sakatāsuraसकटासुर
ਸੰ. ਸ਼ਕਟ- ਅਸੁਰ. ਗੱਡੇ ਦੀ ਸ਼ਕਲ ਦਾ ਇੱਕ ਦੈਤ. ਇੱਕ ਕੰਸ ਦਾ ਭੇਜਿਆ ਕ੍ਰਿਸਨ ਜੀ ਨੂੰ ਮਾਰਨ ਲਈ ਆਇਆ ਸੀ ਅਤੇ ਕ੍ਰਿਸਨ ਜੀ ਤੋਂ ਮਾਰਿਆ ਗਿਆ. "ਪ੍ਰਿਥਮ ਪੂਤਨਾ ਹਨੀ ਬਹੁਰ ਸਕਟਾਸੁਰ ਖੰਡ੍ਯੋ." (ਕ੍ਰਿਸਨਾਵ) ਦੇਖੋ, ਇਸ ਦੀ ਕਥਾ ਭਾਗਵਤ ਦੇ ਦਸਵੇਂ ਸਕੰਧ ਦੇ ੫੦ਵੇਂ ਅਧ੍ਯਾਯ ਵਿੱਚ.
सं. शकट- असुर. गॱडे दी शकल दा इॱक दैत. इॱक कंस दा भेजिआ क्रिसन जी नूं मारन लई आइआ सी अते क्रिसन जी तों मारिआ गिआ. "प्रिथम पूतना हनी बहुर सकटासुर खंड्यो." (क्रिसनाव) देखो, इस दी कथा भागवत दे दसवें सकंध दे ५०वें अध्याय विॱच.
ਸੰ. शकट ਸੰਗ੍ਯਾ- ਗੱਡਾ. ਛਕੜਾ। ੨. ਸ਼ਰੀਰ. ਦੇਹ। ੩. ਦੇਖੋ, ਸ਼ਕਟਾਸੁਰ....
ਸੰ. ਸੰਗ੍ਯਾ- ਜੋ ਦੇਵਤਿਆਂ ਨੂੰ ਫੈਂਕ ਦਿੰਦਾ ਹੈ. ਦੈਤ. ਦੇਖੋ, ਅਸ੍ਰ ਧਾ. "ਅਨਗਨ ਕਾਲ ਅਸੁਰ ਤਬ ਮਾਰੇ." (ਚਰਿਤ੍ਰ ੪੦੫) ੨. ਪ੍ਰੇਤ. ਭੂਤਨਾ। ੩. ਸੂਰਜ, ਜੋ ਚਮਕਦਾ ਹੈ. ਦੇਖੋ, ਅਸ੍ ਧਾ। ੪. ਭਾਵ- ਵਿਕਾਰ. ਕੁਕਰਮ. "ਅਸੁਰ ਸੰਘਾਰੈ ਸੁਖਿ ਵਸੈ." (ਸ੍ਰੀ ਮਃ ੩) "ਸਤਿਗੁਰੁ ਅਸੁਰ ਸੰਘਾਰੁ." (ਸ੍ਰੀ ਅਃ ਮਃ ੧) ੫. ਕੁਕਰਮ ਕਰਨ ਵਾਲਾ. ਕੁਕਰਮੀ ਜੀਵ. "ਕੁਕ੍ਰਿਤ ਕਰਮ ਜੇ ਜਗ ਮਹਿ ਕਰਹੀ। ਨਾਮ ਅਸੁਰ ਤਿਨ ਕੋ ਜਗ ਧਰਹੀ." (ਵਿਚਿਤ੍ਰ)#੬. ਨਿਘੰਟੁ¹ ਵਿੱਚ ਅਸੁਰ ਦਾ ਅਰਥ ਬੱਦਲ (ਮੇਘ) ਹੈ। ੭. ਵਿ- ਅਸੁ (ਪ੍ਰਾਣ) ਧਾਰੀ. ਜ਼ਿੰਦਾ. ਜੀਵਨਦਸ਼ਾ ਵਾਲਾ। ੮. ਸ਼ਸਤ੍ਰਨਾਮਮਾਲਾ ਵਿੱਚ ਅਜਾਣ ਲਿਖਾਰੀਆਂ ਨੇ अस्र (ਅਸ੍ਰ) ਦੀ ਥਾਂ ਅਸੁਰ ਸ਼ਬਦ ਲਿਖ ਦਿੱਤਾ ਹੈ. ਅਸ੍ਰ ਦਾ ਅਰਥ ਹੈ ਫੈਂਕਿਆ ਹੋਇਆ. ਚਲਾਇਆ ਹੋਇਆ. ਦੇਖੋ, ਅਸ੍ ਧਾ. "ਪਸੁਪਤਿ ਪ੍ਰਿਥਮ ਬਖਾਨਕੈ ਅਸੁਰ ਸ਼ਬਦ ਫੁਨ ਦੇਹੁ." (੧੧੨) ਸ਼ੁਧ ਪਾਠ ਹੈ- "ਅਸ੍ਰ ਸਬਦ ਫੁਨ ਦੇਹੁ." ਪਸ਼ੁਪਤਿ (ਸ਼ਿਵ) ਕਰਕੇ ਫੈਂਕਿਆ ਹੋਇਆ ਤੀਰ। ੯. ਰਿਗਵੇਦ ਵਿੱਚ ਕਈ ਥਾਂ ਅਸੁਰ ਸ਼ਬਦ ਦੇਵਤਾ ਬੋਧਕ ਹੈ, ਕਿਉਂਕਿ ਅਸ੍ ਧਾਤੁ ਦਾ ਅਰਥ ਪ੍ਰਕਾਸ਼ਨਾ ਹੈ. ਅਸੁ (ਪ੍ਰਾਣ) ਦੇਣ ਵਾਲਾ ਹੋਣ ਕਰਕੇ ਭੀ ਅਸੁਰ ਹੈ. ਦੇਖੋ, ਰਿਗਵੇਦ ੧- ੩੫- ੯ ਦਾ ਭਾਸ਼੍ਯ- "असुरः सर्वेषां प्राणदः ,च्च् ਪਾਰਸੀਆਂ ਦੇ ਧਰਮਗ੍ਰੰਥ ਜ਼ੰਦ ਵਿੱਚ "ਅਹੁਰ" ਦੇਵਤਾ ਬੋਧਕ ਹੈ, ਪਾਰਸੀ ਵਿੱਚ ਸੰਸਕ੍ਰਿਤ ਦਾ ਸੱਸਾ ਹਾਹਾ ਹੋ ਜਾਂਦਾ ਹੈ. ਜੈਸੇ- ਸਪ੍ਤ- ਹਫ਼ਤ, ਦਸ਼- ਦਹ, ਮਾਸ- ਮਾਹ ਆਦਿ। ੧੦. ਵਾਲਮੀਕਿ ਰਾਮਾਇਣ ਬਾਲਕਾਂਡ ਦੇ ੪੫ ਵੇਂ ਅਧ੍ਯਾਯ ਵਿੱਚ ਲਿਖਿਆ ਹੈ ਕਿ ਖੀਰਸਮੁੰਦਰ ਰਿੜਕਣ ਵੇਲੇ ਵਰੁਣ ਦੀ ਕੰਨ੍ਯਾ ਵਾਰੁਣੀ (ਸ਼ਰਾਬ), ਜਿਸ ਨੂੰ "ਸੁਰਾ" ਆਖਦੇ ਹਨ ਪਰਗਟ ਹੋਈ, ਦੈਤਾਂ ਨੇ ਉਸ ਨੂੰ ਅੰਗੀਕਾਰ ਨਾ ਕੀਤਾ, ਇਸ ਲਈ ਉਨ੍ਹਾਂ ਦਾ ਨਾਉਂ ਅਸੁਰ ਹੋਇਆ, ਜਿਨ੍ਹਾਂ ਨੇ ਸੁਰਾ ਗ੍ਰਹਿਣ ਕੀਤੀ, ਉਹ ਸੁਰ ਕਹਾਏ....
ਸੰ. ਵਿ- ਕਲਾ ਸਹਿਤ. ਹੁਨਰ ਜਾਣਨ ਵਾਲਾ। ੨. ਸਗਲ. ਸਾਰਾ. ਸੰਪੂਰਣ. ਤਮਾਮ. "ਸਕਲ ਸੈਨ ਇਕ ਠਾਂ ਭਈ." (ਗੁਪ੍ਰਸੂ) ੩. ਸੰ. शकल- ਸ਼ਕਲ. ਸੰਗ੍ਯਾ- ਟੁਕੜਾ. ਖੰਡ. "ਨਖ ਸਸਿ ਸਕਲ ਸੇ ਉਪਮਾ ਨ ਲਟੀ ਸੀ." (ਨਾਪ੍ਰ) ੪. ਛਿਲਕਾ. ਵਲਕਲ। ੫. ਤਰਾਜੂ ਦਾ ਪਲੜਾ. ਦੇਖੋ, ਅੰ. Scales । ੬. ਅ਼. [شکل] ਸੂਰਤ. ਮੂਰਤਿ। ੭. ਨੁਹਾਰ. ਮੁੜ੍ਹੰਗਾ....
