visatiविसटि
ਸੰ. ਵਿਸ੍ਟਿ. ਸੰਗ੍ਯਾ- ਬੇਗਾਰ। ੨. ਬੇਗਾਰੀ. ਬਿਨਾ ਮਜ਼ਦੂਰੀ ਕੰਮ ਕਰਨ ਵਾਲਾ. "ਵਿਸਟਿ ਵਿਰੋਧੀ ਕੇਤੜੇ." (ਭਾਗੁ) ੩. ਭਦ੍ਰਾ. ਯੋਗਿਨੀ ਦਾ ਇੱਕ ਭੇਦ। ੪. ਦੇਖੋ, ਵ੍ਯਸ੍ਟਿ.
सं. विस्टि. संग्या- बेगार। २. बेगारी. बिना मज़दूरी कंम करन वाला. "विसटि विरोधी केतड़े." (भागु) ३. भद्रा. योगिनी दा इॱक भेद। ४. देखो, व्यस्टि.
ਦੇਖੋ, ਵਿਸਟਿ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [بیگار] ਸੰਗ੍ਯਾ- ਬਿਨਾ ਮਜ਼ਦੂਰੀ ਦਾ ਕੰਮ. ਰਾਜ ਦੇ ਕਰਮਚਾਰੀਆਂ ਦ੍ਵਾਰਾ ਪ੍ਰਜਾ ਦੇ ਲੋਕਾਂ ਤੋਂ ਹੁਕਮਨ ਕਰਾਇਆ ਕੰਮ....
ਵਿ- ਬੇਗਾਨ ਕਰਨ ਵਾਲਾ। ੨. ਸੰਗ੍ਯਾ- ਬੇਗਾਰ ਵਿੱਚ ਕੰਮ ਕਰਨ ਵਾਲਾ ਆਦਮੀ....
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....
ਦੇਖੋ, ਮਜੂਰ ਅਤੇ ਮਜੂਰੀ....
ਸੰ. ਕਰ੍ਮ. ਕਾਂਮ. "ਹਰਿ ਕੰਮ ਕਰਾਵਨ ਆਇਆ." (ਸੂਹੀ ਛੰਤ ਮਃ ੫)...
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. ਵਿਸ੍ਟਿ. ਸੰਗ੍ਯਾ- ਬੇਗਾਰ। ੨. ਬੇਗਾਰੀ. ਬਿਨਾ ਮਜ਼ਦੂਰੀ ਕੰਮ ਕਰਨ ਵਾਲਾ. "ਵਿਸਟਿ ਵਿਰੋਧੀ ਕੇਤੜੇ." (ਭਾਗੁ) ੩. ਭਦ੍ਰਾ. ਯੋਗਿਨੀ ਦਾ ਇੱਕ ਭੇਦ। ੪. ਦੇਖੋ, ਵ੍ਯਸ੍ਟਿ....
ਦੇਖੋ, ਬਿਰੋਧੀ....
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...
ਸੰਗ੍ਯਾ- ਕੇਕਯ ਦੇ ਰਾਜਾ ਦੀ ਪੁਤ੍ਰੀ ਅਤੇ ਕ੍ਰਿਸਨ ਜੀ ਦੀਆਂ ਅੱਠਾਂ ਰਾਣੀਆਂ ਵਿੱਚੋਂ ਇੱਕ ਰਾਣੀ, ਜਿਸ ਦੀ ਮੂਰਤਿ ਜਗੰਨਾਥ ਦੇ ਮੰਦਿਰ ਵਿੱਚ ਹੈ. ਇਸ ਦੇ ਉਦਰ ਤੋਂ ਸੰਗ੍ਰਾਮਜਿਤ, ਵ੍ਰਿਹਤਸੇਨ. ਸ਼ੂਰ, ਪ੍ਰਹਰਣ, ਅਰਿਜਿਤ, ਜਯ, ਸੁਭਦ੍ਰ, ਰਾਮ, ਆਯੁ ਅਤੇ ਸਤ੍ਯ ਕ੍ਰਿਸਨ ਜੀ ਦੇ ਪੁਤ੍ਰ ਹੋਏ। ਕਈ ਅਞਾਣ ਲੇਖਕਾਂ ਨੇ ਜਗੰਨਾਥ ਵਿੱਚ ਸੁਭਦ੍ਰਾ ਕ੍ਰਿਸਨ ਜੀ ਦੀ ਭੈਣ ਲਿਖੀ ਹੈ, ਕਿਉਂਕਿ ਭਦ੍ਰਾ ਨਾਮ ਸੁਭਾ ਦਾ ਭੀ ਹੈ। ੨. ਆਕਾਸ਼ਗੰਗਾ. ਮੰਦਾਕਿਨੀ। ੩. ਦੂਜ ਸਪਤਮੀ ਅਤੇ ਦ੍ਵਾਦਸ਼ੀ ਤਿਥੀ¹ ੪. ਗਊ। ੫. ਦੁਰਗਾ। ੬. ਪ੍ਰਿਥਿਵੀ। ੭. ਜ੍ਯੋਤਿਸ ਅਨੁਸਾਰ ਸੱਤਵਾਂ ਕਰਣ. "ਥਿਤਿ ਵਾਰ ਭਦ੍ਰਾ ਭਰਮ." (ਭਾਗੁ) ੮. ਕਾਮਰੂਪ ਦੀ ਇੱਕ ਨਦੀ। ੯. ਹਰੀ ਦੁੱਬ (ਦੂਰ੍ਵਾ)...
