vyanjanā, vyanjanāव्यंजना, व्यंजना
ਵਾਚ੍ਯ ਅਰਥ ਤੋਂ ਭਿੰਨ ਕਿਸੇ ਹੋਰ ਅਰਥ ਦੇ ਬੋਧ ਕਰਾਉਣ ਵਾਲੀ ਇੱਕ ਵ੍ਰਿੱਤਿ. ਜਿਵੇਂ- ਕੋਈ ਆਖੇ ਕਿ- ਤੇਰੇ ਮੁਖ ਤੋਂ ਮੂਰਖਤਾ ਨਜਰ ਆਉਂਦੀ ਹੈ. ਇਸ ਦੇ ਉੱਤਰ ਵਿੱਚ ਕੋਈ ਕਹੇ ਕਿ- ਮੇਰਾ ਮੁਖ ਨਹੀਂ, ਮਾਨੋ ਸ਼ੀਸ਼ਾ ਹੈ. ਵ੍ਯੰਜਨਾ ਨਾਲ ਇਹ ਦੱਸਿਆ ਕਿ ਮੇਰੇ ਮੁਖਰੂਪ ਸ਼ੀਸ਼ੇ ਵਿੱਚ ਤੈਨੂੰ ਆਪਣੀ ਮੂਰਖਤਾ ਦਿਖਾਈ ਦੇ ਰਹੀ ਹੈ.
वाच्य अरथ तों भिंन किसे होर अरथ दे बोध कराउण वाली इॱक व्रिॱति. जिवें- कोई आखे कि- तेरे मुख तों मूरखता नजर आउंदी है. इस दे उॱतर विॱच कोई कहे कि- मेरा मुख नहीं, मानो शीशा है. व्यंजना नाल इह दॱसिआ कि मेरे मुखरूप शीशे विॱच तैनूं आपणी मूरखता दिखाई दे रही है.
ਸੰ. ਸੰਗ੍ਯਾ- ਸੰਕੇਤ ਰੂਪ ਕਰਕੇ ਕਿਸੇ ਸ਼ਬਦ ਦਾ ਠਹਿਰਾਇਆ ਅਰਥ. ਜੈਸੇ- ਘੋੜਾ ਸ਼ਬਦ ਇੱਕ ਪ੍ਰਕਾਰ ਦੇ ਚੁਪਾਏ ਪਸ਼ੂ ਦਾ ਬੋਧ ਕਰਾਉਂਦਾ ਹੈ। ੨. ਬਾਣੀ ਕਰਕੇ ਜਿਸ ਨੂੰ ਪ੍ਰਤਿਪਾਦਨ ਕਰੀਏ. "ਈਸ਼੍ਵਰ ਵਾਚ੍ਯ ਅਹੈ ਸਰਵਗ੍ਯ." (ਗੁਪ੍ਰਸੂ) ੩. ਪ੍ਰਤਿਪਾਦਨ. ਵਰਣਨ ਕਰਨਾ। ੪. ਦੂਸਣ। ੫. ਵਿ- ਬਯਾਨ ਕਰਨ ਲਾਇਕ। ੬. ਦੋਸ ਯੋਗ੍ਯ. ਨਿੰਦਣ ਲਾਇਕ....
