visatārīविसतारी
ਵਿਸ੍ਤਾਰ ਕੀਤੀ. ਫੈਲਾਈ। ੨. ਵਿਸ (ਜ਼ਹਿਰ) ਉਤਾਰੀ. ਦੇਖੋ, ਬਿਸਤਾਰੀ ੨. "ਕਲੀਕਾਲ ਭਾਰੀ ਜਾਨ ਸਿੱਖੀ ਵਿਸਤਾਰੀਆਨ, ਵਿਸੈ ਵਿਸਤਾਰੀ ਸਤ੍ਯਨਾਮ ਦੇ ਵਿਸੇਸ ਕਰ." (ਗੁਪ੍ਰਸੂ) ੩. ਸੰ. विस्तारिन्- ਵਿਸ੍ਤਾਰੀ. ਵਿ- ਵਡੇ ਫੈਲਾਉ ਵਾਲਾ। ੪. ਸੰਗ੍ਯਾ- ਬਰੋਟਾ. ਬੜ. ਬੋਹੜ.
विस्तार कीती. फैलाई। २. विस (ज़हिर) उतारी. देखो, बिसतारी २. "कलीकाल भारी जान सिॱखी विसतारीआन, विसै विसतारी सत्यनाम दे विसेस कर." (गुप्रसू) ३. सं. विस्तारिन्- विस्तारी. वि- वडे फैलाउ वाला। ४. संग्या- बरोटा. बड़. बोहड़.
ਫ਼ਾ. [زہر] ਜ਼ਹਿਰ. ਸੰਗ੍ਯਾ- ਕ੍ਰੋਧ। ੨. ਵਿਸ. ਵਿਖ. ਮਹੁਰਾ. "ਆਨ ਜਹਿਰ ਚੀਜ ਨ ਭਾਇਆ." (ਵਾਰ ਮਲਾ ਮਃ ੧)...
ਵਿਸ੍ਤਾਰ ਕੀਤੀ ਫੈਲਾਈ। ੨. ਵਿਸ (ਜ਼ਹਿਰ) ਉਤਾਰੀ. ਵਿਸ ਦੂਰ ਕੀਤੀ.#"ਸਿੱਖੀ ਜਹਿਂ ਕਹਿਂ ਬਹੁ ਬਿਸਤਾਰੀ, ਵਿਸਿਅਨ ਬਿਸਤਾਰੀ ਦੁਖਹੀਨ." (ਗੁਪ੍ਰਸੂ)...
ਕਲਿਯੁਗ ਦਾ ਸਮਾਂ (ਜ਼ਮਾਨਾ). "ਕਲੀ ਕਾਲ ਕੇ ਮਿਟੇ ਕਲੇਸਾ." (ਸੂਹੀ ਮਃ ੫) ਦੇਖੋ, ਕਲਿ ੩. ਅਤੇ ਕਲਿਕਾਲ....
ਵਿ- ਬੋਝਲ. "ਹਲਕੀ ਲਗੈ ਨ ਭਾਰੀ." (ਗਉ ਕਬੀਰ) ੨. ਸੰਗ੍ਯਾ- ਵਿਪਦਾ. ਮੁਸੀਬਤ. "ਅੰਤਕਾਲ ਕਉ ਭਾਰੀ." (ਗਉ ਕਬੀਰ) ੩. ਦੇਖੋ, ਭਾਲੀ....
ਸੰਗ੍ਯਾ- ਜਨ. ਦਾਸ. "ਤਰੇ ਭਵਸਿੰਧੁ ਤੇ ਭਗਤ ਹਰਿਜਾਨ." (ਕਾਨ ਮਃ ੪. ਪੜਤਾਲ) ੨. ਸੰ. ਯਾਨ. ਸਵਾਰੀ। ੩. ਫ਼ਾ. [جیاں] ਜਯਾਨ. ਨੁਕ਼ਸਾਨ. ਹਾਨਿ। ੪. ਫ਼ਾ. [جاں] ਰੂਹ. ਜਿੰਦ। ੫. ਪ੍ਰਾਣ। ੬. ਸੰ. ज्ञान ਗ੍ਯਾਨ. "ਜਾਨ ਪ੍ਰਬੀਨ ਸੁਆਮੀ ਪ੍ਰਭੁ ਮੇਰੇ." (ਦੇਵ ਮਃ ੫) ੭. ਵਿ- ਜਾਨਕਾਰ. ਗ੍ਯਾਤਾ. "ਜਾਨ ਕੋ ਦੇਤ ਅਜਾਨ ਕੋ ਦੇਤ." (ਅਕਾਲ)...
ਸੰਗ੍ਯਾ- ਸਿਖ੍ਯਾ ਧਾਰਨ ਕੀ ਕ੍ਰਿਯਾ। ੨. ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪੱਧਤਿ. "ਗੁਰੁਸਿੱਖੀ ਦਾ ਲਿੱਖਣਾ ਲੱਖ ਨ ਚਿਤ੍ਰਗੁਪਤ ਲਿਖ ਜਾਣੈ." (ਭਾਗੁ) "ਬਿਨ ਸਿੱਖੀ ਤਰਬੋ ਕਹਾਂ ਜਗਸਾਗਰ ਭਾਰਾ." (ਗੁਪ੍ਰਸੂ) ਦੇਖੋ, ਸਿੱਖਧਰਮ....
ਦੇਖੋ, ਵਿਸਯ। ੨. ਵੈਸਾਹੀ. ਓਹੋਜੇਹਾ. ਦੇਖੋ, ਹਿਤੁ ੨....
