virochanaविरोचन
ਸੰ. ਵਿ- ਰੁਚਿਕਰ. ਦਿਲਪਸੰਦ। ੨. ਸੰਗ੍ਯਾ- ਸੂਰਜ। ੩. ਚੰਦ੍ਰਮਾ। ੪. ਬਲਿ ਰਾਜੇ ਦਾ ਪਿਤਾ। ੫. ਪ੍ਰਹਲਾਦ ਦਾ ਇੱਕ ਪੁਤ੍ਰ। ੬. ਅਗਨਿ। ੭. ਵਿਸਨੁ। ੮. ਅੱਕ.
सं. वि- रुचिकर. दिलपसंद। २. संग्या- सूरज। ३. चंद्रमा। ४. बलि राजे दा पिता। ५. प्रहलाद दा इॱक पुत्र। ६. अगनि। ७. विसनु। ८. अॱक.
ਦੇਖੋ, ਰੁਚਿਰ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. सूर्य्य ਸੂਰ੍ਯ. ਸੰਗ੍ਯਾ- ਦਿਵਾਕਰ. ਦਿਨਮਣਿ. "ਸੂਰਜ ਕਿਰਣਿ ਮਿਲੇ." (ਬਿਲਾ ਛੰਤ ਮਃ ੫) ੨. ਬਾਰਾਂ ਗਿਣਤੀ ਦਾ ਬੋਧਕ ਕਿਉਂਕਿ ਪੁਰਾਣਾਂ ਵਿੱਚ ਬਾਰਾਂ ਸੂਰਜ ਮੰਨੇ ਹਨ. ਦੇਖੋ, ਬਾਰਾਂ ਸੂਰਜ....
ਸੰਗ੍ਯਾ- ਚੰਦ. ਚਾਂਦ। ੨. ਇੱਕ ਗਿਣਤੀ ਦਾ ਬੋਧਕ....
ਸੰ. ਸੰਗ੍ਯਾ- ਰਾਜਕਰ. ਮਹਿਸੂਲ (ਮੁਆਮਲਾ), ਜੋ ਜ਼ਮੀਨ ਪੁਰ ਲਗਾਇਆ ਜਾਂਦਾ ਹੈ। ੨. ਭੇਟਾ. ਉਪਹਾਰ. "ਤੇ ਭੀ ਬਲਿ ਪੂਜਾ ਉਰਝਾਏ." (ਵਿਚਿਤ੍ਰ) ੩. ਦੇਵਤਾ ਨੂੰ ਅਰਪਨ ਕੀਤਾ ਪਸ਼ੂ ਅਥਵਾ ਅੰਨ। ੪. ਕੁਰਬਾਨ. ਬਲਿਹਾਰ. "ਬਲਿਜਾਇ ਨਾਨਕ ਸਦਾ ਕਰਤੇ." (ਰਾਮ ਛੰਤ ਮਃ ੫) ਦੇਖੋ, ਬਲਿਦਾਨ। ੫. ਪ੍ਰਹਲਾਦ ਦਾ ਪੋਤਾ ਵਿਰੋਚਨ ਦਾ ਪੁਤ੍ਰ, ਜੋ ਵਿੰਧ੍ਯਾ ਵਲੀ ਦੇ ਉਦਰ ਤੋਂ ਪੈਦਾ ਹੋਇਆ. ਇਹ ਐਸਾ ਪ੍ਰਤਾਪੀ ਸੀ ਕਿ ਇੰਦ੍ਰ ਨੂੰ ਜਿੱਤਕੇ ਤਿੰਨ ਲੋਕਾਂ ਵਿੱਚ ਇਸ ਨੇ ਆਪਣਾ ਰਾਜਾ ਥਾਪਿਆ. ਦੇਵਤਿਆਂ ਦੇ ਆਖੇ ਵਿਸਨੁ ਨੇ ਬਲਿ ਨੂੰ ਛਲਣ ਲਈ ਵਾਮਨ ਅਵਤਾਰ ਧਾਰਿਆ ਅਰ ਬਲਿ ਤੋਂ ਢਾਈ ਅਤਵਾ ਤਿੰਨ ਕਦਮ ਜ਼ਮੀਨ ਮੰਗੀ. ਬਲਿ ਨੇ ਦੈਤਗੁਰੁ ਸ਼ੁਕ੍ਰ ਦੇ ਵਰਜਣ ਪੁਰ ਭੀ ਜ਼ਮੀਨ ਦਾ ਸੰਕਲਪ ਵਾਮਨ ਨੂੰ ਦੇ ਦਿੱਤਾ. ਵਾਮਨ ਨੇ ਆਪਣਾ ਸ਼ਰੀਰ ਵਧਾਕੇ ਦੋ ਕਦਮ ਨਾਲ ਪ੍ਰਿਥਿਵੀ ਅਤੇ ਆਕਾਸ਼ ਮਿਣ ਲਏ, ਤੀਜੇ ਕਦਮ ਵਿੱਚ ਬਲਿ ਦਾ ਸ਼ਰੀਰ ਲੈ ਲਿਆ. ਵਿਸਨੁ ਨੇ ਇਸ ਦੀ ਭਗਤੀ ਦੇਖਕੇ ਬਲਿ ਨੂੰ ਪਾਤਾਲ ਦਾ ਰਾਜਾ ਥਾਪਿਆ ਅਤੇ ਉਸ ਦੀ ਬੇਨਤੀ ਅਨੁਸਾਰ ਉਸ ਦਾ ਦ੍ਵਾਰਪਾਲ ਹੋਕੇ ਰਹਿਣਾ ਅੰਗੀਕਾਰ ਕੀਤਾ. "ਨਾਮਾ ਕਹੈ ਭਗਤਿ ਬਸਿ ਕੇਸਵ ਅਜਹੂੰ ਬਲਿ ਕੇ ਦੁਆਰ ਖਰੋ." (ਮਾਰੂ) ੬. ਦੇਖੋ, ਬਲੀ। ੭. ਸ਼ਸਤ੍ਰਨਾਮਮਾਲਾ ਵਿੱਚ ਹਾਥੀ ਦਾ ਨਾਮ ਭੀ ਬਲਿ ਹੈ. ਦੇਖੋ, ਬਲਿਅਰਿ। ੮. ਦੇਖੋ, ਵਲਿ। ੯. ਕ੍ਰਿ. ਵਿ- ਬਲ ਕਰਕੇ. ਸ਼ਕਤਿ ਨਾਮ. "ਤਿਤੁ ਬਲਿ ਰੋਗੁ ਨ ਬਿਆਪੈ ਕੋਈ." (ਗਉ ਮਃ ੫)...
ਰੱਜੇ. ਤ੍ਰਿਪਤ ਹੋਏ. "ਮਨਿ ਸੰਤੋਖ ਸਬਦਿਗੁਰ ਰਾਜੇ." (ਰਾਮ ਮਃ ੫) ੨. ਰਾਜਾ ਦਾ ਬਹੁਵਚਨ....
ਸੰਗ੍ਯਾ- ਜੋ ਰਖ੍ਯਾ ਕਰੇ, ਬਾਪ. ਪਿਤ੍ਰਿ. ਜਨਕ. "ਪਿਤਾ ਕਾ ਜਨਮ ਕਿਆ ਜਾਨੈ ਪੂਤ?" (ਸੁਖਮਨੀ)...
ਸੰ. प्रल्हाद- ਪ੍ਰਲ੍ਹਾਦ ਇਹ ਸ਼ਬਦ प्रहाद्- ਪ੍ਰਹ੍ਹ੍ਹਾਦ ਭੀ ਹੈ. ਹਿਰਨ੍ਯਕਸ਼ਿਪ ਦਾ ਪੁਤ੍ਰ ਅਤੇ ਬਲਿ ਦਾ ਪਿਤਾ. ਪੁਰਾਣਕਥਾ ਹੈ ਕਿ ਹਿਰਨ੍ਯਕਸ਼ਿਪ ਨੇ ਦੇਵਤਿਆਂ ਨਾਲ ਯੁੱਧ ਕਰਕੇ ਸ੍ਵਰਗਲੋਕ ਇੰਦ੍ਰ ਕੋਲੋਂ ਲੈਲਿਆ ਸੀ. ਇਸ ਦਾ ਪੁਤ੍ਰ ਪ੍ਰਹਲਾਦ ਛੋਟੀ ਅਵਸਥਾ ਵਿੱਚ ਹੀ ਵਿਸਨੁ ਦਾ ਉਪਾਸਕ ਬਣ ਗਿਆ। ਉਸ ਦਾ ਪਿਤਾ ਬਹੁਤ ਗੁੱਸੇ ਹੋਇਆ ਅਤੇ ਪ੍ਰਹਲਾਦ ਨੂੰ ਮਾਰਨ ਦਾ ਹੁਕਮ ਦਿੱਤਾ, ਪਰ ਦੈਤਾਂ ਦੇ ਅਸਤ੍ਰ ਸਰਪਾਂ ਦੇ ਢੰਗ ਹਾਥੀਆ ਲਾਟਾਂ ਆਦਿਕ ਦਾ ਪ੍ਰਹਲਾਦ ਪੁਰ ਕੁਝ ਅਸਰ ਨਾ ਹੋਇਆ, ਪਰ ਹਿਰਨ੍ਯਕਸ਼ਿਪੁ ਨੂੰ ਦੰਡ ਦੇਣ ਲਈ ਵਿਸਨੁ ਨੇ ਨਰਸਿੰਹ ਅਵਤਾਰ ਧਾਰਿਆ.