ਸੰ. अर्थ्. ਧਾ- ਮੰਗਣਾ. ਚਾਹੁਣਾ. ਢੂੰਡਣਾ ਘੇਰਨਾ. ੨. ਸੰ. अर्थ- ਅਰ੍ਥ. ਸੰਗ੍ਯਾ- ਸ਼ਬਦ ਦਾ ਭਾਵ. ਪਦ ਦਾ ਤਾਤਪਰਯ. "ਧਰ੍ਯੋ ਅਰਥ ਜੋ ਸਬਦ ਮਝਾਰਾ। ਬਾਰ ਬਾਰ ਉਰ ਕਰਹੁ ਵਿਚਾਰਾ." (ਗੁਪ੍ਰਸੂ) ੩. ਪ੍ਰਯੋਜਨ. ਮਤਲਬ. "ਪੁਛਿਆ ਢਾਢੀ ਸਦਿਕੈ, ਕਿਤੁ ਅਰਥ ਤੂੰ ਆਇਆ?" (ਵਾਰ ਸ੍ਰੀ ਮਃ ੪)#"ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ." (ਤੁਖਾ ਛੰਤ ਮਃ ੪) ੪. ਧਨ. ਪਦਾਰਥ. "ਅਰਥ ਧਰਮ ਕਾਮ ਮੋਖ ਕਾ ਦਾਤਾ." (ਬਿਲਾ ਮਃ ੫) ੫. ਕਾਰਨ. ਹੇਤੁ. ਸਬਬ। ੬. ਸ਼ਬਦ, ਸਪਰਸ਼ ਰੂਪ, ਰਸ, ਗੰਧ, ਇਹ ਪੰਜ ਵਿਸੇ। ੭. ਫਲ. ਨਤੀਜਾ। ੮. ਸੰਪਤਿ. ਵਿਭੂਤਿ. "ਅਰਥ ਦ੍ਰਬੁ ਦੇਖ ਕਛੁ ਸੰਗਿ ਨਾਹੀ ਚਲਨਾ." (ਧਨਾ ਮਃ ੯) ੯. ਵਿ- ਅ- ਰਥ. ਰਥ ਰਹਿਤ. ਰਥ ਤੋਂ ਬਿਨਾ....
ਸੰ. ਵਿ- ਭੇਦ ਨੂੰ ਪ੍ਰਾਪਤ ਹੋਇਆ. ਤੋੜਿਆ ਹੋਇਆ. ਜੁਦਾ ਕੀਤਾ। ੨. ਅਨ੍ਯ. ਹੋਰ। ੩. ਵੱਖ. ਅਲਗ. ਜੁਦਾ "ਭਿੰਨ ਭਿੰਨ ਤ੍ਰੈ ਗੁਣ ਬਿਸਥਾਰੰ." (ਬਾਵਨ) ੪. ਬਾਹਰ. "ਆਗਿਆ ਭਿੰਨ ਨ ਕੋਇ." (ਬਾਵਨ)...
ਵ੍ਯ- ਔਰ। ੨. ਅਨ੍ਯ. ਅਪਰ. "ਕਰੇ ਦੁਹਕਰਮ ਦਿਖਾਵੈ ਹੋਰ." (ਗਉ ਮਃ ੫) ਕਰੇ ਖੋਟਾ ਕਰਮ, ਦਿਖਾਵੇ ਚੰਗਾ। ੩. ਦੇਖੋ, ਹੋਰਨਾ. "ਰਹੇ ਹੋਰ ਲੋਕੰ." (ਵਿਚਿਤ੍ਰ) ਲੋਕ ਵਰਜ ਰਹੇ....
ਸੰ. ਸੰਗ੍ਯਾ- ਗਿਆਨ. ਸਮਝ। ੨. ਜਾਗਰਣ. ਜਾਗਣਾ। ੩. ਵਿ- ਜਾਣਨ ਵਾਲਾ. ਗਿਆਨੀ। ੪. ਦੇਖੋ, ਬੌੱਧ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