ਸੰ. ਸੰਗ੍ਯਾ- ਦੁਰਗਾ ਅਤੇ ਕਾਲੀ ਦੀ ਸਹੇਲੀ ਅਰ ਸੇਵਾ ਵਿੱਚ ਰਹਿਣ ਵਾਲੀ ਘੋਰ ਦੇਵੀ. ਪੁਰਾਣਾਂ ਵਿੱਚ ਅੱਠ ਯੋਗਿਨੀਆਂ ਹਨ- ਮਾਰ੍ਜਨੀ, ਕਰ੍ਪਰਾ, ਤਿਲਕਾ, ਮਲਯਗੰਧਿਨੀ, ਕੌਮੁਦਿਕਾ, ਭੇਰੁੰਡਾ, ਨਾਯਕੀ ਅਤੇ ਜਯਾ.#ਤੰਤ੍ਰਸ਼ਾਸਤ੍ਰ ਵਿੱਚ ਅੱਠ ਯੋਗਿਨੀਆਂ ਇਹ ਭੀ ਹਨ- ਸੰਕਟਾ, ਮੰਗਲਾ, ਪਿੰਗਲਾ, ਧਨ੍ਯਾ. ਭ੍ਰਾਮਰੀ, ਭਦ੍ਰਿਕਾ, ਉਲਕਾ ਅਤੇ ਸਿੱਧਾ.#ਕਾਲਿਕਾਪੁਰਾਣ ਦੇ ੫੨- ੫੩ ਅਧ੍ਯਾਯ ਵਿੱਚ ਚੌਸਠ ਯੋਗਿਨੀਆਂ ਲਿਖੀਆਂ ਹਨ:-#ਬ੍ਰਹ੍ਮਾਣੀ, ਚੰਡਿਕਾ, ਰੌਦ੍ਰੀ, ਇੰਦ੍ਰਾਣੀ, ਕੌਮਾਰੀ, ਵੈਸਨਵੀ, ਦੁਰ੍ਗਾ, ਨਾਰਸਿੰਹੀ, ਕਾਲਿਕਾ, ਚਾਮੁੰਡਾ, ਸ਼ਿਵਦੂਤੀ, ਵਾਰਾਹੀ, ਕੌਸ਼ਿਕੀ, ਮਾਹੇਸ਼੍ਵਰੀ, ਸ਼ਾਂਕਰੀ, ਜਯੰਤੀ, ਸਰ੍ਵਰ੍ਮਗਲਾ, ਕਾਲੀ, ਕਪਾਲਿਨੀ, ਮੇਘਾ, ਸ਼ਿਵਾ, ਸ਼ਾਕੰਭਰੀ, ਭੀਮਾ, ਸ਼ਾਂਤਾ, ਭ੍ਰਾਮਰੀ, ਰੁਦ੍ਰਾਣੀ, ਅੰਬਿਕਾ, ਕ੍ਸ਼੍ਮਾ, ਧਾਤ੍ਰੀ, ਸ੍ਵਾਹਾ, ਸ਼੍ਟਧਾ, ਅਪਰ੍ਣਾ, ਮਹੋਦਰੀ, ਘੋਰਰੂਪਾ, ਮਹਾਕਾਲੀ, ਭਦ੍ਰਕਾਲੀ, ਭਯੰਕਰੀ, ਕ੍ਸ਼ੇਮੰਕਰੀ, ਉਗ੍ਰਚੱਡਾ, ਚੰਡੋਗ੍ਰਾ, ਚੰਡਨਾਯਿਕਾ, ਚੰਡਾ, ਚੰਡਵਤੀ, ਚੰਡੀ, ਮਹਾਮੋਹਾ, ਪ੍ਰਿਯੰਕਰੀ, ਬਲਵਿਕਾਰਿਣੀ, ਬਲਪ੍ਰਮਥਿਨੀ, ਮਨੋਨਮਥਿਨੀ, ਸਰ੍ਵਭੂਤਿਦਾਯਿਨੀ, ਉਮਾ, ਤਾਰਾ, ਮਾਤ੍ਰਿਕਾ, ਮਹਾਨਿਦ੍ਰਾ, ਵਿਜਯਾ, ਜਯਾ, ਸ਼ੈਲਪੁਤ੍ਰੀ, ਚੰਡਘੰਟਾ, ਸ੍ਰ੍ਕਦਮਾਤਾ, ਕਾਲਰਾਤ੍ਰਿ, ਚੰਡਿਕਾ, ਕੂਸ੍ਮਾਂਡੀ, ਕਾਤ੍ਯਾਯਨੀ ਅਤੇ ਮਹਾਗੌਰੀ.#ਵ੍ਰਿਹੱਨੰਨਿਦਕੇਸ਼੍ਵਰ ਪੁਰਾਣ ਵਿੱਚ ਚੌਸਠ ਯੋਗਿਨੀਆਂ ਦੇ ਨਾਮ ਕਾਲਿਕਾਪੁਰਾਣ ਨਾਲੋਂ ਕਈ ਵੱਧ ਘੱਟ ਲਿਖੇ ਹਨ. ਕਿਤਨਿਆਂ ਨੇ ਅਠਸਠ ਯੋਗਿਨੀਆਂ ਮੰਨੀਆਂ ਹਨ. ਦਖੋ, ਚਉਸਠ ਚਾਰ। ੨. ਯੋਗਸਾਧਨਾ ਕਰਨ ਵਾਲੀ ਇਸਤ੍ਰੀ। ੩. ਹਾੜ ਬਦੀ ੧੧....
(ਦੇਖੋ, ਭਿਦ੍ਰ ਧਾ) ਸੰ. ਸੰਗ੍ਯਾ- ਭਿੰਨਤਾ. ਜੁਦਾਈ. "ਭੇਦ ਸਜਾਤਿ ਵਿਜਾਤੀ ਸੁਗਤ ਨ। ਸਭ ਤੇ ਨ੍ਯਾਰੋ ਬ੍ਰਹਮ ਸ ਚੇਤਨ." (ਗੁਪ੍ਰਸੂ) ਦੇਖੋ, ਤਿੰਨ ਭੇਦ. "ਗੁਰ ਕੈ ਬਚਨਿ ਕਟੇ ਭ੍ਰਮ ਭੇਦ." (ਗਉ ਮਃ ੫) ੨. ਅੰਤਰਾ. ਫਰਕ. "ਹੈ ਸਰੂਪ ਮਮ ਨਹਿ ਕਛੁ ਭੇਦ." (ਗੁਪ੍ਰਸੂ) ੩. ਵੈਰੀ ਵਿੱਚ ਫੁੱਟ ਪਾਉਣਾ ਰੂਪ ਨੀਤਿ ਦਾ ਇੱਕ ਅੰਗ. "ਜਿਹਵਾ ਭੇਦ ਨ ਦੇਈ ਚਖਣ." (ਰਤਨਮਾਲਾ ਬੰਨੋ) ਜ਼ੁਬਾਨ ਨੂੰ ਫੁੱਟ ਪਾਉਣ ਵਾਲੀ ਗੱਲ ਦਾ ਚਸਕਾ ਨਹੀਂ ਪੈਂਣ ਦਿੰਦਾ। ੪. ਗੁਪਤ ਗੱਲ. ਰਾਜ਼. "ਸਗਰੋ ਭੇਦ ਕਹੋ ਹਮ ਸੰਗ." (ਗੁਪ੍ਰਸੂ)...