ਵਿਸ੍ਤਾਰ ਕੀਤੀ. ਫੈਲਾਈ। ੨. ਵਿਸ (ਜ਼ਹਿਰ) ਉਤਾਰੀ. ਦੇਖੋ, ਬਿਸਤਾਰੀ ੨. "ਕਲੀਕਾਲ ਭਾਰੀ ਜਾਨ ਸਿੱਖੀ ਵਿਸਤਾਰੀਆਨ, ਵਿਸੈ ਵਿਸਤਾਰੀ ਸਤ੍ਯਨਾਮ ਦੇ ਵਿਸੇਸ ਕਰ." (ਗੁਪ੍ਰਸੂ) ੩. ਸੰ. विस्तारिन्- ਵਿਸ੍ਤਾਰੀ. ਵਿ- ਵਡੇ ਫੈਲਾਉ ਵਾਲਾ। ੪. ਸੰਗ੍ਯਾ- ਬਰੋਟਾ. ਬੜ. ਬੋਹੜ....
ਸੰ. ਵਿਸ਼ੇਸ. ਸੰਗ੍ਯਾ- ਫਰਕ. ਭੇਦ। ੨. ਪ੍ਰਕਾਰ. ਤਰਹ. ਢੰਗ। ੩. ਨਿਯਮ. ਕਾਇਦਾ। ੪. ਸਾਰ. ਨਿਚੋੜ। ੫. ਅਧਕਤਾ. ਜ੍ਯਾਦਤੀ। ੬. ਵਸ੍ਤੁ. ਪਦਾਰਥ। ੭. ਤਿਲ ਦਾ ਬੂਟਾ। ੮. ਜਾਤਿ। ੯. ਵਿ- ਬਹੁਤ. ਅਧਿਕ। ੧੦. ਖਾਸ। ੧੧. ਸੰਗ੍ਯਾ- ਇੱਕ ਅਰਥਾਲੰਕਾਰ. ਥੋੜੇ ਯਤਨ ਕਰਨ ਤੋਂ ਵਡੇ ਫਲ ਦੀ ਪ੍ਰਾਪਤੀ ਦਾ ਵਰਣਨ. "ਵਿਸ਼ੇਸ" ਅਲੰਕਾਰ ਹੈ. ਲਘੁ ਆਰੰਭਹਿ ਤੇ ਜਹਾਂ ਅਧਿਕ ਸਿੱਘ ਹ੍ਵੈਜਾਤ.#(ਰਾਮਚੰਦ੍ਰਭੂਸਣ)#ਉਦਾਹਰਣ-#ਸ਼੍ਰੀ ਸਤਿਗੁਰੁ ਕੀ ਸਭਾ ਮੇ ਫੂਲ ਜਾਇਕੈ ਆਜ,#ਕੇਵਲ ਪੇਟ ਬਜਾਇਕੈ ਲੀਨੋ ਦੇਸ਼ਨ ਰਾਜ.#(ਅ) ਇੱਕ ਵਸ੍ਤ ਦਾ ਅਨੇਕ ਅਸਥਾਨਾਂ ਵਿੱਚ ਇੱਕ ਹੀ ਸਮੇਂ ਹੋਣਾ ਬਿਆਨ ਕਰਨਾ, ਵਿਸ਼ੇਸ ਦਾ ਦੂਜਾ ਭੇਦ ਹੈ.#ਜਹਾਂ ਏਕ ਕੋ ਥਾਨ ਅਨੇਕ,#ਵਰਨੈ ਸੋਇ ਵਿਸ਼ੇਸ ਵਿਬੇਕ. (ਗਰਬਗੰਜਨੀ)#ਉਦਾਹਰਣ-#ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ,#ਅਨਿਕ ਭਾਂਤਿ ਹੁਇ ਪਸਰਿਆ ਨਾਨਕ ਏਕੰਕਾਰੁ. (ਗਉ ਥਿਤੀ ਮਃ ੫)#(ੲ) ਆਧਾਰ ਬਿਨਾ ਹੀ ਆਧੇਯ ਦੀ ਇਸਥਿਤੀ ਕਹਿਣੀ, ਵਿਸ਼ੇਸ ਦਾ ਤੀਜਾ ਰੂਪ ਹੈ.#ਜਹਾਂ ਅਧੇਯ ਬਖਾਨ੍ਹ੍ਹਿਯੇ ਬਿਨ ਪ੍ਰਸਿੱਧ ਆਧਾਰ. (ਲਲਿਤਲਲਾਮ)#ਉਦਾਹਰਣ-#ਸਿੰਧੁ ਪਰਬਤ ਮੇਦਿਨੀ ਬਿਨ ਥੰਮਾ ਗਗਨ ਰਹਾਇਆ.#(ਚੰਡੀ ੩)#ਗਗਨਮੰਡਲ ਅਰਥਾਤ ਸੂਰਜ ਚੰਦ੍ਰਮਾ ਨਛਤ੍ਰ ਆਦਿਕ ਦਾ ਆਧਾਰ ਬਿਨਾ ਠਹਿਰਨਾ ਕਥਨ ਕੀਤਾ ਹੈ....
ਸੰਗ੍ਯਾ- ਫੈਲਣ ਦਾ ਭਾਵ. ਵਿਸ੍ਤਾਰ Expansion....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਵਟ. ਬੋਹੜ. ਵਰਗਦ....
ਸੰਗ੍ਯਾ- ਵਟ. ਬੜ. ਵਰੋਟਾ....