वृत्ति्. ਸੰਗ੍ਯਾ- ਉਪਜੀਵਿਕਾ. ਰੋਜ਼ੀ। ੨. ਅੰਤਹਕਰਣ ਦੀ ਲਹਰ. ਮਨ ਦਾ ਤਰੰਗ। ੩. ਧਿਆਨ. ਸੁਰਤਿ। ੪. ਅਰਥ ਅਤੇ ਪਦ ਦਾ ਸੰਬੰਧ. ਵਿਦ੍ਵਾਨਾਂ ਨੇ ਇਸ ਦੇ ਤਿੰਨ ਭੇਦ ਕਲਪੇ ਹਨ- ਸ਼ਕਤਿ, ਲੱਛਣ (ਲਕ੍ਸ਼੍ਣਾ) ਅਤੇ ਵ੍ਯੰਜਨਾ.#ਸ਼ਕਤਿ ਵ੍ਰਿੱਤਿ ਉਹ ਹੈ, ਜਿਸ ਤੋਂ ਪਦ ਸੁਣਦੇ ਹੀ ਅਰਥ ਦਾ ਬੋਧ ਹੋਵੇ, ਜੈਸੇ ਘੋੜਾ ਸ਼ਬਦ ਸੁਣਨ ਸਾਰ ਤਰੰਗ ਦਾ ਘ੍ਯਾਨ ਹੁੰਦਾ ਹੈ।#ਲੱਛਣਾਂ ਵ੍ਰਿੱਤਿ ਉਹ ਹੈ, ਜਿਸ ਤੋਂ ਪਦ ਦੇ ਅਰਥ ਤੋਂ ਭਿੰਨ ਹੋਰ ਕਲਪਨਾ ਕਰਨੀ ਪਵੇ, ਜਿਸ ਤੋਂ ਲਕ੍ਸ਼੍ਯ ਅਰਥ ਜਾਣਿਆ ਜਾਵੇ, ਜਿਵੇਂ ਕੋਈ ਕਹੇ ਕਿ ਮੈਂ ਸਮੁੰਦਰ ਵਿੱਚ ਰਹਿਁਦਾ ਹਾਂ. ਇਸ ਦਾ ਲਕ੍ਸ਼੍ਯ ਅਰਥ ਇਹ ਹੈ ਕਿ ਸਮੁੰਦਰ ਦੇ ਜਲ ਨਾਲ ਘਿਰੇ ਟਾਪੂ ਅੰਦਰ, ਅਥਵਾ ਜਹਾਜ ਵਿੱਚ ਵਸਦਾ ਹਾਂ ਸਮੁੰਦਰ ਵਿੱਚ ਕੇਵਲ ਜਲਜੀਵ ਹੀ ਰਹਿ ਸਕਦੇ ਹਨ.#ਵ੍ਯੰਜਨਾ ਸ਼ਕਤਿ ਉਹ ਹੈ, ਜੋ ਵ੍ਯੰਗ੍ਯ ਨਾਲ ਅਰਥ ਦਾ ਬੋਧ ਕਰਾਵੇ, ਜੈਸੇ- ਕਿਸੇ ਨੇ ਆਖਿਆ ਕਿ ਤੇਰੇ ਚੇਹਰੇ ਤੋਂ ਮੂਰਖਤਾ ਭਾਸਦੀ ਹੈ. ਸੁਣਨ ਵਾਲੇ ਨੇ ਉੱਤਰ ਦਿੱਤਾ ਕਿ ਮੇਰਾ ਮੁਖ ਨਹੀਂ ਮਾਨੋ ਦਰਪਨ ਹੈ.#ਇਸ ਥਾਂ ਵ੍ਯੰਜਨਾ ਦ੍ਵਾਰਾ ਇਹ ਪ੍ਰਗਟ ਕੀਤਾ ਕਿ ਮੇਰੇ ਮੁਖ ਰੂਪ ਸ਼ੀਸ਼ੇ ਵਿੱਚ ਤੈਨੂੰ ਆਪਣੀ ਮੂਰਖਤਾ ਨਜਰ ਆ ਰਹੀ ਹੈ।#੫. ਕਾਵ੍ਯਰਚਨਾ ਦਾ ਪ੍ਰਕਾਰ. ਕੇਸ਼ਵਦਾਸ ਨੇ ਰਚਨਾਵ੍ਰਿੱਤਿ ਚਾਰ ਪ੍ਰਕਾਰ ਦੀ ਮੰਨੀ ਹੈ-#"ਪ੍ਰਥਮ ਕੌਸ਼ਿਕੀ ਭਾਰਤੀ ਆਰਭਟੀ ਮਨਿਭਾਤਿ। ਕਹਿ ਕੇਸ਼ਵ ਸ਼ੁਭ ਸਾਤ੍ਹਿਕੀ ਚਤੁਰ ਚਤੁਰ ਵਿਧਿ ਜਾਤਿ ॥" (ਰਸਿਕਪ੍ਰਿਯਾ)#(ੳ) ਜਿਸ ਰਚਨਾ ਵਿੱਚ ਸ਼੍ਰਿੰਗਾਰ, ਹਾਸ੍ਯ ਅਤੇ ਕਰੁਣਾ ਰਸ ਦਾ ਵਰਣਨ ਹੋਵੇ ਅਤੇ ਰਚਨਾ ਸਿੱਧੀ ਤਥਾ ਸੁੰਦਰ ਹੋਵੇ, ਇਹ ਕੌਸ਼ਿਕੀ ਹੈ.