vyāyāma, viāyāmaव्यायाम, विआयाम
ਸੰਗ੍ਯਾ- ਵਿ- ਆ- ਯਾਮ. ਖਿੱਚਣ ਅਤੇ ਪਸਾਰਣ ਦੀ ਕ੍ਰਿਯਾ। ੨. ਕਸਰਤ. ਵਰਜ਼ਿਸ਼. Exercise। ੩. ਮਿਹਨਤ.
संग्या- वि- आ- याम. खिॱचण अते पसारण दी क्रिया। २. कसरत. वरज़िश. Exercise। ३. मिहनत.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਸਮਾਂ. ਵੇਲਾ। ੨. ਦਿਨ ਅਥਵਾ ਰਾਤ ਦਾ ਚੌਥਾ ਹਿੱਸਾ। ੩. ਇੱਕ ਪਹਰ ਦਾ ਸਮਾਂ ਤਿੰਨ ਘੰਟੇ ਪ੍ਰਮਾਣ। ੪. ਵਿ- ਯਮ ਦਾ. ਯਮ ਨਾਲ ਹੈ ਜਿਸ ਦਾ ਸੰਬੰਧ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਪ੍ਰਸਾਰਣ. ਸੰਗ੍ਯਾ- ਫੈਲਾਉਣ ਦੀ ਕ੍ਰਿਯਾ. ਵਿਸ੍ਤਾਰ ਕਰਨਾ। ੨. ਵਧਾਉਣਾ. ਅੱਗੇ ਨੂੰ ਫੈਲਾਉਣਾ. "ਮਾਂਗਹਿ ਹਾਥ ਪਸਾਰੀ." (ਗੂਜ ਅਃ ਮਃ ੪)...
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਅ਼. [کسرت] ਸੰਗ੍ਯਾ- ਵ੍ਯਾਯਾਮ. ਵਰਜ਼ਿਸ਼. ਮਿਹਨਤ। ੨. ਅ਼. [کشرت] ਕਸਰਤ. ਅਧਿਕਤਾ. ਜ਼ਿਆਦਤੀ....
ਫ਼ਾ. [ورزِش] ਸੰਗ੍ਯਾ- ਕਸਰਤ. ਵ੍ਯਾਯਾਮ Athletic exercise....
ਅ਼. [مِحنت] ਸੰਗ੍ਯਾ- ਰੰਜ. ਸ਼ੋਕ। ੨. ਦੁੱਖ. ਕਸ੍ਟ। ੩. ਮੁਸ਼ੱਕ਼ਤ. ਘਾਲਣਾ. ਕਮਾਈ....