viumaविउम
ਸੰ. व्योमन्. ਵ੍ਯੋਮ. ਆਕਾਸ਼। ੨. ਵਾ ੩. ਖਗੋਲ. ਆਕਾਸ਼ਮੰਡਲ. "ਜਿਸਹਿ ਧਾਰਉ ਧਰਤਿ ਅਰੁ ਵਿਉਮੁ." (ਸਵੈਯੇ ਮਃ ੪. ਕੇ)
सं. व्योमन्. व्योम. आकाश। २. वा ३. खगोल. आकाशमंडल. "जिसहि धारउ धरति अरु विउमु." (सवैये मः ४. के)
व्योमन्. ਸੰਗ੍ਯਾ- ਆਕਾਸ਼। ੨. ਜਲ. ਪਾਣੀ। ੩. ਇੱਕ ਅਸੁਰ (ਦੈਤ). ਵ੍ਯੋਮਾਸੁਰ. ਦੇਖੋ, ਬਿਸ੍ਵਾਸੁਰ....
ਦੇਖੋ, ਅਕਾਸ। ੨. ਭਾਵ- ਪਾਰਬ੍ਰਹਮ. ਸਰਵਵ੍ਯਾਪੀ ਕਰਤਾਰ। ੩. ਖਗੋਲ. ਆਕਾਸ਼ ਮੰਡਲ. ਭਾਵ- ਸੁਰਗਾਦਿ ਲੋਕ. "ਤ੍ਰੈ ਗੁਣ ਮੋਹੇ ਮੋਹਿਆ ਆਕਾਸ." (ਆਸਾ ਮਃ ੫) ੪. ਸੂਰਜ ਚੰਦ੍ਰਮਾ ਆਦਿ ਗ੍ਰਹ, ਜੋ ਕਾਸ਼ (ਚਮਕ) ਰੱਖਦੇ ਹਨ. ਦੇਖੋ, ਗਗਨ ਆਕਾਸ਼। ੫. ਹੌਮੈ. ਅਭਿਮਾਨ. "ਊਪਰਿ ਚਰਣ ਤਲੈ ਆਕਾਸ." (ਰਾਮ ਮਃ ੫) ਸੇਵਕਭਾਵ (ਨੰਮ੍ਰਤਾ) ਉੱਪਰ ਅਤੇ ਅਭਿਮਾਨ ਹੇਠਾਂ ਹੋ ਗਿਆ ਹੈ....
ਸੰਗ੍ਯਾ- ਖ (ਆਕਾਸ਼) ਮੰਡਲ. ਪ੍ਰਿਥਿਵੀ ਵਾਂਙ ਜੋ ਆਕਾਸ਼ ਗੋਲ ਪ੍ਰਤੀਤ ਹੋ ਰਿਹਾ ਹੈ. Celestial sphere....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਧਰਿਤ੍ਰੀ. ਸੰਗ੍ਯਾ- ਜੀਵਾਂ ਨੂੰ ਧਾਰਨ ਕਰਨ ਵਾਲੀ, ਪ੍ਰਿਥਿਵੀ. ਜ਼ਮੀਨ, ਭੂਮਿ. "ਧਰਤਿ ਕਾਇਆ ਸਾਧਿਕੈ." (ਵਾਰ ਆਸਾ) "ਧਨੁ ਧਰਤੀ, ਤਨੁ ਹੋਇ ਗਇਓ ਧੂੜਿ." (ਸਾਰ ਨਾਮਦੇਵ) ੨. ਤੋਲਣ ਵਾਲੇ ਦਾ ਸੰਖ੍ਯਾਕ੍ਰਮ. ਤੋਲਣ ਵੇਲੇ ਇੱਕ ਦੋ ਤਿੰਨ ਆਦਿ ਗਿਣਤੀ ਦਾ ਸਿਲਸਿਲੇ ਵਾਰ ਉੱਚਾਰਣ ਦਾ ਕੰਮ। ੩. ਤੋਲ (ਵਜ਼ਨ) ਦੀ ਸਮਤਾ. "ਆਪੇ ਧਰਤੀ ਸਾਜੀਅਨੁ ਪਿਆਰੇ ਪਿਛੈ ਟੰਕੁ ਚੜਾਇਆ" (ਸੋਰ ਮਃ ੫)...
ਵ੍ਯ- ਔਰ. ਅਤੇ. ਦੋ ਸ਼ਬਦਾਂ ਨੂੰ ਜੋੜਨ ਵਾਲਾ ਸ਼ਬਦ. "ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨੁ ਸੁੰਨਿ ਨ ਲੂਕੇ." (ਆਸਾ ਕਬੀਰ)...