#(ਅ) ਜਿਸ ਵਿੱਚ ਵੀਰ ਅਦਭੁਤ ਅਤੇ ਹਾਸ੍ਯ ਰਸ ਹੋਵੇ ਤਥਾ ਉੱਤਮ ਰੀਤਿ ਨਾਲ ਅਰਥ ਵਰਣਨ ਕਰੀਏ, ਸੋ ਭਾਰਤੀ ਹੈ.#(ੲ) ਜਿਸ ਰਚਨਾ ਵਿੱਚ ਰੌਦ੍ਰ ਭਯਾਨਕ ਅਤੇ ਬੀਭਤਸ ਰਸ ਦਾ ਵਰਣਨ ਅਤੇ ਪਦ ਵਿੱਚ ਯਮਕ ਹੋਵੇ, ਉਹ ਆਰਭਟੀ ਹੈ.#(ਸ) ਜਿਸ ਵਿੱਚ ਅਦਭੁਤ ਵੀਰ ਅਤੇ ਸਿੰਗਾਰ ਰਸ ਦਾ ਸਮਾਨ ਭਾਵ ਕਰਕੇ ਵਰਣਨ ਹੋਵੇ, ਉਹ ਸਾਤ੍ਹਿਕੀ ਹੈ। ੬. ਛੰਦ ਦੇ ਚਰਣ ਦਾ ਵਿਸ਼੍ਰਾਮ। ੭. ਗ੍ਰੰਥ ਦੇ ਹਾਸ਼ੀਏ ਪੁਰ ਲਿਖਿਆ ਹੋਇਆ ਅਰਥ. ਟਿਪੱਣੀ....
ਸਰਵ- ਕੋਪਿ. ਕੋਈਇੱਕ. "ਕੋਈ ਬੋਲੈ ਰਾਮ ਕੋਈ ਖੁਦਾਇ." (ਰਾਮ ਮਃ ੫)...
ਸੰਗ੍ਯਾ- ਮੂੰਹ. "ਮੁਖ ਤੇ ਪੜਤਾ ਟੀਕਾ ਸਹਿਤ." (ਰਾਮ ਮਃ ੫) ੨. ਚੇਹਰਾ. "ਮੁਖ ਊਜਲ ਮਨੁ ਨਿਰਮਲੁ ਹੋਈ ਹੈ." (ਟੋਡੀ ਮਃ ੫)#੩. ਉਪਾਇ. ਯਤਨ। ੪. ਦਰਵਾਜ਼ਾ। ੫. ਵਿਮੁਖ੍ਯ. ਪ੍ਰਧਾਨ. ਮੁਖੀਆ....
ਅ਼. [نظر] ਨਜਰ. ਸੰਗ੍ਯਾ- ਨਿਗਾਹ. ਦ੍ਰਿਸ੍ਟਿ. "ਨਜਰਿ ਭਈ ਘਰੁ ਘਰ ਤੇ ਜਾਨਿਆ." (ਗਉ ਮਃ ੧) ੩. ਧ੍ਯਾਨ. ਤਵੱਜੋ। ੩. ਅ਼. [نزر] ਨਜਰ. ਭੇਟਾ. ਉਪਹਾਰ। ੪. ਪ੍ਰਤਿਗ੍ਯਾ. ਪ੍ਰਣ....
ਸੰ. उत्त्र. ਸੰਗ੍ਯਾ- ਉਦੀਚੀ ਦਿਸ਼ਾ. ਦੱਖਣ ਦੇ ਮੁਕਾਬਲੇ ਦੀ ਦਿਸ਼ਾ। ੨. ਜਵਾਬ। ੩. ਪਰਲੋਕ। ੪. ਰਾਜਾ ਵਿਰਾਟ ਦਾ ਪੁਤ੍ਰ, ਜੋ ਪਰੀਛਤ (ਪਰੀਕਿਤ) ਦਾ ਮਾਮਾ ਸੀ। ੫. ਇੱਕ ਅਰਥਾਲੰਕਾਰ ਅਤੇ ਸ਼ਬਦਾਲੰਕਾਰ. ਦੇਖੋ, ਪ੍ਰਸ਼੍ਨੋੱਤਰ ਅਤੇ ਪ੍ਰਹੇਲਿਕਾ। ੬. ਦੂਜਾ ਪਾਸਾ। ੭. ਵਿ- ਪਿਛਲਾ। ੮. ਅਗਲਾ....
