ ਜੀ ਦਾ ਦਾਦਾ. "ਅਜੈ ਸੁ ਰੋਵੈ ਭੀਖਿਆ ਖਾਇ." (ਰਾਮ ਵਾਰ ੧. ਮਃ ੧) ਇੰਦੁਮਤੀ ਰਾਣੀ ਦੇ ਵਿਯੋਗ ਵਿੱਚ ਰਾਜ ਤਿਆਗਕੇ ਭਿਖ੍ਯਾ ਮੰਗਦਾ ਰਾਜਾ ਅਜ ਰੋਇਆ. ਦੇਖੋ, ਇੰਦੁਮਤੀ....
ਦੇਖੋ, ਅਭਯ....
ਦੇਖੋ, ਚਰਚਰੀ। ੨. ਇੱਕ ਛੰਦ. ਇਹ "ਸੁਧੀ" ਛੰਦ ਦਾ ਹੀ ਨਾਮਾਂਤਰ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਜ, ਗ, , .#ਉਦਾਹਰਣ-#ਅਲੇਖ ਹੈ। ਅਭੇਖ ਹੈ।#ਅਨਾਮ ਹੈ। ਅਕਾਮ ਹੈ।।#(ਜਾਪੁ)#(ਅ) ਚਾਚਰੀ ਦਾ ਦੂਜਾ ਰੂਪ ਹੈ "ਸ਼ਸ਼ੀ" ਛੰਦ. ਅਰਥਾਤ- ਪ੍ਰਤਿ ਚਰਣ ਇੱਕ ਯਗਣ, ਯਥਾ-#ਗੁਬਿੰਦੇ। ਮੁਕੰਦੇ। ਉਦਾਰੇ. ਅਪਾਰੇ।। (ਜਾਪੁ)#ਕਲਕੀ ਅਵਤਾਰ ਵਿੱਚ ਭੀ ਇਹੀ ਰੂਪ ਦਿੱਤਾ ਹੈ, ਯਥਾ-#ਹਕਾਰੈਂ। ਪਚਾਰੈਂ। ਪ੍ਰਹਾਰੈਂ। ਕ੍ਰਵਾਰੈਂ।#ਗੁਰੁਪ੍ਰਤਾਪ ਸੂਰਯ ਵਿੱਚ ਭੀ ਇਹੀ ਰੂਪ ਭਾਈ ਸੰਤੋਖ ਸਿੰਘ ਨੇ ਲਿਖਿਆ ਹੈ, ਯਥਾ-#ਤੁਫੰਗੈਂ। ਨਿਸੰਗੈਂ। ਉਠਾਈ। ਚਲਾਈ।। ੩. ਸੰ. ਚਾਚਲਿ. ਵਿ- ਅਤਿ ਚੰਚਲ। ੪. ਟੇਢਾ ਜਾਣ ਵਾਲਾ। ੫. ਸੰਗ੍ਯਾ- ਤਲਵਾਰ. ਖੜਗ. ਜਿਸ ਦੀ ਚਾਲ ਤਿਰਛੀ ਹੈ. "ਚਾਚਰ ਚਮਕਾਰਨ." (ਅਕਾਲ)...
ਅ਼ [عُنقا] ਉਨਕ਼ਾ ਅਥਵਾ ਅ਼ਨਕ਼ਾ. ਸੰਗ੍ਯਾਲੰਮੀ. ਉਨਕ਼ (ਗਰਦਨ) ਵਾਲਾ ਇੱਕ ਕਲਪਿਤ ਪੰਖੀ, ਜਿਸ ਦਾ ਸਦਾ ਅਕਾਸ ਵਿੱਚ ਰਹਿਣਾ ਮੰਨਿਆ ਹੈ. ਇਹ ਨਾ ਕਿਸੇ ਦੀ ਨਜ਼ਰ ਪੈਂਦਾ ਹੈ ਅਤੇ ਨਾ ਕਦੇ ਪ੍ਰਿਥਿਵੀ ਤੇ ਬੈਠਦਾ ਹੈ. "ਉਨਕਾ ਉਕਾਬਾ ਚਰਗਾ ਸੀ- ਮੁਰਗਾ." (ਸਲੋਹ)...