ਦਿੰਦਾ ਹੈ. ਦੇਵਤ. "ਡਾਨ ਦੈਤ ਨਿੰਦਕ ਕਉ ਜਾਮ." (ਭੈਰ ਮਃ ੫) ੨. ਸੰ. ਦੈਤ੍ਯ. ਸੰਗ੍ਯਾ- ਦਿਤਿ ਦੇ ਗਰਭ ਤੋਂ ਕਸ਼੍ਯਪ ਦੀ ਸੰਤਾਨ. "ਦੈਤ ਸੰਘਾਰੇ ਬਿਨ ਭਗਤਿ ਅਭਿਆਸਾ." (ਗਉ ਅਃ ਮਃ ੧) ੩. ਸੰ. ਦਯਿਤ. ਵਿ- ਪ੍ਯਾਰਾ. ਪ੍ਰਿਯ। ੪. ਸੰਗ੍ਯਾ- ਪਤਿ. ਭਰਤਾ....
ਸੰ. ਸੰਗ੍ਯਾ- ਕਾਂਸ੍ਯ. ਕਾਂਸੀ ਧਾਤੁ। ੨. ਪੀਣ ਦਾ ਪਾਤ੍ਰ. ਕਟੋਰਾ. ਛੰਨਾ। ੩. ਰਾਜਾ ਉਗ੍ਰਸੇਨ ਦੀ ਇਸਤਰੀ ਦੇ ਉਦਰੋਂ ਦ੍ਰੁਮਿਲ ਦੈਤ ਦੇ ਵੀਰਜ ਤੋਂ ਪੈਦਾ ਹੋਇਆ ਇੱਕ ਮਥੁਰਾ ਦਾ ਰਾਜਾ, ਜੋ ਕ੍ਰਿਸਨ ਜੀ ਦਾ ਮਾਮਾ ਅਤੇ ਵਡਾ ਦੁਸ਼ਮਣ ਸੀ. ਕੰਸ ਜਰਾਸੰਧ ਮਗਧਪਤਿ ਦਾ ਜਮਾਈ (ਜਵਾਈ) ਸੀ. ਇਹ ਆਪਣੇ ਸਹੁਰੇ ਦੀ ਸਹਾਇਤਾ ਨਾਲ ਉਗ੍ਰਸੇਨ ਨੂੰ ਗੱਦੀ ਤੋਂ ਲਾਹਕੇ ਆਪ ਰਾਜਾ ਬਣ ਗਿਆ. ਕੰਸ ਨੇ ਆਪਣੀ ਭੈਣ ਦੇਵਕੀ, ਵਸੁਦੇਵ ਯਾਦਵ ਨੂੰ ਵਿਆਹੀ ਸੀ. ਵਿਆਹ ਵੇਲੇ ਆਕਾਸ਼ਬਾਣੀ ਹੋਈ ਕਿ ਦੇਵਕੀ ਦੇ ਅੱਠਵੇਂ ਗਰਭ ਤੋਂ ਕੰਸ ਦਾ ਨਾਸ਼ ਹੋਵੇਗਾ. ਇਸ ਲਈ ਕੰਸ ਨੇ ਦੇਵਕੀ ਅਤੇ ਵਸੁਦੇਵ ਨੂੰ ਕੈਦ ਕਰ ਲਿਆ, ਅਤੇ ਜੋ ਪੁਤ੍ਰ ਪੈਦਾ ਹੋਏ ਸਭ ਮਾਰ ਦਿੱਤੇ. ਅੱਠਵੇਂ ਗਰਭ ਵਿੱਚ ਕ੍ਰਿਸਨ ਜੀ ਆਏ, ਜੋ ਵਸੁਦੇਵ ਨੇ ਜੰਮਦੇ ਸਾਰ ਗੋਕੁਲ ਵਿੱਚ ਗੋਪਰਾਜ ਨੰਦ ਦੇ ਘਰ ਪਹੁਚਾ ਦਿੱਤੇ, ਅਤੇ ਯਸ਼ੋਦਾ ਦੇ, ਜੋ ਉਸੇ ਦਿਨ ਲੜਕੀ ਪੈਦਾ ਹੋਈ ਸੀ, ਉਹ ਕੰਸ ਨੂੰ ਲਿਆ ਦਿੱਤੀ, ਜੋ ਪੱਥਰ ਪੁਰ ਪਟਕਾਕੇ ਮਾਰੀ ਗਈ. ਕੰਸ ਨੇ ਕ੍ਰਿਸਨ ਜੀ ਦੇ ਮਾਰਣ ਦੇ ਬਹੁਤ ਉਪਾਉ ਕੀਤੇ, ਜੋ ਨਿਸਫਲ ਹੋਏ. ਅੰਤ ਨੂੰ ਕ੍ਰਿਸਨ ਜੀ ਨੇ ਧਨੁਖਯਰਾ੍ਯ ਵਿੱਚ ਪਹੁੰਚਕੇ ਆਪਣੇ ਮਾਮੇ ਕੰਸ ਨੂੰ ਕੇਸ਼ਾਂ ਤੋਂ ਫੜਕੇ ਪਛਾੜਮਾਰਿਆ, ਅਤੇ ਨਾਨਾ ਉਗ੍ਰਸੇਨ ਰਾਜਗੱਦੀ ਤੇ ਬੈਠਾਇਆ. "ਦੁਆਪਰਿ ਕ੍ਰਿਸਨ ਮੁਰਾਰਿ ਕੰਸ ਕਿਰਤਾਰਥੁ ਕੀਓ। ਉਗ੍ਰਸੈਣ ਕਉ ਰਾਜੁ ਅਭੈ ਭਗਤਹਜਨ ਦੀਓ." (ਸਵੈਯੇ ਮਃ ੧. ਕੇ)...
ਵਿ- ਆਗਤ. ਆਇਆ ਹੋਇਆ। ੨. ਜੰਮਿਆ. ਪੈਦਾ ਹੋਇਆ। ੩. ਸੰਗ੍ਯਾ- ਜਨਮ. "ਆਇਆ ਤਿਨ ਕਾ ਸਫਲੁ ਭਇਆ ਹੈ ਇਕਮਨਿ ਜਿਨੀ ਧਿਆਇਆ." (ਵਡ ਅਲਾਹਣੀ ਮਃ ੧)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਦੇਖੋ, ਪ੍ਰਥਮ। ੨. ਕ੍ਰਿ. ਵਿ- ਪਹਿਲਾਂ "ਪ੍ਰਿਥਮ ਭਗੌਤੀ ਸਿਮਰਕੈ." (ਚੰਡੀ ੩)...
ਸੰ. ਸੰਗ੍ਯਾ- ਮੇਦੇ ਨੂੰ ਪੂਤ (ਪਵਿਤ੍ਰ) ਕਰਨ ਵਾਲੀ ਹਰੜ. ਹਰੀਤਕੀ। ੨. ਬਲਿ ਦੀ ਪੁਤ੍ਰੀ, ਵਕਾਸੁਰ ਅਤੇ ਅਘਾਸੁਰ ਦੀ ਭੈਣ, ਜੋ ਕੰਸ ਦੀ ਪ੍ਰੇਰੀ ਹੋਈ ਦਾਈ ਬਣਕੇ ਨੰਦ ਦੇ ਘਰ ਕ੍ਰਿਸਨ ਜੀ ਨੂੰ ਮਾਰਨ ਗਈ ਸੀ. ਇਸ ਨੇ ਮੰਮਿਆਂ ਪੁਰ ਵਿਹੁ ਲਾਕੇ ਕ੍ਰਿਸਨ ਜੀ ਨੂੰ ਦੁੱਧ ਚੁੰਘਾਕੇ ਮਾਰਨ ਦੀ ਵਿਓਂਤ ਗੁੰਦੀ ਸੀ, ਪਰ ਕ੍ਰਿਸਨ ਦੇਵ ਨੇ ਇਸ ਦਾ ਲਹੂ ਚੂਸਕੇ ਪ੍ਰਾਣ ਕੱਢ ਦਿੱਤੇ. ਦੇਖੋ, ਭਾਗਵਤ ਸਕੰਧ ੧੦. ਅਃ ੬. "ਆਈ ਪਾਪਣਿ ਪੂਤਨਾ ਦੁਹੀਂ ਥਣੀ ਵਿਹੁ ਲਾਇ ਵਹੇਲੀ." (ਭਾਗੁ) "ਜਾਂਕੋ ਮਨ ਪੂਤ ਨਾ ਲਖ੍ਯੋ ਗੁਰੂ ਸੁਪੂਤ ਨਾ ਜਿਸੀ ਕੋ ਪੀਰ ਪੂਤ ਨਾ ਸੰਘਾਰੀ ਸਮ ਪੂਤਨਾ." (ਗੁਪ੍ਰਸੂ) ਜਿਸ ਦਾ ਮਨ ਪੂਤ (ਪਵਿਤ੍ਰ) ਨਹੀਂ, ਜਿਸ ਨੇ ਗੁਰੂ ਸਾਹਿਬ ਦੇ ਸੁਪੁਤ੍ਰ ਨੂੰ ਨਾ ਜਾਣਿਆ ਅਰ ਜਿਸ ਨੂੰ ਪੁੱਤ ਦੀ ਪੀੜ ਨਹੀਂ, ਉਸ ਨੂੰ ਪੁਤਨਾ ਵਾਂਙ ਗੁਰੂ ਹਰਿਗੋਬਿੰਦ ਜੀ ਨੇ ਮਾਰਿਆ। ੩. ਦੇਖੋ, ਪੂਦਨਾ....
