pasāranaपसारण
ਸੰ. ਪ੍ਰਸਾਰਣ. ਸੰਗ੍ਯਾ- ਫੈਲਾਉਣ ਦੀ ਕ੍ਰਿਯਾ. ਵਿਸ੍ਤਾਰ ਕਰਨਾ। ੨. ਵਧਾਉਣਾ. ਅੱਗੇ ਨੂੰ ਫੈਲਾਉਣਾ. "ਮਾਂਗਹਿ ਹਾਥ ਪਸਾਰੀ." (ਗੂਜ ਅਃ ਮਃ ੪)
सं. प्रसारण. संग्या- फैलाउण दी क्रिया. विस्तार करना। २. वधाउणा. अॱगे नूं फैलाउणा. "मांगहि हाथ पसारी." (गूज अः मः ४)
ਸੰ. ਸੰਗ੍ਯਾ- ਫੈਲਾਉਣ ਦੀ ਕ੍ਰਿਯਾ, ਵਿਸ੍ਤਾਰ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਕ੍ਰਿ- ਵ੍ਰਿੱਧਿ ਸਹਿਤ ਕਰਨਾ. ਵਰ੍ਧਨ ਕਰਨਾ. "ਕਨਿਕ ਕਾਮਿਨੀ ਸਿਉ ਹੇਤੁ ਵਧਾਇਹਿ." (ਰਾਮ ਅਃ ਮਃ ੧) ੨. ਪੰਜਾਬੀ ਵਿੱਚ ਵਿਦਾ ਕਰਨ ਅਤੇ ਖ਼ਤਮ ਕਰਨ ਨੂੰ ਭੀ ਵਧਾਉਣਾ ਆਖਦੇ ਹਨ, ਜਿਵੇਂ ਬੁਝਾਉਣ ਨੂੰ ਵਡਾ ਕਰਨਾ....
ਸੰਗ੍ਯਾ- ਹੱਥ ਹਸ੍ਤ. "ਸਤਿਗੁਰੁ ਕਾਢਿਲੀਏ ਦੇ ਹਾਥ." (ਕਾਨ ਮਃ ੪) ੨. ਬੇੜੀ (ਨੌਕਾ) ਚਲਾਉਣ ਦਾ ਚੱਪਾ. "ਨਾ ਤੁਲਹਾ ਨਾ ਹਾਥ." (ਵਾਰ ਮਲਾ ਮਃ ੧) ੩. ਕਰਣ. ਪਤਵਾਰ। ੪. ਥਾਹ. ਡੂੰਘਿਆਈ ਦਾ ਥੱਲਾ. "ਸੁਣਿਐ ਹਾਥ ਹੋਵੈ ਅਸਗਾਹੁ." (ਜਪੁ) ਅਥਾਹ ਦਾ ਥਾਹ ਪ੍ਰਾਪਤ ਹੁੰਦਾ ਹੈ. "ਹਮ ਢੂਡਿ ਰਹੇ ਪਾਈ ਨਹੀ ਹਾਥ." (ਕਾਨ ਮਃ ੪)...
ਫੈਲਾਈ. ਵਿਸ੍ਤਾਰੀ. ਦੇਖੋ, ਪਸਾਰਣ. "ਅਪਨੀ ਮਾਇਆ ਆਪਿ ਪਸਾਰੀ." (ਬਿਹਾ ਮਃ ੯) ੨. ਸੰ. प्रसारिन. ਵਿ- ਫੈਲਣ ਵਾਲਾ. ਵਯਾਪਕ. "ਛੁਟੈ ਹੋਇ ਪਸਾਰੀ." (ਗਉ ਕਬੀਰ ) ੩. ਦੇਖੋ, ਪਨਸਾਰੀ ਅਤੇ ਪਾਸਾਰੀ। ੪. ਦੇਖੋ, ਪਸਾਰਿ. "ਮਾਗਹਿ ਹਾਥ ਪਸਾਰੀ." (ਗੂਜ ਮਃ ੪)...