bāridhaबारिद
ਸੰ. ਵਾਰਿਦ. ਵਿ- ਵਾਰਿ (ਪਾਣੀ) ਦੇਣ ਵਾਲਾ। ੨. ਸੰਗ੍ਯਾ- ਬੱਦਲ. ਮੇਘ। ੩. ਪ੍ਰਿਥਿਵੀ, ਜਿਸ ਵਿੱਚੋਂ ਪਾਣੀ ਨਿਕਲਦਾ ਹੈ. (ਸਨਾਮਾ) ੪. ਦੇਖੋ, ਬਾਰਦ ੨
सं. वारिद. वि- वारि (पाणी) देण वाला। २. संग्या- बॱदल. मेघ। ३. प्रिथिवी, जिस विॱचों पाणी निकलदा है. (सनामा) ४. देखो, बारद २
ਕਹਾਰ. ਸੱਕਾ. ਦੇਖੋ, ਬਾਰਿਦ। ੨. ਅ਼. [وارِد] ਵਿ- ਉਤਰਨ ਵਾਲਾ. ਪਹੁਚਣ ਵਾਲਾ। ੩. ਜਹੂਰ ਵਿੱਚ ਆਇਆ....
ਕ੍ਰਿ. ਵਿ- ਵਾਰਣ ਕਰਕੇ. ਹਟਾਕੇ। ੨. ਵਾਰ (ਦਿਨ) ਵਿੱਚ. "ਸੁਕ੍ਰਵਾਰਿ ਪ੍ਰਭੁ ਰਹਿਆ ਸਮਾਈ." ਛਨਿਛਰ ਵਾਰਿ ਸਉਣ ਸਾਸਤ ਬੀਚਾਰੁ." (ਬਿਲਾ ਵਾਰ ੭. ਮਃ ੩) ੩. ਸੰਗ੍ਯਾ- ਵਾੜੀ. ਬਗੀਚਾ। ੪. ਵਾੜ. "ਸਾਚਧਰਮ ਕੀ ਕਰਿਦੀਨੀ ਵਾਰਿ." (ਆਸਾ ਅਃ ਮਃ ੫) ੫. ਸੰ. ਜਲ. ਪਾਣੀ। ੬. ਹਾਥੀ ਨੂੰ ਰੋਕ ਲੈਣ ਵਾਲਾ ਬੰਧਨ। ੭. ਸਰਸ੍ਵਤੀ। ੮. ਛੋਟੀ ਗਾਗਰ....
ਸੰ. ਪਾਨੀਯ. ਸੰਗ੍ਯਾ- ਜਲ. "ਪਾਣੀ ਅੰਦਿਰ ਲੀਕ ਜਿਉ." (ਵਾਰ ਆਸਾ ਮਃ ੨) ੨. ਦੇਖੋ, ਪਾਣਿ....
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਵਾਰਿਦ. ਮੇਘ. "ਬੱਦਲ ਜਿਉਂ ਮਹਿ- ਖਾਸੁਰ ਰਣ ਵਿੱਚ ਗੱਜਿਆ." (ਚੰਡੀ ੩)...
ਸੰ. मेघ. ਸੰਗ੍ਯਾ- ਧੂਆਂ। ੨. ਬੱਦਲ. ਜਲਧਰ. ਦੇਖੋ, ਮਿਹ ਧਾ. "ਤ੍ਰਿਣ ਕੀ ਅਗਨਿ, ਮੇਘ ਕੀ ਛਾਇਆ." (ਟੋਡੀ ਮਃ ੫) ਦੇਖੋ, ਮੇਗ। ੩. ਮੋਥਾ। ੪. ਨਿਘੰਟੁ ਵਿੱਚ ਯਗ੍ਯ ਦਾ ਨਾਮ ਭੀ ਮੇਘ ਹੈ। ੫. ਭਾਵ- ਸਤਿਗੁਰੂ, ਜੋ ਉਪਦੇਸ਼ ਦੀ ਵਰਖਾ ਕਰਦਾ ਹੈ. "ਮੇਘੁ ਵਰਸੈ ਦਇਆ ਕਰਿ." (ਮਃ ੩. ਵਾਰ ਮਲਾ) ੬. ਇੱਕ ਰਾਗ, ਜਿਸ ਦੀ ਛੀ ਮੁੱਖ ਰਾਗਾਂ ਵਿੱਚ ਗਿਣਤੀ ਹੈ. ਇਹ ਕਾਫੀਠਾਟ ਤਾ ਸਾੜਵ ਰਾਗ ਹੈ. ਧੈਵਤ ਵਰਜਿਤ ਹੈ. ਗਾਂਧਾਰ ਬਹੁਤ ਹੀ ਸੂਖਮ ਲਗਦਾ ਹੈ. ਰਿਸਭ ਬਹੁਤ ਸਪਸ੍ਟ ਹੈ. ਸੜਜ ਵਾਦੀ ਅਤੇ ਪੰਚਮ ਸੰਵਾਦੀ ਹੈ. ਸਾਰੰਗ ਵਾਂਙ ਰਿਸਭ ਅਤੇ ਮੱਧਮ ਦੀ ਸੰਗਤਿ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਪ ਮ ਗਾ ਸ.#੭. ਇੱਕ ਕਪੜਾ ਬੁਣਨ ਵਾਲੀ ਜਾਤਿ, ਜਿਸ ਨੂੰ ਕਈ ਅਛੂਤ ਮੰਨਦੇ ਹਨ....
ਸੰ. ਸੰਗ੍ਯਾ- ਜੋ ਵਿਸ੍ਤਾਰ ਨੂੰ ਪ੍ਰਾਪਤ ਹੋਵੇ, ਜ਼ਮੀਨ. ਭੂਮਿ. ਧਰਾ. ਦੇਖੋ, ਪ੍ਰਿਥਵੀ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਵਾਰਿ- ਦ. ਮੇਘ. ਦੇਖੋ, ਵਾਰਿਦ. "ਬਾਰਦ ਜ੍ਯੋਂ ਬਰਸਤ ਰਹੈ ਜਸ ਅੰਕੁਰ ਜਿਹ ਹੋਇ। ਬਾਰਦ ਸੋ ਬਾਰਦ ਨਹੀਂ ਤਾਹਿ ਬਤਾਵਹੁ ਕੋਈ." (ਸਨਾਮਾ) ਮੇਘ ਦੀ ਤਰਾਂ ਵਰਖਾ ਕਰਦਾ ਹੈ, ਜਿਸ ਤੋਂ ਯਸ਼ਰੂਪ ਅੰਕੁਰ (ਡੰਘੂਰ) ਪੈਦਾ ਹੁੰਦਾ ਹੈ. ਰਦ (ਦੰਦਾਂ) ਸਹਿਤ ਹੈ ਅਤੇ ਬਾਰਿਦ (ਸੀਤਲ) ਨਹੀਂ, ਦੱਸੋ ਕੀ ਹੈ? ਉੱਤਰ- ਤੀਰ। ੨. ਅ਼. [بارِد] ਬਾਰਿਦ. ਸੀਤਲ. ਠੰਢਾ। ੩. ਬਾਰਦ. ਬਰਸਦਾ ਹੈ....