ਕ੍ਰਿ. ਵਿ- ਬਹੁਰਿ. ਪੁਨਃ ਫਿਰ। ੨. ਇਸ ਪਿੱਛੋਂ. ਅਨੰਤਰ....
ਸੰ. ਸ਼ਕਟ- ਅਸੁਰ. ਗੱਡੇ ਦੀ ਸ਼ਕਲ ਦਾ ਇੱਕ ਦੈਤ. ਇੱਕ ਕੰਸ ਦਾ ਭੇਜਿਆ ਕ੍ਰਿਸਨ ਜੀ ਨੂੰ ਮਾਰਨ ਲਈ ਆਇਆ ਸੀ ਅਤੇ ਕ੍ਰਿਸਨ ਜੀ ਤੋਂ ਮਾਰਿਆ ਗਿਆ. "ਪ੍ਰਿਥਮ ਪੂਤਨਾ ਹਨੀ ਬਹੁਰ ਸਕਟਾਸੁਰ ਖੰਡ੍ਯੋ." (ਕ੍ਰਿਸਨਾਵ) ਦੇਖੋ, ਇਸ ਦੀ ਕਥਾ ਭਾਗਵਤ ਦੇ ਦਸਵੇਂ ਸਕੰਧ ਦੇ ੫੦ਵੇਂ ਅਧ੍ਯਾਯ ਵਿੱਚ....
ਸੰ. ਸੰਗ੍ਯਾ- ਬਾਤ. ਪ੍ਰਸੰਗ. ਬਿਆਨ. ਵ੍ਯਾਖ੍ਯਾ। ੨. ਕਿਸੇ ਵਾਕ ਦੇ ਅਰਥ ਦਾ ਵਰਣਨ. "ਕਥਾ ਸੁਣਤ ਮਲੁ ਸਗਲੀ ਖੋਵੈ." (ਮਾਝ ਮਃ ੫)...
ਭਗਵਤ ਨਾਲ ਹੈ ਜਿਸ ਦਾ ਸੰਬੰਧ। ੨. ਪਰਮੇਸ਼ਰ ਦਾ ਭਗਤ. ਕਰਤਾਰ ਦਾ ਉਪਾਸਕ।¹ ੩. ਦੇਖੋ, ਭਾਗਉਤ ੨. "ਜਾਕੈ ਭਾਗਵਤੁ ਲੇਖੀਐ ਅਵਰੁ ਨਹੀ ਪੇਖੀਐ." (ਮਲਾ ਰਵਿਦਾਸ) ੪. ਦੇਖੋ, ਪੁਰਾਣ....
ਸੰ. स्कन्ध. ਸੰਗ੍ਯਾ- ਕੰਨ੍ਹਾ. ਮੋਢਾ. ਕੰਧਾ। ੨. ਡਾਹਣਾ. ਕਾਂਡ। ੩. ਗ੍ਰੰਥ ਦਾ ਭਾਗ. ਬਾਬ. ਜਿਸ ਗ੍ਰੰਥ ਨੂੰ ਬਿਰਛ ਦਾ ਰੂਪਕ ਦੇਈਏ ਖਾਸ ਕਰਕੇ ਉਸ ਦੇ ਅਧ੍ਯਾਯ ਅਥਵਾ ਭਾਗ ਸਕੰਧ ਕਹੇ ਜਾਂਦੇ ਹਨ। ੪. ਵਾਣਾਸੁਰ ਦਾ ਪੁਤ੍ਰ....