vētradhharaवेत्रधर
ਬੈਤ ਦੀ ਸੋਟੀ ਰੱਖਣ ਵਾਲਾ, ਚੋਬਦਾਰ. ਵੇਤ੍ਰਪਾਣਿ.
बैत दी सोटी रॱखण वाला, चोबदार. वेत्रपाणि.
ਵੇਤ੍ਰ. ਦੇਖੋ, ਬੇਤ ਅਤੇ ਬੈਂਤਾਂ ਦੀ ਸਜ਼ਾ। ੨. ਅ਼. [بیت] ਘਰ. ਮਕਾਨ। ੩. ਛੰਦ. "ਹੇ ਬੈਤ ਵੱਤ ਮੋਹਿ ਸੁਨਾਇ." (ਨਾਪ੍ਰ) ਇਹ ਬੈਤ ਮੈ ਨੂੰ ਫੇਰ ਸੁਣਾ ੪. ਅ਼ਰਬੀ ਅਤੇ ਫ਼ਾਰਸੀ ਦੇ ਕਵੀਆਂ ਨੇ ਦੋ ਤੁਕ ਦੇ ਇੱਕ ਛੰਦ ਨੂੰ ਬੈਤ ਕਲਪਿਆ ਹੈ. ਇਸ ਛੰਦ ਦੇ ਬਹੁਤ ਭੇਦ ਹਨ, ਪਰ ਜਫ਼ਰਨਾਮਹ ਅਤੇ ਜ਼ਿੰਦਗੀਨਾਮਹ ਵਿੱਚ ਜੋ ਬੈਤ ਵਰਤੇ ਹਨ, ਉਨ੍ਹਾਂ ਦਾ ਰੂਪ ਇਹ ਹੈ-#(ੳ) ਦੋ ਚਰਣ. ਪ੍ਰਤਿ ਚਰਣ ੧੮. ਮਾਤ੍ਰਾ. ੧੦- ੮ ਪੁਰ ਵਿਸ਼੍ਰਾਮ, ਵਿਸ਼ੇਸ ਕਰਕੇ ਅੰਤ ਲਘੁ.#ਉਦਾਹਰਣ-#ਹਮੂ ਮਰਦ ਬਾਯਦ, ਸਵਦ ਸੁਖ਼ਨਵਰ,#ਨ ਸ਼ਿਕਮੇ ਦਿਗਦ ਦਰ ਦਹਾਨੇ ਦਿਗਰ.#(ਜਫਰ)#(ਅ) ਦੋ ਚਰਣ, ਪ੍ਰਤਿ ਚਰਣ ੧੯. ਮਾਤ੍ਰਾ, ੧੨- ੭ ਪੁਰ ਵਿਸ਼੍ਰਾਮ.#ਉਦਾਹਰਣ-#ਗਰ ਤੁਰਾ ਯਾਦੇ ਖ਼ੁਦਾ, ਹਾਸਿਲ ਸ਼ਵਦ,#ਹੱਲ ਹਰ ਮੁਸ਼ਕਿਲ ਤੁਰਾ, ਐ ਦਿਲ! ਸਵਦ.#(ਜ਼ਿੰਦਗੀ)#(ੲ) ਨਸੀਹਤਨਾਮੇ ਦੇ ਬੈਤ ਦਾ ਸਰੂਪ ਹੈ ਪ੍ਰਤਿ ਚਰਣ ੧੯. ਮਾਤ੍ਰਾ, ੧੦- ੯ ਪੁਰ ਵਿਸ਼੍ਰਾਮ, ਅਤੰ ਲਘੁ ਗੁਰੁ.#ਉਦਾਹਰਣ-#ਕਿਚੈ ਨੇਕਨਾਮੀ, ਜੋ ਦੇਵੈ ਖੁਦਾ,#ਜੁ ਦੀਸੈ ਜ਼ਿਮੀ ਪਰ, ਸੋ ਹੋਸੀ ਫਨਾ. ×××#(ਸ) ਅਬਿਚਲਨਗਰ ਦੀ ਮੁਹਰ ਅਤੇ ਮਹਾਰਾਜਾ ਰਣਜੀਤਸਿੰਘ ਜੀ ਦੇ ਸਿੱਕੇ "ਨਾਨਕਸ਼ਾਹੀ" ਪੁਰ ਜੋ ਬੈਤ ਹੈ, ਉਸ ਦਾ ਸਰੂਪ ਹੈ ਪ੍ਰਤਿ ਚਰਣ ੨੦. ਮਾਤ੍ਰਾ, ੧੦- ੧੦ ਪੁਰ ਵਿਸ਼੍ਰਾਮ, ਅੰਤ ਗੁਰੁ ਲਘੁ.#ਉਦਾਹਰਣ-#ਦੇਗ਼ ਤੇਗ਼ੋ ਫ਼ਤਹ ਨੁਸਰਤ ਬੇਦਰੰਗ.#ਯਾਫ਼ਤਜ਼ ਨਾਨਕ ਗੁਰੂ ਗੋਬਿੰਦਸਿੰਘ.#(ਹ) ਭਾਈ ਸੰਤੋਖਸਿੰਘ ਨੇ ਗੁਰਪ੍ਰਤਾਪਸੂਰਯ ਵਿੱਚ ਬੈਤ ਦਾ ਰੂਪ ਦਿੱਤਾ ਹੈ- ਚਾਰ ਚਰਣ, ਪ੍ਰਤਿਚਰਣ ੧੯. ਮਾਤ੍ਰਾ, ੮- ੧੧ ਪੁਰ ਵਿਸ਼੍ਰਾਮ, ਅੰਤ ਗੁਰੁ ਲਘੁ.