vāhāवाहा
ਵਹਣ ਵਾਲਾ, ਪ੍ਰਵਾਹ। ਨਾਲਾ। ੨. ਚਸ਼ਮਾ.
वहण वाला, प्रवाह। नाला। २. चशमा.
ਸੰਗ੍ਯਾ- ਜਲ ਦਾ ਪ੍ਰਵਾਹ. ਹੜ. ਦੇਖੋ, ਵਹ ਧਾ. "ਜਿਧਿਰ ਰਬ ਰਜਾਇ, ਵਹਣੁ ਤਿਦਾਊ ਗੰਉ ਕਰੇ." (ਸ. ਫਰੀਦ)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. ਪ੍ਰ- ਵਹ. ਸੰਗ੍ਯਾ- ਜਲ ਦਾ ਵਹਾਉ. ਪਾਣੀ ਦੀ ਗਤਿ। ੨. ਜਲ ਦੀ ਧਾਰਾ। ੩. ਕਾਰਜ ਦਾ ਜਾਰੀ ਰਹਿਣਾ। ੪. ਹੱਛੀ ਸਵਾਰੀ. ਘੋੜਾ ਆਦਿ ਉੱਤਮ ਵਾਹਨ. "ਕੇਸਰੀ ਪ੍ਰਵਾਹੇ." (ਅਕਾਲ) ਸ਼ੇਰ ਦੀ ਸਵਾਰੀ....
ਸੰਗ੍ਯਾ- ਪਾਣੀ ਦਾ ਛੋਟਾ ਪ੍ਰਵਾਹ. "ਨਾਲਿਆ ਟੋਭਿਆ ਕਾ ਜਲੁ ਜਾਇ ਪਵੈ ਵਿਚਿ ਸੁਰਸਰੀ." (ਵਾਰ ਬਿਲਾ ਮਃ ੪) ੨. ਇਜ਼ਾਰਬੰਦ।#੩. ਨਾਲੂਆ, "ਜਿ ਦਿਹ ਨਾਲਾ ਕਪਿਆ." (ਸ. ਫ਼ਰੀਦ)#੪. ਸਿੰਧੀ, ਨਾਮਾ। ੫. ਫ਼ਾ. [نالہ] ਰੋਣਾ. ਰੁਦਨ। ੬. ਫਰਿਆਦ ਕਰਨਾ....
ਫ਼ਾ. [چشمہ] ਸੰਗ੍ਯਾ- ਸੂਰਜ। ੨. ਪਾਣੀ ਦਾ ਸੋਤ. ਉਮਾਹੂ ਪਾਣੀ ਦਾ ਚੋਹਾ। ੩. ਸੂਈ ਦਾ ਨੱਕਾ। ੪. ਐ਼ਨਕ. "ਲਾਇ ਚਸਮੇ ਜਹ ਤਹਾ ਮਉਜੂਦ." (ਤਿਲੰ ਕਬੀਰ) ਗ੍ਯਾਨ ਅਤੇ ਵਿਵੇਕਰੂਪ ਚਸ਼ਮਾ....