vibudhhapriyāविबुधप्रिया
ਦੇਖੋ, ਚਚਰੀਆ। ੨. ਅਪਸਰਾ. ਦੇਵਾਂਗਨਾ.
देखो, चचरीआ। २. अपसरा. देवांगना.
ਦਸਮਗ੍ਰੰਥ ਵਿੱਚ ਇਸ ਦਾ ਉਦਾਹਰਣ ਨਹੀਂ ਮਿਲਦਾ, ਪਰ ਸ਼ਸਤ੍ਰਨਾਮਮਾਲਾ ਵਿੱਚ ਹਵਾਲਾ ਹੈ, ਯਥਾ-#"ਹੋ, ਛੰਦ ਚਚਰੀਆ ਮਾਂਹਿ ਨਿਸ਼ੰਕ ਪ੍ਰਮਾਨਿਯੈ." (ਪਿੰਗਲਗ੍ਰੰਥਾਂ ਵਿੱਚ ਇਸ ਦੇ ਨਾਮ ਚਰਚਰੀ, ਚੰਚਰੀ, ਚੰਚਲੀ ਅਤੇ ਵਿਬੁਧਪ੍ਰਿਯਾ ਆਏ ਹਨ. ਲੱਛਣ- ਚਾਰ ਚਰਣ, ਪ੍ਰਤਿ ਚਰਣ ਰ, ਸ, ਜ, ਜ, ਭ, ਰ. , , , , , .#ਉਦਾਹਰਣ-#ਆਇਓ ਤਿਂਹਕਾਲ ਬ੍ਰਾਹਮਣ ਯਗ੍ਯ ਕੋ ਬਲ ਦੇਖਕੈ,#ਤਾਹਿਂ ਪੂਛਤ ਬੋਲਕੈ ਰਿਖਿ ਭਾਂਤ ਭਾਂਤ ਵਿਸੇਖਕੈ,#ਸੰਗ ਸੁੰਦਰ ਰਾਮ ਲਕ੍ਸ਼੍ਮ੍ਣ ਦੇਖਿ ਦੇਖਿ ਸੁ ਹਰ੍ਖਈ,#ਬੈਠਕੈ ਸੁਇ ਰਾਜਮੰਡਲ ਵਰ੍ਣਈ ਸੁਖ ਵਰ੍ਖਈ.#(ਰਾਮਚੰਦ੍ਰਿਕਾ)#੨. ਮਾਤ੍ਰਿਕ ਚੰਚਰੀ ਦਾ ਸਰੂਪ ਹੈ- ਚਾਰ ਚਰਣ, ਪ੍ਰਤਿ ਚਰਣ ੪੬ ਮਾਤ੍ਰਾ, ਤਿੰਨ ਵਿਸ਼੍ਰਾਮ ੧੨- ੧੨ ਮਾਤ੍ਰਾ ਪੁਰ ਅਨੁਪ੍ਰਾਸ ਸਹਿਤ, ਚੌਥਾ ਵਿਸ਼੍ਰਾਮ ਦਸ ਮਾਤ੍ਰਾ, ਪੁਰ, ਅੰਤ ਗੁਰੁ. ਇਸ ਭੇਦ ਦਾ ਨਾਮ "ਹਰਿਪ੍ਰਿਯਾ" ਭੀ ਹੈ.#ਉਦਾਹਰਣ-#ਤ੍ਯਾਗਦੇਹੁ ਮਨੋ ਪਾਪ, ਕੀਜੈ ਸਭ ਸੇ ਮਿਲਾਪ,#ਜਾਪੋ ਕਰਤਾਰ ਜਾਪ, ਸਾਂਤਚਿਤ ਹੋਇਕੈ,#ਦੇਸ਼ ਸਾਥ ਪ੍ਰੇਮ ਧਾਰ, ਜਾਤੀਅਭਿਮਾਨ ਟਾਰ,#ਵਿਦ੍ਯਾ ਕਰਕੈ ਪ੍ਰਚਾਰ, ਅਭਿਮਾਨ ਖੋਇਕੈ. x x x#ਇਸ ਦਾ ਅਤੇ ਕਬਿੱਤ (ਮਨਹਰ) ਦਾ ਇਤਨਾ ਹੀ ਭੇਦ ਹੈ ਕਿ ਇਸ ਵਿੱਚ ਮਾਤ੍ਰਾ ਦਾ ਅਤੇ ਮਨਹਰ ਵਿੱਚ ਅੱਖਰਾਂ ਦਾ ਹ਼ਿਸਾਬ ਮੁੱਖ ਹੁੰਦਾ ਹੈ. ਜੇ ਇਸ ਦੀ ਤੁਕ ਇਉਂ ਪੜ੍ਹੀ ਜਾਵੇ- "ਤ੍ਯਾਗ ਦਿਓ ਮਨੋ ਪਾਪ, ਕੀਜੈ ਸਭੀ ਸੇ ਮਿਲਾਪ, ਜਪੋ ਕਰਤਾਰ ਜਾਪ, ਸਾਂਤਚਿੱਤ ਹੋਇਕੈ." ਤਦ ਮਨਹਰ ਤਾਂ ਰਹੇਗਾ, ਪਰ ਚੰਚਰੀ (ਹਰਿਪ੍ਰਿਯਾ) ਨਹੀਂ ਕਹਾਵੇਗਾ....
ਸੰ. अप्सरस्. ਸੰਗ੍ਯਾ- ਅਪ (ਪਾਣੀ) ਵਿਚੋਂ ਨਿਕਲਨੇ ਵਾਲੀ. ਰਾਮਾਇਣ ਅਤੇ ਪੁਰਾਣਾ ਵਿੱਚ ਲਿਖਿਆ ਹੈ ਕਿ ਸਮੁਦੰਰ ਰਿੜਕਨ ਤੋਂ ਅਪਸਰਾ ਨਿਕਲੀਆਂ ਹਨ. ਵੇਦਾਂ ਵਿੱਚ ਇਨ੍ਹਾਂ ਦਾ ਬਹੁਤ ਹਾਲ ਨਹੀਂ, ਕੇਵਲ ਉਰਵਸ਼ੀ ਆਦਿ ਦਾ ਹੀ ਜਿਕਰ ਹੈ. ਮਨੂ ਲਿਖਦਾ ਹੈ ਕਿ ਇਹ ੭. ਮਨੂਆਂ ਨੇ ਉਤਪੰਨ ਕੀਤੀਆਂ ਅਤੇ ਸਭਨਾਂ ਦੀਆਂ ਸਾਂਝੀਆਂ ਸਮਝੀਆਂ ਗਈਆਂ ਹਨ. ਵਾਯੁ ਪੁਰਾਣ ਵਿੱਚ ੧੪. ਅਤੇ ਹਰਿਵੰਸ਼ ਵਿੱਚ ੭. ਦਾ ਹਾਲ ਹੈ, ਅਰ ਇਨ੍ਹਾਂ ਦੇ ਵੈਦਿਕ ਅਤੇ ਲੌਕਿਕ ਦੋ ਭੇਦ ਮੰਨੇ ਹਨ. ਵੈਦਿਕ ੧੦. ਅਤੇ ਲੌਕਿਕ ੩੪. ਇਨ੍ਹਾਂ ਨੇ ਆਪਣੀ ਮੋਹਨਸ਼ਕਤਿ ਨਾਲ ਕਈ ਰਿਖੀਆਂ ਦਾ ਤਪ ਭੰਗ ਕੀਤਾ ਹੈ. ਕਾਸ਼ੀਖੰਡ ਵਿੱਚ ਲਿਖਿਆ ਹੈ ਕਿ ਗਿਣਤੀ ਵਿੱਚ ਏਹ ੩੫੦੦੦੦੦੦੦ ਹਨ. ਪਰ ਸਭ ਤੋਂ ਵਧੀਕ ਕੀਰਤਿ ਵਾਲੀਆਂ ਕੇਵਲ ੧੦੬੦ ਹੀ ਹਨ. ਰਾਮਾਇਣ ਵਿੱਚ ਇਨ੍ਹਾਂ ਦੀ ਗਿਣਤੀ ਸੱਠ ਕਰੋੜ ਹੈ. ਏਹ ਸੁਰਗ (ਸ੍ਵਰਗ) ਲੋਕ ਵਿੱਚ ਉਨ੍ਹਾਂ ਯੋਧਿਆਂ ਨੂੰ ਮਿਲਦੀਆਂ ਹਨ, ਜੋ ਯੁੱਧ ਵਿੱਚ ਨਿਰਭੈ ਲੜਦੇ ਮਰ ਗਏ ਹੋਣ.¹ ਅਪਸਰਾ ਵਿੱਚ ਸ਼ਕਲ ਬਦਲਨ ਦੀ ਭੀ ਸਮਰਥ ਹੈ. ਏਹ ਸ਼ਤਰੰਜ ਅਤੇ ਚੌਪਟ ਦੀਆਂ ਚਾਲਾਂ ਅਤੇ ਜਾਦੂ ਬਹੁਤ ਜਾਣਦੀਆਂ ਹਨ. ਅਥਰਵ ਵੇਦ ਵਿੱਚ ਇਨ੍ਹਾਂ ਦੇ ਜਾਦੂਆਂ ਨੂੰ ਰੋਕਣ ਲਈ ਕਈ ਮੰਤ੍ਰ ਜੰਤ੍ਰ ਦਿੱਤੇ ਹਨ. "ਅਪਸਰਾ ਅਨੰਦ ਮੰਗਲ ਰਸ ਗਾਵਨੀ ਨੀਕੀ." (ਮਲਾ ਪੜਤਾਲ ਮਃ ੫)...
ਸੰ. देवाङ्गना. ਸੰਗ੍ਯਾ- ਦੇਵਤਾ ਦੀ ਅੰਗਨਾ (ਇਸਤ੍ਰੀ) ੨. ਅਪਸਰਾ ਹੂਰ। ੩. ਦੇਖੋ, ਦੇਵ ਪਤਨੀ....