#ਪਿਤਾ ਦੇ ਪਰਲੋਕ ਜਾਣ ਪਿੱਛੋਂ ਪ੍ਰਹਲਾਦ ਦੈਤਾਂ ਦਾ ਰਾਜਾ ਬਣਿਆ ਅਤੇ ਪਾਤਾਲ ਵਿੱਚ ਰਹਿਣ ਲੱਗਾ. ਪਦਮਪੁਰਾਣ ਵਿੱਚ ਲਿਖਿਆ ਹੈ ਕਿ ਇਹ ਇੰਦ੍ਰਪਦਵੀ ਨੂੰ ਪ੍ਰਾਪਤ ਹੋਇਆ ਅਤੇ ਅੰਤ ਵਿੱਚ ਵਿਸਨੁਰੂਪ ਹੀ ਹੋ ਗਿਆ. ਭਾਰਤ ਦੇ ਭਗਤਾਂ ਦੀ ਰਚਨਾ ਅਤੇ ਸਿੱਖ ਧਰਮਗ੍ਰੰਥਾਂ ਵਿੱਚ ਪ੍ਰਹਲਾਦ ਦਾ ਪਿਤਾ ਹਰਨਾਖਸ ਲਿਖਿਆ ਹੈ. "ਪ੍ਰਹਲਾਦ ਕਾ ਰਾਖਾ ਹੋਇਆ ਰਘੁਰਾਇ." (ਭੈਰ ਮਃ ੩) "ਦੈਤਪੁਤ੍ਰ ਪ੍ਰਹਲਾਦ." (ਭੈਰ ਮਃ ੩) "ਪ੍ਰਹਲਾਦ ਭਗਤ ਲੀਨੋਵਤਾਰ." (ਨਰ ਸਿੰਘਾਵ) ੨. ਆਨੰਦ. ਖ਼ੁਸ਼ੀ. "ਦੇਨ ਪ੍ਰਹਲਾਦ ਪ੍ਰਹਲਾਦ ਕੋ." (ਗੁਪ੍ਰਸੂ)...
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਦੇਖੋ ਅਗਨ। ੨. ਅੱਗ. ਆਤਿਸ਼. (ਦੇਖੋ, L. lgnis) ਨਿਰੁਕਤ ਵਿੱਚ ਅਰਥ ਕੀਤਾ ਹੈ ਕਿ ਅਗ੍ਰਨੀਃ ਅਰਥਾਤ ਜੋ ਜੱਗ ਵਿੱਚ ਸਭ ਤੋਂ ਪਹਿਲਾਂ ਲਿਆਂਦੀ ਜਾਵੇ, ਸੋ ਅਗਨਿ ਹੈ. ਦੇਖੋ, ਤਿੰਨ ਅਗਨੀਆਂ। ੩. ਤ੍ਰਿਸਨਾ. "ਕਲਿਯੁਗ ਰਥੁ ਅਗਨਿ ਕਾ ਕੂੜ ਅਗੈ ਰਥਵਾਹੁ." (ਵਾਰ ਆਸਾ ਮਃ ੧)...
ਸੰ. अङ् क. ਧਾ- ਚਿੰਨ੍ਹ ਕਰਨਾ. ਗਿਣਨਾ. ਵਿਚਰਨਾ. . ਗੋਦੀ ਵਿੱਚ ਲੈਣਾ. ਨਿੰਦਾ ਕਰਨਾ। ੨. अङ्क. ਸੰਗ੍ਯਾ- ਚਿੰਨ੍ਹ. ਨਿਸ਼ਾਨ। ੩. ਅੱਖਰ. ਵਰਣ। ੪. ਲਿਖਤ. ਤਹਿਰੀਰ। ੫. ਦੇਹ. ਸ਼ਰੀਰ। ੬. ਨੌ ਦੀ ਗਿਣਤੀ, ਕਿਉਂਕਿ ਅੰਗ ਨੌ ਹਨ। ੭. ਪਾਪ. ਦੋਸ। ੮. ਗੋਦੀ. ਉਛੰਗ. "ਅਤਿ ਸਨੇਹ ਸੋਂ ਲੀਨੋ ਅੰਕ." (ਗੁਪ੍ਰਸੂ) ੯. ਲਿਬਾਸ। ੧੦. ਅੰਤਹਕਰਣ. ਦਿਲ। ੧੧. ਕਲੰਕ. "ਬਿਨ ਅੰਕ ਮਯੰਕ ਬਨ੍ਯੋ ਬਦਨੰ," (ਨਾਪ੍ਰ) ਬਿਨਾ ਕਲੰਕ ਮਯੰਕ (ਚੰਦ੍ਰਮਾ)....