#ਉਦਾਹਰਣ-#ਵਲਾਯਤ ਵਲੀ, ਅਹਲ ਆਰਫ਼ ਕਮਾਲ,#ਜਿਨ੍ਹੋ ਕੇ ਮਿਲੇ, ਰੱਬ ਪਾਯੈ ਜਮਾਲ. ×××#(ਕ) ਪੰਜਾਬੀ ਕਵੀਆਂ ਨੇ ਬੈਤ ੪. ਚਰਣ ਤੋਂ ਲੈਕੇ ੨੨ ਚਰਣ ਤੀਕ ਰਚੇ ਹਨ, ਅਰ ਥੋੜੇ ਥੋੜੇ ਭੇਦ ਨਾਲ ਸਰੂਪ ਇਉਂ ਹਨ- ਪ੍ਰਤਿ ਚਰਣ ੪੦ ਮਾਤ੍ਰਾ, ੨੦- ੨੦ ਪੁਰ ਦੋ ਵਿਸ਼੍ਰਾਮ, ਅੰਤ ਦੋ ਗੁਰੁ.#ਉਦਾਹਰਣ-#ਇਸੇ ਦੀਨਤਾ ਨੇ ਗੁਣੀ ਮਾਨ ਖੋਯਾ,#ਕੱਖ ਤੂਲ ਤੋਂ ਤੁੱਛ ਹੈ ਚਾਇ ਕੀਤਾ,#ਰਹੀ ਮੱਤ ਨਾ ਉੱਚੜੇ ਭਾਵ ਸੰਦੀ,#ਦੇਸ਼ ਵਿੱਚ ਦਰਿਦ੍ਰਤਾ ਵਾਸ ਲੀਤਾ. ×××#(ਖ) ਵਾਰਸਸ਼ਾਹ ਨੇ ਭੀ ੨੦- ੨੦ ਅਥਵਾ ੧੯- ੨੦ ਮਾਤ੍ਰਾ ਪ੍ਰਤਿ ਚਰਣ ਵਿਸ਼੍ਰਾਮ ਦੇ ਬੈਤ ਰਚੇ ਹਨ, ਯਥਾ-#ਲੱਖ ਵੈਦਗੀ ਵੈਦ ਲਗਾਇ ਥੱਕੇ,#ਧੁਰੋਂ ਟੁੱਟੜੀ ਕਿਸੇ ਨਾ ਜੋੜਨੀ ਵੇ,#ਜਿੱਥੇ ਕਲਮ ਤਕਦੀਰ ਦੀ ਵਗ ਚੁੱਕੀ,#ਕਿਸੇ ਵੈਦਗੀ ਨਾਲ ਨਾ ਮੋੜਨੀ ਵੇ. ×××#ਰਲੇ ਦਿਲਾਂ ਨੂੰ ਜਿਹੜੇ ਵਿਛੋੜਦੇਨੀ,#ਬੁਰੀ ਬਣੇਗੀ ਤਿਨ੍ਹਾ ਹਤਿਆਰਿਆਂ ਨੂੰ,#ਨਿੱਤ ਹਿਰਸ ਦੇ ਫਿਕਰ ਗਲਤਾਨ ਰਹਿਂਦੇ,#ਏਹ ਸ਼ਾਮਤਾਂ ਰੱਬ ਦੇ ਮਾਰਿਆਂ ਨੂੰ. ×××#(ਗ) ਹਾਫ਼ਿਜ¹ ਨੇ ਅੱਠ ਚਰਣ ਦੇ ਬੈਤ ਲਿਖੇ ਹਨ, ਜਿਨ੍ਹਾਂ ਦੇ ਪ੍ਰਤਿ ਚਰਣ ੨੮ ਮਾਤ੍ਰਾ ਹਨ, ੧੬- ੧੨ ਪੁਰ ਵਿਸ਼੍ਰਾਮ, ਅੰਤ ਲਘੁ ਗੁਰੁ ਅਥਵਾ ਦੋ ਗੁਰੁ.#ਉਦਾਹਰਣ-#ਕੂੜੀ ਗੱਲੀਂ ਕੁਝ ਨਾ ਵੱਸੇ, ਬਖ਼ਸ਼ ਕਦਾਈਂ ਭੋਰਾ,#ਅਮਲਾਂ ਬਾਝੋਂ ਢੋਈ ਨਾਹੀਂ ਨਾ ਕਰ ਵੇਖੀਂ ਜੋਰਾ. ×××...
ਸੰਗ੍ਯਾ- ਯੁਸ੍ਟਿ. ਲਾਠੀ. ਛਟੀ. ਸਲੋਤਰ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰਗ੍ਯਾ- ਚੋਬ (ਆਸਾ) ਰੱਖਣ ਵਾਲਾ ਨੌਕਰ. ਦੰਡਧਰ. ਵੇਤ੍ਰਪਾਣਿ. ਚੋਬਦਾਰ ਮਹਾਰਾਜਿਆਂ ਦੇ ਦਰਬਾਰ ਤੇ ਹਾਜਿਰ ਰਹਿੰਦੇ ਅਤੇ ਅੱਗੇ ਅੱਗੇ ਚਲਦੇ ਹਨ....
ਦੇਖੋ, ਵੇਤ੍ਰਧਰ....