ਸਰਵ- ਮਾਮਕ. ਬੋਲਣ ਵਾਲੇ ਦਾ ਆਪਣਾ. "ਮੇਰਾ ਸਾਹਿਬ ਅਤਿ ਵਡਾ." (ਮਃ ੩. ਵਾਰ ਗੂਜ ੧) ੨. ਵਿ- ਮੁੱਖ. ਪ੍ਰਧਾਨ. ਦੇਖੋ, ਮੇਰੁ. "ਸਿਰੁ ਕੀਨੋ ਮੇਰਾ." (ਰਾਮ ਅਃ ਮਃ ੫) ਸਾਰੇ ਅੰਗਾਂ ਵਿੱਚੋਂ ਸਿਰ ਨੂੰ ਪ੍ਰਧਾਨ ਬਣਾਇਆ ਹੈ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਦੇਖੋ, ਮਾਨ. "ਕਿਆ ਕੀਚੈ ਕੂੜਾ ਮਾਨੋ." (ਸੂਹੀ ਛੰਤ ਮਃ ੫) ੨. ਮੰਨੋ. ਜਾਣੋ. ਤਸਲੀਮ ਕਰੋ. "ਮਾਨੋ ਸਭ ਸੁਖ ਨਉ ਨਿਧਿ ਤਾਂਕੈ." (ਬਿਲਾ ਕਬੀਰ) ੩. ਮਨ. ਅੰਤਹਕਰਣ. "ਅਵਿਗਤ ਸਿਉ ਮਾਨਿਆ ਮਾਨੋ." (ਮਾਰੂ ਮਃ ੫) ੪. ਕ੍ਰਿ. ਵਿ- ਜਾਣੀਓ. ਗੋਯਾ. ਜਨੁ. "ਮਾਨੋ ਮਹਾ ਪ੍ਰਿਥੁ ਲੈਕੈ ਕਮਾਨ, ਸੁ ਭੂਧਰ ਭੂਮਿ ਤੇ ਨ੍ਯਾਰੇ ਕਰੇ ਹੈਂ." (ਚੰਡੀ ੧)...
ਸੰਗ੍ਯਾ- ਸੀਸਕ. ਸਿੱਕਾ। ੨. ਫ਼ਾ. [شیشہ] ਸ਼ੀਸ਼ਹ. ਕੰਚ ਕੱਚ. ੩. ਦਰਪਣ। ੪. ਬੋਤਲ. "ਸੀਸੇ ਸਰਾਬ ਕਿ ਫੂਲ ਗੁਲਾਬ." (ਚਰਿਤ੍ਰ ੨੨੦)...
ਵਾਚ੍ਯ ਅਰਥ ਤੋਂ ਭਿੰਨ ਕਿਸੇ ਹੋਰ ਅਰਥ ਦੇ ਬੋਧ ਕਰਾਉਣ ਵਾਲੀ ਇੱਕ ਵ੍ਰਿੱਤਿ. ਜਿਵੇਂ- ਕੋਈ ਆਖੇ ਕਿ- ਤੇਰੇ ਮੁਖ ਤੋਂ ਮੂਰਖਤਾ ਨਜਰ ਆਉਂਦੀ ਹੈ. ਇਸ ਦੇ ਉੱਤਰ ਵਿੱਚ ਕੋਈ ਕਹੇ ਕਿ- ਮੇਰਾ ਮੁਖ ਨਹੀਂ, ਮਾਨੋ ਸ਼ੀਸ਼ਾ ਹੈ. ਵ੍ਯੰਜਨਾ ਨਾਲ ਇਹ ਦੱਸਿਆ ਕਿ ਮੇਰੇ ਮੁਖਰੂਪ ਸ਼ੀਸ਼ੇ ਵਿੱਚ ਤੈਨੂੰ ਆਪਣੀ ਮੂਰਖਤਾ ਦਿਖਾਈ ਦੇ ਰਹੀ ਹੈ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਵਸੀ। ੨. ਠਹਿਰੀ. ਰੁਕੀ। ੩. ਬੰਦ ਹੋਈ....